ਫੁੱਟਬਾਲ ਕਲੱਬ ਬਾਰਸੀਲੋਨਾ
ਫੁੱਟਬਾਲ ਕਲੱਬ ਬਾਰਸੀਲੋਨਾ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[2][3], ਇਹ ਬਾਰਸੀਲੋਨਾ, ਸਪੇਨ ਵਿਖੇ ਸਥਿਤ ਹੈ। ਇਹ ਕੇਮਪ ਨੋਉ, ਬਾਰਸੀਲੋਨਾ ਅਧਾਰਤ ਕਲੱਬ ਹੈ।[4], ਜੋ ਲਾ ਲੀਗ ਵਿੱਚ ਖੇਡਦਾ ਹੈ।
ਪੂਰਾ ਨਾਮ | ਫੁੱਟਬਾਲ ਕਲੱਬ ਬਾਰਸੀਲੋਨਾ | |||
---|---|---|---|---|
ਸੰਖੇਪ | ਬਾਰਸੀ ਬਲੁਗ੍ਰਨਾ | |||
ਸਥਾਪਨਾ | 29 ਨਵੰਬਰ 1899[1] | |||
ਮੈਦਾਨ | ਕੇਮਪ ਨੋਉ ਬਾਰਸੀਲੋਨਾ | |||
ਸਮਰੱਥਾ | 99,786 | |||
ਪ੍ਰਧਾਨ | ਜੋਸੇਫ ਮਾਰੀਆ ਬਾਰਟੋਮੌ | |||
ਪ੍ਰਬੰਧਕ | ਲੁਈਸ ਇਨਰਕਿਉ | |||
ਲੀਗ | ਲਾ ਲੀਗ | |||
ਵੈੱਬਸਾਈਟ | Club website | |||
|
2015 ਵਿੱਚ ਜਿੱਤੇ ਖ਼ਿਤਾਬ
ਸੋਧੋਸਾਲ ਦੇ ਅੰਤ ਵਿੱਚ ਫ਼ੀਫ਼ਾ ਕਲੱਬ ਵਿਸ਼ਵ ਕੱਪ ਜਿੱਤਣ ਤੋਂ ਪਹਿਲਾਂ ਹੀ ਇਸੇ ਸਾਲ ਬਾਰਸੀਲੋਨਾ ਨੇ ਜੁਵੈਂਟਸ ਕਲੱਬ ਨੂੰ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਿਆ ਸੀ। ਇਸੇ ਸਾਲ ਬਾਰਸੀਲੋਨਾ ਨੇ ਆਪਣੇ ਰਵਾਇਤੀ ਵਿਰੋਧੀ ਰਿਆਲ ਮੈਡ੍ਰਿਡ ਨੂੰ ਪਛਾੜ ਕੇ ਸਪੇਨ ਦੀ ਵੱਕਾਰੀ ਘਰੇਲੂ ਲੀਗ 'ਲਾ-ਲੀਗਾ' ਦਾ ਖ਼ਿਤਾਬ ਵੀ ਜਿੱਤਿਆ ਸੀ ਅਤੇ ਇੱਕ ਹੋਰ ਘਰੇਲੂ ਟੂਰਨਾਮੈਂਟ 'ਕੋਪਾ ਡੇਲ ਰੇਅ' ਦਾ ਖ਼ਿਤਾਬ ਵੀ ਇਸੇ ਸਾਲ ਹੀ ਜਿੱਤਿਆ ਸੀ। ਇਸ ਤਰ੍ਹਾਂ ਸਾਲ 2015 ਵਿੱਚ ਬਾਰਸੀਲੋਨਾ ਕਲੱਬ ਨੇ ਕੁੱਲ ਚਾਰ ਖ਼ਿਤਾਬ ਜਿੱਤਦੇ ਹੋਏ, ਰਿਕਾਰਡ ਕਾਇਮ ਕੀਤਾ ਹੈ।
ਫ਼ੀਫ਼ਾ ਕਲੱਬ ਵਿਸ਼ਵ ਕੱਪ 2015
ਸੋਧੋ2015 ਵਿੱਚ ਇਹ ਖਿਤਾਬ ਹਾਸਿਲ ਕਰਨ ਲਈ ਬਾਰਸੀਲੋਨਾ ਕਲੱਬ ਨੇ ਦੁਨੀਆ ਦੇ ਹਰ ਮਹਾਂਦੀਪ ਵਿੱਚੋਂ ਆਈ ਜੇਤੂ ਟੀਮ ਦਾ ਸਾਹਮਣਾ ਕੀਤਾ ਅਤੇ ਫ਼ਾਈਨਲ ਵਿੱਚ ਅਰਜਨਟੀਨਾ ਦੇਸ਼ ਦੇ ਤੇਜ਼-ਤਰਾਰ ਫੁੱਟਬਾਲ ਕਲੱਬ ਰਿਵਰ ਪਲੇਟ ਨੂੰ ਹਰਾਇਆ। ਜਪਾਨ ਵਿੱਚ ਹੋਏ ਫ਼ਾਈਨਲ ਵਿੱਚ ਲੂਈਸ ਸੁਆਰੇਜ਼ ਅਤੇ ਲਿਓਨਲ ਮੈਸੀ ਵੱਲੋਂ ਦਾਗੇ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਰਿਵਰ ਪਲੇਟ ਨੂੰ 3-0 ਨਾਲ ਹਰਾ ਕੇ ਇਕੋ ਸਾਲ ਵਿੱਚ ਲਗਾਤਾਰ ਚਾਰ ਵੱਡੇ ਖਿਤਾਬ ਜਿੱਤ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ। ਹਰ ਸਾਲ ਦਸੰਬਰ ਮਹੀਨੇ ਹੋਣ ਵਾਲੇ ਇਸ ਕਲੱਬ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਦੁਨੀਆ ਦੇ ਹਰ ਮਹਾਂਦੀਪ ਦੀਆਂ ਜੇਤੂ ਟੀਮਾਂ ਹੀ ਆਪਸ ਵਿੱਚ ਖੇਡਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਹੀ ਵਿਸ਼ਵ ਦੀ ਸਭ ਤੋਂ ਬਿਹਤਰੀਨ ਕਲੱਬ ਟੀਮ ਦਾ ਪਤਾ ਲਗਦਾ ਹੈ।
