ਫੂਲ ਚੰਦ ਮਾਨਵ
ਫੂਲਚੰਦ ਮਾਨਵ (ਜਨਮ 16 ਦਸੰਬਰ 1945) ਹਿੰਦੀ ਅਤੇ ਪੰਜਾਬੀ ਦਾ ਕਵੀ, ਕਹਾਣੀਕਾਰ, ਆਲੋਚਕ ਅਤੇ ਅਨੁਵਾਦਕ ਹੈ। ਉਸ ਨੂੰ ਕੇਂਦਰੀ ਹਿੰਦੀ ਡਾਇਰੈਕਟੋਰੇਟ ਵਲੋਂ ਰਾਸ਼ਟਰੀ ਸਾਹਿਤਕ ਅਤੇ ਸਿੱਖਿਆ ਅਵਾਰਡ, ਸਾਹਿਤ ਅਕਾਦਮੀ ਦਾ ਰਾਸ਼ਟਰੀ ਅਨੁਵਾਦ ਇਨਾਮ (2014) ਸਹਿਤ ਅਨੇਕ ਪੁਰਸਕਾਰ ਮਿਲ ਚੁੱਕੇ ਹਨ।
ਫੂਲਚੰਦ ਮਾਨਵ ਦਾ ਜਨਮ 16 ਦਸੰਬਰ 1945 ਨੂੰ ਨਾਭਾ, ਜ਼ਿਲ੍ਹਾ ਪਟਿਆਲਾ, ਪੰਜਾਬ ਵਿੱਚ ਹੋਇਆ।[1] ਉਹ ਛੇ ਸਾਲ ਦਾ ਸੀ ਜਦ ਉਸਦੇ ਪਿਤਾ ਦੀ ਮੌਤ ਹੋ ਗਈ। ਉਸਨੇ ਐਮ ਏ ਪੰਜਾਬੀ ਅਤੇ ਹਿੰਦੀ ਵਿੱਚ ਕੀਤੀ। ਸਹਾਇਕ ਸੰਪਾਦਕ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਕਿਤਾਬ ਬੋਰਡ ਅਤੇ ਜਾਗ੍ਰਿਤੀ "(ਹਿੰਦੀ ਮਾਸਿਕ) ਦਾ ਸੰਪਾਦਕ ਰਿਹਾ ਅਤੇ ਲੋਕ ਸੰਪਰਕ ਅਫਸਰ (ਹਿੰਦੀ) ਦੇ ਤੌਰ 'ਤੇ ਕੰਮ ਕੀਤਾ ਹੈ। ਉਹ ਹਿੰਦੀ ਵਿਭਾਗ ਸਰਕਾਰੀ ਕਾਲਜ, ਮੋਹਾਲੀ ਦਾ ਮੁਖੀ ਵੀ ਰਿਹਾ।[2] ਪੰਜਾਬੀ ਨਾਵਲ 'ਅੰਨਦਾਤਾ' ਨੂੰ ਇਸੇ ਸਿਰਲੇਖ ਹੇਠ ਹਿੰਦੀ ਅਨੁਵਾਦ ਲਈ ਫੂਲਚੰਦ ਮਾਨਵ ਨੂੰ ਸਾਹਿਤ ਅਕਾਦਮੀ ਦੇ ਰਾਸ਼ਟਰੀ ਅਨੁਵਾਦ ਇਨਾਮ, 2014 ਨਾਲ ਸਨਮਾਨਿਆ ਗਿਆ।[3]