ਬਾਸਲ ਖ਼ਰਤਾਬੀਲ (ਅਰਬੀ: باسل خرطبيل) ਜਾਂ ਬਾਸਲ ਸਫ਼ਦੀ (ਅਰਬੀ: باسل صفدي) (ਜਨਮ 22 ਮਈ 1981 ਨੂੰ ਦਮਸ਼ਕ ਵਿਖੇ) ਇੱਕ ਪਲਸਤੀਨੀ ਸੀਰੀਆਈ ਓਪਨ-ਸਰੋਤ ਸਾਫ਼ਟਵੇਅਰ ਡੈਵਲਪਰ ਹੈ। 15 ਮਾਰਚ 2012 ਨੂੰ ਸੀਰੀਆਈ ਖ਼ਾਨਾਜੰਗੀ ਦੀ ਪਹਿਲੀ ਵਰ੍ਹੇ-ਗੰਢ ਤੋਂ ਲੈਕੇ ਇਸ ਨੂੰ ਸੀਰੀਆਈ ਸਰਕਾਰ ਦੁਆਰਾ ਆਦਰਾ ਜੇਲ, ਦਮਸ਼ਕ ਵਿਖੇ ਕੈਦ ਕਰ ਲਿਆ ਗਿਆ ਸੀ।[1] 3 ਅਕਤੂਬਰ 2015 ਨੂੰ ਇਸ ਨੂੰ ਫ਼ੌਜੀ ਅਦਾਲਤ ਦੁਆਰਾ ਸਜ਼ਾ ਦੇਣ ਲਈ ਕਿਸੇ ਗੁਪਤ ਜਗ੍ਹਾ ਵਿਖੇ ਭੇਜਿਆ ਗਿਆ।[2][3] 7 ਅਕਤੂਬਰ 2015 ਨੂੰ ਮਨੁੱਖੀ ਅਧਿਕਾਰ ਨਿਗਰਾਨ ਅਤੇ 30 ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਚਿੱਠੀ ਜਾਰੀ ਕੀਤੀ ਕਿ ਖ਼ਰਤਾਬੀਲ ਦੀ ਮੌਜੂਦਾ ਸਥਿਤੀ ਦੱਸੀ ਜਾਵੇ।[4] 11 ਨਵੰਬਰ 2015 ਨੂੰ ਇਹ ਅਫ਼ਵਾਹਾਂ ਫੈਲੀਆਂ ਕਿ ਖ਼ਰਤਾਬੀਲ ਨੂੰ ਕਿਸੇ ਗੁਪਤ ਜਗ੍ਹਾ ਵਿਖੇ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।[5][6]

ਬਾਸਲ ਖ਼ਰਤਾਬੀਲ
باسل خرطبيل
ਜਨਮ
ਬਾਸਲ ਖ਼ਰਤਾਬੀਲ

(1981-05-22) ਮਈ 22, 1981 (ਉਮਰ 42)
ਰਾਸ਼ਟਰੀਅਤਾਸੀਰੀਆਈ
ਪੇਸ਼ਾਸਾਫ਼ਟਵੇਅਰ ਇੰਜੀਨੀਅਰ
ਲਈ ਪ੍ਰਸਿੱਧਮੋਜ਼ੀਲਾ ਫ਼ਾਇਰਫ਼ੌਕਸ, ਵਿਕੀਪੀਡੀਆ, ਓਪਨਕਲਿਪਆਰਟ, ਫੈਬਰੀਕੇਟਰਜ਼, ਸ਼ਾਰੀਜ਼ਮ, ਕਰੀਏਟਿਵ ਕਾਮਨਜ਼
ਪੁਰਸਕਾਰਇੰਡੈਕਸ ਆਨ ਸੈਂਸਰਸ਼ਿਪ 2013 ਡਿਜੀਟਲ ਫ਼ਰੀਡਮ ਅਵਾਰਡ