ਇਸ ਪੂਰੇ ਟੂਰਨਾਮੈਂਟ ਵਿੱਚ ਬਾਰਸੀਲੋਨਾ ਨੇ ਕੋਈ ਮੈਚ ਨਹੀਂ ਹਾਰਿਆ ਅਤੇ ਸਾਰੇ ਇਨਾਮ ਵੀ ਬਾਰਸੀਲੋਨਾ ਦੇ ਹਿੱਸੇ ਆਏ। ਸਭ ਤੋਂ ਵੱਧ ਗੋਲ ਕਰਨ ਦਾ ਇਨਾਮ ਬਾਰਸੀਲੋਨਾ ਦੇ ਲੂਈਸ ਸੁਆਰੇਜ਼ ਨੂੰ ਮਿਲਿਆ, ਜਦਕਿ ਦੂਜੇ ਅਤੇ ਤੀਜੇ ਨੰਬਰ 'ਤੇ ਵੀ ਬਾਰਸੀਲੋਨਾ ਦੇ ਖਿਡਾਰੀ ਲਿਓਨਲ ਮੈਸੀ ਅਤੇ ਆਂਦਰੇ ਈਨੀਐਸਟਾ ਰਹੇ। ਟੂਰਨਾਮੈਂਟ ਵਿੱਚ ਸਭ ਤੋਂ ਸਾਫ਼ ਸੁਥਰੀ ਖੇਡ ਵਿਖਾਉਣ ਦਾ ਐਵਾਰਡ ਭਾਵ 'ਫ਼ੇਅਰਪਲੇਅ ਐਵਾਰਡ' ਵੀ ਬਾਰਸੀਲੋਨਾ ਨੂੰ ਮਿਲਿਆ ਹੈ। ਕੋਚ ਲੂਈਸ ਐਨਰੀਕੇ ਦੀ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਮੰਤਰ-ਮੁਗਧ ਕਰਨ ਵਾਲੀ ਤਾਕਤਵਰ ਟੀਮ ਬਾਰਸੀਲੋਨਾ ਵਿੱਚ ਲਿਓਨਲ ਮੈਸੀ, ਲੂਈਸ ਸੁਆਰੇਜ਼, ਨੇਅਮਾਰ, ਆਂਦਰੇ ਈਨੀਐਸਟਾ ਵਰਗੇ ਜਬਰਦਸਤ ਖਿਡਾਰੀ ਹਨ।
ਸਨਮਾਨ
ਸੋਧੋ11 ਮਈ, 2013 ਅਨੁਸਾਰ, ਬਾਰਸੀਲੋਨਾ ਨੇ 22 ਲਾ-ਲੀਗਾ, 26 ਕੋਪਾ ਡੇਲ ਰੇਅ ਅਤੇ ਅੰਤਰ-ਰਾਸ਼ਟਰੀ ਮੰਚ 'ਤੇ, 4 ਯੂਈਐਫਏ ਚੈਂਪੀਅਨਜ਼ ਲੀਗ, ਰਿਕਾਰਡ 4 ਯੂ.ਈ.ਐਫ.ਏ ਵਿਨਰਸ ਕੱਪ, 4 ਯੂਈਐਫਏ ਸੂਪਰ ਕੱਪ ਅਤੇ ਰਿਕਾਰਡ 3 ਵਾਰ ਫ਼ੀਫ਼ਾ ਕਲੱਬ ਵਿਸ਼ਵ ਕੱਪ ਜਿੱਤਿਆ ਹੈ।
ਘਰੇਲੂ ਪ੍ਰਤੀਯੋਗਤਾਵਾਂ
ਸੋਧੋ- ਲਾ ਲਿਗਾ[6]
- ਵਿਜੇਤਾ (23): 1928–1929, 1944–45, 1947–48, 1948–49, 1951–52, 1952–53, 1958–59, 1959–60, 1973–74, 1984–85, 1990–91, 1991–92, 1992–93, 1993–94, 1997–98, 1998–99, 2004–05, 2005–06, 2008–09, 2009–10, 2010–11, 2012–13, 2014–15
- ਉੱਪ-ਵਿਜੇਤਾ (23): 1929–30, 1945–46, 1953–54, 1954–55, 1955–56, 1961–62, 1963–64, 1966–67, 1967–68, 1970–71, 1972–73, 1975–76, 1976–77, 1977–78, 1981–82, 1985–86, 1986–87, 1988–89, 1996–97, 1999–00, 2003–04, 2006–07, 2011–12,2014-15
- ਕੋਪਾ ਡੇਲ ਰੇਅ: [7]
- ਵਿਜੇਤਾ (26): 1909–10, 1911–12, 1912–13, 1919–20, 1921–22, 1924–25, 1925–26, 1927–28, 1941–42, 1950–51, 1951–52, 1952–53, 1956–57, 1958–59, 1962–63, 1967–68, 1970–71, 1977–78, 1980–81, 1982–83, 1987–88, 1989–90, 1996–97, 1997–98, 2008–09, 2011–12, 2014–15
- ਸੁਪੇਰ ਕੋਪ ਦੇ ਏਸਪਨ:[8]
- ਵਿਜੇਤਾ (10): 1983, 1991, 1992, 1994, 1996, 2005, 2006, 2009, 2010, 2011, 2013
ਯੂਰਪੀ ਪ੍ਰਤੀਯੋਗਤਾਵਾਂ
ਸੋਧੋ- ਯੂਰਪੀਅਨ ਕੱਪ/ਯੂਈਐੱਫਏ ਚੈਂਪੀਅਨਜ਼ ਲੀਗ[9]
