ਵਿਕੀਪੀਡੀਆ

ਮੁਫ਼ਤ ਆਨਲਾਈਨ ਐਨਸਾਇਕਲੋਪੀਡੀਆ ਜਿਸਨੂੰ ਕੋਈ ਵੀ ਐਡਿਟ ਕਰ ਸਕਦਾ ਹੈ

ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਇਹ ਪ੍ਰਾਜੈੱਕਟ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਵਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਖੁੱਲ੍ਹੇ ਯੋਗਦਾਨ ਦੇ ਤੌਰ ਵਿਕਸਤ ਕੀਤਾ ਤੇ ਬਣਾਈ ਰੱਖਿਆ ਗਿਆ ਹੈ। ਇਹ ਵਰਲਡ ਵਾਈਡ ਵੈਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਆਮ ਹਵਾਲਾ ਕੰਮ ਹੈ ਅਤੇ ਅਕਤੂਬਰ 2019 ਤੱਕ ਅਲੈਕਸਾ ਦੁਆਰਾ ਦਰਜਾ ਪ੍ਰਾਪਤ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸ ਦੀ ਵਿਸ਼ੇਸ਼ਤਾ ਮੁਫਤ ਸਮੱਗਰੀ ਤੌਰ ਤੇ ਹੈ ਅਤੇ ਇਸ ਵਿੱਚ ਵਪਾਰਕ ਵਿਗਿਆਪਨ ਨਹੀਂ ਹੁੰਦੇ। ਇਹ ਗੈਰ-ਮੁਨਾਫਾ ਸੰਗਠਨ ਵਿਕੀਮੀਡੀਆ ਫਾਉਂਡੇਸ਼ਨ ਦੀ ਮਾਲਕੀ ਅਤੇ ਸਹਾਇਤਾ ਪ੍ਰਾਪਤ ਹੈ, ਮੁੱਖ ਤੌਰ' ਤੇ ਦਾਨ ਕੀਤੀ ਰਕਮ ਸਹਾਰੇ ਚਲਦਾ ਹੈ।ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 33,827 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਕੀਪੀਡੀਆ
A white sphere made of large jigsaw pieces, with letters from several alphabets shown on the pieces
Wikipedia wordmark.svg
ਵਿਕੀਪੀਡੀਆ ਦਾ ਆਲਮੀ ਲੋਗੋ(ਚਿੰਨ)
ਵੈੱਬ-ਪਤਾwikipedia.org
ਨਾਅਰਾਇੱਕ ਅਜਿਹਾ ਆਜਾਦ ਵਿਸ਼ਵਕੋਸ਼ ਜੋ ਹਰ ਕੋਈ ਸੰਪਾਦਤ ਕਰ ਸਕਦਾ ਹੈ
ਵਪਾਰਕਨਹੀਂ
ਸਾਈਟ ਦੀ ਕਿਸਮਇੰਟਰਨੈੱਟ ਵਿਕੀਪੀਡੀਆ
ਰਜਿਸਟਰੇਸ਼ਨਮਰਜ਼ੀ ਮੁਤਾਬਿਕ (ਕੁੱਝ ਕੰਮਾਂ ਲਈ ਜ਼ਰੂਰੀ ਹੈ)
ਬੋਲੀਆਂ295[1]
ਵਰਤੋਂਕਾਰ121 ਕਿਰਿਆਸ਼ੀਲ ਸੰਪਾਦਕ[notes 1] ਅਤੇ 31,743 ਰਜਿਸਟਰ ਹੋਏ ਵਰਤੋਂਕਾਰ
ਸਮੱਗਰੀ ਲਸੰਸਲਿਖਤ Creative Commons Attribution Share-Alike 3.0 ਅਤੇ GDFL ਤਹਿਤ, ਮੀਡੀਆ ਵੱਖ-ਵੱਖ ਪ੍ਰਮਾਣਾਂ ਤਹਿਤ
ਆਦੇਸ਼ਕਾਰੀ ਭਾਸ਼ਾLAMP platform[2]
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਲੇਖਕਜਿੰਮੀ ਵੇਲਸ, ਲੈਰੀ ਸੈਂਗਰ
ਜਾਰੀ ਕਰਨ ਦੀ ਮਿਤੀ15 ਜਨਵਰੀ 2001; 19 ਸਾਲ ਪਹਿਲਾਂ (2001-01-15)
ਅਲੈਕਸਾ ਦਰਜਾਬੰਦੀਵਾਧਾ 5 (ਅਕਤੂਬਰ 2016)
ਮੌਜੂਦਾ ਹਾਲਤਮੌਜੂਦ

ਵਿਕੀਪੀਡੀਆ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ 2001 ਵਿੱਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿੱਚ ਪੰਜਵੇਂ ਨੰਬਰ ’ਤੇ ਹੈ।[3]ਵਿਕੀਪੀਡੀਆ 15 ਜਨਵਰੀ 2001 ਨੂੰ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ ਲਾਂਚ ਕੀਤਾ ਗਿਆ ਸੀ। ਸੈਂਗਰ ਨੇ ਇਸਦਾ ਨਾਮ ਤਜ਼ਵੀਜ ਕੀਤਾ। "ਵਿਕੀ" (ਤੇਜ਼) ਹਵਾਈ ਭਾਸ਼ਾ ਦਾ ਸ਼ਬਦ ਅਤੇ ਪੀਡੀਆ "ਇਨਸਾਈਕਲੋਪੀਡੀਆ" ਦੇ ਛੋਟੇ ਰੂਪ ਵਿੱਚ। ਇਹ ਸ਼ੁਰੂ ਵਿਚ ਅੰਗਰੇਜ਼ੀ ਭਾਸ਼ਾ ਦਾ  ਇਕ ਵਿਸ਼ਵ ਕੋਸ਼ ਸੀ ਜਦੋਂ ਕਿ ਦੂਜੀਆਂ ਭਾਸ਼ਾਵਾਂ ਦੇ ਸੰਸਕਰਣਾਂ ਨੂੰ ਛੇਤੀ ਵਿਕਸਤ ਕੀਤਾ ਗਿਆ। ਘੱਟੋ ਘੱਟ 5,970,662 ਲੇਖਾਂ ਦੇ ਨਾਲ ਅੰਗਰੇਜ਼ੀ ਵਿਕੀਪੀਡੀਆ, 290 ਤੋਂ ਵੱਧ ਵਿਕੀਪੀਡੀਆ ਵਿਸ਼ਵਕੋਸ਼ਾਂ ਵਿੱਚੋਂ ਸਭ ਤੋਂ ਵੱਡਾ ਹੈ। ਕੁਲ ਮਿਲਾ ਕੇ, ਵਿਕੀਪੀਡੀਆ ਵਿੱਚ 301 ਵੱਖ-ਵੱਖ ਭਾਸ਼ਾਵਾਂ ਵਿੱਚ 40 ਮਿਲੀਅਨ ਤੋਂ ਵੱਧ ਲੇਖ ਸ਼ਾਮਲ ਹਨ ।

ਇਤਿਹਾਸਸੋਧੋ

ਵਿਕੀਪੀਡੀਆ ਦੀ ਸ਼ੁਰੂਆਤ ਅਸਲ ਵਿੱਚ ਨੂਪੀਡੀਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦੀ ਪਰਿਯੋਜਨਾ ਸੀ, ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ, ਜਿਸ ਕਰ ਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ 9 ਮਾਰਚ 2000 ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸ ਦੇ ਮੁੱਖ ਅਹੁਦੇਦਾਰਾਂ ਵਿੱਚ ਜਿੰਮੀ ਵੇਲਸ, ਬੋਮਿਸ (ਸੀ.ਈ.ਓ) ਸਨ। ਲੈਰੀ ਸੈਂਗਰ ਇਸ ਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿੱਚ ਵਿਕੀਪੀਡੀਆ ਦੇ ਮੁੱਖ ਸੰਪਾਦਕ ਬਣੇ।

ਲੈਰੀ ਸੈਂਗਰ ਅਤੇ ਜਿੰਮੀ ਵੇਲਸ ਨੇ ਵਿਕੀਪੀਡੀਆ ਦੀ ਸਥਾਪਨਾ ਕੀਤੀ। ਵੇਲਸ ਨੂੰ ਇੱਕ ਆਮ ਕਰ ਕੇ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਸੈਂਗਰ ਨੂੰ ਆਮ ਤੌਰ ਤੇ ਵਿਕੀਪੀਡੀਆ ਨੂੰ ਉਸ ਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।


ਹਵਾਲੇਸੋਧੋ

  1. Kiss, Jemima; Gibbs, Samuel (August 6, 2014). "Wikipedia boss Lila Tretikov: 'Glasnost taught me much about freedom of information". The Guardian. Retrieved August 21, 2014. 
  2. Roger Chapman. "Top 40 Website Programming Languages". roadchap.com. Retrieved September 6, 2011. 
  3. "Wikipedia". Alexa. Retrieved ਸਤੰਬਰ 23, 2012.  line feed character in |accessdate= at position 11 (help); Check date values in: |access-date= (help); External link in |publisher= (help)

ਨੋਟਸੋਧੋ

  1. For an editor to be considered active, one or more edits have had to be made in said month.