ਫੈਨੀਏਨ ਵੀਓਲਾ ਐਡੀ (1974–2004) ਆਪਣੇ ਖੇਤਰ ਸੀਅਰਾ ਲਿਓਨ ਅਤੇ ਪੂਰੇ ਅਫ਼ਰੀਕਾ ਵਿੱਚ ਲੇਸਬੀਅਨ ਅਤੇ ਗੇਅ ਅਧਿਕਾਰਾਂ ਲਈ ਇੱਕ ਕਾਰਕੁੰਨ ਸੀ। 2002 ਵਿੱਚ ਉਸਨੇ ਸੀਅਰਾ ਲਿਓਨ ਵਿੱਚ ਲੇਸਬੀਅਨ ਅਤੇ ਗੇਅ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜੋ ਕਿ ਪਹਿਲੀ ਸੀਅਰਾ ਲਿਓਨ ਕਿਸਮ ਦੀ ਹੈ।[1] ਉਸਨੇ ਵਿਆਪਕ ਪੱਧਰ 'ਤੇ ਯਾਤਰਾ ਕੀਤੀ, ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸਮੂਹਾਂ ਨੂੰ ਸੰਬੋਧਿਤ ਕੀਤਾ। ਅਪ੍ਰੈਲ 2004 ਵਿੱਚ ਉਸਨੇ ਜੀਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਬ੍ਰਾਜ਼ੀਲ ਦੇ ਮਤੇ ਨੂੰ ਪਾਸ ਕਰਨ ਦੀ ਵਕਾਲਤ ਕੀਤੀ।[2]

ਫੈਨੀਏਨ ਐਡੀ

ਐਡੀ ਦਾ 29 ਸਤੰਬਰ 2004 ਨੂੰ ਕਤਲ ਕੀਤਾ ਗਿਆ ਸੀ, ਘੱਟੋ ਘੱਟ ਤਿੰਨ ਬੰਦਿਆਂ ਦੇ ਸਮੂਹ ਨੇ ਕੇਂਦਰੀ ਫ੍ਰੀਟਾਉਨ ਵਿੱਚ ਸੀਅਰਾ ਲਿਓਨ ਲੇਸਬੀਅਨ ਅਤੇ ਗੇਅ ਐਸੋਸੀਏਸ਼ਨ ਦੇ ਦਫਤਰ ਵਿੱਚ ਦਾਖਲ ਹੋ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ, ਫਿਰ ਉਸ ਨੂੰ ਚਾਕੂ ਮਾਰਿਆ ਅਤੇ ਆਖਰਕਾਰ ਉਸਦੀ ਗਰਦਨ ਤੋੜ ਦਿੱਤੀ।[3]

ਐਡੀ ਆਪਣੇ ਪਿੱਛੇ ਇੱਕ 10 ਸਾਲ ਦਾ ਬੇਟਾ ਅਤੇ ਇੱਕ ਪ੍ਰੇਮਿਕਾ ਐੱਸਥਰ ਚਿਕਾਲੀਪਾ ਛੱਡ ਗਈ ਹੈ।[4]

2008 ਵਿੱਚ ਉਸ ਦੇ ਸਨਮਾਨ ਵਿੱਚ ਫੈਨੀਏਨ ਐਡੀ ਕਵਿਤਾ ਅਵਾਰਡ ਦਿੱਤਾ ਗਿਆ ਸੀ।[5]

ਇਹ ਵੀ ਵੇਖੋ

ਸੋਧੋ
  • ਹਰਸ਼ਫੈਲਡ ਐਡੀ ਫਾਉਂਡੇਸ਼ਨ, ਲੇਸਬੀਅਨ ਅਤੇ ਗੇਅ ਲਈ ਮਨੁੱਖੀ ਅਧਿਕਾਰਾਂ ਦੀ ਸੰਸਥਾ
  • ਐਲ.ਜੀ.ਬੀ.ਟੀ. ਲੋਕਾਂ ਵਿਰੁੱਧ ਹਿੰਸਾ

ਹਵਾਲੇ

ਸੋਧੋ
  1. "Sierra Leone gay activist killed". BBC. 2004-10-05. Retrieved 2008-06-26.
  2. Morgan, Ruth; Saskia Wieringa (2005). Tommy Boys, Lesbian Men, and Ancestral Wives: Female Same-sex Practices in Africa. Jacana Media. p. 20. ISBN 1-77009-093-2.
  3. "Sierra Leone: Lesbian Rights Activist Brutally Murdered". Human Rights Watch. 2004-10-05. Archived from the original on 2008-07-24. Retrieved 2008-06-26. {{cite web}}: Unknown parameter |dead-url= ignored (|url-status= suggested) (help)
  4. "Activist Murdered". Behind the Mask. 2004-10-04. Archived from the original on 2006-09-25. Retrieved 2008-06-26.
  5. Shailja Patel awarded the FannyAnn Eddy Poetry Award, Pambazuka News, Issue 353, March 13, 2008

ਬਾਹਰੀ ਲਿੰਕ

ਸੋਧੋ