ਮੁੱਖ ਮੀਨੂ ਖੋਲ੍ਹੋ

ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ।[note 1] ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।

ਫ਼ਰਾਂਸੀਸੀ ਗਣਰਾਜ
République française[1]
ਝੰਡਾ ਕੌਮੀ ਚਿੰਨ (ਗੈਰ-ਦਫ਼ਤਰੀ)
ਨਆਰਾ: 
ਲਿਬਰਟੇ, ਏਗਾਲੀਟੇ, ਫ਼ਰਾਟਰਨੀਟੇ
(ਖ਼ਲਾਸੀ, ਸਮਾਨਤਾ, ਭਾਈਚਾਰਾ)
ਐਨਥਮ: "ਲਾ ਮਾਰਸੀਯੈਸ"
Location of  ਮੁੱਖਦੀਪੀ ਫ਼ਰਾਂਸ  (ਗੂੜ੍ਹਾ ਹਰਾ) – in ਯੂਰਪ  (ਹਰਾ & ਗੂੜ੍ਹਾ ਸਲੇਟੀ) – in ਯੂਰਪੀ ਸੰਘ  (ਹਰਾ)  —  [Legend]
Location of  ਮੁੱਖਦੀਪੀ ਫ਼ਰਾਂਸ  (ਗੂੜ੍ਹਾ ਹਰਾ)

– in ਯੂਰਪ  (ਹਰਾ & ਗੂੜ੍ਹਾ ਸਲੇਟੀ)
– in ਯੂਰਪੀ ਸੰਘ  (ਹਰਾ)  —  [Legend]

Territory of the French Republic in the world (excl. Antarctica where sovereignty is suspended)

Territory of the French Republic in the world
(excl. Antarctica where sovereignty is suspended)

