ਬਰਗਰ'ਸ ਡੌਟਰ ਇੱਕ ਇਤਿਹਾਸਕ ਗਲਪ ਅਤੇ ਰਾਜਨੀਤਿਕ ਗਲਪ ਨਾਵਲ ਹੈ ਜੋ ਦੱਖਣੀ ਅਫਰੀਕਾ ਦੇ ਸਾਹਿਤ ਦੇ ਨੋਬਲ ਇਨਾਮ ਜੇਤੂ ਨਦੀਨ ਗੋਰਡੀਮਰ ਦਾ ਲਿਖੀਆਂ ਹੈ। ਇਹ ਪਹਿਲੀ ਵਾਰ ਜੂਨ 1979 ਵਿੱਚ ਯੂ. ਕੇ. ਵਿੱਚ ਜੋਨਾਥਨ ਕੇਪ ਦੁਆਰਾ ਛਾਪਿਆ ਗਿਆ ਸੀ। ਇਸ ਨਾਵਲ ਦੇ ਛਪਣ ਤੋਂ ਪਹਿਲਾਂ ਹੀ ਇਸ ਦੇ ਬੈਨ ਹੋਣ ਦੇ ਕਿਆਸ ਸਨ ਅਤੇ ਸਚਮੁਚ ਹੀ, ਛਪਣ ਦੇ ਇੱਕ ਮਹੀਨੇ ਮਗਰੋਂ ਇਸ ਪੁਸਤਕ ਦੇ ਛਪਣ ਅਤੇ ਵਿਕਰੀ ਉੱਪਰ ਪੂਰੀ ਤਰ੍ਹਾਂ ਪ੍ਰਤੀਬੰਧ ਲਗਾ ਦਿੱਤਾ ਗਿਆ। ਤਿੰਨ ਮਹੀਨਿਆਂ ਮਗਰੋਂ ਇਹ ਪ੍ਰਤੀਬੰਧ ਹਟਾ ਦਿੱਤਾ ਗਿਆ। 

ਬਰਗਰ'ਸ ਡੌਟਰ ਦੀ ਕਹਾਣੀ ਗੋਰੇ (anti-apartheid) ਲੋਕਾਂ ਦੇ ਜੁੱਟ ਬਾਰੇ ਹੈ ਜੋ ਦੱਖਣੀ ਅਫਰੀਕਾ ਦੀ ਮੌਜੂਦਾ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਦੇ ਹਨ। ਇਸ ਦਾ ਪਲਾਟ 1970 ਦੇ ਆਸ-ਪਾਸ ਹੈ। ਨਾਵਲ ਦੀ ਮੁੱਖ ਪਾਤਰ ਰੋਸਾ ਨਾਂ ਦੀ ਇੱਕ ਕੁੜੀ ਹੈ ਜਿਸ ਦੇ ਪਿਤਾ ਲਿਓਨਲ ਬਰਗਰ ਦੱਖਣੀ ਅਫਰੀਕਨ ਕਮਿਊਨਿਸਟ ਪਾਰਟੀ (SACP) ਵਿੱਚ ਇੱਕ ਕਾਰਜਕਰਤਾ ਹਨ। ਉਸਦੀ ਸਾਰੀ ਮਾਨਸਿਕਤਾ ਉਸਦੇ ਪਿਤਾ ਦੀ ਵਿਚਾਰਧਾਰਾ ਵਿਚੋਂ ਹੀ ਬਣੀ ਹੈ। ਉਸਦੀ ਇਸੇ ਮਾਨਸਿਕਤਾ ਵਿੱਚ ਪਰਿਵਰਤਨ ਆਉਂਦਾ ਹੈ ਜਦ ਉਹ ਆਪਣੇ ਪਿਤਾ ਜਾਂ ਪ੍ਰੇਮੀ ਕੋਨਾਰਡ ਦੇ ਬਾਰੇ ਸੋਚਦੀ ਹੈ। ਨਾਵਲ ਦਾ ਮੁੱਖ ਧੁਰਾ ਨਸਲਵਾਦ ਦੇ ਵਿਰੁੱਧ ਹੋਏ ਸੰਘਰਸ਼ ਦਾ ਇਤਿਹਾਸ ਹੈ ਅਤੇ ਇਸ ਵਿੱਚ ਇਸੇ ਦੌਰਾਨ ਹੋਈਆਂ ਘਟਨਾਵਾਂ ਨੂੰ ਬਿਆਨਿਆ ਗਿਆ ਹੈ ਜਿਸ ਵਿੱਚ ਨੈਲਸਨ ਮੰਡੇਲਾ ਅਤੇ 1976 ਦੀ ਸਵੇਤੋ ਲਹਿਰ ਵੀ ਸ਼ਾਮਿਲ ਹੈ।

