ਪਪੀਹਾ
ਚਾਤ੍ਰਿਕ (ਪਪੀਹਾ ਜਾਂ ਬੰਬੀਹਾ) ਦੱਖਣ ਏਸ਼ੀਆ ਵਿੱਚ ਆਮ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਸ਼ਕਲ ਪੱਖੋਂ ਸ਼ਿਕਰੇ ਵਰਗੇ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁੱਲ ਸ਼ਿਕਰੇ ਵਰਗਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿੱਚ ਇਸਨ੍ਹੂੰ Common Hawk - Cuckoo ਕਹਿੰਦੇ ਹਨ। ਇਹ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਹੈ ਅਤੇ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿੱਚ ਆਪਣੇ ਆਂਡੇ ਦਿੰਦਾ ਹੈ। ਪ੍ਰਜਨਨ ਕਾਲ ਵਿੱਚ ਨਰ ਤਿੰਨ ਸਵਰ ਵਾਲੀ ਅਵਾਜ ਦੁਹਰਾਉਂਦਾ ਰਹਿੰਦਾ ਹੈ ਜਿਸ ਵਿੱਚ ਦੂਜਾ ਸਵਰ ਸਭ ਤੋਂ ਲੰਮਾ ਅਤੇ ਜ਼ਿਆਦਾ ਤੇਜ ਹੁੰਦਾ ਹੈ। ਇਹ ਸਵਰ ਹੌਲੀ-ਹੌਲੀ ਤੇਜ ਹੁੰਦੇ ਜਾਂਦੇ ਹਨ ਅਤੇ ਇੱਕਦਮ ਬੰਦ ਹੋ ਜਾਂਦੇ ਹਨ ਅਤੇ ਕਾਫ਼ੀ ਦੇਰ ਤੱਕ ਇਵੇਂ ਚੱਲਦਾ ਰਹਿੰਦਾ ਹੈ; ਸਾਰਾ ਦਿਨ, ਸ਼ਾਮ ਨੂੰ ਦੇਰ ਤੱਕ ਅਤੇ ਸਵੇਰੇ ਪਹੁ ਫਟਣ ਤੱਕ। ਇਸ ਪੰਛੀ ਦਾ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ (ਪੰਨਾ 1285) ਵਿੱਚ ਵੀ ਮਿਲਦਾ ਹੈ।
ਪਪੀਹਾ | |
---|---|
ਉੱਪ-ਬਾਲਗ | |
ਬਾਲਗ ਪਪੀਹੇ ਦੀ ਅੱਖ ਦਾ ਡੇਲਾ ਅਤੇ ਅੱਡਰੇ ਕਿਸਮ ਦੇ ਖੰਭਾਂ ਵਾਲੀ ਪੂੰਛ | |
Scientific classification | |
Kingdom: | ਜੰਤੂ
|
Phylum: | ਕੋਰਡਾਟਾ
|
Class: | ਪੰਛੀ
|
Order: | ਕਿਊਕਲਿਫਾਰਮੀਸ
|
Family: | ਕਿਊਕਲਿਡੀ
|
Genus: | ਹਾਇਰੋਕਾਕਸਿਸ
|
Species: | ਐਚ. ਵੇਰੀਅਸ
|
Binomial name | |
ਹਾਇਰੋਕਾਕਸਿਸ ਵੈਰੀਅਸ (ਮਾਰਟਿਨ ਹੈਂਡ੍ਰਿਕਸਨ ਵਾਲ,1797)
| |
Synonyms | |
ਕਿਊਕਲਸ ਵੈਰੀਅਸ |
ਸਲੋਕ ਮਃ ੩ ॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
