ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ ਖੇਡ ਨੂੰ ਵਧੇਰੇ ਅਹਿਮੀਅਤ ਹਾਸਲ ਹੈ। ਇੱਥੇ ਇਸਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਇਹ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ, ਪਾਕਿਸਤਾਨ, ਇਰਾਨ, ਕੈਨੇਡਾ, ਅਤੇ ਅਮਰੀਕਾ ਆਦਿ ਮੁਲਕਾਂ ਵਿੱਚ ਵੀ ਖੇਡੀ ਜਾਂਦੀ ਹੈ। ਚੜ੍ਹਦੇ ਪੰਜਾਬ ਵਿੱਚ ਹੋਏ ਕਬੱਡੀ ਵਰਲਡ ਕੱਪ ਵਿੱਚ ਕਾਫ਼ੀ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਨਾਮ ਦੀ ਵਰਤੋਂ ਆਮ ਤੌਰ 'ਤੇ ਉੱਤਰ ਭਾਰਤ ਵਿੱਚ ਕੀਤੀ ਜਾਂਦੀ ਹੈ, ਇਸ ਖੇਡ ਨੂੰ ਦੱਖਣ ਵਿੱਚ ਚੇਡੁਗੁਡੁ ਅਤੇ ਪੂਰਬ ਵਿੱਚ ਵੀ ਤੂੰ ਤੂੰ ਦੇ ਨਾਮ ਨਾਲ ਵੀ ਜਾਣਦੇ ਹਨ।

ਵੰਨਗੀਆਂ ਸੋਧੋ

ਕਬੱਡੀ ਦੀਆਂ ਦੋ ਵੰਨਗੀਆਂ ਹਨ :

  • ਨੈਸ਼ਨਲ ਸਟਾਇਲ
  • ਸਰਕਲ ਸਟਾਇਲ