ਬਾਜ਼ੀਗਰ (Persian: بازیگر ਬਾਜ਼ੀ + ਗਰ) ਆਮ ਤੌਰ 'ਤੇ ਸਾਰੇ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਮਿਲਣ ਵਾਲੇ ਕਬੀਲਿਆਂ ਲਈ ਪ੍ਰਚਲਿਤ ਪੰਜਾਬੀ ਸ਼ਬਦ ਹੈ। ਮੂਲ ਫ਼ਾਰਸੀ ਵਿੱਚ ਇਹ ਸ਼ਬਦ ਕਿੱਤਾ-ਮੂਲਕ ਅਤੇ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਅਭਿਨੇਤਾ ਲਈ ਵੀ ਇਹੀ ਸ਼ਬਦ ਹੈ।

ਪੰਜਾਬ ਵਿੱਚ ਆਪਣੇ ਆਪ ਲਈ ਗਵਾਰ ਜਾਂ ਗੌਰ ਸ਼ਬਦ ਇਸਤੇਮਾਲ ਕਰਨ ਵਾਲੇ ਕਬੀਲਿਆਂ ਲਈ ਉਹਨਾਂ ਦੇ ਬਾਜ਼ੀਗਰੀ ਨਾਲ ਸੰਬੰਧ ਹੋਣ ਕਰਕੇ ਦੂਸਰੇ ਲੋਕਾਂ ਨੇ ਉਹਨਾਂ ਨੂੰ ਬਾਜੀਗਰ ਕਹਿਣਾ ਸ਼ੁਰੂ ਕਰ ਦਿੱਤਾ।

ਇਹ ਲੋਕ ਹੋਰਨਾਂ ਰੋਮਾ ਕਬੀਲਿਆਂ ਵਾਂਗ ਮੂਲ ਤੌਰ 'ਤੇ ਰਾਜਪੂਤ ਜਾਤੀਆਂ ਨਾਲ ਸਬੰਧਤ ਸਨ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਚਰਦੇ ਸਨ। ਬਾਜ਼ੀਗਰ ਬਰਾਦਰੀਆਂ ਦੀ ਭਾਸ਼ਾ ਦੀ ਅਤੇ ਸੱਭਿਆਚਾਰ ਦੀ ਵਿਲੱਖਣਤਾ ਅਧਿਐਨ ਦਾ ਰੌਚਿਕ ਵਿਸ਼ਾ ਹੈ।

ਬਾਜ਼ੀਗਰ ਇੱਕ ਪੱਛੜਿਆ ਭਾਈਚਾਰਾ ਹੈ[1] ਜਿਸ ਵਿੱਚ ਪੁਰਾਤਨ ਰੀਤੀ ਰਿਵਾਜ਼ ਅਤੇ ਪੱਥਰ ਯੁੱਗ ਦੀਆਂ ਗੱਲਾਂ ਅਜੇ ਤਕ ਵੀ ਪ੍ਰਚਲਤ ਹਨ।[1]

ਪੰਜਾਬ ਦੇ ਬਾਜ਼ੀਗਰ ਸੋਧੋ

ਭਾਰਤੀ ਪੰਜਾਬ ਵਿਚ, ਬਾਜ਼ੀਗਰ ਭਾਈਚਾਰਾ ਨੂੰ ਅਨੁਸੂਚਿਤ ਜਾਤੀ ਦਾ ਰੁਤਬਾ ਪ੍ਰਾਪਤ ਹੈ। ਇਸ ਖੇਤਰ ਵਿੱਚ ਇਹ ਮੁੱਖ ਤੌਰ 'ਤੇ ਪਟਿਆਲਾ,JALANDHAR ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਮਿਲਦੇ ਹਨ। ਇਹ ਪਿੰਡ ਪਿੰਡ ਜਾ ਕੇ ਬਾਜ਼ੀ ਪਾਉਣ ਵਾਲੇ ਇੱਕ ਖਾਨਾਬਦੋਸ਼ ਕਬੀਲੇ ਦੇ ਲੋਕ ਹਨ। ਪਹਿਲਾਂ ਬਾਜ਼ੀ ਹੀ ਇਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਆਧਾਰ ਸੀ। ਆਮ ਤੌਰ 'ਤੇ, ਹਰ ਇੱਕ ਪਰਿਵਾਰ ਨੂੰ ਬਾਰ੍ਹਾਂ ਪਿੰਡ ਅਲਾਟ ਕੀਤੇ ਜਾਂਦੇ ਸੀ ਅਤੇ ਮਨੋਰੰਜਨ ਕਰਨ ਬਦਲੇ ਪਿੰਡ ਇਨ੍ਹਾਂ ਨੂੰ ਲਾਗ ਦਿੰਦਾ ਸੀ। ਅੱਜਕੱਲ ਇਸ ਕਬੀਲੇ ਦੇ ਬਹੁਤੇ ਲੋਕ ਮੌਸਮੀ ਖੇਤੀਬਾੜੀ ਮਜ਼ਦੂਰ ਦੇ ਤੌਰ 'ਤੇ ਜਾਂ ਦਾਣਾ ਮੰਡੀਆਂ ਵਿੱਚ ਕੰਮ ਕਰਦੇ ਹਨ। ਦਿਹਾਤੀ ਪੰਜਾਬ ਵਿੱਚ ਟੈਲੀਵਿਜ਼ਨਾਂ ਵਿੱਚ ਵਾਧੇ ਦੇ ਨਾਲ ਇਨ੍ਹਾਂ ਦਾ ਬਾਜ਼ੀਗਰੀ ਦਾ ਰਵਾਇਤੀ ਕਿੱਤਾ ਬੰਦ ਹੀ ਹੋ ਗਿਆ ਹੈ।[2] ਉਨ੍ਹਾਂ ਨੇ ਆਪਣੀ ਪਰੰਪਰਾਗਤ ਬੋਲੀ ਬਾਜ਼ੀਗਰੀ ਨੂੰ ਛੱਡ ਕੇ ਮਿਆਰੀ ਪੰਜਾਬੀ ਆਪਣਾ ਲਈ ਹੈ।[2]

