ਬਾਤਿਨ (Arabic: باطن) ਦਾ ਸ਼ਾਬਦਿਕ ਮਤਲਬ ਹੈ "ਅੰਦਰੂਨੀ", "ਅੰਦਰ", "ਗੁਪਤ", ਆਦਿ।  ਉਦਾਹਰਣ ਦੇ ਲਈ ਕੁਰਾਨ,ਦੇ ਬਾਹਰਲੇ ਜਾਂ ਸਪਸ਼ਟ ਅਰਥਾਂ, ਜ਼ਾਹਿਰ ਦੇ ਉਲਟ ਇੱਕ ਗੁਪਤ ਅਰਥ ਹੈ। ਸੂਫੀਆਂ ਦਾ ਮੰਨਣਾ ਹੈ ਕਿ ਹਰ ਇੱਕ ਵਿਅਕਤੀ ਦੀ ਰੂਹ ਦੀ ਦੁਨੀਆ ਵਿੱਚ ਇੱਕ ਬਾਤਿਨ ਹੁੰਦਾ ਹੈ। ਇਹ ਵਿਅਕਤੀ ਦਾ ਅੰਦਰੂਨੀ ਆਪਾ ਹੁੰਦਾ ਹੈ; ਜਦੋਂ ਬੰਦੇ ਦੀ ਅਧਿਆਤਮਿਕ ਜਾਣਕਾਰੀ ਦੀ ਰੌਸ਼ਨੀ ਨਾਲ ਸ਼ੁੱਧ ਕਰ ਲਿਆ ਜਾਂਦਾ ਹੈ, ਤਾਂ ਇਹ ਇੱਕ ਵਿਅਕਤੀ ਨੂੰ ਅਧਿਆਤਮਿਕ ਤੌਰ 'ਤੇ ਉੱਚਾ ਕਰਦਾ ਹੈ।[1][2] ਇਹ ਧਾਰਨਾ ਅੱਲ੍ਹਾ ਅੱਲ੍ਹਾ ਦੇ ਛੁਪੇ ਹੋਏ ਹੋਣ ਦੇ ਗੁਣ ਨਾਲ ਜੁੜੀ ਹੈ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ ਪਰ ਹਰ ਖੇਤਰ ਵਿੱਚ ਮੌਜੂਦ ਹੁੰਦਾ ਹੈ।

ਹਵਾਲੇ ਸੋਧੋ

  1. Daftary, Farhad (2000). Intellectual traditions in Islam New York: St. Martins Press. ISBN 186064760X. p. 90.
  2. Gleave, Robert (2011). Islam and literalism: Literal meaning and interpretation in Islamic legal theory. Edinburgh: Edinburgh University Press. ISBN 0748631135. Page 64.