ਬਡਾਲੀ ਆਲਾ ਸਿੰਘ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ

ਬਡਾਲੀ ਆਲਾ ਸਿੰਘ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਖੇੜਾ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਸਰਹਿੰਦ ਤੋਂ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 1800 ਦੇ ਕਰੀਬ ਹੈ। ਪਿੰਡ ਦੀਆਂ ਹੱਦਾਂ ਮੁਕਾਰੋਂਪੁਰ, ਕਾਲਾ ਮਾਜਰਾ, ਘੇਲ, ਹਿੰਦੂਪੁਰ, ਨਿਆਮੂ ਮਾਜਰਾ, ਨੰਡਿਆਲੀ ਤੇ ਮਨਹੇੜਾਂ ਜੱਟਾਂ ਪਿੰਡਾਂ ਨਾਲ ਲੱਗਦੀਆਂ ਹਨ।

ਬਡਾਲੀ ਆਲਾ ਸਿੰਘ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਿਹਗੜ੍ਹ ਸਾਹਿਬ
ਬਲਾਕਖੇੜਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸਰਹੰਦ
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਫ਼ਤਹਿਗੜ੍ਹ ਸਾਹਿਬ ਖੇੜਾ ਸਰਹਿੰਦ-ਚੰਡੀਗੜ੍ਹ ਮੁੱਖ ਸੜਕ

ਪਿੰਡ ਬਾਰੇ ਜਾਣਕਾਰੀ

ਸੋਧੋ

ਪਿੰਡ ਦਾ ਨਾਮ ਬਾਬਾ ਆਲਾ ਸਿੰਘ ਦੇ ਨਾਮ ਤੋਂ ਬਡਾਲੀ ਆਲਾ ਸਿੰਘ ਰੱਖਿਆ ਗਿਆ। ਇਹ ਪਿੰਡ ਪਹਿਲਾਂ ਜ਼ਿਲ੍ਹਾ ਪਟਿਆਲਾ ਅਧੀਨ ਆਉਂਦਾ ਸੀ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨ ਮਗਰੋਂ ਇਸ ਜ਼ਿਲ੍ਹੇ ਨਾਲ ਜੋੜ ਦਿੱਤਾ ਗਿਆ।