ਪਸ਼ਤੋ
ਪਸ਼ਤੋ (پښتو; ਪਾਠ: [paʂˈto, paçˈto, puxˈto]; ਜਾਂ ਅਫ਼ਗਾਨੀ) ਕੇਂਦਰੀ-ਦੱਖਣੀ ਏਸ਼ੀਆ ਦੇ ਪਠਾਣ ਜਾਂ ਅਫ਼ਗਾਨ ਲੋਕਾਂ ਦੀ ਮਾਂ ਬੋਲੀ ਹੈ ਜੋ ਕਿ ਭੂਗੋਲਕ ਨਜ਼ਰ ਤੋਂ ਆਮੂ ਦਰਿਆ ਤੋਂ ਦੱਖਣ ਅਤੇ ਸਿੰਧੁ ਨਦੀ ਤੋਂ ਪੱਛਮ ਦੇ ਖੇਤਰਾਂ ਵਿੱਚ ਰਹਿੰਦੇ ਹਨ। ਕੇਂਦਰੀ ਅਤੇ ਦੱਖਣੀ ਅਫ਼ਗਾਨਿਸਤਾਨ ਤੋਂ ਬਿਨਾਂ ਇਹ ਗੁਆਂਢੀ ਦੇਸ਼ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਵੀ ਬੋਲੀ ਜਾਂਦੀ ਹੈ। ਪਸ਼ਤੋ ਹਿੰਦ-ਇਰਾਨੀ ਭਾਸ਼ਾ-ਪਰਵਾਰ ਦੀ ਇਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਇਰਾਨੀ ਭਾਸ਼ਾਵਾਂ ਵਿੱਚ ਇਸਨੂੰ ਇੱਕ ਪੂਰਵੀ ਈਰਾਨੀ ਭਾਸ਼ਾ ਮੰਨਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਦੁਨੀਆ ਦੇ ਕਰੀਬ 5 ਤੋਂ 6 ਕਰੋੜ ਲੋਕ ਪਸ਼ਤੋ ਨੂੰ ਆਪਣੀ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ। ਅਫਗਾਨਿਸਤਾਨ ਦੇ ਸੰਵਿਧਾਨ ਨੇ ਦਾਰੀ (ਫ਼ਾਰਸੀ) ਦੇ ਨਾਲ-ਨਾਲ ਪਸ਼ਤੋ ਨੂੰ ਵੀ ਇੱਕ ਰਾਜਭਾਸ਼ਾ ਹੋਣ ਦਾ ਦਰਜਾ ਦਿੱਤਾ ਹੈ।
ਪਸ਼ਤੋ | |
---|---|
پښتو Pax̌tō | |
ਉਚਾਰਨ | ਫਰਮਾ:IPA-ps |
ਜੱਦੀ ਬੁਲਾਰੇ | ਅਫ਼ਗਾਨਿਸਤਾਨ, ਪਾਕਿਸਤਾਨ, ਅਤੇ ਪਸ਼ਤੂਨ ਡਾਇਸੋਰਾ |
ਨਸਲੀਅਤ | ਪਸ਼ਤੂਨ |
Native speakers | 4-6 ਕਰੋੜ[1][2] |
ਭਾਰਤੀ-ਯੂਰਪੀ
| |
ਮਿਆਰੀ ਰੂਪ |
|
ਉੱਪ-ਬੋਲੀਆਂ | ~21 ਉਪਭਾਸ਼ਾਵਾਂ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਅਫ਼ਗ਼ਾਨਿਸਤਾਨ |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | |
ਰੈਗੂਲੇਟਰ | ਅਕੈਡਮੀ ਆਫ਼ ਸਾਇੰਸਿਜ਼ ਆਫ਼ ਅਫ਼ਗਾਨਿਸਤਾਨ ਪਸ਼ਤੋ ਅਕੈਡਮੀ (ਪਾਕਿਸਤਾਨ)[3] |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ps |
ਆਈ.ਐਸ.ਓ 639-2 | pus |
ਆਈ.ਐਸ.ਓ 639-3 | pus – inclusive codeIndividual codes: pst – ਕੇਂਦਰੀ ਪਸ਼ਤੋpbu – ਉੱਤਰੀ ਪਸ਼ਤੋpbt – ਦੱਖਣੀ ਪਸ਼ਤੋwne – ਵਾਨੇਤਸੀ |
Glottolog | pash1269 |
ਭਾਸ਼ਾਈਗੋਲਾ | 58-ABD-a |
