ਫ੍ਰੈਂਕ ਡੇਲੋਸ ਵੁਲਫ

ਫ੍ਰੈਂਕ ਡੇਲੋਸ ਵੁਲਫ (1863–1926)[1] ਪੂਰੇ ਉੱਤਰੀ ਕੈਲੀਫੋਰਨੀਆ ਦੇ ਗ੍ਰਾਹਕਾਂ ਲਈ ਇੱਕ ਆਰਕੀਟੈਕਟ ਸੀ। ਉਸਨੇ ਸੈਨ ਜੋਸ, ਕੈਲੀਫੋਰਨੀਆ ਦੇ ਹੁਣ-ਇਤਿਹਾਸਕ ਇਲਾਕੇ ਵਿੱਚ ਆਰਕੀਟੈਕਚਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।[2]

ਫ੍ਰੈਂਕ ਵੁਲਫ ਦਾ ਜਨਮ ਗ੍ਰੀਨ ਸਪ੍ਰਿੰਗਜ਼, ਓਹੀਓ ਵਿੱਚ ਹੋਇਆ ਸੀ। 1888 ਵਿੱਚ ਉਹ ਸੈਨ ਜੋਸ, ਕੈਲੀਫੋਰਨੀਆ ਚਲਾ ਗਿਆ। 1892 ਵਿੱਚ ਉਸਨੇ ਇੱਕ ਆਰਕੀਟੈਕਟ ਵਜੋਂ ਕੰਮ ਸ਼ੁਰੂ ਕਰ ਕੀਤਾ।[1]

ਫਰੈਂਕ ਨੇ 1899 ਤੋਂ 1910 ਤੱਕ ਚਾਰਲਸ ਮੈਕੇਂਜੀ ਨਾਲ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਮਿਲ ਕੇ ਸੈਂਕੜੇ ਇਮਾਰਤਾਂ ਦੇ ਡਿਜ਼ਾਈਨ ਤਿਆਰ ਕੀਤੇ। ਵੁਲਫ਼ ਅਤੇ ਮੈਕਕੇਂਜ਼ੀ ਨੇ 1902 ਤੋਂ ਸ਼ੁਰੂ ਹੋ ਕੇ ਨਗਲੀ ਪਾਰਕ ਵਿੱਚ ਘਰਾਂ 'ਤੇ ਕੰਮ ਕੀਤਾ ਅਤੇ ਫਿਰ 1906 ਵਿੱਚ ਹੈਨਚੇਟ ਪਾਰਕ ਸ਼ੁਰੂ ਕੀਤਾ। 1912 ਵਿੱਚ ਫਰੈਂਕ ਦਾ ਪੁੱਤਰ ਕਾਰਲ ਨੇ ਉਸ ਨਾਲ[1] ਸਹਿਯੋਗੀ ਵਜੋਂ ਸ਼ਾਮਲ ਹੋਇਆ। ਵੁਲਫ਼ ਐਂਡ ਵੁਲਫ਼ ਸਾਂਝੇਦਾਰੀ ਦੇ ਤਹਿਤ ਫ੍ਰੈਂਕ ਨੇ ਕਈ ਕੈਲੀਫੋਰਨੀਆ ਪ੍ਰੇਰੀ ਸ਼ੈਲੀ ਦੇ ਘਰਾਂ ਨੂੰ ਡਿਜ਼ਾਈਨ ਕੀਤਾ।[2] ਫ੍ਰੈਂਕ ਨੇ ਵਿਲੋ ਗਲੇਨ ਵਿੱਚ ਪਾਮ ਹੈਵਨ ਦੇ ਡਿਜ਼ਾਈਨ ਕੀਤੇ ਘਰ।[1]

ਹਵਾਲੇ ਸੋਧੋ

  1. 1.0 1.1 1.2 1.3 "Frank Delos Wolfe, excerpted from the book Cottages, Flats, Buildings & Bungalows, 102 Designs From Wolfe & McKenzie by George Espinola". Archived from the original on 2016-03-05. Retrieved 2014-08-16.
  2. 2.0 2.1 Krista van Laan. "Frank Delos Wolfe: San Jose's most enduring architect". Retrieved 2014-08-15.