ਗੋਰਡੀਮਰ ਖੁਦ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਸੀ। ਇਥੋਂ ਤੱਕ, ਉਹ ਨੈਲਸਨ ਮੰਡੇਲਾ ਦੇ ਵਕੀਲ ਬਰਾਮ ਫਿਸ਼ਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ। ਉਸਨੇ ਫਿਸ਼ਰ ਪਰਿਵਾਰ ਦੀ ਹਾਲਤ ਨੂੰ ਹੀ ਆਧਾਰ ਬਣਾ ਕੇ ਨਾਵਲ ਵਿੱਚ ਬਰਗਰ ਫੈਮਿਲੀ ਨੂੰ ਚਿਤਰਿਆ ਹੈ।[1] ਜਦ ਇਹ ਪੁਸਤਕ ਬੈਨ ਹੋ ਗਈ ਸੀ ਤਾਂ ਉਸ ਦੇ ਬਾਵਜੂਦ ਕਿਸੇ ਤਰ੍ਹਾਂ ਇਸ ਦੀ ਇੱਕ ਕਾਪੀ ਨੈਲਸਨ ਮੰਡੇਲਾ ਕੋਲ ਜੇਲ ਵਿੱਚ ਭੇਜੀ ਗਈ ਤਾਂ ਕਿ ਉਸਦਾ ਇਸ ਉੱਪਰ ਪ੍ਰਤੀਕਰਮ ਲਿਆ ਜਾ ਸਕੇ। ਉਸਨੇ ਕਿਹਾ, "ਚੰਗੀ ਸੋਚ ਹੈ (thought well of it)।"[2]

ਨਾਵਲ ਨੂੰ ਆਲੋਚਕਾਂ ਵਲੋਂ ਵੀ ਚੰਗੀ ਪ੍ਰੇਰਣਾ ਮਿਲੀ। ਉਹ ਦਾ ਨਿਊ ਯੌਰਕ ਟਾਈਮਸ ਨੇ ਕਿਹਾ, "most political and most moving novel"[3] ਇਸ ਉੱਪਰ ਦਾ ਨਿਊ ਯੌਰਕ ਰਿਵੀਊ ਆਫ ਬੁਕਸ  ਨੇ ਇਸ ਉੱਪਰ "elegant", "fastidious" ਅਤੇ "cultivated upper class" ਨਾਲ ਸੰਬੰਧਿਤ ਦੱਸਿਆ।[4]ਦਾ ਹਡਸਨ ਰਿਵੀਊ  ਨੇ ਪੁਸਤਕ ਬਾਰੇ ਕਿਹਾ, "gives scarcely any pleasure in the reading but which one is pleased to have read nonetheless"[5] ਨਾਵਲ ਨੇ 1980 ਵਿੱਚ ਸੈਂਟਰਲ ਨਿਊਜ਼ ਏਜੰਸੀ ਲਿਟਰੇਰੀ ਅਵਾਰਡ ਜਿੱਤਿਆ।

Notes ਸੋਧੋ

ਹਵਾਲੇ ਸੋਧੋ

  1. Wästberg, Per (26 April 2001).
  2. Gordimer, Nadine.
  3. Sampson, Anthony (19 August 1979).
  4. O'Brien, Conor Cruise (25 October 1979).
  5. Epstein, Joseph (1980).

Works cited ਸੋਧੋ