ਅਫ਼ਗਾਨੀਸਤਾਨ ਦੀ ਸਰਕਾਰੀ ਪ੍ਰਸ਼ਾਸਨੀ ਵਿਵਸਥਾ ਵਿੱਚ ਪਸ਼ਤੋ ਭਾਸ਼ਾ ਜ਼ਿਆਦਾ ਵਰਤੀ ਜਾਂਦੀ ਹੈ। ਪਾਕਿਸਤਾਨ ਵਿੱਚ ਨਾ ਤਾਂ ਇਹ ਦਫ਼ਤਰੀ ਭਾਸ਼ਾ ਹੈ ਅਤੇ ਨਾ ਹੀ ਇਸਨੂੰ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ। ਪਾਕਿਸਤਾਨ ਵਿੱਚ ਰਹਿੰਦੇ ਪਸ਼ਤੂਨ ਬੱਚਿਆਂ ਨੂੰ ਉਰਦੂ ਵਿੱਚ ਹੀ ਸਿੱਖਿਆ ਦਿੱਤੀ ਜਾਂਦੀ ਹੈ। ਪਸ਼ਤੋ ਦੀਆਂ ਤਿੰਨ ਉਪ-ਭਾਸ਼ਾਵਾਂ ਹਨ- ਪਕਤੀਆ, ਜਲਾਲਾਬਾਦੀ, ਕੰਧਾਰ ਤੇ ਕਿਊਟਾ। ਇਸ ਵਿੱਚ 7 ਸ੍ਵਰ ਹਨ।
ਲਿਖਾਈ
ਸੋਧੋਪਸ਼ਤੋ ਵੀ ਉਰਦੂ ਅਤੇ ਸਿੰਧੀ ਦੀ ਤਰ੍ਹਾਂ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ ਪਰ ਉਸ ਵਿੱਚ ਕੁੱਝ ਬਦਲਾਅ ਲਿਆਂਦੇ ਗਏ ਹਨ ਤਾਂਕਿ "ਟ" ਵਰਗੀਆਂ ਪ੍ਰਚੱਲਤ ਧੁਨੀਆਂ (ਜੋ ਭਾਰਤੀ ਉਪਮਹਾਂਦੀਪ ਵਿੱਚ ਤਾਂ ਪਾਈਆਂ ਜਾਂਦੀਆਂ ਹਨ ਪਰ ਇਰਾਨ ਵਿੱਚ ਨਹੀਂ) ਲਿਖੀਆਂ ਜਾ ਸਕਣ। ਉਰਦੂ ਲਈ ਵੀ ਅਜਿਹੇ ਬਦਲਾਅ ਕੀਤੇ ਗਏ ਹਨ ਪਰ ਉਰਦੂ ਵਿੱਚ ਵੱਖ ਤਰ੍ਹਾਂ ਦੇ ਬਦਲਾਅ ਹੋਏ ਜਿਸ ਕਰ ਕੇ ਪਸ਼ਤੋ ਅਤੇ ਉਰਦੂ ਲਿਪੀਆਂ ਵਿੱਚ ਕੁਝ ਫ਼ਰਕ ਹੈ।
ا ā, — /ɑ, ʔ/ |
ب b /b/ |
پ p /p/ |
ت t /t̪/ |
ټ ṭ /ʈ/ |
ث s /s/ |
ج j /d͡ʒ/ |
ځ ź /d͡z/ |
چ č /t͡ʃ/ |
څ c /t͡s/ |
ح h /h/ |
خ x /x/ |
د d /d̪/ |
ډ ḍ /ɖ/ |
ﺫ z /z/ |
ﺭ r /r/ |
ړ ṛ /ɺ˞~ɻ/ |
ﺯ z /z/ |
ژ ž /ʒ/ |
ږ ǵ (or ẓ̌) /ʐ, ʝ, ɡ/ |
س s /s/ |
ش š /ʃ/ |
ښ x̌ (or ṣ̌) /ʂ, ç, x/ | |
ص s /s/ |
ض z /z/ |
ط t /t̪/ |
ظ z /z/ |
ع — /ʔ/ |
غ ğ /ɣ/ |
ف f /f/ |
ق q /q/ |
ک k /k/ |
ګ g /ɡ/ |
ل l /l/ | |
م m /m/ |
ن n /n/ |
ڼ ṇ /ɳ/ |
و w, ū, o /w, u, o/ |
ه h, a, ə /h, a, ə/ |
ي y, ī /j, i/ |
ې e /e/ |
ی ay, y /ai, j/ |
ۍ əi /əi/ |
ئ əi, y /əi, j/ |
ਹਵਾਲੇ
ਸੋਧੋ- ↑ Nationalencyklopedin "Världens 100 största språk 2007" The World's 100 Largest Languages in 2007 (39 million)
- ↑ ਫਰਮਾ:ELL2
- ↑ Sebeok, Thomas Albert (1976). Current Trends in Linguistics: Index. Walter de Gruyter. p. 705.