ਬਰਖਾ ਦੱਤ ਇੱਕ ਭਾਰਤੀ ਟੈਲੀਵਿਜ਼ਨ ਪੱਤਰਕਾਰ ਅਤੇ ਕਾਲਮਨਵੀਸ ਹੈ। ਉਹ ਐਨਡੀਟੀਵੀ ਤੇ ਇੱਕ ਗਰੁੱਪ ਸੰਪਾਦਕ ਹੈ। ਦੱਤ ਨੇ ਕਾਰਗਿਲ ਯੁੱਧ ਦੌਰਾਨ ਰਿਪੋਰਟਿੰਗ ਲਈ ਪ੍ਰਸਿਧੀ ਖੱਟੀ। ਦੱਤ ਨੇ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਸਮੇਤ ਬਹੁਤ ਸਾਰੇ ਕੌਮੀ ਅਤੇ ਅੰਤਰਰਾਸ਼ਟਰੀ ਇਨਾਮ, ਜਿੱਤੇ ਹਨ। ਦੱਤ ਰਾਡੀਆ ਟੇਪ ਵਿਵਾਦ ਵਿੱਚ ਟੇਪ ਪੱਤਰਕਾਰਾਂ ਵਿੱਚੋਂ ਇੱਕ ਸੀ, ਅਤੇ ਉਸਨੂੰ " ਟੇਪ ਘੋਟਾਲੇ ਦੇ ਚਿਹਰੇ" ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ।[1]

ਬਰਖਾ ਦੱਤ
ਬਰਖਾ ਦੱਤ ਵਰਲਡ ਇਕਨਾਮਿਕ ਫੋਰਮ ਵਿਖੇ
ਜਨਮ (1971-12-18) 18 ਦਸੰਬਰ 1971 (ਉਮਰ 52)
ਨਵੀਂ ਦਿੱਲੀ, ਦਿੱਲੀ, ਭਾਰਤ
ਸਿੱਖਿਆਸੇਂਟ ਸਟੀਫਨ ਕਾਲਜ, ਦਿੱਲੀ
ਜਾਮੀਆ ਮਿਲੀਆ ਇਸਲਾਮੀਆ
ਕੋਲੰਬੀਆ ਯੂਨੀਵਰਸਿਟੀ
ਪੇਸ਼ਾਨਿਊਜ਼ ਐਂਕਰ ਅਤੇ ਐਨਡੀਟੀਵੀ ਗਰੁੱਪ ਸੰਪਾਦਕ
ਸਰਗਰਮੀ ਦੇ ਸਾਲ1991–ਹੁਣ
ਮਹੱਤਵਪੂਰਨ ਕ੍ਰੈਡਿਟWe the People
The Buck Stops Here

ਜ਼ਿੰਦਗੀ

ਸੋਧੋ

ਬਰਖਾ ਦੱਤ ਦਾ ਜਨਮ ਨਵੀਂ ਦਿੱਲੀ ਵਿੱਚ ਏਅਰ ਇੰਡੀਆ ਵਿੱਚ ਇੱਕ ਅਧਿਕਾਰੀ. ਐਸ.ਪੀ. ਦੱਤ ਅਤੇ ਪ੍ਰਭਾ ਦੱਤ, ਜੋ ਹਿੰਦੁਸਤਾਨ ਟਾਈਮਜ਼ ਦੀ ਇੱਕ ਚੰਗੀ ਮੰਨੀ ਪ੍ਰਮੰਨੀ ਪੱਤਰਕਾਰ ਸੀ, ਦੇ ਘਰ ਹੋਇਆ ਸੀ।[2] ਬਰਖਾ ਪੱਤਰਕਾਰੀ ਦੇ ਆਪਣੇ ਹੁਨਰ ਦਾ ਸਿਹਰਾ, ਭਾਰਤ ਵਿੱਚ ਮਹਿਲਾ ਪੱਤਰਕਾਰੀ ਦੀ ਇੱਕ ਪਾਇਨੀਅਰ, ਆਪਣੀ ਮਾਂ ਪ੍ਰਭਾ ਨੂੰ ਦਿੰਦੀ ਹੈ। ਪ੍ਰਭਾ ਦੱਤ ਦੀ ਦਿਮਾਗ ਦੀ ਨਸ ਫੱਟ ਜਾਂ ਨਾਲ 1984 ਵਿੱਚ ਮੌਤ ਹੋ ਗਈ ਸੀ।[3] ਬਰਖਾ ਦੀ ਛੋਟੀ ਭੈਣ, ਬਹਾਰ ਦੱਤ ਵੀ ਸੀਐਨਐਨ ਆਈਬੀਐਨ ਲਈ ਕੰਮ ਕਰਦੀ ਇੱਕ ਟੈਲੀਵਿਜ਼ਨ ਪੱਤਰਕਾਰ ਹੈ।[3]

ਹਵਾਲੇ

ਸੋਧੋ
  1. Udas, Sumnima (December 2, 2010). "Leaked tapes put India, media in crisis". CNN. Archived from the original on ਦਸੰਬਰ 5, 2010. Retrieved December 5, 2010.
  2. "When a journalist ordered firing?: Capital Closeup". Blogs.hindustantimes.com. Archived from the original on 2009-09-16. Retrieved 2012-11-12. {{cite web}}: Unknown parameter |dead-url= ignored (|url-status= suggested) (help)
  3. 3.0 3.1 Express news service (2007-11-30). "Prabha Dutt fellowship goes to Express journalist". Express India. Retrieved 2012-11-12.[permanent dead link]