- ਵਿਜੇਤਾ (4): 1996, 2006, 2009, 2011, 2015
- ਯੂਈਐੱਫਏ ਸੂਪਰ ਕੱਪ[10]
- ਵਿਜੇਤਾ (4): 1992, 1997, 2009, 2011
ਵਿਸ਼ਵ-ਪੱਧਰੀ ਪ੍ਰਤੀਯੋਗਤਾਵਾਂ
ਸੋਧੋ- ਫ਼ੀਫ਼ਾ ਕਲੱਬ ਵਿਸ਼ਵ ਕੱਪ[11]
- ਵਿਜੇਤਾ (3): 2009, 2011, 2015
ਹਵਾਲੇ
ਸੋਧੋ- ↑ Ball, Phil p. 89.
- ↑ Chadwick, Simon; Arthur, Dave. pp. 4–5.
- ↑ "Ficha Técnica" (PDF) (in Spanish). Centro de Investigaciones Sociológicas. May 2007. Retrieved 8 August 2010.
{{cite web}}
: CS1 maint: unrecognized language (link) - ↑ "Brief history of Camp Nou". FC Barcelona. Retrieved 30 July 2010.
- ↑ "individual records". FC Barcelona. Retrieved 29 नवम्बर 2012.
{{cite web}}
: Check date values in:|accessdate=
(help) - ↑ "Evolution 1929–10". Liga de Fútbol Profesional. Retrieved 6 अगस्त 2010.
{{cite web}}
: Check date values in:|accessdate=
(help) - ↑ "Palmarés en" (in Spanish). MARCA. Retrieved 22 जून 2010.
{{cite web}}
: Check date values in:|accessdate=
(help)CS1 maint: unrecognized language (link) [ਮੁਰਦਾ ਕੜੀ] - ↑ Carnicero, José; Torre, Raúl; Ferrer, Carles Lozano (28 अगस्त 2009). "Spain – List of Super Cup Finals". Rec.Sport.Soccer Statistics Foundation (RSSSF). Retrieved 22 जून 2010.
{{cite web}}
: Check date values in:|accessdate=
and|date=
(help)CS1 maint: multiple names: authors list (link) - ↑ "Champions League history". Union of European Football Associations (UEFA). Retrieved 22 जून 2010.
{{cite web}}
: Check date values in:|accessdate=
(help) - ↑ "UEFA Super Cup". UEFA. Archived from the original on 2010-08-20. Retrieved 22 जून 2010.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ "Tournaments". FIFA. Archived from the original on 2010-05-16. Retrieved 22 जून 2010.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help)