ਬਲਬੀਰ ਆਤਿਸ਼

ਪੰਜਾਬੀ ਕਵੀ

ਬਲਬੀਰ ਆਤਿਸ਼ (12 ਦਸੰਬਰ 1950 - 1 ਜੁਲਾਈ 1999) ਪੰਜਾਬੀ ਕਵੀ ਸੀ। ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਗੋਪ ਗਪੰਗਮ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ। ਉਹ ਰੰਗਮੰਚ ਸਰਗਰਮੀਆਂ ਵਿੱਚ ਵੀ ਬਹੁਤ ਦਿਲਚਸਪੀ ਲੈਂਦਾ ਸੀ ਅਤੇ ਇਪਟਾ ਦੀ ਖੰਨਾ ਇਕਾਈ ਨਾਲ ਜੁੜਿਆ ਹੋਇਆ ਸੀ।

ਬਲਬੀਰ ਆਤਿਸ਼
ਬਲਬੀਰ ਆਤਿਸ਼
ਬਲਬੀਰ ਆਤਿਸ਼
ਜਨਮਬਲਬੀਰ ਸਿੰਘ
(1950-12-12)12 ਦਸੰਬਰ 1950
ਖੰਨਾ (ਜਿਲ੍ਹਾ ਲੁਧਿਆਣਾ)
ਮੌਤਲੁਧਿਆਣਾ
ਕਲਮ ਨਾਮਬਲਬੀਰ ਆਤਿਸ਼
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਏ ਐੱਸ ਕਾਲਜ, ਖੰਨਾ
ਸ਼ੈਲੀਕਵਿਤਾ, ਗ਼ਜ਼ਲ
ਵਿਸ਼ਾਮਾਨਵੀ ਦੁਰਗਤੀ
ਸਾਹਿਤਕ ਲਹਿਰਸੈਕੂਲਰ ਡੈਮੋਕ੍ਰੇਸੀ
ਪ੍ਰਮੁੱਖ ਕੰਮਪਾਗਲ ਘੋੜੇ ਦੇ ਸੁੰਮਾਂ ਹੇਠ
ਮੌਸਮ ਕਿੰਨਾ ਬਦਲ ਗਿਆ ਹੈ
ਬੱਚੇਇੱਕ ਬੇਟਾ ਅਤੇ ਇੱਕ ਧੀ
ਰਿਸ਼ਤੇਦਾਰਕਾ. ਗੁਰਬਖਸ਼ ਸਿੰਘ (ਪਿਤਾ)
ਰਘਬੀਰ ਸਿੰਘ (ਭਰਾ)
ਸਵਰਨ ਸਿੰਘ (ਭਰਾ)

ਜੀਵਨ ਵੇਰਵੇ

ਸੋਧੋ

ਬਲਬੀਰ ਆਤਿਸ਼ ਦਾ ਜਨਮ 12 ਦਸੰਬਰ 1950 ਨੂੰ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਉਘੇ ਕਮਿਊਨਿਸਟ ਆਗੂ ਕਾ. ਗੁਰਬਖਸ਼ ਸਿੰਘ ਦੇ ਘਰ ਹੋਇਆ ਸੀ। ਉਹ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।

ਕਾਵਿ ਸੰਗ੍ਰਹਿ

ਸੋਧੋ
  • ਕਲਮ ਦਾ ਕਰਜ਼[1]
  • ਮੌਸਮ ਕਿੰਨਾ ਬਦਲ ਗਿਆ ਹੈ
  • ਅਨੁਭਵ[2]

ਲੰਮੀ ਕਵਿਤਾ

ਸੋਧੋ
  • ਪਾਗਲ ਘੋੜਿਆਂ ਦੇ ਸੁੰਮਾਂ ਹੇਠ[3][4]

ਕਵਿਤਾ ਨਾ ਤਾਂ ਮੇਰੇ ਲਈ ਫ਼ੈਸ਼ਨ ਵਜੋਂ ਅਪਣਾਇਆ ਵਾਦ ਹੀ ਹੈ ਅਤੇ ਨਾ ਹੀ ਜਾਣ ਬੁੱਝ ਕੇ ਅਗਲੇਰੀਆਂ ਸਫ਼ਾਂ ਵਿਚ ਜਬਰਦਸਤੀ ਖੜੋਣ ਲਈ ਛੇੜਿਆ ਵਾਦ-ਵਿਵਾਦ। ਮੈਂ ਸਾਹਾਂ ਵਾਂਗ ਕਵਿਤਾ ਰਚੀ ਹੈ ਅਤੇ ਜ਼ਿੰਦਗੀ ਵਾਂਗ ਜੀਵੀ ਹੈ – ਬਿਨਾਂ ਕਿਸੇ ਪਰਹੇਜ਼ ਜਾਂ ਉਚੇਚ ਤੋਂ।

(ਆਪਣੀ ਕਵਿਤਾ ਦੇ ਨਾਲ ਨਾਲ – ਬਲਬੀਰ ਆਤਿਸ਼ ਦੇ ਆਖ਼ਰੀ ਕਾਵਿ-ਸੰਗ੍ਰਹਿ ਅਨੁਭਵ ਦਾ ਆਦਿ ਕਥਨ)