ਖ਼ਰਤਾਬੀਲ ਦਾ ਜਨਮ ਸੀਰੀਆ ਵਿਖੇ ਹੋਇਆ ਅਤੇ ਇਹ ਇੱਥੇ ਹੀ ਵੱਡਾ ਹੋਇਆ। ਇਹ ਓਪਨ-ਸਰੋਤ ਸਾਫ਼ਟਵੇਅਰ ਬਣਾਉਣ ਨਾਲ ਜੁੜਿਆ ਹੋਇਆ ਹੈ। ਇਹ ਖੋਜ ਕੰਪਨੀ ਐਕੀ ਲੈਬ ਦਾ ਮੁੱਖ ਤਕਨੀਕੀ ਅਫ਼ਸਰ ਅਤੇ ਸਵੈ-ਸੰਸਥਾਪਕ ਰਿਹਾ ਹੈ।[7] ਇਸ ਦੇ ਨਾਲ ਹੀ ਇਹ ਅਲ-ਅਲੂਸ ਨਾਂ ਦੀ ਸੰਸਥਾ ਦਾ ਵੀ ਮੁੱਖ ਤਕਨੀਕੀ ਅਫ਼ਸਰ ਸੀ।[8] ਇਹ ਕਰੀਏਟਿਵ ਕਾਮਨਜ਼ ਸੀਰੀਆ ਦਾ ਪਰੋਜੈਕਟ ਲੀਡ ਰਿਹਾ ਹੈ[9] ਇਸ ਨੇ ਮੋਜ਼ੀਲਾ ਫ਼ਾਇਰਫ਼ੌਕਸ, ਵਿਕੀਪੀਡੀਆ, ਓਪਨਕਲਿਪਆਰਟ, ਫੈਬਰੀਕੇਟਰਜ਼ ਅਤੇ ਸ਼ਾਰੀਜ਼ਮ ਵਰਗੇ ਪਰੋਜੈਕਟਾਂ ਵਿੱਚ ਯੋਗਦਾਨ ਪਾਇਆ ਹੈ।[10]

ਇਸਦੀ ਸਭ ਤੋਂ ਨਵੀਂ ਰਚਨਾ ਸੀਰੀਆ ਵਿੱਚ ਪਾਲਮੀਰਾ ਸ਼ਹਿਰ[11] ਦੀ 3ਡੀ ਵਰਚੂਅਲ ਪੁਨਰਸਿਰਜਣਾ ਹੈ।[12]

ਹਵਾਲੇ ਸੋਧੋ

  1. "#FREEBASSEL: a campaign to free Bassel Khartabil from Syrian jail". Al Bawaba. 4 July 2012. Archived from the original on 2 ਜਨਵਰੀ 2014. Retrieved 5 July 2012. {{cite news}}: Unknown parameter |dead-url= ignored (|url-status= suggested) (help)
  2. "WE NEED EVERYBODY'S HELP TO #FREEBASSEL". 2015-10-03. Archived from the original on 2015-10-03. Retrieved 2015-11-26. {{cite web}}: Unknown parameter |dead-url= ignored (|url-status= suggested) (help)
  3. Amira Al Hussaini (2015-10-03). "Fears for Imprisoned Syrian Blogger Bassel Khartabil, Transferred to an Unknown Location". Global Voices.
  4. "Syria: Disclose Whereabouts of Detained Freedom of Expression Advocate". Human Rights Watch. 2015-10-07.
  5. "IGF 2015 Flyer on Bassel Khartabil". Electronic Frontier Foundation. https://www.eff.org/. Retrieved 2015-11-15. {{cite web}}: External link in |publisher= (help)
  6. "#FreeBassel: Death Sentence Rumored for Syrian Web Developer". Global Voices. Retrieved 2015-11-15.
  7. "Aiki lab". Archived from the original on 2014-04-08. Retrieved 2015-11-26. {{cite web}}: Unknown parameter |dead-url= ignored (|url-status= suggested) (help)
  8. الأوس للنشر. "الأوس للنشر". Archived from the original on 2015-11-17. Retrieved 2015-11-26. {{cite web}}: Unknown parameter |dead-url= ignored (|url-status= suggested) (help)
  9. "Syria".
  10. "Threatened Voices / Bloggers / Bassel (Safadi) Khartabil".
  11. "Bassel Safadi discusses project involving 3D reconstruction of ancient city of Palmyra at San Francisco Art Institute, live from Syria via Skype". Retrieved 1 July 2013.
  12. "#NEWPALMYRA". newpalmyra.org. Archived from the original on 2019-04-17. Retrieved 2015-11-30.