ਬਘਿਆੜੀ ਇਸਤਰੀਆਂ ਦਾ ਇੱਕ ਗਹਿਣਾ ਹੈ ਜਿਸਨੂੰ ਔਰਤਾਂ ਆਪਣੇ ਜੂੜੇ ਤੇ ਪਹਿਨਦੀਆਂ ਹਨ। ਬਘਿਆੜ ਦੀ ਮਦੀਨ ਨੂੰ ਬਘਿਆੜੀ ਕਿਹਾ ਜਾਂਦਾ ਹੈ। ਇਹ ਸੋਨੇ ਜਾਂ ਚਾਂਦੀ ਦੀ ਬਣੀ ਹੁੰਦੀ ਹੈ।

ਬਣਤਰਸੋਧੋ

ਸੋਨੇ ਜਾਂ ਚਾਂਦੀ ਦੀਆਂ ਚਾਰ ਫੱਟੀਆਂ ਲਾਈਆਂ ਜਾਂਦੀਆਂ ਹਨ ਤੇ ਇਹਨਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾਂਦਾ ਹੈ। ਇਹਨਾਂ ਫੱਟੀਆਂ ਦੇ ਉੱਪਰਲੇ ਤੇ ਹੇਠਲੇ ਸਿਰਿਆਂ ਤੇ ਕੁੰਡੇ ਲਗਾਏ ਜਾਂਦੇ ਹਨ। ਹੇਠਲੇ ਕੁੰਡੇ ਵਿੱਚ ਨਲਕੀਆਂ ਲਗਾ ਕੇ ਮੋਤੀ ਲਟਕਾਏ ਜਾਂਦੇ ਹਨ। ਕਈ ਵਾਰ ਬਘਿਆੜੀ ਸੱਗੀ ਫੁੱਲ ਨਾਲ ਵੀ ਪਾ ਲਈ ਜਾਂਦੀ ਹੈ।

ਹਵਾਲੇਸੋਧੋ

[1]

  1. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 349