ਬਾਬਰਨਾਮਾ
ਬਾਬਰਨਾਮਾ (ਚਗਤਾਈ/Persian: بابر نامہ; ਸ਼ਬਦੀ ਮਤਲਬ: "ਬਾਬਰ ਦੀ ਕਿਤਾਬ" ਜਾਂ "ਬਾਬਰ ਦੀਆਂ ਚਿੱਠੀਆਂ"; ਜਾਂ ਤੁਜਕ-ਏ-ਬਾਬਰੀ) ਤੈਮੂਰ ਦੇ ਪੜਪੋਤਰੇ ਮੁਗ਼ਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਸਮਰਾਟ ਬਾਬਰ (1483–1530) ਦੀ ਸਵੈਜੀਵਨੀ ਹੈ। ਉਸ ਨੇ ਹਰ ਖੇਤਰ ਦੀ ਭੂਮੀ, ਰਾਜਨੀਤੀ, ਮਾਲੀ ਹਾਲਤ, ਕੁਦਰਤੀ ਮਾਹੌਲ, ਸ਼ਹਿਰਾਂ-ਇਮਾਰਤਾਂ, ਫਲਾਂ, ਜਾਨਵਰਾਂ ਆਦਿ ਦਾ ਬਿਓਰਾ ਦਿੱਤਾ ਹੈ। ਇਤਿਹਾਸਕਾਰ ਸਟੀਫਨ ਫ੍ਰੈਡਰਿਕ ਡੇਲ ਅਨੁਸਾਰ, ਬਾਬਰ ਦੀ ਵਾਰਤਕ ਆਪਣੀ ਵਾਕ ਬਣਤਰ, ਸ਼ਬਦ ਵਿਗਿਆਨ, ਅਤੇ ਸ਼ਬਦਾਵਲੀ ਪੱਖੋਂ ਬਹੁਤ ਹੀ ਫ਼ਾਰਸੀਨੁਮਾ ਹੈ,[1]। ਇਸ ਵਿੱਚ ਕੁੱਝ ਫਾਰਸੀ ਭਾਸ਼ਾ ਦੇ ਛੋਟੇ-ਮੋਟੇ ਛੰਦ ਵੀ ਆਉਂਦੇ ਹਨ, ਹਾਲਾਂਕਿ ਫਾਰਸੀ ਬੋਲਣ ਵਾਲੇ ਇਸਨੂੰ ਸਮਝਣ ਵਿੱਚ ਅਸਮਰਥ ਹਨ। ਬੇਸ਼ੱਕ ਚਗਤਾਈ ਭਾਸ਼ਾ ਵਿਲੁਪਤ ਹੋ ਚੁੱਕੀ ਹੈ, ਆਧੁਨਿਕ ਉਜਬੇਕ ਭਾਸ਼ਾ ਉਸੇ ਦੀ ਵੰਸ਼ ਵਿੱਚੋਂ ਹੈ ਅਤੇ ਉਸਨੂੰ ਬੋਲਣ ਵਾਲੇ ਉਜਬੇਕ ਲੋਕ ਬਾਬਰਨਾਮਾ ਪੜ ਸਕਦੇ ਹਨ। ਇਸ ਕਿਤਾਬ ਨੂੰ ਚਗਤਾਈ ਅਤੇ ਉਜਬੇਕ ਭਾਸ਼ਾਵਾਂ ਦੇ ਸਾਹਿਤ ਦਾ ਇੱਕ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ। ਸਮਰਾਟ ਅਕਬਰ ਦੇ ਰਾਜ ਦੌਰਾਨ, ਹਿ. 998 (1589-90) ਵਿੱਚ, ਇੱਕ ਮੁਗਲ ਵਜੀਰ, ਅਬਦੁਲ ਰਹੀਮ ਨੇ ਪੂਰੀ ਤਰ੍ਹਾਂ ਫ਼ਾਰਸੀ ਅਨੁਵਾਦ ਕੀਤਾ ਸੀ।
ਹਵਾਲੇ
ਸੋਧੋ- ↑ Dale, Stephen Frederic (2004). The garden of the eight paradises: Bābur and the culture of Empire in Central Asia, Afghanistan and India (1483–1530). Brill. pp. 15, 150. ISBN 90-04-13707-6.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |