ਬਾਜਾ ਗਾਜਾ: 21ਵੀਂ ਸਦੀ ਦਾ ਸੰਗੀਤ ਅੰਡਰਸਕੋਰ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਪੁਣੇ ਵਿਚ ਇੱਕ ਸਾਲਾਨਾ ਤਿੰਨ-ਰੋਜ਼ਾ ਸੰਗੀਤ ਸਮਾਗਮ ਹੈ। ਇਹ 2009 ਵਿਚ ਸਥਾਪਿਤ ਕੀਤੀ ਗਈ ਸੀ।

ਟੀਮ ਸੋਧੋ

ਸ਼ੁਭਾ ਮੁਦਗਲ ਸਹਿ-ਨਿਰਦੇਸ਼ਕ, ਇਕ ਬਹੁਮੁਖੀ ਭਾਰਤੀ ਕਲਾਕਾਰ ਹੈ ਜਿਸ ਨੇ ਭਾਰਤ ਦੇ ਕੁਝ ਮਹਾਨ ਸੰਗੀਤਕਾਰਾਂ ਜਿਵੇਂ ਕਿ ਰਾਮ ਆਸ਼ਰੇਆ ਝਾਅ, ਵਿਨੈ ਚੰਦਰ ਮੌਦਗਲਿਆ, ਵਸੰਤ ਠਾਕਰ, ਜਤਿੰਦਰ ਅਭਿਸ਼ੇਕੀ, ਕੁਮਾਰ ਗੰਧਰਵ ਅਤੇ ਨੈਨਾ ਦੇਵੀ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। 2000 ਵਿਚ ਭਾਰਤ ਸਰਕਾਰ ਦੁਆਰਾ ਉਸ ਨੂੰ ਪਦਮਸ਼੍ਰੀ ਨਾਲ ਸਨਮਾਨਿਤਕੀਤਾ ਗਿਆ। ਇਹ ਆਪਣੇ ਮਿਹਨਤੀ ਸੁਭਾਅ ਸਦਕਾ ਸੰਗੀਤ ਨਾਲ ਸਬੰਧਿਤ ਮਲਟੀਮੀਡੀਆ ਅਤੇ ਇੰਟਰਨੈਟ ਪ੍ਰੋਜੈਕਟਾਂ ਵਿੱਚ ਇੱਕ ਡੂੰਘੀ ਅਤੇ ਸਰਗਰਮ ਦਿਲਚਸਪੀ ਬਣਾਈ ਰੱਖਦੀ ਹੈ।

ਅਨੀਸ਼ ਪ੍ਰਧਾਨ ਸਹਿ-ਨਿਰਦੇਸ਼ਕ, ਤਬਲਾ ਵਾਦਕ ਨਿਖਿਲ ਘੋਸ਼ ਦੇ ਚੇਲੇ ਹਨ, ਅਨੀਸ਼ ਨੇ ਇੱਕ ਵਾਦਕ ਅਤੇ ਵੋਕਲ ਇੰਸਟ੍ਰੂਮੈਂਟਲ ਸੰਗੀਤ ਦੇ ਨਾਲ-ਨਾਲ ਨਾਚ ਦੇ ਖੇਤਰ ਵਿਚ ਵੀ ਮਾਨਤਾ ਪ੍ਰਾਪਤ ਕੀਤੀ ਹੈ। ਇਕ ਨਿਪੁੰਨ ਪ੍ਰਦਰਸ਼ਨਕਾਰੀ ਹੋਣ ਦੇ ਨਾਲ, ਅਨੀਸ਼ ਨੂੰ ਮੁੰਬਈ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਇਕ ਸਫਲ ਸੰਗੀਤਕਾਰ, ਅਨੀਸ਼ ਨੇ ਸੰਗੀਤ 'ਤੇ ਵੀ ਲਿਖਿਆ ਹੈ ਅਤੇ ਭਾਰਤੀ ਸੰਗੀਤ 'ਤੇ ਵੈੱਬਸਾਈਟਾਂ ਲਈ ਯੋਗਦਾਨ ਪਾਉਣ ਵਾਲੇ ਅਤੇ ਸੰਪਾਦਕ ਵਜੋਂ ਅਹਿਮ ਭੂਮਿਕਾ ਨਿਭਾਈ ਹੈ।

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