ਬਾਬਾ ਕਾਂਸ਼ੀਰਾਮ

ਭਾਰਤੀ ਕਵੀ ਅਤੇ ਸੁਤੰਤਰਤਾ ਸੈਨਾਨੀ

ਬਾਬਾ ਕਾਂਸ਼ੀ ਰਾਮ (11 ਜੁਲਾਈ 1882 – 15 ਅਕਤੂਬਰ 1943) ਭਾਰਤ ਦੇ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਵਿੱਚ ਜਨਮਿਆ ਭਾਰਤ ਦਾ ਅਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਰੀ ਸਾਹਿਤਕਾਰ ਸੀ।[1] ਉਸ ਨੇ ਕਵਿਤਾ ਰਾਹੀਂ ਸਮਾਜਕ, ਧਾਰਮਿਕ, ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਸ਼ੋਸ਼ਣ ਦਾ ਵਿਰੋਧ ਕੀਤਾ ਸੀ। ਉਸ ਨੂੰ ਪਹਾੜੀ ਗਾਂਧੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਨੇ ਜਨਸਾਧਾਰਣ ਦੀ ਭਾਸ਼ਾ ਵਿੱਚ ਚੇਤਨਾ ਦਾ ਸੁਨੇਹਾ ਦਿੱਤਾ। ਬਾਬਾ ਕਾਂਸ਼ੀ ਰਾਮ ਦੀਆਂ ਰਚਨਾਵਾਂ ਵਿੱਚ ਜਨਜਾਗਰਣ ਦੀਆਂ ਪ੍ਰਮੁੱਖ ਧਾਰਾਵਾਂ ਦੇ ਇਲਾਵਾ ਛੁਆਛੂਤ ਉਨਮੂਲਨ, ਹਰੀਜਨ ਪ੍ਰੇਮ, ਧਰਮ ਦੇ ਪ੍ਰਤੀ ਸ਼ਰਧਾ, ਵਿਸ਼ਵਭਰੱਪਣ ਅਤੇ ਮਨੁੱਖ ਧਰਮ ਦੇ ਦਰਸ਼ਨ ਹੁੰਦੇ ਹਨ। ਬਾਬਾ ਕਾਂਸ਼ੀ ਰਾਮ ਨੇ ਅੰਗਰੇਜ਼ ਸ਼ਾਸਕਾਂ ਦੇ ਵਿਰੁੱਧ ਬਗ਼ਾਵਤ ਦੇ ਗੀਤਾਂ ਦੇ ਨਾਲ ਆਮ ਜਨਤਾ ਦੇ ਦੁੱਖ ਦਰਦ ਨੂੰ ਵੀ ਕਵਿਤਾਵਾਂ ਵਿੱਚ ਵਿਅਕਤ ਕੀਤਾ ਗਿਆ।

ਬਾਬਾ ਕਾਂਸ਼ੀ ਰਾਮ
ਜਨਮ11 ਜੁਲਾਈ 1882
ਦਾਦਾ ਸਿਬਾ, ਹਿਮਾਚਲ ਪ੍ਰਦੇਸ਼
ਮੌਤ15 ਅਕਤੂਬਰ 1943
ਹੋਰ ਨਾਂਮਪਹਾੜੀ ਗਾਂਧੀ
ਭਾਰਤੀ ਰਾਸ਼ਟਰੀ ਕਾਂਗਰਸ
ਲਹਿਰਆਜ਼ਾਦੀ

ਹਵਾਲੇਸੋਧੋ

  1. "Mention in Himachal government official site". Archived from the original on 23 August 2006. Retrieved July 28, 2006.