ਬਾਹਰੀ ਪ੍ਰਸਾਰਨ ਵੈਨ

ਬਾਹਰੀ ਪ੍ਰਸਾਰਨ ਵੈਨ ਜਾਂ ਓ ਬੀ ਵੈਨ ਨਾਲ ਖ਼ਬਰ ਤੇ ਬਾਕੀ ਪ੍ਰੋਗਰਾਮ ਟੀ.ਵੀ. 'ਤੇ ਦਿਖਾਉਂਣ ਲਈ ਵਰਤੀ ਜਾਂਦੀ ਗੱਡੀ ਹੈ। ਜਿਸ ਵਿੱਚ ਇੱਕ ਸਟੂਡੀਓ ਵਾਲਾ ਸਭ ਸਾਜੋ-ਸਮਾਨ ਉਪਲਬੱਧ ਹੁੰਦਾ ਹੈ। ਖ਼ਬਰਾਂ ਵਾਲੇ ਚੈਨਲ ਦੀਆਂ ਗੱਡੀਆਂ ਛੋਟੇ ਅਕਾਰ ਦੀਆਂ ਹੁੰਦੀਆਂ ਹਨ ਤਾਂ ਜੋ ਤੰਗ ਰਸਤਿਆਂ ਵਿਚੋਂ ਲੰਘ ਕੇ ਸੂਚਨਾ ਲੈ ਸਕਣ। ਬਾਹਰੀ ਪ੍ਰਸਾਰਨ ਵੈਨ ਦੀ ਖੋਜ ਦਾ ਸਿਹਰਾ ਬੀ ਬੀ ਸੀ ਨੂੰ ਜਾਂਦਾ ਹੈ ਜਿਸ ਦੇ ਜੌਨ ਰੀਥ ਨੇ 18 ਅਕਤੂਬਰ, 1922 ਨੂੰ ਕੀਤੀ ਸੀ ਬੀ ਬੀ ਸੀ ਨੇ ਓ ਬੀ ਵੈਨ ਦਾ ਤਕਨੀਕੀ ਢਾਂਚਾ 1928 ਵਿੱਚ ਤਿਆਰ ਕਰ ਲਿਆ ਸੀ। ਟੈਲੀਵਿਜ਼ਨ ਦੀ ਖੋਜ ਤੋਂ ਬਾਅਦ ਪਹਿਲੀ ਵਾਰ 1936 ਵਿੱਚ ਅਲੈਗਜੈਂਡਰ ਪੈਲੇਸ ਦੇ ਖੁੱਲ੍ਹੇ ਖੇਤਰ ਤੋਂ ਬਾਹਰੀ ਪ੍ਰਸਾਰਨ ਦੇ ਤਜਰਬੇ ਲਈ ਆਰਜ਼ੀ ਚਾਰ ਦੀਵਾਰੀ ਅੰਦਰ ਇੱਕ ਸਟੂਡੀਓ ਬਣਾਇਆ ਤੇ ਅੰਦਰੂਨੀ ਮੁੱਖ ਸਟੂਡੀਓ ਨਾਲ ਇੱਕ ਤਾਰ ਰਾਹੀਂ ਜੋੜਿਆ ਗਿਆ। ਮਈ 1937 ਵਿੱਚ ਇਸ ਟੀਮ ਨੇ ਦੇਸ਼ ਵਿੱਚ ਫ਼ਿਲਮਾਂ ਤੇ ਵੱਡੇ ਲਾਈਵ ਸ਼ੋਅ ਪ੍ਰਸਾਰਿਤ ਕਰਨੇ ਸ਼ੁਰੂ ਕਰ ਦਿੱਤੇ।

