ਬਲਵਿੰਦਰ ਸਿੰਘ

ਭਾਰਤੀ ਕਬੱਡੀ ਖਿਡਾਰੀ

ਬਲਵਿੰਦਰ ਸਿੰਘ, ਜਿਸਨੂੰ ਫਿੱਡਾ ਜਾਂ ਫਿੱਡੂ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ,[1] ਇੱਕ ਭਾਰਤੀ ਪੇਸ਼ੇਵਰ ਕਬੱਡੀ ਖਿਡਾਰੀ ਹੈ। ਉਸਨੂੰ 1999 ਵਿੱਚ ਆਪਣੇ ਪ੍ਰਦਰ੍ਸ਼ਨ ਲਈ ਅਰਜਨ ਐਵਾਰਡ ਮਿਲਿਆ ਸੀ।[2][3] ਉਹ 23 ਮਾਰਚ 1956 ਨੂੰ ਚਰਨ ਕੌਰ ਅਤੇ ਸਰਦਾਰ ਬੰਤਾ ਸਿੰਘ ਦੇ ਘਰ ਪਿੰਡ ਤੰਦੀ, ਜ਼ਿਲ੍ਹਾ ਕਪੂਰਥਲਾ ਵਿੱਚ ਪੈਦਾ ਹੋਇਆ ਸੀ।1989 ਵਿਚ, ਉਹ 1989 ਦੀਆਂ ਇਸਲਾਮਾਬਾਦ ਵਿੱਚ ਹੋਈਅਨ ਦੱਖਣੀ ਏਸ਼ੀਆਈ ਫੈਡਰੇਸ਼ਨ ਖੇਡਾਂ ਵਿੱਚ ਭਾਰਤੀ ਕਬੱਡੀ ਟੀਮ ਦਾ ਕਪਤਾਨ ਸੀ ਜਿੱਥੇ ਉਹਨਾਂ ਦੀ ਟੀਮ ਨੇ ਪਹਿਲੀ ਪਦਵੀ ਹਾਸਲ ਕੀਤੀ ਸੀ। ਉਸ ਨੂੰ ਸੈਫ ਦਾ ਸਰਬੋਤਮ ਖਿਡਾਰੀ ਐਲਾਨ ਦਿੱਤਾ ਗਿਆ ਸੀ। 1999 ਵਿੱਚ ਉਸ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ (ਭਾਰਤ ਸਰਕਾਰ ਦੁਆਰਾ ਸਭ ਤੋਂ ਉੱਚਾ ਅਵਾਰਡ ਦਿੱਤਾ ਗਿਆ) ਅਤੇ 29 ਅਗਸਤ 2000 ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[4]ਫਰਮਾ:Qn

ਉਸ ਨੂੰ ਕਬੱਡੀ ਦਾ ਬਾਦਸ਼ਾਹ, ਰੁਸਤਮ-ਏ-ਕਬੱਡੀ, ਬਾਕਾਨ ਖਿਲਾੜੀ ਅਤੇ ਕਬੱਡੀ ਦਾ ਲਾਡਲਾ ਪੁੱਤਰ ਖ਼ਿਤਾਬ ਦਿੱਤੇ ਦਿੱਤੇ ਗਏ ਹਨ।[5]

ਹਵਾਲੇ ਸੋਧੋ

  1. Page 69, The Sikh Diaspora: The Search For Statehood, Darsham Singh Tatla, Routledge
  2. Arjuna awardee to get Scorpio car: The Tribune: Retrieved Dated 17 January 2004
  3. Page 336, Limca Book of Records, Bisleri Beverages Limited, 2002
  4. Page 178, Conclusion, The Lubanas of Punjab, Kamaljit Singh, Guru Nanak Dev University
  5. Page 552, A Companion to Sport, David L. Andrews, Ben Carrington, John Wiley & Son