ਰਾਜਧਾਨੀ
and largest city
ਪੈਰਿਸ
48°51.4′N 2°21.05′E / 48.8567°N 2.35083°E / 48.8567; 2.35083
ਐਲਾਨ ਬੋਲੀਆਂ ਫ਼ਰਾਂਸੀਸੀ
ਖੇਤਰੀ ਬੋਲੀਆਂ
(ਦਫ਼ਤਰੀ ਅਤੇ
ਗ਼ੈਰ-ਦਫ਼ਤਰੀ ਦੋਵੇਂ)
ਡੇਮਾਨਿਮ ਫ਼ਰਾਂਸੀਸੀ
ਸਰਕਾਰ ਇਕਾਤਮਕ ਅਰਧ-ਰਾਸ਼ਟਾਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਫ਼ਰਾਂਸੋਆ ਓਲਾਂਦ
 •  ਪ੍ਰਧਾਨ ਮੰਤਰੀ ਮਾਨੂਅਲ ਵਾਲ
ਕਾਇਦਾ ਸਾਜ਼ ਢਾਂਚਾ ਸੰਸਦ
 •  ਉੱਚ ਮਜਲਸ ਸੈਨੇਟ
 •  ਹੇਠ ਮਜਲਸ ਕੌਮੀ ਸਭਾ
ਬਣਤਰ
 •  ਫ਼ਰਾਂਸੀਆ ੪੮੬ (ਕਲੋਵਿਸ ਵੱਲੋਂ ਇਕਰੂਪਤਾ) 
 •  ਪੱਛਮੀ ਫ਼ਰਾਂਸੀਆ ੮੪੩ (ਵਰਦੁਨ ਦੀ ਸੰਧੀ) 
 •  ਵਰਤਮਾਨ ਸੰਵਿਧਾਨ ੫ ਅਕਤੂਬਰ ੧੯੫੮ (ਪੰਜਵਾਂ ਗਣਰਾਜ) 
ਰਕਬਾ
 •  ਕੁੱਲ[3] 6,74,843 km2 (੪੩ਵਾਂ)
2,60,558 sq mi
 •  ਮਹਾਂਨਗਰੀ ਫ਼ਰਾਂਸ
   • IGN[4] 5,51,695 km2 (੫੦ਵਾਂ)
2,13,010 sq mi
   • Cadastre[5] 5,43,965 km2 (੫੦ਵਾਂ)
2,10,026 sq mi
ਅਬਾਦੀ
  (੨੦੧੪)
 •  Total[3] ੬੬,੬੧੬,੪੧੬[7] (੧੯ਵਾਂ)
 •  ਮਹਾਂਨਗਰੀ ਫ਼ਰਾਂਸ ੬੩,੧੨੯,੦੦੦[6] (੨੨ਵਾਂ)
 •  ਗਾੜ੍ਹ[8] ੧੧੬/km2 (੮੯ਵਾਂ)
/sq mi
GDP (PPP) ੨੦੧੦ ਅੰਦਾਜ਼ਾ
 •  ਕੁੱਲ $੨.੧੪੬ ਟ੍ਰਿਲੀਅਨ[9]
 •  ਫ਼ੀ ਸ਼ਖ਼ਸ $੩੪,੦੯੨[9]
GDP (ਨਾਂ-ਮਾਤਰ) ੨੦੧੦ ਅੰਦਾਜ਼ਾ
 •  ਕੁੱਲ $੨.੫੫੫ ਟ੍ਰਿਲੀਅਨ[9]
 •  ਫ਼ੀ ਸ਼ਖ਼ਸ $੪੦,੫੯੧[9]
ਜੀਨੀ (੨੦੦੮)੩੨.੭[10]
Error: Invalid Gini value
HDI (੨੦੧੩)ਵਾਧਾ ੦.੮੮੪[11]
Error: Invalid HDI value · ੨੦ਵਾਂ
ਕਰੰਸੀ ਯੂਰੋ,[12] ਸੀ.ਐੱਫ਼.ਪੀ. ਫ਼ਰੈਂਕ[13]
  (EUR,    XPF)
ਟਾਈਮ ਜ਼ੋਨ CET[8] (UTC+੧)
 •  ਗਰਮੀਆਂ (DST) CEST[8] (UTC+੨)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ ੩੩1
ਇੰਟਰਨੈਟ TLD .fr[14]
1. ਸਮੁੰਦਰੋਂ-ਪਾਰ ਇਲਾਕਿਆਂ ਅਤੇ ਢਾਣੀਆਂ ਦੇ ਆਪਣੇ ਕਾਲ-ਕੋਡ ਹਨ ਭਾਵੇਂ ਇਹ ਫ਼ਰਾਂਸੀਸੀ ਟੈਲੀਫ਼ੋਨ ਨੰਬਰ ਵਿਉਂਤ ਦਾ ਹਿੱਸਾ ਹਨ: ਗੁਆਡਲੂਪ +੫੯੦; ਮਾਰਟੀਨੀਕ +੫੯੬; ਫ਼ਰਾਂਸੀਸੀ ਗੁਈਆਨਾ +੫੯੪, ਰੇਊਨੀਓਂ ਅਤੇ ਮੈਯੋਟ +੨੬੨; ਸੇਂਟ ਪੀਏਰ ਅਤੇ ਮੀਕਲੋਂ +੫੦੮। ਸਮੁੰਦਰੋਂ-ਪਾਰ ਰਾਜਖੇਤਰ ਫ਼ਰਾਂਸੀਸੀ ਟੈਲੀਫ਼ੋਨ ਨੰਬਰ ਵਿਉਂਤ ਦਾ ਹਿੱਸਾ ਨਹੀਂ ਹਨ; ਇਹਨਾਂ ਦੇ ਦੇਸ਼ੀ ਕਾਲ-ਕੋਡ ਇਉਂ ਹਨ: ਨਿਊ ਕੈਲੇਡੋਨੀਆ +੬੮੭, ਫ਼ਰਾਂਸੀਸੀ ਪਾਲੀਨੇਸ਼ੀਆ +੬੮੯; ਵਾਲਿਸ ਅਤੇ ਫ਼ੁਤੂਨਾ +681
2. ਮੁੱਖ ਤੌਰ 'ਤੇ ਸਮੁੰਦਰੋਂ-ਪਾਰ ਇਲਾਕਿਆਂ 'ਚ ਬੋਲੀ ਜਾਂਦੀ ਹੈ

ਰਕਬੇ ਪੱਖੋਂ ਫ਼ਰਾਂਸ ਦੁਨੀਆਂ ਦਾ ੪੨ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ ਪੱਛਮੀ ਯੂਰਪ ਅਤੇ ਯੂਰਪੀ ਸੰਘ ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। ੬.੭ ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆਂ ਦਾ ੨੦ਵਾਂ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ ਇਕਾਤਮਕ ਅਰਧਰਾਸ਼ਟਰਪਤੀ ਗਣਰਾਜ ਹੈ ਜੀਹਦੀ ਰਾਜਧਾਨੀ ਪੈਰਿਸ ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ ਮੌਜੂਦਾ ਸੰਵਿਧਾਨ, ਜਿਹਨੂੰ ਲੋਕਮੱਤ ਰਾਹੀਂ ੪ ਅਕਤੂਬਰ ੧੯੫੮ ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਵਿੱਚ ਉਲੀਕੇ ਗਏ ਹਨ ਜੋ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਛੇਤਰੀ ੧੮ਵੀਂ ਸਦੀ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ।

ਫ਼ਰਾਂਸ ਪਿਛੇਤਰੇ ਮੱਧ ਕਾਲ ਤੋਂ ਹੀ ਯੂਰਪ ਦੀ ਇੱਕ ਪ੍ਰਮੁੱਖ ਤਾਕਤ ਰਿਹਾ ਹੈ ਅਤੇ ੧੯ਵੀਂ ਅਤੇ ਅਗੇਤਰੀ ੨੦ਵੀਂ ਸਦੀ ਵਿੱਚ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਬਸਤੀਵਾਦੀ ਸਾਮਰਾਜ ਸਦਕਾ ਇਹ ਦੁਨਿਆਵੀ ਪ੍ਰਸਿੱਧੀ ਦੇ ਸਿਖਰਾਂ 'ਤੇ ਪੁੱਜ ਗਿਆ।[15] ਆਪਣੇ ਲੰਮੇ ਅਤੀਤ ਦੌਰਾਨ ਫ਼ਰਾਂਸ ਨੇ ਕਈ ਉੱਘੇ ਕਲਾਕਾਰਾਂ, ਸੋਚਵਾਨਾਂ ਅਤੇ ਵਿਗਿਆਨੀਆਂ ਨੂੰ ਜਨਮ ਦਿੱਤਾ ਅਤੇ ਹੁਣ ਤੱਕ ਵੀ ਇਹ ਸੱਭਿਆਚਾਰ ਦਾ ਵਿਸ਼ਵੀ ਕੇਂਦਰ ਹੈ। ਇਸ ਦੇਸ਼ ਯੂਨੈਸਕੋ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਗਿਣਤੀ ਪੱਖੋਂ ਦੁਨੀਆਂ 'ਚ ਚੌਥੇ ਦਰਜੇ 'ਤੇ ਹੈ ਅਤੇ ਹਰ ਵਰ੍ਹੇ ਇੱਥੇ ਲਗਭਗ ੮.੩ ਕਰੋੜ ਵਿਦੇਸ਼ੀ ਸੈਲਾਨੀ ਆਉਂਦੇ ਹਨ – ਜੋ ਕਿਸੇ ਵੀ ਦੇਸ਼ ਤੋਂ ਵੱਧ ਹੈ।[16]

ਫ਼ਰਾਂਸ ਯੂਰਪ ਅਤੇ ਦੁਨੀਆਂ ਵਿੱਚ ਚੋਖੇ ਸੱਭਿਆਚਾਰਕ, ਮਾਲੀ, ਫ਼ੌਜੀ ਅਤੇ ਸਿਆਸੀ ਰਸੂਖ਼ ਵਾਲੀ ਮਹਾਨ ਤਾਕਤ ਹੈ।[17] ਦੁਨੀਆਂ ਵਿੱਚ ਫ਼ਰਾਂਸ ਦਾ ਫ਼ੌਜੀ ਬਜਟ ਪੰਜਵਾਂ,[18] ਅਸਲੇ ਦਾ ਅੰਬਾਰ ਤੀਜਾ[19] ਅਤੇ ਸਫ਼ਾਰਤੀ ਅਮਲਾ ਦੂਜਾ ਸਭ ਤੋਂ ਵੱਡਾ ਹੈ।[20] ਆਪਣੇ ਸਮੁੰਦਰੋਂ-ਪਾਰ ਖੇਤਰਾਂ ਅਤੇ ਰਾਜਖੇਤਰਾਂ ਸਦਕਾ ਫ਼ਰਾਂਸ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਨਿਵੇਕਲਾ ਆਰਥਿਕ ਮੰਡਲ ਬਣ ਗਿਆ ਹੈ।[21] ਫ਼ਰਾਂਸ ਇੱਕ ਵਿਕਸਿਤ ਦੇਸ਼ ਹੈ ਅਤੇ ਨਾਂ-ਮਾਤਰ ਜੀਡੀਪੀ ਪੱਖੋਂ ਪੰਜਵੇਂ ਅਤੇ ਖ਼ਰੀਦ ਸ਼ਕਤੀ ਇਕਸਾਰਤਾ ਪੱਖੋਂ ਸੱਤਵੇਂ ਦਰਜੇ 'ਤੇ ਹੈ।[22] ਘਰੇਲੂ ਦੌਲਤ ਪੱਖੋਂ ਫ਼ਰਾਂਸ ਯੂਰਪ ਦਾ ਸਭ ਤੋਂ ਅਮੀਰ ਮੁਲਕ ਹੈ ਜਦਕਿ ਦੁਨੀਆਂ ਵਿੱਚ ਚੌਥੇ ਦਰਜੇ 'ਤੇ ਹੈ।[23]

