ਬਚਪਨ ਦੀ ਉਮਰ ਜਨਮ ਤੋਂ ਅੱਲ੍ਹੜਪੁਣੇ ਤੱਕ ਹੁੰਦੀ ਹੈ। [1] ਬਚਪਨ ਦੀ ਬਾਦਸ਼ਾਹੀ ਉਮਰ ਹਰ ਇੱਕ ਨੂੰ ਭਾਉਂਦੀ ਤੇ ਪਿਆਰੀ ਲੱਗਦੀ ਹੈ। ਮਨੋਵਿਗਿਆਨ ਵਿੱਚ ਬਚਪਨ ਨੂੰ ਬਾਲ ਅਵਸਥਾ (ਚੱਲਣਾ ਸਿਖਦਾ ਹੈ), ਆਰੰਭਿਕ ਅਵਸਥਾ (ਖੇਡਣ ਦੀ ਉਮਰ), ਮੱਧ ਬਚਪਨ (ਸਕੂਲ ਜਾਣ ਦੀ ਉਮਰ) ਅਤੇ  ਅੱਲ੍ਹੜਪੁਣਾ ਅਵਸਥਾ ਵਿੱਚ ਵੰਡਿਆ ਗਿਆ ਹੈ। [1] ਬੱਚੇ ਬਚਪਨ ਵਿੱਚ ਮਨਮਾਨੀਆਂ, ਮਾਸੂਮ ਸ਼ਰਾਰਤਾਂ ਅਤੇ ਮੋਹ ਲੈਣ ਵਾਲੀਆਂ ਤੋਤਲੀਆਂ ਗੱਲਾਂ ਕਰਦੇ ਹਨ। ਬਚਪਨ ਵਿੱਚ ਬੱਚੇ ਦੀ ਅਵਸਥਾ ਅਸਲ ਅਰਥਾਂ ਵਿੱਚ ਬਾਦਸ਼ਾਹ ਵਾਲੀ ਹੁੰਦੀ ਹੈ। ਬਚਪਨ ਵਿੱਚ ਦਾਦੀਆਂ ਨਾਨੀਆਂ ਦਾ ਪਿਆਰ ਆਪਮੁਹਾਰੇ ਮਿਲਦਾ ਹੈ।[2] ਬਚਪਨ ਅਸਲੀ, ਸੱਚਾ, ਸਪਸ਼ਟ ਅਤੇ ਨਾ ਦੁਹਰਾਇਆ ਜਾ ਸਕਣ ਵਾਲਾ ਜੀਵਨ ਹੁੰਦਾ ਹੈ। ਉਦੋਂ ਕੀ ਵਾਪਰਿਆ, ਉਹਨਾਂ ਵਰ੍ਹਿਆਂ ਵਿੱਚ ਕਿਸ ਨੇ ਬੱਚੇ ਦੀ ਕਿਵੇਂ ਅਗਵਾਈ ਕੀਤੀ, ਆਲੇ-ਦੁਆਲੇ ਦੇ ਸੰਸਾਰ ਵਿਚੋਂ ਉਸ ਦੇ ਦਿਲ ਤੇ ਦਿਮਾਗ਼ ਵਿੱਚ ਕੀ ਦਾਖ਼ਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ।[3]