  • ਪੰਜਾਬ ਦੇ ਬਾਜ਼ੀਗਰ
  • ਰਾਵੀ ਦੇ ਬਾਜ਼ੀਗਰ
  • ਖੜ੍ਹੀ ਦੇ ਬਾਜ਼ੀਗਰ
  • ਸਥਾਨਕ ਬਾਜ਼ੀਗਰ
  • ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਗੁਪਤ ਭਾਸ਼ਾ - ਬਾਜ਼ੀਗਰ ਕਬੀਲੇ ਦਾ ਆਪਣਾ ਹੀ ਇਕ ਭਾਸ਼ਾ ਪ੍ਰਬੰਧ ਹੈ । ਬਾਜ਼ੀਗਰ ਲੋਕ ਦੇ ਰੰਗ ਭਾਸ਼ਾ ਸ਼ਬਦ ਹਨ ਜਿਹੜੀ ਕਿ ਰਾਜਸਥਾਨੀ ਮੂਲ ਦੀ ਭਾਸ਼ਾ ਹੈ । ਇਸ ਭਾਸ਼ਾ ' ਦੀ ਆਪਣੀ ਕੋਈ ਲਿਪੀ ਨਹੀਂ ਹੈ । ਇਹ ਭਾਸ਼ਾ ਸਦੀਆਂ ਤੋਂ ਇਕ ਪੀੜੀ ਤੋਂ ਦੂਜੀ - ਪੀਡੀ ਤੱਕ ਮੌਖਿਕ ਰੂਪ ਵਿਚ ਚਲਦੀ ਆ ਰਹੀ ਹੈ । ਭਾਰਤ ਦੇ ਗੌਰ , ਗੌਰਮਾਟੀ ਅਤੇ ਕੌਰ ਬਜਾਰਿਆਂ ਦੀ ਬੋਲੀ ਦਾ ਸਬੰਧ ਵੀ ਇਸੇ ਭਾਸ਼ਾ ਨਾਲ ਹੈ । ਇਸ ਭਾਸ਼ਾ ਦੇ ਲਈ ਸ਼ਬਦ ਗੁਜਰਾਤੀ , ਮਾਰਵਾੜੀ , ਹਿੰਦੀ ਅਤੇ ਬ੍ਰਜ ਭਾਸ਼ਾ ਨਾਲ ਕਾਫ਼ੀ ਮਿਲਦੇ ਕਰਦੇ ਹਨ । ਭਾਰਤ ਵਿਚ ਲਗਭਗ 10 % ਲੋਕ ਗੌਰ ਭਾਸ਼ਾ ਬੋਲਦੇ ਹਨ । ਅੱਜ ਵੀ ਰਾਜਸਥਾਨ ਦੇ ਕੋਟਾ , ਬੂੰਦੀ ਜੈਪੁਰ , ਜੋਧਪੁਰ ਚਿਤੌੜਗੜ ਅਤੇ ਮੇਵਾੜ ਦੇ ਇਲਾਕਿਆਂ ਵਿੱਚ ਇਸ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ । ਗਰੀਅਰਸਨ ਆਪਣੇ ਭਾਸ਼ਾ ਸਰਵੇ ਵਿੱਚ ‘ ਬੰਜਾਰਾ ’ ਅਤੇ ‘ ਲੁਬਾਨਾ ’ ਲੋਕਾਂ ਦੀ ਭਾਸ਼ਾ ਨੂੰ ਇਕੋ ਕੋਟੀ ਵਿੱਚ ਰੱਖਦਾ ਹੈ । ਮਾਲਕ ਹੋਣ ਕਰਕੇ ਕਈ ਰਮਤੇ ਕਬੀਲਿਆਂ ਦੀ ਭਾਸ਼ਾ ਘੁਮੱਕੜ ਪ੍ਰਵਿਰਤੀ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦਾ ਮਿਸ਼ਰਣ ਹੈ ਜਿਸ ਵਿੱਚ ਵੱਖ ਵੱਖ ਸਥਾਨਕ ਭਾਸ਼ਾਵਾਂ ਦੇ ਸ਼ਬਦ ਆਪਸ ਵਿਚ ਰਚ ਮਿਚ ਗਏ ਹਨ । ਇਸ ਤਰ੍ਹਾਂ ਬਾਜ਼ੀਗਰ ਕਬੀਲੇ ਦੀ ਭਾਸ਼ਾ ਵਿੱਚ ਵੀ ਇਹ ਪ੍ਰਭਾਵ ਵੇਖਿਆ ਜਾ ਸਕਦਾ ਹੈ । ਬਾਜ਼ੀਗਰ ਲੋਕਾਂ ਦੋ ਮੁੱਖ ਧਾਰਾ ਨਾਲੋਂ ਟੁਟੇ ਰਹਿਣ ਕਰਕੇ ਭਾਸ਼ਾ ਅਤੇ ਸਭਿਆਚਾਰਕ ਅਧਿਐਨ ਪੱਖੋਂ ਅਣਗੋਲੇ ਰਹੇ ਹਨ । ‘ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਅਪਰਾਧੀ ਕਬੀਲਿਆਂ ਨੂੰ ਛੱਡ ਕੇ ਬਹੁਤ ਸਾਰੇ ਟਪਰੀਵਾਸ ਕਬੀਲਿਆਂ ਦੀ ਭਾਸ਼ਾ “ ਪਿਜਿਨ ’ ਰੂਪ ਵਿਚ ਪ੍ਰਚਲਿਤ ਹੈ । ਪਿਜਿਨ ਮੂਲ ਰੂਪ ਵਿਚ ਅੰਗਰੇਜ਼ੀ ਸ਼ਬਦ ਬਿਜ਼ਨਸ ਦਾ ਅਪਭ੍ਰੰਸ਼ ਹੈ । ਅੰਗਰੇ - ਜਦੋਂ ਵਿਉਪਾਰ ਲਈ ਚੀਨ ਆਏ ਤਾਂ ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੇ ਮਿਸ਼ਰਨ ' ਤੇ ਜਿਹੜੀ ਮਿਲਗੋਭਾ ਅੰਗਰੇਜ਼ੀ ਦਾ ਨਿਕਾਸ ਹੋਇਆ ਉਸਨੂੰ ‘ ਬਿਜ਼ਨਸ ਅੰਗਰੇਜ਼ੀ ’ । ਕਿਹਾ ਜਾਣ ਲੱਗਾ ; ਜੋ ਚੀਨੀ ਉਚਾਰਨ ਕਰਕੇ ਪਿਜਿਨ ਅੰਗਰੇਜ਼ੀ ਹੋ ਗਿਆ । ਇਉਂ - ਦੋ ਭਾਸ਼ਕ ਸਥਿਤੀਆਂ ਅਧੀਨ ਪੈਦਾ ਹੋਈ ਕਿਸੇ ਵੀ ਮਿਸ਼ਰਤ ਭਾਸ਼ਾ ਨੂੰ ਪਿਜਿਨ ਕਿਹਾ ਜਾਣਾ ਲੱਗਾ । ਬਹੁਤ ਸਾਰੇ ਕਬੀਲੇ ਵਿਵਸਾਇਕ ਲੋੜਾਂ ਲਈ ਪਿਜਿਨ ਨੂੰ ਅਪਣਾਉਂਦੇ ਹਨ । ਤਾਂ ਉਸਨੂੰ ਕਿਰਓਲ ਕਿਹਾ ਜਾਂਦਾ ਹੈ । ਅਜਿਹੀ ਭਾਸ਼ਾ ਵਿਚ ਪ੍ਰਭਾਵੀ ਭਾਸ਼ਾ ਦੇ ਵਿਗੜੇ ਹੋਏ ਸ਼ਬਦ ਅਤੇ ਖੇਤਰੀ ਭਾਸ਼ਾ ਦਾ ਰੰਗ ਹੁੰਦਾ ਹੈ ਪਰ ਜਿਨ੍ਹਾਂ ਵਿਚ ਵਿਉਪਾਰਿਕ ਭਾਸ਼ਾ ਤੋਂ ਪਹਿਲਾਂ ਹੀ ਦੋ ਕਿਸਮ ਦੀ ਭਾਸ਼ਾ ਪ੍ਰਚਲਿਤ ਹੋਵੇ , ਜਿਸ ਨਾ ਹੀ ਪਿਜਿਨ । ” - ਕਬੀਲੇ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਨਾ ਕਿਰਤਲ ਕਿਹਾ ਜਾ ਸਕਦਾ ਹੈ , - ਬਾਜ਼ੀਗਰ ਕਬੀਲੇ ਦੀ ਭਾਸ਼ਾ ਨੂੰ ਮੁੱਖ ਤੌਰ ਤੇ ਤਿੰਨ ਭਾਗਾਂ ਵਿਚ ਵੰਡ ਕੇ ਵੇਖਿਆ ਜਾ ਸਕਦਾ ਹੈ : 1. ਕਬੀਲੋ ਦੀ ਬੋਲ ਚਾਲ ਦੀ ਭਾਸ਼ਾ ,2 .ਕਬੀਲੋ ਦੀ ਗੁਪਤ ਭਾਸ਼ਾ 3 . ਕਬੀਲੇ ਦੀ ਜਨ ਸੰਪਰਕ ਦੀ ਭਾਸ਼ਾ 1. ਬਾਜੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਬਾਜ਼ੀਗਰ ਕਬੀਲੇ ਦੀ ਬੋਲਚਾਰ ਦੀ ਭਾਸ਼ਾ ਨੂੰ ‘ ਗੌਰ ਭਾਸ਼ਾਂ ’ ਕਿਹਾ ਜਾਦਾ ਹੈ । ਬਾਜ਼ੀਗਰ ਕਬੀਲੇ ਦੀ ਭਾਸ਼ਾ ਰਾਜਸਥਾਨ ਦੀ ‘ ਗਵਾਰ ' ਬੋਲੀ ਨਾਲ ਕਾਫ਼ੀ ਮਿਲਦੀ ਜੁਲਦੀ ਹੈ । ਸਮੇਂ ਦੇ ਨਾਲ ਨਾਲ ਭਾਸ਼ਾ ਦੀ ਸ਼ਬਦਾਵਲੀ ਵਿੱਚ ਤੇਜ਼ੀ ਨਾਲ ਆ ਰਿਹਾ ਪਰਿਵਰਤਨ ਵੀ ਵੇਖਣ ਨੂੰ ਮਿਲਦਾ ਹੈ । ਆਧੁਨਿਕ ਯੁੱਗ ਦੀਆਂ ਨਵੀਆਂ ਕਾਢਾਂ ਅਤੇ ਉਨ੍ਹਾਂ ਲਈ ਨਵੇਂ ਨਿਸ਼ਚਿਤ ਨਾਂ ਬਾਜ਼ੀਗਰ ਕਬੀਲੇ ਵੱਲੋਂ ਆਪਣੇ ਤੌਰ ਤੇ ਹੀ ਘੜ ਲਏ ਜਾਂਦੇ ਹਨ ਜਿਹੜੇ ਕਿ ਬੜੀ ਜਲਦੀ ਕਬੀਲੇ ਵਿੱਚ ਪ੍ਰਚਲਤ ਹੋ ਜਾਂਦੇ ਹਨ । ਸਾਰੇ ਬਾਜ਼ੀਗਰ ਕਬੀਲੇ ਵਿੱਚ ਇੱਕੋ ਤਰ੍ਹਾਂ ਦੀ ਭਾਸ਼ਾ ਪ੍ਰਚਲਤ ਹੈ ਪਰ ਨਾਲ ਹੀ ਇਸ ਤੋਂ ਥੋੜਾ ਬਹੁਤਾ ਸਥਾਨਕ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ । ਭਾਵੇਂ ਕਿ ਬਾਜ਼ੀਗਰ ਕਬੀਲੇ ਦੇ ਲੋਕਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪਾਸਾਰ ਹੋ ਰਿਹਾ ਹੈ ਅਤੇ ਇਸ ਕਬੀਲੇ ਨਾਲ ਸਬੰਧਤ ਕਾਫ਼ੀ ਬੱਚੇ ਅੰਗਰੇਜ਼ੀ ਸਕੂਲਾਂ ਅਤੇ ਪੇਸ਼ਾਵਰ ਕਾਲਜਾਂ ਵਿੱਚ ਉੱਚ ਕੋਟੀ ਦੀ ਸਿੱਖਿਆ ਹਾਸਲ ਕਰ ਰਹੇ ਹਨ ਪਰ ਫਿਰ ਵੀ ਹਰ ਬਾਜ਼ੀਗਰ ਘਰ ਵਿੱਚ ‘ ਕੌਰ ’ ਬਾਜ਼ੀਗਰ ਭਾਸ਼ਾ ਹੀ ਬੋਲੀ ਜਾਂਦੀ ਹੈ । ਹਰ ਵਕਤ ਕੋਈ ਦੂਜੀ ਭਾਸ਼ਾ ਬੋਲਣ ਵਾਲੇ ਬੱਚੇ ਜਾਂ ਵਿਅਕਤੀ ਨੂੰ ‘ ਕੌਰ ਹੀ ਬਣ ਗਿਓ ’ ਕਹਿਕੇ ਝਾੜ ਪਾਈ ਜਾਂਦੀ ਹੈ । ਬਾਜ਼ੀਗਰ ਕਬੀਲੇ ਦੇ ਲੋਕ ਆਪਣੇ ਆਪ ਨੂੰ ‘ ਗੌਰ ’ ਅਤੇ ਕਬੀਲੇ ਤੋਂ ਬਾਹਰਲੇ ਵਿਅਕਤੀ ਨੂੰ ‘ ਕੌਰ ਕਹਿੰਦੇ ਹਨ । ਬਾਜ਼ੀਗਰ ਕਬੀਲੇ ਵਿੱਚ ‘ ਕੌਰ ’ ਸ਼ਬਦ ਨੂੰ ਬਹੁਤਾ ਆਦਰਯੋਗ ਸ਼ਬਦ ਨਹੀਂ ਸਮਝਿਆ ਜਾਂਦਾ ਸਗੋਂ ਇਸ ਤਰ੍ਹਾਂ ਦੇ ਵਿਅਕਤੀ ਨੂੰ ਨਕਾਰਾਤਮਕ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ । ਬਾਜ਼ੀਗਰ ਕਬੀਲੇ ਦੇ ਲੋਕਾਂ ਵਿੱਚ ਬਾਹਰਲੇ ਵਿਅਕਤੀ ਲਈ ਇੱਕ ਹੋਰ ਸ਼ਬਦ ' ਨਾਟੀ ’ ਕਾਫ਼ੀ ਪ੍ਰਚੱਲਤ ਹੈ ਇਸ ਪ੍ਰਕਾਰ ਕਬੀਲੇ ਤੋਂ ਬਾਹਰਲੀ ਔਰਤ ਲਈ ਕ੍ਰਮਵਾਰ ‘ ਕੋਰੀ ’ ਅਤੇ ‘ ਨਾਟਣ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਹੀ ਕਬੀਲੇ ਤੋਂ ਬਾਹਰਲੇ ਲੜਕੇ ਅਤੇ ਲੜਕੀ ਲਈ ਕ੍ਰਮਵਾਰ ' ਕੌਡਾ ' ਅਤੇ ' ਕੌਡੀ ' ਸ਼ਬਦ ਦਾ ਇਸਤੇਮਾਲ ਹੁੰਦਾ ਹੈ । ਇਨ੍ਹਾਂ ਉਪਰੋਕਤ ਦੋਵੇਂ ਸ਼ਬਦਾਂ ਨੂੰ ਵੀ ਬਾਜ਼ੀਗਰ ਕਬੀਲੇ ਵਿੱਚ ਨਕਾਰਾਤਮਕ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ 2 ਬਾਜ਼ੀਗਰ ਕਬੀਲੇ ਦੀ ਗੁਪਤ ਆਘਾਰ : ਬਾਜੀਗਰ ਕਬੀਲ ਦੀ ਗੁਪਤ ਇਹ ਭਾਸ਼ਾ ਬਾਜ਼ੀਗਰ ਕਬੀਲੇ ਵਿੱਚ ਪਰ ਵਿਕਸਤ ਰੂਪ ਵਿੱਚ ਪ੍ਰਚਲਤ ਹੈ । ਜੇਕਰ ਫ਼ਤਰਾਂ ਅਤੇ ਉਚਾਰਣ ਲਹਿਜਾ ਬਾਜ਼ੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਤੋਂ ਇਸ ਭਾਸ਼ਾ ਦੀ ਕਬੀਲੇ ਦੀ ਬੋਲਚਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਇਸਦੀ ਵਾਧਾ ਬਿਲਕੁੱਲ ਅਲੱਗ ਹੈ । ਇਸਦਾ ਮੁਹਾਵਰਾ ਵੀ ਬਹੁਤ ਨਿਵੇਕਲਾ ਹੈ । ਇਹ ਭਾਸ਼ਾ - ਕਬੀਲੇ ਦੇ ਲੋਕਾਂ ਅਤੇ ਸਿਆਣੇ ਬਜ਼ੁਰਗਾਂ ਦੇ ਮੁਤਾਬਕ ਇਹ ਭਾਸ਼ਾ ਕਬੀਲੇ ਦੀਆਂ - ਬਾਜ਼ੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਤੋਂ ਬਿਲਕੁਲ ਅਲੱਗ ਹੈ । ਬਾਜ਼ੀਗਰ ਸੰਕਟਕਾਲੀਨ ਪ੍ਰਸਥਿਤੀਆਂ ਦੀ ਉਪਜ ਹੈ । ਬਾਜ਼ੀਗਰ ਕਬੀਲੇ ਦੀ ਇਸ ਗੁਪਤ ਭਾਸ਼ਾ ਕੋਲ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਦਾ ਪੂਰੇ ਦਾ ਪੂਰਾ ਢਾਂਚਾ ਮੌਜੂਦ ਹੈ । ਇਹ ਭਾਸ਼ਾ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਵਾਂਗ ਬੇਅਦਕ ਵਹਾਅ ਅਤੇ ਰਵਾਨਗੀ ਵਾਲੀ ਹੈ । ਇਸ ਭਾਸ਼ਾ ਕੋਲ ਸ਼ਬਦਾਵਲੀ ਦਾ ਬਹੁਤ ਵੱਡਾ ਭੰਡਾਰ ਹੋ ਕਈ ਵਾਰੀ ਇੱਕ ਵਸਤੂ ਜਾਂ ਵਿਅਕਤੀ ਲਈ ਦੋ ਦੋ ਸ਼ਬਦ ਪ੍ਰਚਲਤ ਹਨ : ਉਦਾਹਰਣ ਦੇ ਤੌਰ ਤੇ : ਕੋਈ ਅਜਨਬੀ ਆਇਆ ਹੈ ਇਸ ਵਾਕ ਲਈ ਕਬੀਲੇ ਵਿੱਚ ਦੋ ਹੇਠ ਲਿਖੇ ਵੱਖ ਵੱਖ ਵਾਕ ਪ੍ਰਚੱਲਤ ਹਨ : 1 . ਪੋਰੀਆ ਆ ਗਿਓ ਛਾ ( ਬਾਜ਼ੀਗਰੀ ) 2. ਨਾਟੀ ਏਵ ਗਿਓ ਛਾ ( ਪਾਰਸੀ ) ਬਾਜ਼ੀਗਰ ਦੇ ਕਹਿਰ ਵੱਡੇ ਪੱਧਰ ਤੇ ਕਬੀਲੇ ਦੀ ਇਹ ਗੁਪਤ ਭਾਸ਼ਾ ਕਬੀਲੇ ਤੋਂ ਬਾਹਰਲੇ ਅਜਨਬੀ ਜਾਂ ਅਜਨਬੀਆਂ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਨੂੰ ਕਬੀਲੇ ਲਈ ਗ਼ੈਰ ਸਮਝਿਆ ਜਾਂਦਾ ਹੈ ਜਾਂ ਜਿਸ ਨਾਲ ਕਬੀਲਾ ਘੁਲਣ ਮਿਲਣ ਤੋਂ ਗੁਰੇਜ਼ ਕਰਦਾ ਹੈ । ਬਾਜ਼ੀਗਰ ਕਬੀਲੇ ਤੇ ਵੱਖ ਵੱਖ ਸਮੇਂ ਆਏ ਸੰਕਟਾਂ ਦੌਰਾਨ ਇਸ ਗੁਪਤ ਭਾਸ਼ਾ ਨੇ ਹੀ ਬਾਜ਼ੀਗਰ ਕਬੀਲੇ ਦੀ ਹੋਂਦ ਨੂੰ ਬਚਾਈ ਰੱਖਿਆ ਹੈ । ਮੁਗਲ ਕਾਲ ਅਤੇ ਅੰਗਰੇਜ਼ੀ ਰਾਜ ਸਮੇਂ ਕਬੀਲਾ ਆਪਣੀ ਗਵਾਰ ਭਾਸ਼ਾ ਅਤੇ ਗੁਪਤ ਭਾਸ਼ਾ ਸਦਕਾ ਹੀ ਉਨ੍ਹਾਂ ਤੇ ਜ਼ੁਲਮ ਤੋਂ ਬਚਿਆ ਰਿਹਾ ਹੈ । 