ਫ਼ਰਾਂਸੀਸੀ ਨਾਗਰਿਕਾਂ ਦੀ ਰਹਿਣੀ ਦਾ ਮਿਆਰ ਬਹੁਤ ਉੱਚਾ ਹੈ ਅਤੇ ਫ਼ਰਾਂਸ ਸਿੱਖਿਆ, ਸਿਹਤ-ਸੰਭਾਲ, ਜੀਵਨ-ਮਿਆਦ, ਸ਼ਹਿਰੀ ਅਜ਼ਾਦੀ ਅਤੇ ਮਨੁੱਖੀ ਵਿਕਾਸ ਦੀਆਂ ਕੌਮਾਂਤਰੀ ਦਰਜੇਦਾਰੀਆਂ ਵਿੱਚ ਵੀ ਮੋਹਰੀ ਰਹਿੰਦਾ ਹੈ।[24][25] ਫ਼ਰਾਂਸ ਸੰਯੁਕਤ ਰਾਸ਼ਟਰ ਦਾ ਸਥਾਪਕੀ ਮੈਂਬਰ ਹੈ ਜਿੱਥੇ ਇਹ ਉਸਦੇ ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰਾਂ 'ਚੋਂ ਇੱਕ ਹੈ। ਇਸ ਤੋਂ ਇਲਾਵਾ ਇਹ ੭ ਦੀ ਢਾਣੀ, ਨਾਟੋ, ਆਰਥਿਕ ਸਹਿਕਾਰਤਾ ਅਤੇ ਵਿਕਾਸ ਜੱਥੇਬੰਦੀ (ਓ.ਈ.ਸੀ.ਡੀ.), ਵਿਸ਼ਵ ਵਪਾਰ ਜੱਥੇਬੰਦੀ ਅਤੇ ਲਾ ਫ਼ਰਾਂਕੋਫ਼ੋਨੀ ਵਰਗੇ ਕਈ ਕੌਮਾਂਤਰੀ ਅਦਾਰਿਆਂ ਦਾ ਵੀ ਮੈਂਬਰ ਹੈ।[26]

ਵਿਸ਼ਾ ਸੂਚੀ

ਨਿਰੁਕਤੀਸੋਧੋ

"ਫ਼ਰਾਂਸ" ਨਾਂ ਲਾਤੀਨੀ Francia ਤੋਂ ਆਇਆ ਹੈ ਜਿਸਦਾ ਮਤਲਬ "ਫ਼ਰੈਂਕ ਲੋਕਾਂ ਦਾ ਮੁਲਕ" ਹੈ।[27] ਫ਼ਰੈਂਕ ਨਾਂ ਦੇ ਸਰੋਤ ਸਬੰਧੀ ਕਈ ਮਨੌਤਾਂ ਹਨ: ਇੱਕ ਹੈ ਕਿ ਇਹ ਨਾਂ ਮੂਲ ਜਰਮਨੀ ਸ਼ਬਦ frankon (ਫ਼ਰਾਂਕੋਨ) ਤੋਂ ਲਿਆ ਗਿਆ ਹੈ ਜੀਹਦਾ ਤਰਜਮਾ ਬਰਛਾ ਜਾਂ ਨੇਜ਼ਾ ਬਣਦਾ ਹੈ ਕਿਉਂਕਿ ਫ਼ਰਾਂਸੀਸੀ ਲੋਕਾਂ ਦੀ ਸੁੱਟਣ ਵਾਲੀ ਕੁਹਾੜੀ ਨੂੰ francisca (ਫ਼ਰਾਂਸਿਸਕਾ) ਆਖਿਆ ਜਾਂਦਾ ਹੈ।[28] ਇੱਕ ਹੋਰ ਪੇਸ਼ ਕੀਤੀ ਗਈ ਨਿਰੁਕਤੀ ਮੁਤਾਬਕ ਪੁਰਾਣੀ ਜਰਮੇਨੀ ਬੋਲੀ ਵਿੱਚ Frank ਦਾ ਮਤਲਬ ਅਜ਼ਾਦ ਹੁੰਦਾ ਸੀ ਜੋ ਗ਼ੁਲਾਮ ਤੋਂ ਉਲਟ ਸੀ।