ਅਰਥ: (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ (ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੋ।
ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ('ਨਾਮ' ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) 'ਨਾਮ' ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ।1।[3]
ਸੱਭਿਆਚਾਰ ਵਿੱਚ
ਸੋਧੋਪ੍ਰਾਚੀਨ ਭਾਰਤੀ ਕਵਿਤਾ ਵਿਚ ਇਸ ਪ੍ਰਜਾਤੀ ਦਾ ਵਿਆਪਕ ਤੌਰ 'ਤੇ ਚਾਤਕ ਵਜੋਂ ਜ਼ਿਕਰ ਕੀਤਾ ਗਿਆ ਹੈ।[4] ਭਾਰਤੀ ਮਿਥਿਹਾਸ ਦੇ ਅਨੁਸਾਰ ਇਸ ਦੇ ਸਿਰ ਉੱਤੇ ਚੁੰਝ ਹੁੰਦੀ ਹੈ ਅਤੇ ਇਹ ਬਾਰਸ਼ ਲਈ ਪਿਆਸ ਹੁੰਦੀ ਹੈ।[5] ਕਵੀ ਕਾਲੀਦਾਸ ਨੇ ਇਸ ਨੂੰ ਆਪਣੇ " ਮੇਘਦੂਤ " ਵਿੱਚ ਡੂੰਘੀ ਇੱਛਾ ਦੇ ਰੂਪਕ ਵਜੋਂ ਵਰਤਿਆ ਹੈ ਅਤੇ ਇਹ ਪਰੰਪਰਾ ਸਾਹਿਤਕ ਰਚਨਾਵਾਂ ਵਿੱਚ ਜਾਰੀ ਹੈ। [6] ਸੱਤਿਆ ਚੂਰਨ ਲਾਅ ਨੇ ਹਾਲਾਂਕਿ ਨੋਟ ਕੀਤਾ ਕਿ ਬੰਗਾਲ ਵਿੱਚ, ਸੰਸਕ੍ਰਿਤ ਦੇ "ਚਟਕ" ਨਾਲ ਸਬੰਧਿਤ ਪੰਛੀ, ਯੂਰਪੀਅਨ ਪੂਰਵ-ਵਿਗਿਆਨੀਆਂ ਦੁਆਰਾ ਸੁਝਾਏ ਗਏ ਜੈਕੋਬਿਨ ਕੋਇਲ ਦੇ ਉਲਟ ਆਮ ਆਇਓਰਾ ਸੀ। ਉਸਨੇ ਅੱਗੇ ਨੋਟ ਕੀਤਾ ਕਿ ਇੱਕ ਬੰਦੀ ਆਈਓਰਾ ਜਿਸਨੂੰ ਉਸਨੇ ਸਿਰਫ ਤ੍ਰੇਲ ਤੋਂ ਪਾਣੀ ਪੀਤਾ ਸੀ ਅਤੇ ਪੌਦੇ ਦੇ ਪੱਤਿਆਂ ਤੋਂ ਸਪਰੇਅ ਕੀਤੀ ਸੀ, ਇਹ ਸੁਝਾਅ ਦਿੰਦੀ ਹੈ ਕਿ ਇਹ ਇਸ ਵਿਚਾਰ ਦਾ ਅਧਾਰ ਹੋ ਸਕਦਾ ਹੈ ਕਿ "ਚਾਟਕ" ਸਿਰਫ ਮੀਂਹ ਦੀਆਂ ਬੂੰਦਾਂ ਪੀਂਦਾ ਸੀ।[7] ਮੇਲ ਖਾਂਦੀਆਂ ਭਾਸ਼ਾਵਾਂ ਦੇ ਨਾਵਾਂ ਨਾਲ ਮਸਲਿਆਂ ਨੂੰ ਜੋੜਨ ਲਈ, ਇਹ ਦਰਸਾਇਆ ਗਿਆ ਹੈ ਕਿ ਬੰਗਾਲ ਵਿੱਚ ਚਾਤਕ ਦਾ ਅਰਥ ਸਕਾਈਲਾਰਕ (ਜਿਨ੍ਹਾਂ ਨੂੰ ਕ੍ਰੈਸਟ ਵੀ ਕੀਤਾ ਜਾਂਦਾ ਹੈ) ਨੂੰ ਵੀ ਕਿਹਾ ਜਾਂਦਾ ਹੈ।[8]
ਜਾਣ ਪਹਿਚਾਣ
