ਬਹਲੂਲ ਖ਼ਾਨ ਲੋਧੀ (ਪਸ਼ਤੋ: بهلول لودي), (ਮੌਤ 12 ਜੁਲਾਈ 1489) ਦਿੱਲੀ ਦੇ ਲੋਧੀ ਖ਼ਾਨਦਾਨ ਦਾ ਪਹਿਲਾ ਸੁਲਤਾਨ ਸੀ, ਉਸਨੇ ਲੋਧੀ ਖ਼ਾਨਦਾਨ ਦੀ ਨੀਂਹ ਰੱਖੀ ਸੀ।[1] ਬਹਲੂਲ ਇੱਕ ਅਫ਼ਗਾਨ ਵਪਾਰੀਆਂ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਬਾਅਦ ਵਿੱਚ ਇਹ ਇੱਕ ਪ੍ਰਸਿੱਧ ਜੋਧਾ ਹੋਕੇ ਪੰਜਾਬ ਦਾ ਰਾਜਪਾਲ ਬਣਿਆ। ਇਸਨੇ ਦਿੱਲੀ ਸਲਤਨਤ ਅਪ੍ਰੈਲ 19, 1451 ਨੂੰ ਕਬੂਲ ਕੀਤਾ।[2][3]

ਬਹਲੂਲ ਖ਼ਾਨ ਲੋਧੀ
ਲੋਧੀ ਖ਼ਾਨਦਾਨ ਦਾ ਸੁਲਤਾਨ
ਸ਼ਾਸਨ ਕਾਲ 19 ਅਪ੍ਰੈਲ 1451– 12 ਜੁਲਾਈ 1489
ਤਾਜਪੋਸ਼ੀ 19 ਅਪ੍ਰੈਲ 1451
ਵਾਰਸ ਸਿਕੰਦਰ ਲੋਧੀ
ਮੌਤ 12 ਜੁਲਾਈ 1489
ਦਿੱਲੀ ਵਿੱਚ ਬਣੀ ਬਹਲੂਲ ਲੋਧੀ ਦੀ ਕਬਰ

ਬਹਲੂਲ ਖ਼ਾਨ ਨੇ ਵਿਦਰੋਹੀਆਂ ਨੂੰ ਸ਼ਾਂਤ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਅਤੇ ਆਪਣੇ ਰਾਜ ਦੀਆਂ ਸੀਮਾਵਾਂ ਨੂੰ ਗਵਾਲੀਅਰ, ਜੌਨਪੁਰ ਅਤੇ ਊਪਰੀ ਉੱਤਰ ਪ੍ਰਦੇਸ਼ ਤੱਕ ਫੈਲਾਇਆ। ਸੰਨ 1486 ਵਿੱਚ, ਆਪਣੇ ਪੁੱਤ, ਬਰਬਕ ਸ਼ਾਹ ਨੂੰ ਜੌਨਪੁਰ ਦਾ ਰਾਜਪਾਲ ਨਿਯੁਕਤ ਕੀਤਾ। ਇਸਤੋਂ ਕੁੱਝ ਸਮਾਂ ਬਾਅਦ ਉਤਰਾਧਿਕਾਰ ਦੀ ਸਮੱਸਿਆ ਖਡ਼ੀ ਹੋਈ, ਜੋ ਕਿ ਇਸਦੇ ਦੂਜੇ ਪੁੱਤ ਸਿਕੰਦਰ ਲੋਧੀ ਨੇ ਦਾਅਵਾ ਕਰ ਖਡ਼ੀ ਕੀਤੀ ਸੀ। ਸਿਕੰਦਰ ਨੂੰ ਵਾਰਿਸ ਆਪ ਬਹਲੂਲ ਨੇ ਹੀ ਬਣਾਇਆ ਸੀ। ਬਾਅਦ ਵਿੱਚ ਬਹਲੂਲ ਦੀ ਮੌਤ ਤੋਂ ਬਾਅਦ 1489 ਵਿੱਚ ਉਹੀ ਸੁਲਤਾਨ ਬਣਿਆ।

ਹਵਾਲੇਸੋਧੋ

  1. C.E. Bosworth, The New Islamic Dynasties, (Columbia University Press, 1996), 304.
  2. Catherine B. Asher and Cynthia Talbot, India Before Europe, (Cambridge University Press, 2006), 116.
  3. Sen, Sailendra (2013). A Textbook of Medieval Indian History. Primus Books. pp. 122–125. ISBN 978-9-38060-734-4. 

ਬਾਹਰੀ ਕਡ਼ੀਆਂਸੋਧੋ