1947 ਦੀ ਵੰਡ ਦੌਰਾਨ ਜਦੋਂ ਬਦਅਮਨੀ ਅਤੇ ਕਤਲੋਗਾਰਤ ਹੋ ਰਹੀ ਸੀ ਤਾਂ ਬਾਜ਼ੀਗਰ ਕਬੀਲੇ ਦੇ ਲੋਕਾਂ ਨੇ ਆਪਣੇ ਕਬੀਲੇ ਦੇ ਲੋਕਾਂ ਨੂੰ ਆਪਣੀ ਗੁਪਤ ਭਾਸ਼ਾ ਵਿੱਚ ਜ਼ੁਬਾਨੀ ਸੰਦੇਸ਼ ਭੇਜ ਭੇਜ ਕੇ ਇਸ ਸਥਿਤੀ ਤੋਂ ਜਾਣੂ ਕਰਵਾਇਆ ਸੀ ਅਤੇ ਸਾਰੇ ਕਬੀਲੇ ਨੂੰ ਜਲਦੀ ' ਤੋਂ ਜਲਦੀ ਭਾਰਤ ਆ ਜਾਣ ਲਈ ਆਖਿਆ ਸੀ । ਇਸ ਤਰਾਂ ਦੇ ਸੰਦੇਸ਼ਾਂ ਵਿੱਚੋਂ ਇੱਕ ਸੁਨੇਹਾ ਇਸ ਪ੍ਰਕਾਰ ਹੈ :                     ਖੱਦਰ ਕਰੇਬ                        ਘੋਗੀ ਕੇਵ                      ਕੁਰਗੀ ਟੇਗ                          ਇਮੇ ਏਵ                    ਇਨ੍ਹਾਂ ਸ਼ਬਦਾਂ ਦਾ ਅਰਥ ਹੈ ਕਿ : ਕੱਪੜਾ ਲੀੜਾ ਸਭਾਲ ਕੇ ਕੀਤੀਆਂ । ਇਹ ਭਾਸ਼ਾ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿੱਚ ਅੱਗੇ ਚਲਦੀ ਰਹਿੰਦੀ ਹੈ । । ਅੱਜ ਵੀ ਕਈ ਹਾਲਤਾਂ ਵਿੱਚ ਇਸ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ । ਕਈ ਵਾਰ ਘਰ ਵਿੱਚ ਛੋਟੇ ਬੱਚਿਆਂ ਤੋਂ ਕਈ ਗੱਲ ਲੁਕਾਉਣੀ ਹੋਵੇ ਤਾਂ ਗੁਪਤ ਰਾਜ ਦਾ | ਪ੍ਰਯੋਗ ਕੀਤਾ ਜਾਂਦਾ ਹੈ । ਬਾਜ਼ੀਗਰ ਕਬੀਲੇ ਦੀਆਂ ਇਸਤਰੀਆਂ ਨੂੰ ਪੜ ਭਾਸ਼ਾ ਦਾ : ਪ੍ਰਯੋਗ ਮਰਦਾਂ ਨਾਲੋਂ ਜ਼ਿਆਦਾ ਕਰਦੀਆਂ ਹਨ । ਇਹ ਭਾਸ਼ਾ ਭਾਰਤ ਦੀ ਕਿਸੇ ਵੀ ਹੋਰ ਭਾਸ਼ਾ ਨਾਲ ਬਿਲਕੁਲ ਨਹੀਂ ਮਿਲਦੀ ਸਗੋਂ ਇਹ ਨਿਵੇਕਲੀ ਅਤੇ ਚਿੱਤਰ ਭਾਸ਼ਾ ਹੈ । ਗਵਾਰ ਭਾਸ਼ਾ ਕਬੀਲੇ ਵੱਲੋਂ ਹੰਢਾਈਆਂ ਸੰਕਟਕਾਲੀਨ ਸਥਿਤੀਆਂ ਦੀ ਉੱਪਜ ਹੈ । ਬਾਜਗੀਰ ਕਬੀਲੇ ਦੀ ਸਧਾਰਨ ਬੋਲਚਾਲ ਦੀ ਭਾਸ਼ਾ ਗੁਜਰਾਤੀ , ਮਾਰਵਾੜੀ , ਰਾਜਸਥਾਨੀ , ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦਾ ਮਿਸ਼ਰਣ ਹੈ । ਕਬੀਲੇ ਵਿੱਚ ਇਸ ਭਾਸ਼ਾ ਨੂੰ ਗਵਾਰ ਭਾਸ਼ਾ ਕਿਹਾ ਜਾਂਦਾ ਹੈ । ਬਾਜ਼ੀਗਰ ਕਬੀਲੇ ਦੇ ਲੋਕ ਸਮੇਂ ਦੀ ਮਾਰ ਸਹਿੰਦੇ ਹੋਏ ਸਦੀਆਂ ਤੋਂ ਵਿਸਥਾਪਿਤ ਹੋ ਕੇ ਜਿੱਧਰੋਂ ਜਿੱਧਰੋਂ ਵੀ ਲੰਘਦੇ ਗਏ , ਉਹ ਉਨ੍ਹਾਂ ਇਲਾਕਿਆਂ ਦੀ ਬੋਲੀ ਦੇ ਸ਼ਬਦ ਆਪਣੀ ਬੋਲਚਾਲ ਦੀ ਭਾਸ਼ਾ ਦਾ ਹਿੱਸਾ ਬਣਾਉਂਦੇ ਗਏ । ਇਹ ਇੱਕ ਸਹਿਜ ਤੇ ਅਚੇਤ ਵਰਤਾਰਾ ਹੁੰਦਾ ਹੈ ਬਾਜ਼ੀਗਰ ਕਬੀਲੇ ਦੀ ਗੁਪਤ ਭਾਸ਼ਾ ਵਿਦੇਸ਼ੀ ਹਮਲਾਵਰਾਂ ਅਤੇ ਮੁਗ਼ਲਾਂ ਦੇ ਸਮੇਂ ਹੋਂਦ ਵਿੱਚ ਆਈ ਮੰਨੀ ਜਾਂਦੀ ਹੈ । ਮੁਗ਼ਲਾਂ ਦੇ ਲਗਾਤਾਰ ਹਮਲਿਆਂ ਨੇ ਬਾਜ਼ੀਗਰ ਕਬੀਲੇ ਦਾ ਜਨਜੀਵਨ ਅਸਤ ਵਿਅਸਤ ਕਰ ਦਿੱਤਾ ਸੀ । ਮੁਗ਼ਲ ਕਾਲ ਵਿੱਚ ਇਨ੍ਹਾਂ ਲੋਕਾਂ ਨੇ ਆਪਣੀ ਹੋਂਦ ਅਤੇ ਪ੍ਰੰਪਰਾ ਨੂੰ ਬਣਾਈ ਰੱਖਣ ਲਈ ਇੱਕ ਵੱਖਰੀ ਦਿੱਤਾ ਜਾਂਦਾ ਹੈ । ਗੁਪਤ ਭਾਸ਼ਾ ਈਜਾਦ ਕੀਤੀ ਜਿਸ ਨੂੰ ਬਾਜਗੀਰੀ ਭਾਸ਼ਾ ਜਾਂ ਪਾਰਸੀ ਦਾ ਨਾਂ ਵੀ ਦਿੱਤਾ ਜਾਂਦਾ ਹੈ। 3. ਜਨ ਸੰਪਰਕ ਦੀ ਭਾਸ਼ਾ : ਬਾਜ਼ੀਗਰ ਕਬੀਲੇ ਦੇ ਲੋਕਾਂ ਦੀ ਜਨ ਸੰਪਰਕ ਦੀ ਭਾਸ਼ਾ ਸਬੰਧਤ ਖੇਤਰ ਵਾਲੀ ਭਾਸ਼ਾ ਹੁੰਦੀ ਹੈ । ਕਬੀਲੇ ਦੇ ਲੋਕ ਵਣਜ ਵਪਾਰ ਅਤੇ ਨਿਰਬਾਹ ਕਰਨ ਲਈ ਇਸ ਭਾਸ਼ਾ ਦਾ ਇਸਤੇਮਾਲ ਕਰਦੇ ਹਨ । ਇਸ ਭਾਸ਼ਾ ਵਿੱਚ ਕੁਝ ਸ਼ਬਦ ਕਬੀਲੇ ਦੀ ਭਾਸ਼ਾ ਦੇ ਆ ਜਾਣ ਕਰਕੇ ਇਹ ਭਾਸ਼ਾ ਹਾਈਬਰਿਡ ( Hybrid ) ਕਿਸਮ ਦੀ ਬਣ ਜਾਂਦੀ ਹੈ ਜਿਸਨੂੰ ਕਬੀਲੇ ਦੇ ਲੋਕ ਆਪਣੇ ਸੁਖ ਅਤੇ ਸੁਵਿਧਾ ਅਨੁਸਾਰ ਵਰਤਣ ਲੱਗ ਜਾਂਦੇ ਹਨ । ਇਹ ਭਾਸ਼ਾ ਕਬੀਲੇ ਵਿੱਚ ਬੜੀ ਜਲਦੀ ਪ੍ਰਚਲਿਤ ਹੋ ਜਾਂਦੀ ਹੈ । ਇਸ ਲਈ ਕਿਸੇ ਉਚੇਚ ਜਾਂ ਯਤਨ ਦੀ ਜ਼ਰੂਰਤ ਨਹੀਂ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ । ਪੈਂਦੀ । ਉਦਾਹਰਨ ਦੇ ਤੌਰ ਪੰਜਾਬ ਦਾ ਬਾਜ਼ੀਗਰ ਸਮੁਦਾਇ ਜਨ ਸੰਪਰਕ ਲਈ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ। ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਗੁਪਤ ਭਾਸ਼ਾ ਪੰਜਾਬੀ ਬਾਜ਼ੀਗਰ ਕਬੀਲੇ ਦੀ ਭਾਸ਼ਾ ਪੰਜਾਬੀ                 ਬਾਜ਼ੀਗਰ ਕਬੀਲੇ          ਬਾਜ਼ੀਗਰ ਕਬੀਲੇ ਦੀ ਗੁਪਤ  
  •  
  • ਸੂਰ ਸੂਰ। ਵਾਂਕਲਾ
  • ਲੜਕਾ। ਛੋਰਾ। ਪੋਰੀਆ
  • ਮਾਸ। ਮਾਸ। ਟੋਬੀ
  • ਕਾਂ। ਕਾਗ। ਕਾਗ
  • ਛਾਂ। ਛਾਹਣੀ। ਛਾਹਣੀ