Ralph Hedley, The Tournament, 1898

ਜਨਮ ਤੋਂ ਦੋ ਸਾਲ

ਸੋਧੋ

ਬੱਚੇ ਦੇ ਉਮਰ ਦੇ ਪਹਿਲੇ ਦੋ ਸਾਲ ਬਹੁਤ ਮਜ਼ੇਦਾਰ ਹੁੰਦੇ ਹਨ। ਸੋਚਣਾ, ਸਮਝਣਾ, ਜ਼ਬਾਨ ਦਾ ਆਧਾਰ, ਮਾਪਿਆਂ ਦੇ ਹਾਵ-ਭਾਵ, ਰੋਣਾ, ਹੱਸਣਾ, ਡੁਸਕਣਾ ਤੇ ਫਿਰ ਆਪਣੇ ਮਨ ਅੰਦਰ ਚਲ ਰਹੀ ਹਲਚਲ ਜ਼ਾਹਿਰ ਕਰਨਾ। ਕੁਦਰਤ ਦਾ ਕਮਾਲ ਇਹ ਹੈ ਕਿ ਇਸ ਉਮਰ ਵਿੱਚ ਬੱਚਾ ਨਾ ਸਿਰਫ਼ ਆਪਣੀ ਸੋਚ ਬਾਰੇ ਸਮਝਾਉਂਦਾ ਹੈ, ਬਲਕਿ ਮਾਪਿਆਂ ਦੀ ਸੋਚ ਅਤੇ ਉਹਨਾਂ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਸੇ ਕਰ ਕੇ ਪਹਿਲੇ ਸਾਲ ਦੀ ਉਮਰ ਤੋਂ ਹੀ ਬੱਚੇ ਦਾ ਭਾਵਨਾਤਮਕ ਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਅਸਰ ਛੱਡਦਾ ਹੈ। ਜੋ ਉਸ ਦੇ ਵਿਅਕਤੀਗਤ ਨੂੰ ਨਿਖਾਰਦਾ ਹੈ ਕਿਉਂਕਿ ਬੱਚੇ ਨੇ ਇੱਕ ਨਵੇਂ ਸਮਾਜ ਦੀ ਉਸਾਰੀ ਕਰਨੀ ਹੁੰਦੀ ਹੈ।

ਖੋਜਾਂ ਰਾਹੀਂ ਸਾਬਤ ਹੋਇਆ ਹੈ ਕਿ ਕੁੱਝ ਵਿਕਾਸ ਮਾਂ ਦੇ ਢਿੱਡ ਅੰਦਰ ਹੀ ਹੋ ਜਾਂਦਾ ਹੈ ਜਿਸ ਉੱਤੇ ਆਲਾ-ਦੁਆਲਾ, ਮਾਪੇ ਜਾਂ ਦੋਸਤ ਅਸਰ ਨਹੀਂ ਪਾ ਸਕਦੇ। ਇਸੇ ਲਈ ਇੱਕੋ ਘਰ ਵਿਚਲੇ ਦੋ ਬੱਚਿਆਂ ਦਾ ਸੁਭਾਅ ਤੇ ਵਿਹਾਰ ਵੱਖ ਹੋ ਸਕਦਾ ਹੈ। ਬਚਪਨ ਵਿੱਚ ਪੈਂਦੀਆਂ ਝਿੜਕਾਂ, ਮਾੜਾ ਮਾਹੌਲ, ਮਾਰ ਕੁਟਾਈ ਵੀ ਡੂੰਘਾ ਅਸਰ ਛੱਡਦੇ ਹਨ।ਜਿਸ ਦੇ ਨਤੀਜੇ ਸਾਰਥਕ ਨਹੀਂ ਨਿੱਕਲਦੇ।

