ਫ੍ਰੈਂਕਫ਼ੁਰਟ ਪੁਸਤਕ ਮੇਲਾ
ਫ੍ਰੈਂਕਫਰਟਰ ਬੁਚਮੇਸੀ (ਐਫਬੀਐਮ) ਪ੍ਰਸਤੁਤ ਪ੍ਰਕਾਸ਼ਕ ਕੰਪਨੀਆਂ ਦੀ ਗਿਣਤੀ ਅਤੇ ਦਰਸ਼ਕਾਂ ਦੀ ਗਿਣਤੀ ਦੋਵਾਂ ਦੇ ਅਧਾਰ 'ਤੇ ਕਿਤਾਬਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਵਪਾਰ ਮੇਲਾ ਹੈ। ਅੰਤਰਰਾਸ਼ਟਰੀ ਸੌਦੇ ਅਤੇ ਵਪਾਰ ਲਈ ਇਹ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਪੁਸਤਕ ਮੇਲਾ ਮੰਨਿਆ ਜਾਂਦਾ ਹੈ। ਅੱਧ ਅਕਤੂਬਰ ਵਿੱਚ ਪੰਜ ਦਿਨਾਂ ਦਾ ਸਲਾਨਾ ਸਮਾਗਮ ਫ੍ਰੈਂਕਫਰਟ ਐਮ ਮੇਨ, ਜਰਮਨੀ ਵਿੱਚ ਫ੍ਰੈਂਕਫਰਟ ਵਪਾਰ ਮੇਲੇ ਦੇ ਮੈਦਾਨ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਪਹਿਲੇ ਤਿੰਨ ਦਿਨ ਸਿਰਫ ਪੇਸ਼ੇਵਰ ਮਹਿਮਾਨਾਂ ਤੱਕ ਹੀ ਸੀਮਤ ਹੁੰਦਾ ਹੈ; ਆਮ ਲੋਕ ਵੀਕੈਂਡ ਦੇ ਮੇਲੇ ਵਿੱਚ ਸ਼ਾਮਲ ਹੁੰਦੇ ਹਨ।
ਫ੍ਰੈਂਕਫਰਟਰ ਬੁਚਮੇਸੀ | |
---|---|
Status | ਸਰਗਰਮ |
Genre | ਬਹੁ-ਵਿਧਾ |
Venue | ਫ੍ਰੈਂਕਫਰਟ ਵਪਾਰ ਮੇਲੇ ਦੇ ਮੈਦਾਨ |
Location | ਫ੍ਰੈਂਕਫ਼ੁਰਟ ਐਮ ਮੇਨ |
Country | ਜਰਮਨੀ |
First held | 17ਵੀਂ ਸਦੀ ਆਧੁਨਿਕ ਜੁੱਗ: 1949 |
Attendance | 286,000 |
Official website | [1] |
ਕਿਤਾਬ ਪ੍ਰਕਾਸ਼ਨ, ਮਲਟੀਮੀਡੀਆ ਅਤੇ ਟੈਕਨੋਲੋਜੀ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਕਈ ਹਜ਼ਾਰ ਪ੍ਰਦਰਸ਼ਕ ਅਤੇ ਨਾਲ ਹੀ ਵਿਸ਼ਵ ਭਰ ਦੇ ਸਮਗਰੀ ਪ੍ਰਦਾਤਾ ਕੌਮਾਂਤਰੀ ਪ੍ਰਕਾਸ਼ਨ ਅਧਿਕਾਰਾਂ ਅਤੇ ਲਾਇਸੈਂਸ ਫੀਸਾਂ ਲਈ ਗੱਲਬਾਤ ਕਰਨ ਲਈ ਇਕੱਠੇ ਹੁੰਦੇ ਹਨ। ਮੇਲੇ ਦਾ ਆਯੋਜਨ ਜਰਮਨ ਪਬਲਿਸ਼ਰਜ਼ ਐਂਡ ਬੁੱਕਸੈਲਰਜ਼ ਐਸੋਸੀਏਸ਼ਨ ਦੀ ਸਹਿਯੋਗੀ ਕੰਪਨੀ ਫ੍ਰੈਂਕਫਰਟਰ ਬੁਚਮੇਸ ਜੀਐਮਬੀਐਚ ਦੁਆਰਾ ਕੀਤਾ ਜਾਂਦਾ ਹੈ। ਸਾਲ 2017 ਵਿੱਚ 100 ਤੋਂ ਵੱਧ ਦੇਸ਼ਾਂ ਦੇ 7,300 ਤੋਂ ਵੱਧ ਪ੍ਰਦਰਸ਼ਕ ਅਤੇ 286,000 ਤੋਂ ਵੱਧ ਵਿਜ਼ਿਟਰਾਂ ਨੇ ਹਿੱਸਾ ਲਿਆ।[1]
ਇਤਿਹਾਸ