  •                      ਪਿਛਲੇ ਦਿਨੀਂ ਭਾਰਤੀ ਸਾਹਿਤ ਅਕਾਦਮੀ ਅਤੇ ਸੈਂਟਰ ਫਾਰ ਦਾ ਸਟੱਡੀ ਆਫ਼ ਸ਼ੋਸ਼ਲ ਐਂਡ ਐਕਸਕਲੂਜ਼ਨ ਐਂਡ ਇਨਕਲੂਸਿਵ ਪੋਲਿਸੀ ( ਸੀ.ਐਮ.ਐਸ.ਈ. ਆਈ.ਪੀ. ) ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ( NLSIU ) , | ਬੈਂਗਲੁਰੂ ਨੇ ਮਿਤੀ 3-4 ਮਾਰਚ ਨੂੰ ਇਕ ਰਾਸ਼ਟਰੀ ਗੋਰ ਬੰਜਾਰਾ ਕਨਵੈਨਸ਼ਨ ਦਾ ਆਯੋਜਨ ਕਰਵਾਇਆ ਜਿਸ ਵਿੱਚ ਗੌਰ ਭਾਸ਼ਾ ਸਬੰਧੀ ਹੇਠ ਲਿਖਿਆ ਮਤਾ ਪਾਸ ਕੀਤਾ ਗਿਆ : ਗੌਰ ਬੰਜਾਰਾ ਭਾਸ਼ਾ ਲਿਪੀ - ਨਾਗਰੀ ਅਪਣਾਈ ਜਾਵੇਗੀ ਭਾਰਤ ਦੇ ਸੰਵਿਧਾਨ ਅਨੁਸਾਰ ਗੌਰ ਬੰਜਾਰਾ ਭਾਸ਼ਾ ਨੂੰ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ ਸ਼ਾਮਲ ਕੀਤਾ ਜਾਵੇਗਾ । 1) ਬੰਜਾਰਾ ਕਲਚਰ ਅਤੇ ਲਿਟਰੇਰੀ ਅਕਾਦਮੀ ਦੀ ਸਥਾਪਨਾ ਕੀਤੀ ਜਾਵੇਗੀ   2) ਭਾਰਤੀ ਸਾਹਿਤਕ ਅਕਾਦਮੀ ਦੁਆਰਾ ਗੌਰ ਬੰਜਾਰਾ ਲੇਖਕਾਂ ਨੂੰ ਸਨਮਾਨਤ ਕੀਤਾ ਜਾਵੇਗਾ । 3) ਭਾਸ਼ਾ - ਗੌਰ ਬੰਜਾਰਾ ਭਾਸ਼ਾ 4) ਲਿਪੀ- ਨਗਰੀ ਅਪਣਾਈ ਜਾਵੇਗੀ ਇਹ ਮਤਾ ਪ੍ਰਸਿੱਧ ਲੇਖਕ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਜਨਰਲ ਕੌਂਸਲ ਮੈਂਬਰ ਸ੍ਰੀ ਲਛਮਨ ਗਾਇਕਵਾੜ ਦੀ ਹਾਜ਼ਰੀ ਵਿੱਚ ਪਾਸ ਕੀਤਾ ਗਿਆ ਜਿਸ ਵਿੱਚ ਕ੍ਰਮਵਾਰ ਮੋਤੀਰਾਜ ਰਾਠੌਰ , ਬੀ.ਟੀ ਲਲਿਤਾ , ਆਰ.ਰਮੇਸ਼.ਆਰੀਆ ਬੜਤੀਆ , ਹਰੀ ਲਾਲ ਪਵਾਰ , ਸ਼ਾਤਾ ਨਾਇਕ , ਸੂਰਜ ਪ੍ਰਕਾਸ਼ ਬੜਤੀਆ , ਏ.ਆਰ ਗੋਵਿੰਦਾ ਸਵਾਮੀ ਅਤੇ ਗੋਵਰਧਨ ਬੰਜਾਰਾ ਸ਼ਾਮਿਲ ਹੋਏ ।                                           

ਹਵਾਲੇ ਸੋਧੋ

  1. 1.0 1.1 "ਪੰਜਾਬ ਦੇ ਬਾਜ਼ੀਗਰ ਕਬੀਲੇ ਦਾ ਸੱਭਿਆਚਾਰ". {{cite web}}: Missing or empty |url= (help); Unknown parameter |http://mediadespunjab.com/index.php?option= ignored (help)
  2. 2.0 2.1 People of India Punjab Volume XXXVII edited by I.J.S Bansal and Swaran Singh pages 94 to 96 Manohar