ਬਲਖ਼ ਸੂਬਾ

(ਬਲਖ ਤੋਂ ਮੋੜਿਆ ਗਿਆ)

ਬਲਖ (ਫਾਰਸੀ / ਪਸ਼ਤੋ: بلخ) ਅਫਗਾਨਿਸਤਾਨ ਦੇ 34 ਸੂਬਿਆਂ ਵਿੱਚੋਂ ਇੱਕ ਹੈ ਜੋ ਇਸ ਦੇਸ਼ ਦੇ ਉੱਤਰੀ ਭਾਗ ਵਿੱਚ ਸਥਿਤ ਹੈ। ਬਲਖ ਦੀ ਰਾਜਧਾਨੀ ਪ੍ਰਸਿੱਧ ਮਜ਼ਾਰ ਏ ਸ਼ਰੀਫ ਸ਼ਹਿਰ ਹੈ। ਇਸ ਦਾ ਖੇਤਰਫਲ 17,289 ਵਰਗ ਕਿਲੋਮੀਟਰ ਹੈ ਅਤੇ ਇਸ ਦੀ ਆਬਾਦੀ 2006 ਵਿੱਚ ਲਗਭਗ 11. 2 ਲੱਖ ਸੀ। ਇਸ ਸੂਬੇ ਦਾ ਨਾਮ ਇਸ ਨਾਮ ਦੇ ਇੱਕ ਸ਼ਹਿਰ ਉੱਤੇ ਪਿਆ ਹੈ ਜੋ ਰਾਜਧਾਨੀ ਤੋਂ 25 ਕਿਲੋਮੀਟਰ ਪੱਛਮ ਵੱਲ ਹੈ ਅਤੇ 18ਵੀਂ ਸਦੀ ਤੱਕ ਸ਼ਾਸਨ ਦਾ ਕੇਂਦਰ ਸੀ।