ਵਾਰਵਾਰਤਾ ਸਮੇਂ ਦੀ ਇੱਕ ਇਕਾਈ ਵਿੱਚ ਕਿਸੇ ਮੁੜ-ਮੁੜ ਹੋਣ ਵਾਲ਼ੇ ਵਾਕਿਆ ਦੀ ਵਾਪਰਨ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ। ਇਹਨੂੰ ਵਕਤੀ ਵਾਰਵਾਰਤਾ ਵੀ ਕਿਹਾ ਜਾਂਦਾ ਹੈ ਤਾਂ ਜੋ ਸਥਾਨੀ ਵਾਰਵਾਰਤਾ ਅਤੇ ਕੋਣੀ ਵਾਰਵਾਰਤਾ ਤੋਂ ਅੱਡ ਦੱਸਿਆ ਜਾ ਸਕੇ। ਦੌਰ ਜਾਂ ਪੀਰੀਅਡ ਕਿਸੇ ਮੁੜ-ਵਾਪਰਦੇ ਵਾਕਿਆ ਵਿਚਲੇ ਇੱਕ ਚੱਕਰ ਦੀ ਮਿਆਦ (ਸਮਾਂ) ਹੁੰਦਾ ਹੈ। ਸੋ ਮਿਆਦ ਵਾਰਵਾਰਤਾ ਦਾ ਗੁਣਕ ਉਲਟਾ ਹੁੰਦਾ ਹੈ। ਮਿਸਾਲ ਵਜੋਂ ਜੇਕਰ ਕਿਸੇ ਨਵੇਂ ਜੰਮੇ ਬੱਚੇ ਦਾ ਦਿਲ ਇੱਕ ਮਿੰਟ 'ਚ 120 ਵਾਰ ਦੀ ਵਾਰਵਾਰਤਾ ਨਾਲ਼ ਧੜਕਦਾ ਹੈ ਤਾਂ ਇਹਦਾ ਦੌਰ – ਧੜਕਨਾਂ ਵਿਚਲਾ ਸਮਾਂ – ਅੱਧੇ ਸਕਿੰਟ (60 ਸਕਿੰਟ (ਭਾਵ ਇੱਕ ਮਿੰਟ) ਨੂੰ 120 ਧੜਕਨਾਂ ਨਾਲ਼ ਭਾਗ ਕਰ ਕੇ) ਦਾ ਹੁੰਦਾ ਹੈ।

ਵਾਰਵਾਰਤਾ
ਆਮ ਨਿਸ਼ਾਨf
ਕੌਮਾਂਤਰੀ ਮਿਆਰੀ ਇਕਾਈਹਰਟਜ਼
ਕੌਮਾਂਤਰੀ ਮਿਆਰੀ ਅਧਾਰ ਇਕਾਈਆਂ ਵਿੱਚs-1
ਸਭ ਤੋਂ ਘੱਟ ਵਾਰਵਾਰਤਾ (ਸਿਖਰ) ਤੋਂ ਲੈ ਕੇ ਸਭ ਤੋਂ ਵੱਧ (ਹੇਠਾਂ) ਤੱਕ ਤਿੰਨ ਵਾਰੋ-ਵਾਰ ਲਿਸ਼ਕਦੀਆਂ ਬੱਤੀਆਂ। ਹਰੇਕ ਬੱਤੀ ਵਾਸਤੇ "f" is ਹਰਟਜ਼ (Hz) ਵਿੱਚ ਵਾਰਵਾਰਤਾ ਹੈ – ਭਾਵ ਇੱਕ ਸਕਿੰਟ ਵਿੱਚ ਬੱਤੀ ਦੇ ਲਿਸ਼ਕਣ ਦੀ ਗਿਣਤੀ (ਭਾਵ ਇੱਕ ਸਕਿੰਟ ਵਿੱਚ ਚੱਕਰਾਂ ਦੀ ਗਿਣਤੀ) – ਜਦਕਿ "T" is ਲਿਸ਼ਕਾਰਿਆਂ ਦਾ ਸਕਿੰਟਾਂ (s) ਵਿੱਚ ਦੌਰ ਹੈ, ਭਾਵ ਇੱਕ ਚੱਕਰ ਵਿੱਚ ਸਕਿੰਟਾਂ ਦੀ ਗਿਣਤੀ। ਹਰੇਕ T and f ਇੱਕ ਦੂਜੇ ਦੇ ਉਲਟੇ ਹਨ।

ਹਵਾਲੇ

ਸੋਧੋ