ਬਾਬਾ ਸੀਹਾਂ ਸਿੰਘ ਗਿੱਲ ਝੱਲੀ
ਬਾਬਾ ਸੀਹਾਂ ਸਿੰਘ ਜੀ ਸਿੱਖਾਂ ਦੇ ੬ ਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਹੋਏ ਹਨ। ਆਪ ਜੀ ਨੇ ਮੁਗਲਾਂ ਦੇ ਨਾਲ ਹੋਈਆਂ ਜੰਗਾਂ ਦੇ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਨੂੰ ਗੁਰੂ ਜੀ ਨੇ ਆਪਣੇ ਹਥੋਂ ਘੋੜਾ ਭੇਟ ਕੀਤਾ, ਆਪ ਜੀ ਦੀ ਯਾਦ ਵਿਚ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਸਰਕਾਰੀ ਕਾਲਜ ਸਿੱਧਸਰ ਬਣਾਇਆ ਗਿਆ ਹੈ। ਨਾਲ ਹੀ ਆਪ ਜੀ ਦੀ ਯਾਦਗਾਰ ਸਮਾਧ ਬਣੀ ਹੋਈ ਹੈ। ਇਹ ਅਸਥਾਨ ਭਾਰਤੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਪਾਇਲ ਤਹਿਸੀਲ ਤੋਂ ੧੫ ਕਿਲੋਮੀਟਰ ਦੀ ਦੂਰੀ ਤੇ ਅਤੇ ਪਿੰਡ ਸਿਹੌੜਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।