ਚੈੱਕ ਇਤਿਹਾਸਕਾਰ ਡੇਵਿਡ ਸੋਲੋਮਨ ਗਾਂਸ ਮੁਤਾਬਕ ਦੇਸ਼ ਦਾ ਨਾਂ Franci (Francio/ਫ਼ਰਾਂਸੀ/ਫ਼ਰਾਂਸੀਓ) ਤੋਂ ਆਇਆ ਹੈ ਜੋ ਲਗਭਗ ੬੧ ਈਸਾ ਪੂਰਬ 'ਚ ਸਿਕਾਂਬਰੀ ਦੇ ਜਰਮੇਨੀ ਰਾਜਿਆਂ 'ਚੋਂ ਇੱਕ ਸੀ ਅਤੇ ਜੀਹਦਾ ਰਾਜਪਾਟ ਰਾਈਨ ਦਰਿਆ ਦੇ ਪੱਛਮੀ ਕੰਢੇ ਨਾਲ ਲੱਗਦੀਆਂ ਜ਼ਮੀਨਾਂ ਤੋਂ ਲੈ ਕੇ ਸਟਰਾਸਬੁਰਗ ਅਤੇ ਬੈਲਜੀਅਮ ਤੱਕ ਫੈਲਿਆ ਹੋਇਆ ਸੀ[29] ਜੂਲੀਅਸ ਸੀਜ਼ਰ ਨੇ ਆਪਣੀ ਗੈਲੀ ਜੰਗ ਉੱਤੇ ਲਿਖੀਆਂ ਕਾਪੀਆਂ (ਕੋਮਨਤਾਰੀ ਦੇ ਬੈਯੋ ਗਾਲੀਸੋ) ਵਿਚਲੇ ਫ਼ਰੇਦੇਗਾਰ ਦੇ ਰੋਜ਼ਨਾਮਚੇ 'ਚ ਇਸ ਮੁਲਕ ਦਾ ਜ਼ਿਕਰ ਸਾਫ਼ ਅੱਖਰਾਂ ਵਿੱਚ Francio ਵਜੋਂ ਕੀਤਾ ਸੀ।

ਇਤਿਹਾਸਸੋਧੋ

ਸ਼ੁਰੂਆਤੀ ਅਤੀਤਸੋਧੋ

 
ਇਹ ਇੱਕ ਲਾਸਕੋ ਤਸਵੀਰ ਹੈ ਜੋ ਇੱਕ ਘੋੜੇ ਨੂੰ ਦਰਸਾਉਂਦੀ ਹੈ (ਦੋਰਦੋਨੀ, ਲਗਭਗ ੧੮,੦੦੦ ਈ.ਪੂ.