ਕਾਵਿ-ਨਮੂਨਾ

ਸੋਧੋ

ਮਹਿਰਾਬਾਂ

ਇੱਕ ਮਹਿਰਾਬ ਸਰੂ ਦਾ ਬੂਟਾ
ਪਰ ਅੱਖਾਂ ਵਿੱਚ ਟੋਏ
ਬੀਤ ਗਏ ਨੂੰ ਚੇਤੇ ਕਰਕੇ
ਮੁੜ ਮੁੜ ਬੂਹਾ ਢੋਏ।

ਇੱਕ ਮਹਿਰਾਬ ਕਸੀਦਾ ਕੱਢੇ
ਕਿੱਕਰ ਦੇ ਮੁਢ ਉੱਤੇ
ਫਿਰ ਵੀ ਫੁੱਲ ਕੌਲਾਂ ਦੇ ਕੱਚੇ
ਨਹੀਂ ਉਠਦੇ ਸੁੱਤੇ।

ਇੱਕ ਮਹਿਰਾਬ ਗਰੀ ਦਾ ਟੋਟਾ
ਖਿੜੀ ਕਪਾਹ ਦੀ ਫੁੱਟੀ
ਚੜ੍ਹਦੀ ਉਮਰੇ ਜਿਵੇਂ ਪਲਾਹੀ
ਹੋਵੇ ਬਣ 'ਚੋਂ ਕੱਟੀ।


ਇੱਕ ਮਹਿਰਾਬ ਨਿਰੀ ਸੰਧਿਆ ਹੈ
ਵੇਸ ਗੇਰੂਆ ਪਾਇਆ
ਦਸਤਕ ਵਾਂਗਰ ਬੂਹੇ ਚਿਪਕੀ
ਜਿਉਂ ਹੌਕਾ ਤਰਹਾਇਆ।

ਇੱਕ ਮਹਿਰਾਬ ਸੰਖ ਪੂਰਦੀ
ਠਾਕਰ ਦੁਆਰੇ ਅੰਦਰ
ਪਾਰਵਤੀ ਲਈ ਤਹਿਖਾਨਾ ਹੈ
ਜਿਥੇ ਸ਼ਿਵ ਦਾ ਮੰਦਰ।

ਇੱਕ ਮਹਿਰਾਬ ਸ਼ੀਸ਼ ਮਹਿਲ ਦੀ
ਰੰਗਸ਼ਾਲਾ ਵਿੱਚ ਸੁੱਤੀ
ਸੋਨੇ ਦੀਆਂ ਤਾਰਾਂ ਵਿੱਚ ਕੱਢੀ
ਜਿਉਂ ਚਮੜੇ ਦੀ ਜੁੱਤੀ।


ਇੱਕ ਮਹਿਰਾਬ ਸੜਕ ਤੇ ਚਿਪਕੀ
ਲੁੱਕ ਦੇ ਅੰਦਰ ਝਾਕੇ
ਅੰਬਰ ਦੀ ਪੌੜੀ ਤੇ ਚੜ੍ਹਦੀ
ਤਰਲਾ ਲਾਈ ਢਾਕੇ।

ਇੱਕ ਮਹਿਰਾਬ ਦੰਦਾਸਾ ਮਲ ਕੇ
ਟਿੱਚਰ ਬਣੀ ਖਲੋਤੀ
ਜੋ ਜਦ ਚਾਹੇ ਉਹਦੇ ਵਿਹੜੇ
ਬੰਨ੍ਹ ਸਕਦਾ ਹੈ ਬੋਤੀ।

ਇੱਕ ਮਹਿਰਾਬ ਰੋਟੀ ਦਾ ਟੁਕੜਾ
ਮਿਹਨਤ ਦੇ ਦਰਵਾਜੇ
ਜਿਸਦੀ ਖਾਤਰ ਜੂਝ ਰਹੇ ਹਨ
ਹੱਕਾਂ ਦੇ ਸ਼ਹਿਜ਼ਾਦੇ।

ਹਵਾਲੇ

ਸੋਧੋ
  1. ਕਲਮ ਦਾ ਕਰਜ਼ / ਬਲਬੀਰ ਆਤਸ਼ - VTLS Chameleon iPortal Browse
  2. [1][permanent dead link]
  3. Balbir Atish's Pagal. Ghorhean de Summan Heth is yet another book of poetry on the theme of Punjab problem. Indian Literature > Vol. 31, No. 6 (128), November... > Punjabi Scene: Two Types...
  4. ਰਿਵੀਊ-ਪਾਗਲ ਘੋੜਿਆਂ ਦੇ ਸੁੰਮਾਂ ਹੇਠ (ਬਲਬੀਰ ਆਤਸ਼)/ਹਰਭਜਨ ਸਿੰਘ ਹੁੰਦਲ (ਸਫਾ 84), ਸਿਰਜਣਾ, ਅਪਰੈਲ-ਜੂਨ, 1987 (ਅੰਕ 66)