ਟੈਕਨੀਕਲ ਕੰਮ

ਸੋਧੋ

ਜ਼ਮੀਨ ਤੋਂ 35,786 ਕਿਲੋਮੀਟਰ ਉਪਰ ਬ੍ਰਹਿਮਮੰਡ ਵਿੱਚ ਜਿਓਸਟੇਸ਼ਨਰੀ ਗ੍ਰਹਿ ਘੇਰਾ ਪ੍ਰਕਰਮਾ ਕਰਦਾ ਹੋਇਆ 24 ਘੰਟੇ ਧਰਤੀ ਦੀ ਸਥਿਤੀ ਅਨੁਸਾਰ ਹੀ ਘੁੰਮਦਾ ਰਹਿੰਦਾ ਹੈ ਧਰਤੀ ਤੋਂ ਚੱਲਣ ਵਾਲੇ ਸੰਚਾਰ ਸਾਧਨ ਜਿਵੇਂ ਮੌਸਮੀ ਵਿਗਿਆਨ, ਟੀ.ਵੀ. ਜਾਂ ਮੋਬਾਈਲ ਨੈੱਟਵਰਕ ਅਤੇ ਸੈਟੇਲਾਈਟ ਸਿਸਟਮ ਇਸੇ ਘੇਰੇ ਦੀ ਵਰਤੋਂ ਕਰਦੇ ਹੋਏ ਤਰੰਗਾਂ ਦਾ ਅਦਾਨ ਪ੍ਰਦਾਨ ਕਰਦੇ ਹਨ। ਇਸ ਲਈ ਧਰਤੀ 'ਤੇ ਇੱਕ ਪੱਕੇ ਤੌਰ 'ਤੇ ਡਿਸ਼ ਲਗਾਈ ਜਾਂਦੀ ਹੈ ਜੋ ਘੇਰੇ ਦੀ ਪ੍ਰਕਰਮਾ ਮੁਤਾਬਕ ਹੁੰਦੀ ਹੈ। ਇਸ ਦੀ ਸਿੰਗਨਲ ਭੇਜਣ ਦੀ ਗਤੀ 240 ਤੋਂ 280 ਮਿਲੀ ਸਕਿੰਟ ਮਾਪੀ ਗਈ। ਨਵੀਂ ਪੀੜ੍ਹੀ ਦੇ ਮੀਡੀਆ ਕਰਮੀ 4ਜੀ ਤੇ 3ਜੀ ਨੈੱਟਵਰਕ ਦੀਆਂ ਸੇਵਾਵਾਂ ਨਾਲ ਆਪਣਾ ਕੰਮ ਤੇਜ਼ੀ ਤੇ ਵਧੀਆ ਕੁਆਲਿਟੀ ਵਿੱਚ ਕਰਦੇ ਹਨ ਕਿਉਂਕਿ ਇਸ ਦੀ ਸਿਗਨਲ ਭੇਜਣ ਦੀ ਗਤੀ ਲਗਪਗ 500 ਮਿਲੀ ਸਕਿੰਟ ਹੈ।

ਵਿਸ਼ੇਸ਼ ਪ੍ਰਸਾਰਨ

ਸੋਧੋ
  • ਰਾਜ ਕੁਮਾਰ ਜੋਰਜ਼ 6ਵੇਂ ਅਤੇ ਰਾਣੀ ਅਲਿਜ਼ਾਬੈਥ ਦੀ ਰਾਜ ਗੱਦੀ ਸਾਂਭਣ ਦੇ ਸਮੇਂ ਦਾ ਸੀ ਭਾਵੇਂ ਉਸ ਵਕਤ ਟੈਲੀਵਿਜ਼ਨ ਘਰ ਵਿੱਚ ਆਮ ਨਹੀਂ ਸਨ ਪਰ ਬੀ ਬੀ ਸੀ ਲਈ ਇਹ ਇੱਕ ਬਹੁਤ ਵੱਡੀ ਉਪਲਬੱਧੀ ਦਾ ਪਲ ਸੀ।
  • 2 ਸਤੰਬਰ 1939 ਨੂੰ ਰਾਜਕੁਮਾਰ ਜਾਰਜ 6ਵੇਂ ਨੇ ਜਰਮਨੀ ਨਾਲ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਨ੍ਹਾਂ ਟਰੱਕਾਂ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਯੁੱਧ ਵਿੱਚ ਕੀਤੀ ਗਈ ਤੇ ਬੀ ਬੀ ਸੀ ਇਹ ਟਰੱਕ 1946 ਤੱਕ ਨਹੀਂ ਵਰਤ ਸਕੀ।
  • ਅਗਸਤ 1950 ਪਹਿਲਾ ਪ੍ਰਸਾਰਨ ਫਰਾਂਸ ਤੋਂ ਇੰਗਲੈਂਡ ਪਣਡੁੱਬੀ ਟੈਲੀਗ੍ਰਾਫ ਪ੍ਰਣਾਲੀ ਰਾਹੀਂ ਸ਼ਤਾਬਦੀ ਦਾ ਪਹਿਲਾ ਸੁਨੇਹਾ ਭੇਜਿਆ।
  • ਫਰਾਂਸ 'ਚ 6 ਫਰਵਰੀ 1953 ਵਿੱਚ ਰਾਣੀ ਅਲਿਜ਼ਾਬੈਥ ਦੂਸਰੀ ਦੀ ਤਾਜਪੋਸ਼ੀ ਮੌਕੇ ਦਾ ਇਤਿਹਾਸ 7 ਘੰਟੇ ਲੰਮੇ ਪ੍ਰੋਗਰਾਮ ਨੂੰ ਲਾਈਵ ਬਰਤਾਨੀਆ ਦੇ ਲਗਪਗ 20 ਮਿਲੀਅਨ ਲੋਕਾਂ ਨੇ ਦੇਖਿਆ।

ਕਿਸਮਾਂ

ਸੋਧੋ
  1. ਟੈਲੀਵਿਜ਼ਨ ਡਾਇਰੈਕਟਰ।
  2. ਆਵਾਜ਼ ਡਾਇਰੈਕਟਰ।
  3. ਵੀਡੀਓ ਸਟਾਫ।
  4. ਕੈਮਰਾ ਨਿਯੰਤਰਣ ਯੂਨਿਟ।
  5. ਪ੍ਰਸਾਰਨ ਇੰਜੀਨੀਅਰ।

ਹਵਾਲੇ

ਸੋਧੋ