ਮੱਝਾਂ, ਗਾਵਾਂ, ਕੱਟੀਆਂ, ਵੱਛੀਆਂ, ਬਲਦਾਂ, ਬੋਤਿਆਂ, ਘੋੜਿਆਂ, ਗਧਿਆਂ ਭਾਵ ਸਾਰੇ ਪਸ਼ੂਆਂ ਦੇ ਕੀਤੇ ਗੋਹੇ, ਲਿੱਦ, ਲੇਡਿਆ ਆਦਿ ਨੂੰ ਇਨ੍ਹਾਂ ਪਸ਼ੂਆਂ ਦੇ ਖੜ੍ਹਨ ਵਾਲੇ ਥਾਂ ਤੋਂ ਪਿਛੋਂ ਹਟਾਉਣ ਲਈ, ਪਿਛੇ ਕਰਨ ਲਈ ਲੱਕੜ ਦੀ ਬਣੀ ਲੰਮੇ ਦਸਤੇ ਵਾਲੀ ਕਹੀ ਨੂੰ ਫੌਹੜਾ ਕਹਿੰਦੇ ਹਨ।

ਫੌਹੜਾ ਬਣਾਉਣ ਲਈ 4/5 ਕੁ ਫੁੱਟ ਲੰਮੀ ਬਾਂਸ ਦੀ ਜਾਂ ਲੱਕੜ ਦੀ ਸੋਟੀ ਲਈ ਜਾਂਦੀ ਹੈ। ਇਸ ਸੋਟੀ ਨੂੰ ਹੱਥਾ ਕਹਿੰਦੇ ਹਨ। ਲੱਕੜ ਦਾ ਹੀ ਇਕ 12 ਕੁ ਇੰਚ ਲੰਮਾ ਤੇ 10 ਕੁ ਇੰਚ ਚੌੜਾ ਤੇ ਇਕ ਕੁ ਇੰਚ ਮੋਟਾ ਫੱਟਾ ਲਿਆ ਜਾਂਦਾ ਹੈ। ਇਸ ਫੱਟ ਦੇ ਲੰਬਾਈ ਵਾਲੇ ਪਾਸੇ ਦੇ ਵਿਚਾਲੇ, ਪਰ ਉਪਰਲੇ ਹਿੱਸੇ ਤੋਂ 3 ਕੁ ਇੰਚ ਹੇਠਾਂ ਕਰ ਕੇ ਇਕ ਚੌਰਸ ਗਲੀ ਕੱਢੀ ਜਾਂਦੀ ਹੈ। ਇਸ ਗਲੀ ਵਿਚ ਹੱਥਾ ਫਿੱਟ ਕੀਤਾ ਜਾਂਦਾ ਹੈ। ਫੱਟੇ ਵਿਚ ਪਾਏ ਹੱਥੇ ਦੇ ਪਿਛਲੇ ਪਾਸੇ ਇਕ ਫਾਲ ਲਾਈ ਜਾਂਦੀ ਹੈ। ਇਸ ਢਾਲ ਨੂੰ ਧਤੂਰੀ ਕਹਿੰਦੇ ਹਨ। ਇਹ ਧਤੂਰੀ ਹੱਥੇ ਨੂੰ ਫੱਟੋ ਵਿਚੋਂ ਨਿਕਲਣ ਨਹੀਂ ਦਿੰਦੀ। ਫੱਟੇ ਦਾ ਦੂਸਰਾ ਲੰਬਾਈ ਵਾਲਾ ਪਾਸਾ ਹੇਠਾਂ ਤੋਂ 3 ਕੁ ਇੰਚ ਟੱਪਰ ਕੀਤਾ ਜਾਂਦਾ ਹੈ। ਫੌਹੜਾ ਦੇ ਇਸ ਹਿੱਸੇ ਦਾ ਟੇਪਰ ਹੋਇਆ ਹੋਣ ਕਰਕੇ ਪਸ਼ੂਆਂ ਦੇ ਗੋਹੇ, ਲਿੱਦ ਆਦਿ ਨੂੰ ਪਿਛੇ ਹਟਾਉਣ ਵਿਚ ਸੌਖ ਰਹਿੰਦੀ ਹੈ। ਫੱਟੇ ਦੇ ਲੰਬਾਈ ਵਾਲ ਉਪਰਲੇ ਹਿੱਸੇ ਦੇ ਕਿਨਾਰਿਆਂ ਨੂੰ ਥੋੜਾ ਜਿਹਾ ਗੋਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਫੌਹੜਾ ਬਣਦਾ ਹੈ।

ਹੁਣ ਤਾਂ ਬਹੁਤੇ ਪਰਿਵਾਰ ਕਹੀ ਤੋਂ ਹੀ ਫੌਹੜੇ ਦਾ ਕੰਮ ਲੈ ਲੈਂਦੇ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.