ਮਨੋਵਿਗਿਆਨ (ਅੰਗਰੇਜ਼ੀ: Psychology) ਉਹ ਵਿਦਿਅਕ ਅਤੇ ਵਿਵਹਾਰਕ ਅਧਿਐਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਐਨ ਕਰਦਾ ਹੈ।[1][2] ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ[3][4] ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ।[5][6] ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਘੋਖਣਯੋਗ ਵਿਵਹਾਰ ਦਾ ਪ੍ਰਣਾਲੀਬੱਧ ਅਤੇ ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਐਨ ਕਰਦਾ ਹੈ। ਇਸ ਪਰਿਪੇਖ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਦਾਰਸ਼ਨਿਕ ਅਧਿਐਨ ਦਾ ਵਿਗਿਆਨ ਕਿਹਾ ਜਾਂਦਾ ਹੈ। ਵਿਵਹਾਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਹੀ ਸਾਮਲ ਹੁੰਦੇ ਹਨ। ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਾਰ ਨੂੰ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਉਸਨੂੰ ਸਮਾਜਿਕ, ਵਿਵਹਾਰਿਕ, ਜਾਂ ਬੁੱਧੀ ਵਿਗਿਆਨੀ ਵਜੋਂ ਸ਼੍ਰੇਣੀਬਧ ਕੀਤਾ ਜਾ ਸਕਦਾ ਹੈ।

ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਰਤਾ ਨੂੰ ਇੱਕ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਇਸਨੂੰ ਇੱਕ ਸਮਾਜਿਕ, ਵਿਹਾਰਕ ਜਾਂ ਸੰਜੀਦਾ ਵਿਗਿਆਨੀ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਮਨੋਵਿਗਿਆਨੀ ਵਿਅਕਤੀਗਤ ਅਤੇ ਸਮਾਜਿਕ ਵਿਵਹਾਰ ਵਿੱਚ ਮਾਨਸਿਕ ਕਾਰਜਾਂ ਦੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਸਰੀਰਕ ਅਤੇ ਜੀਵ-ਵਿਗਿਆਨਕ ਪ੍ਰਕਿਰਿਆਵਾਂ ਦੀ ਵੀ ਖੋਜ ਕਰਦੇ ਹਨ ਜੋ ਗਿਆਨ-ਸੰਬੰਧੀ ਕਾਰਜਾਂ ਅਤੇ ਵਿਵਹਾਰ ਨੂੰ ਦਰਸਾਉਂਦੇ ਹਨ।

ਨਿਰੁਕਤੀ

ਸੋਧੋ

ਮਨੋਵਿਗਿਆਨ ਲਈ ਅੰਗਰੇਜ਼ੀ ਸ਼ਬਦ ਸਾਈਕਾਲੋਜੀ (Psychology) ਦਾ ਸ਼ਬਦੀ ਅਰਥ ਹੈ, "ਆਤਮਾ" ਦਾ ਅਧਿਐਨ(ψυχή ਸੂਖ਼ਾ, "breath, spirit, soul" and -λογία -logia, "study of" ਜਾਂ "research").[7](ਯੂਨਾਨੀ ਮੂਲ ਸੂਖ਼ਾ ਦਾ ਮਤਲਬ ਪ੍ਰਾਣ, ਆਤਮਾ ਅਤੇ ਲੋਜੀਆ ਦਾ ਅਧਿਐਨ, ਖੋਜ)। ਭਾਰਤੀ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਸ਼ਬਦਾਂ ਦੀ ਨਿਰੁਕਤੀ ਵੀ ਐਨ ਇਹੀ ਹੈ।

ਹਵਾਲੇ

ਸੋਧੋ
  1. "How does the APA define "psychology"?". Retrieved 15 November 2011.
  2. "Definition of "Psychology (APA's Index Page)"". Retrieved 20 December 2011.
  3. Fernald LD (2008). Psychology: Six perspectives (pp. 12–15). Thousand Oaks, CA: Sage Publications.
  4. Hockenbury & Hockenbury. Psychology. Worth Publishers, 2010.
  5. O'Neil, H.F.; cited in Coon, D.; Mitterer, J.O. (2008). Introduction to psychology: Gateways to mind and behavior (12th ed., pp. 15–16). Stamford, CT: Cengage Learning.
  6. "The mission of the APA [American Psychological Association] is to advance the creation, communication and application of psychological knowledge to benefit society and improve people’s lives"; APA (2010). About APA. Retrieved 20 October 2010.
  7. Online Etymology Dictionary. (2001). "Psychology".