ਸੋਧੋਫ੍ਰੈਂਕਫਰਟਰ ਬੁਚਮੇਸੀ ਦੀ ਇਹ ਪਰੰਪਰਾ 500 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚਲੀ ਆ ਰਹੀ ਹੈ। 1454 ਵਿਚ, ਜੋਹਾਨਸ ਗੁਟੇਨਬਰਗ ਨੇ ਫ੍ਰੈਂਕਫਰਟ ਨੇੜੇ ਮੇਨਜ਼ ਵਿੱਚ ਹਟਾਉਣ ਪਾਉਣ ਵਾਲੇ ਅੱਖਰਾਂ ਵਾਲੀ ਪ੍ਰਿੰਟਿੰਗ ਵਿਕਸਿਤ ਕਰਨ ਤੋਂ ਤੁਰੰਤ ਬਾਅਦ, ਪਹਿਲਾ ਕਿਤਾਬ ਮੇਲਾ ਸਥਾਨਕ ਕਿਤਾਬਾਂ ਵੇਚਣ ਵਾਲਿਆਂ ਨੇ ਲਗਾਇਆ ਸੀ।
ਛਪੀਆਂ ਕਿਤਾਬਾਂ ਦੇ ਆਉਣ ਤੋਂ ਪਹਿਲਾਂ ਫ੍ਰੈਂਕਫਰਟ ਵਿੱਚ ਇੱਕ ਆਮ ਵਪਾਰ ਮੇਲਾ ਹੱਥ-ਲਿਖਤਾਂ ਵੇਚਣ ਦਾ ਸਥਾਨ ਸੀ। ਛਪੀਆਂ ਕਿਤਾਬਾਂ 'ਤੇ ਕੇਂਦ੍ਰਿਤ ਮੇਲੇ ਦੀ ਸ਼ੁਰੂਆਤ ਦਾ ਸਿਹਰਾ ਜੋਹਾਨ ਫਸਟ ਅਤੇ ਪੀਟਰ ਸ਼ੂਫਰ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਇੱਕ ਕਾਨੂੰਨੀ ਝਗੜੇ ਤੋਂ ਬਾਅਦ ਗੁਟੇਨਬਰਗ ਦੇ ਪ੍ਰਿੰਟਿੰਗ ਓਪਰੇਸ਼ਨਾਂ ਨੂੰ ਸੰਭਾਲ ਲਿਆ ਸੀ। ਮੇਲਾ ਕਿਤਾਬਾਂ ਦੀ ਮਾਰਕੀਟਿੰਗ ਦਾ ਮੁਢਲਾ ਬਿੰਦੂ ਬਣ ਗਿਆ, ਪਰ ਇਹ ਲਿਖਤ ਟੈਕਸਟਾਂ ਦੇ ਫੈਲਾਅ ਦਾ ਇੱਕ ਕੇਂਦਰ ਵੀ ਰਿਹਾ। ਸੁਧਾਰ ਲਹਿਰ ਦੇ ਦੌਰਾਨ, ਮੇਲੇ ਵਿੱਚ ਨਵੀਆਂ ਕਿਤਾਬਾਂ ਦੀ ਮਾਰਕੀਟ ਦੀ ਜਾਂਚ ਕਰਨ ਵਾਲੇ ਵਪਾਰੀ ਅਤੇ ਨਵੀਂ ਉਪਲਬਧ ਸਕਾਲਰਸ਼ਿਪ ਦੀ ਭਾਲ ਕਰਨ ਵਾਲੇ ਵਿਦਵਾਨ ਸ਼ਿਰਕਤ ਕਰਦੇ ਸਨ।[2]
ਸਨਮਾਨਿਤ ਮਹਿਮਾਨ, ਦਿਲਚਸਪੀ ਦਾ ਕੇਂਦਰ
ਸੋਧੋ1976 ਤੋਂ, ਮੇਲੇ ਲਈ ਸਨਮਾਨਿਤ ਮਹਿਮਾਨ, ਜਾਂ ਦਿਲਚਸਪੀ ਦਾ ਕੇਂਦਰ ਬਣਾਇਆ ਗਿਆ ਹੈ। ਇਸ ਮੌਕੇ (ਪੜ੍ਹਨ, ਆਰਟਸ ਪ੍ਰਦਰਸ਼ਨੀਆਂ, ਜਨਤਕ ਵਿਚਾਰ-ਵਟਾਂਦਰੇ ਵਾਲੇ ਪੈਨਲ, ਥੀਏਟਰ ਪ੍ਰੋਡਕਸ਼ਨਾਂ, ਅਤੇ ਰੇਡੀਓ ਅਤੇ ਟੀ ਵੀ ਪ੍ਰੋਗਰਾਮਾਂ) ਲਈ ਇੱਕ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਮਹਿਮਾਨ ਦੇਸ਼ ਲਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਹਾਲ ਸਥਾਪਤ ਕੀਤਾ ਗਿਆ ਹੈ ਅਤੇ ਪ੍ਰਮੁੱਖ ਪਬਲਿਸ਼ਿੰਗ ਹਾਊਸ ਮੇਲੇ ਵਿੱਚ ਮੌਜੂਦ ਹੁੰਦੇ ਹਨ।
ਹਵਾਲੇ
ਸੋਧੋ- ↑ Frankfurt Book Fair. "The Frankfurt Book Fair 2017 in numbers".
- ↑ Fried, Johannes (1996). Il mercante e la scienza: sul rapporto tra sapere ed economia nel Medioevo. Milano: Vita e Pensiero.