ਸੋਧੋਪਪੀਹਾ ਕੀੜੇ ਖਾਣ ਵਾਲਾ ਇੱਕ ਪੰਛੀ ਹੈ ਜੋ ਬਸੰਤ ਅਤੇ ਵਰਖਾ ਵਿੱਚ ਅਕਸਰ ਅੰਬ ਦੇ ਬੂਟੇ ਉੱਤੇ ਬੈਠਕੇ ਬੜੀ ਸੁਰੀਲੀ ਆਵਾਜ ਵਿੱਚ ਬੋਲਦਾ ਹੈ। ਭੂਗੋਲਿਕ ਵਭਿੰਨਤਾ ਤੋਂ ਇਹ ਪੰਛੀ ਕਈ ਰੰਗ, ਰੂਪ ਅਤੇ ਸ਼ਕਲ ਦਾ ਮਿਲਦਾ ਹੈ। ਉੱਤਰ ਭਾਰਤ ਵਿੱਚ ਇਸ ਦਾ ਡੀਲ ਡੌਲ ਅਕਸਰ ਕਬੂਤਰ ਦੇ ਬਰਾਬਰ (ਲਗਪਗ 34 ਸਮ) ਅਤੇ ਰੰਗ ਹਲਕਾ ਕਾਲ਼ਾ ਜਾਂ ਮਟਮੈਲਾ ਹੁੰਦਾ ਹੈ। ਦੱਖਣ ਭਾਰਤ ਦਾ ਪਪੀਹਾ ਸ਼ਕਲ ਪਖੋਂ ਇਸ ਤੋਂ ਕੁੱਝ ਵੱਡਾ ਅਤੇ ਰੰਗ ਵਿੱਚ ਰੰਗ ਬਰੰਗਾ ਹੁੰਦਾ ਹੈ। ਵੱਖ ਵੱਖ ਸਥਾਨਾਂ ਤੇ ਹੋਰ ਵੀ ਅਨੇਕ ਪ੍ਰਕਾਰ ਦੇ ਪਪੀਹੇ ਮਿਲਦੇ ਹਨ, ਜੋ ਕਦਾਚਿਤ ਉੱਤਰ ਅਤੇ ਦੱਖਣ ਦੇ ਪਪੀਹੇ ਦੇ ਬੇਰੜਾ ਬੱਚੇ ਹਨ। ਮਾਦਾ ਦਾ ਰੰਗਰੂਪ ਅਕਸਰ ਸਭਨੀ ਥਾਂਈਂ ਇੱਕ ਹੀ ਜਿਹਾ ਹੁੰਦਾ ਹੈ। ਪਪੀਹਾ ਦਰਖਤ ਤੋਂ ਹੇਠਾਂ ਅਕਸਰ ਬਹੁਤ ਘੱਟ ਉਤਰਦਾ ਹੈ ਅਤੇ ਉਸ ਉੱਤੇ ਵੀ ਇਸ ਪ੍ਰਕਾਰ ਛਿਪ ਕੇ ਬੈਠਾ ਰਹਿੰਦਾ ਹੈ ਕਿ ਮਨੁੱਖ ਦੀ ਨਜ਼ਰ ਕਦੇ ਹੀ ਉਸ ਉੱਤੇ ਪੈਂਦੀ ਹੈ। ਇਸ ਦੀ ਬੋਲੀ ਬਹੁਤ ਹੀ ਰਸੀਲੀ ਹੁੰਦੀ ਹੈ ਅਤੇ ਉਸ ਵਿੱਚ ਕਈ ਸਵਰਾਂ ਦਾ ਸਮਾਵੇਸ਼ ਹੁੰਦਾ ਹੈ। ਕਈਆਂ ਦੇ ਖਿਆਲ ਅਨੁਸਾਰ ਇਸ ਦੀ ਬੋਲੀ ਵਿੱਚ ਕੋਇਲ ਦੀ ਬੋਲੀ ਤੋਂ ਵੀ ਜਿਆਦਾ ਮਿਠਾਸ ਹੈ। ਹਿੰਦੀ ਕਵੀਆਂ ਵਿਸ਼ਵਾਸ ਹੈ ਕਿ ਉਹ ਆਪਣੀ ਬੋਲੀ ਵਿੱਚ ਪੀ ਕਹਾਂ....? ਪੀ ਕਹਾਂ ....? ਅਰਥਾਤ ਪਤੀ ਕਿੱਥੇ ਹੈ? ਬੋਲਦਾ ਹੈ। ਵਾਸਤਵ ਵਿੱਚ ਧਿਆਨ ਦੇਣ ਤੋਂ ਇਸ ਦੀ ਰਾਗਮਈ ਬੋਲੀ ਰਾਹੀਂ ਇਸ ਵਾਕ ਦੇ ਉੱਚਾਰਣ ਦੇ ਸਮਾਨ ਹੀ ਆਵਾਜ ਨਿਕਲਦੀ ਲੱਗਦੀ ਹੈ। ਇਹ ਵੀ ਪ੍ਰਚਲਿਤ ਹੈ ਕਿ ਇਹ ਕੇਵਲ ਵਰਖਾ ਦੀ ਬੂੰਦ ਦਾ ਹੀ ਜਲ ਪੀਂਦਾ ਹੈ, ਪਿਆਸ ਹਥੋਂ ਮਰ ਰਿਹਾ ਵੀ ਨਦੀ, ਤਾਲਾਬ ਆਦਿ ਦੇ ਪਾਣੀ ਵਿੱਚ ਚੁੰਜ ਨਹੀਂ ਡੁਬੋਂਦਾ। ਜਦੋਂ ਅਕਾਸ਼ ਵਿੱਚ ਮੇਘ ਛਾ ਰਹੇ ਹੋਣ, ਉਸ ਸਮੇਂ ਇਹ ਮੰਨਿਆ ਜਾਂਦਾ ਹੈ ਕਿ ਇਹ ਇਸ ਆਸ ਨਾਲ ਕਿ ਕਦਾਚਿਤ ਕੋਈ ਬੂੰਦ ਮੇਰੇ ਮੂੰਹ ਵਿੱਚ ਪੈ ਜਾਵੇ, ਬਰਾਬਰ ਚੁੰਜ ਖੋਲ੍ਹੇ ਉਹਨਾਂ ਵੱਲ ਇੱਕ ਲਗਾਏ ਰਹਿੰਦਾ ਹੈ। ਬਹੁਤਿਆਂ ਨੇ ਤਾਂ ਇੱਥੇ ਤਕ ਮੰਨ ਰੱਖਿਆ ਹੈ ਕਿ ਇਹ ਕੇਵਲ ਸਵਾਤੀ ਨਛੱਤਰ ਤੋਂ ਹੋਣ ਵਾਲੀ ਵਰਖਾ ਦਾ ਹੀ ਪਾਣੀ ਪੀਂਦਾ ਹੈ, ਅਤੇ ਅਗਰ ਇਹ ਨਛੱਤਰ ਨਾਂ ਵਰ੍ਹੇ ਤਾਂ ਸਾਲ ਭਰ ਪਿਆਸਾ ਰਹਿ ਜਾਂਦਾ ਹੈ।
ਹਵਾਲੇ
ਸੋਧੋ- ↑ BirdLife International (2008). Cuculus varius. 2008 IUCN Red List of Threatened Species. IUCN 2008. Retrieved on 11 July 2009.
- ↑ Gyldenstolpe,N (1926). "Types of birds in the Royal Natural History Museum in Stockholm" (PDF). Ark. Zool. 19A: 1–116. Archived from the original (PDF) on 2012-02-24. Retrieved 2013-04-02.
- ↑ "PAGE 1285 - Punjabi Translation of Siri Guru Granth Sahib (Sri Guru Granth Darpan) ". www.gurugranthdarpan.net. Retrieved 2020-04-06.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ "The Mahabharata, Book 12". Retrieved 2009-06-24.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Mitra, Sarat Chandra (1924). "Studies in Bird-Myths. No. III.—On two Aetiological Myths about the Sky-Lark". Quarterly Journal of the Mythic Society. 14 (2): 106–110.
<ref>
tag defined in <references>
has no name attribute.ਬਾਹਰੀ ਲਿੰਕ
ਸੋਧੋHierococcyx varius ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