ਨਿੱਕੇ ਬੱਚੇ ਆਪਣਾ ਗੁੱਸਾ, ਘਬਰਾਹਟ, ਖਿਝ ਜਾਂ ਪਿਆਰ ਆਪਣੇ ਚਿਹਰੇ ਦੇ ਹਾਵ-ਭਾਵ ਤੇ ਸਰੀਰਕ ਹਿਲਜੁਲ ਰਾਹੀਂ ਜ਼ਾਹਿਰ ਕਰਦੇ ਹਨ। ਕੁੱਝ ਬੱਚੇ ਤਿਊੜੀਆਂ ਪਾ ਕੇ, ਕੁੱਝ ਮੂੰਹ ਫੇਰ ਕੇ ਜਾਂ ਅੱਖਾਂ ਘੁਮਾ ਕੇ ਜਾਂ ਲੱਤਾਂ ਬਾਹਵਾਂ ਨਾਲ ਪਰ੍ਹਾਂ ਧੱਕ ਕੇ ਆਪਣਾ ਗੁੱਸਾ ਦਿਖਾ ਦਿੰਦੇ ਹਨ ਤੇ ਕੁੱਝ ਹਲਕੀ ਮੁਸਕਾਨ ਨਾਲ ਸਵਾਗਤ ਕਰਦੇ ਹਨ। ਇਹ ਸਭ ਪਹਿਲੇ ਦੋ ਜਾਂ ਤਿੰਨ ਮਹੀਨੇ ਦੇ ਬੱਚੇ ਵਿੱਚ ਵੇਖਿਆ ਜਾ ਸਕਦਾ ਹੈ। ਚੌਥੇ ਮਹੀਨੇ ‘ਤੇ ਬੱਚਾ ਕਦੇ ਕਦਾਈ ਹੱਸ ਵੀ ਪੈਂਦਾ ਹੈ। ਚਾਰ ਤੋਂ ਛੇ ਮਹੀਨੇ ਦਾ ਬੱਚਾ ਗੁੱਸਾ, ਉਦਾਸੀ, ਹੈਰਾਨੀ ਤੇ ਡਰ ਬਾਰੇ ਜਾਣੂ ਹੋ ਜਾਂਦਾ ਹੈ ਤੇ ਆਪਣੇ ਹਾਵ-ਭਾਵਾਂ ਨਾਲ ਇਨ੍ਹਾਂ ਚਾਰਾਂ ਨੂੰ ਜ਼ਾਹਿਰ ਕਰਨ ਜੋਗਾ ਵੀ ਹੁੰਦਾ ਹੈ। ਸਿਰਫ਼ ਗੱਲ ਹੁੰਦੀ ਹੈ ਲਾਇਕ ਮਾਂ ਦੀ ਕਿ ਉਹ ਬੱਚੇ ਦੇ ਇਨ੍ਹਾਂ ਪ੍ਰਤੱਖ ਦਿਸਦੇ ਲੱਛਣਾਂ ਨੂੰ ਪਛਾਣ ਸਕਦੀ ਹੈ ਜਾਂ ਨਹੀਂ। ਜੇ ਮਾਂ ਬੱਚੇ ਦੇ ਸੁਭਾਅ ਨੂੰ ਸਮਝ ਲਵੇ ਤੇ ਉਸੇ ਅਨੁਸਾਰ ਬੱਚੇ ਨੂੰ ਸਹਿਜ ਕਰ ਸਕੇ ਤਾਂ ਬੱਚਾ ਆਗਿਆਕਾਰੀ, ਸਹਿਯੋਗੀ ਅਤੇ ਲਾਡ ਜਤਾਉਣ ਵਾਲਾ ਬਣ ਜਾਂਦਾ ਹੈ। ਜੇ ਬੱਚੇ ਤੋਂ ਅਣਜਾਣ ਬਣੀ ਰਹੇ ਤੇ ਆਪਣੇ ਕੰਮਾਂ ਵਿੱਚ ਉਲਝੀ ਰਹੇ ਤਾਂ ਬੱਚਾ ਵੀ ਆਪਣਿਆਂ ਖ਼ਾਸ ਕਰ ਮਾਂ ਤੋਂ ਹਲਕੀ ਦੂਰੀ ਬਣਾ ਲੈਂਦਾ ਹੈ।[4]

ਮੱਧ ਬਚਪਨ 

ਸੋਧੋ
 
Children playing violin in a group recital
 
Children in Madagascar

ਹੋਰ ਦੇਖੋ

ਸੋਧੋ
 
Older teenagers at the Bannu jail in Khyber Pakhtunkhwa, Pakistan
  • Birthday party
  • Child
  • Childhood and migration
  • Childhood in Medieval England
  • Children's party games
  • Coming of age
  • Developmental biology
  • List of child related articles
  • List of traditional children's games
  • Rite of passage
  • Sociology of childhood
  • Street children

ਹਵਾਲੇ

ਸੋਧੋ
  1. 1.0 1.1 Macmillan Dictionary for Students Macmillan, Pan Ltd. (1981), page 173.
  2. ਗੁਰਬਿੰਦਰ ਸਿੰਘ ਮਾਣਕ. "ਬੱਚਿਆਂ ਤੋਂ ਬਚਪਨ ਨਾ ਖੋਹੀਏ". Retrieved 26 ਫ਼ਰਵਰੀ 2016.
  3. ਸਵਰਨ ਸਿੰਘ ਭੰਗੂ (2018-09-13). "ਵਿਦਿਆ ਚਿੰਤਕ ਵਾਲਿਸੀ ਸੁਖੋਮਲਿੰਸਕੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-09-19. {{cite news}}: Cite has empty unknown parameter: |dead-url= (help)[permanent dead link]
  4. ਡਾ. ਹਰਸ਼ਿੰਦਰ ਕੌਰ. "ਬੱਚੇ ਦੇ ਪਹਿਲੇ ਦੋ ਸਾਲ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)

ਨੋਟਸ

ਸੋਧੋ

ਬਾਹਰੀ ਕੜੀਆਂ

ਸੋਧੋ