ਫ਼ਾਦੁਤਸ ਜਾਂ ਵਾਦੁਜ਼ (ਜਰਮਨ ਉਚਾਰਨ: [faˈduːts] ਜਾਂ [faˈdʊts]) ਲੀਖਟਨਸ਼ਟਾਈਨ ਰਜਵਾੜਾਸ਼ਾਹੀ ਦੀ ਰਾਜਧਾਨੀ ਅਤੇ ਰਾਸ਼ਟਰੀ ਸੰਸਦ ਦਾ ਟਿਕਾਣਾ ਹੈ। ਇਹ ਨਗਰ ਰਾਈਨ ਦਰਿਆ ਕੰਢੇ ਸਥਿਤ ਹੈ ਅਤੇ 2009 ਵਿੱਚ ਇਸ ਦੀ ਅਬਾਦੀ 5,100 ਸੀ[1] ਜਿਹਨਾਂ ਵਿੱਚੋਂ ਬਹੁਤੇ ਰੋਮਨ ਕੈਥੋਲਿਕ ਸਨ। ਇਸ ਦਾ ਗਿਰਜਾ ਫ਼ਾਦੁਤਸ ਦੇ ਰੋਮਨ ਕੈਥੋਲਿਕ ਲਾਟ ਪਾਦਰੀ ਦਾ ਟਿਕਾਣਾ ਹੈ।

ਫ਼ਾਦੁਤਸ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2
ਫ਼ਾਦੁਤਸ ਦਾ ਅਕਾਸ਼ੀ ਦ੍ਰਿਸ਼

ਭਾਵੇਂ ਫ਼ਾਦੁਤਸ ਇਸ ਰਜਵਾੜਾਸ਼ਾਹੀ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿਆਦਾ ਪ੍ਰਸਿੱਧ ਨਗਰ ਹੈ ਪਰ ਇਹ ਸਭ ਤੋਂ ਵੱਡਾ ਨਹੀਂ ਹੈ: ਗੁਆਂਢੀ ਸ਼ਾਨ ਦੀ ਅਬਾਦੀ ਇਸ ਨਾਲੋ਼ਂ ਜ਼ਿਆਦਾ ਹੈ।

ਹਵਾਲੇ

ਸੋਧੋ
  1. Estimate from World Gazetteer accessed 18 May 2009