ਅਜੋਕੇ ਫ਼ਰਾਂਸ ਵਿੱਚ ਮਨੁੱਖੀ ਜੀਵਨ (ਹੋਮੋ) ਦੇ ਸਭ ਤੋਂ ਪੁਰਾਣੇ ਖ਼ੁਰਾ-ਖੋਜ ਲਗਭਗ ੧੮ ਲੱਖ ਸਾਲ ਪੁਰਾਣੇ ਹਨ।[30] ਉਸ ਸਮੇਂ ਮਨੁੱਖ ਨੂੰ ਸਖ਼ਤ ਅਤੇ ਬਦਲਵੇਂ ਮੌਸਮ ਦਾ ਸਾਮ੍ਹਣਾ ਕਰਨਾ ਪੈਂਦਾ ਸੀ ਜਿਸ ਵਿੱਚ ਕਈ ਗਲੇਸ਼ੀਆਈ ਕਾਲ ਸ਼ਾਮਲ ਸਨ ਜਿਸ ਕਰਕੇ ਮਨੁੱਖਾਂ ਨੂੰ ਸ਼ਿਕਾਰ ਕਰਕੇ ਅਤੇ ਖ਼ੁਰਾਕ ਬਟੋਰ ਕੇ ਟੱਪਰੀਵਾਸਾਂ ਦੀ ਜ਼ਿੰਦਗੀ ਜਿਊਣੀ ਪੈਂਦੀ ਸੀ।[30] ਫ਼ਰਾਂਸ ਵਿੱਚ ਮੂਹਰਲੇ ਪੁਰਾਪੱਥਰੀ ਕਾਲ ਦੀਆਂ ਕਈ ਸਜੀਆਂ ਹੋਈਆਂ ਗੁਫ਼ਾਵਾਂ ਹਨ ਜਿਹਨਾਂ 'ਚੋਂ ਸਭ ਤੋਂ ਪ੍ਰਸਿੱਧ ਅਤੇ ਵੱਧ ਸਾਂਭੀ ਹੋਈ ਲਾਸਕੋ[30] (ਲਗਭਗ ੧੮,੦੦੦ ਈ.ਪੂ.) ਹੈ।

ਆਖ਼ਰੀ ਗਲੇਸ਼ੀਅਰ ਕਾਲ ਦੇ ਅੰਤ ਕੋਲ਼ (੧੦,੦੦੦ ਈ.ਪੂ.) ਅਬੋ-ਹਵਾ ਨਰਮ ਹੋ ਗਈ[30] ਅਤੇ ਤਕਰੀਬਨ ੭,੦੦੦ ਈ.ਪੂ. ਤੋਂ ਪੱਛਮੀ ਯੂਰਪ ਦਾ ਇਹ ਹਿੱਸਾ ਨਵਪੱਥਰੀ ਕਾਲ ਵਿੱਚ ਦਾਖ਼ਲ ਹੋ ਗਿਆ ਅਤੇ ਇਹਦੇ ਵਸਨੀਕ ਟਿਕਾਊ ਜੀਵਨ ਬਤੀਤ ਕਰਨ ਲੱਗੇ। ਚੌਥੀ ਅਤੇ ਤੀਜੀ ਹਜ਼ਾਰ-ਸਾਲੀ ਵਾਲ਼ੇ ਅਬਾਦੀ ਅਤੇ ਖੇਤੀਬਾੜੀ ਦੇ ਕਰੜੇ ਵਿਕਾਸ ਮਗਰੋਂ ਤੀਜੀ ਹਜ਼ਾਰ-ਸਾਲੀ ਦੇ ਅੰਤ ਵਿੱਚ ਧਾਤ ਦਾ ਕੰਮ ਸ਼ੁਰੂ ਹੋ ਗਿਆ: ਪਹਿਲਾਂ ਸੋਨਾ, ਤਾਂਬਾ ਅਤੇ ਕਾਂਸੀ ਅਤੇ ਫੇਰ ਲੋਹਾ।[31] ਫ਼ਰਾਂਸ ਵਿੱਚ ਨਵਪੱਥਰੀ ਕਾਲ ਦੇ ਕਈ ਵੱਡਪੱਥਰੀ ਟਿਕਾਣੇ ਹਨ ਜਿਹਨਾਂ ਵਿੱਚ ਲਗਭਗ ੩,੩੦੦ ਈ.ਪੂ. ਦਾ ਖ਼ਾਸਾ ਸੰਘਣਾ ਕਾਰਨਕ ਪੱਥਰ ਟਿਕਾਣਾ ਵੀ ਸ਼ਾਮਲ ਹੈ।

ਗੌਲਸੋਧੋ

੬੦੦ ਈ.ਪੂ. ਵਿੱਚ ਫ਼ੋਸੀਆ ਤੋਂ ਆਏ ਇਓਨੀਆਈ ਯੂਨਾਨੀਆਂ ਨੇ ਭੂ-ਮੱਧ ਸਮੁੰਦਰ ਦੇ ਕੰਢੇ ਮਸਾਲੀਆ (ਅਜੋਕਾ ਮਾਰਸੇਈ) ਨਾਮਕ ਬਸਤੀ ਸਥਾਪਤ ਕੀਤੀ। ਇਸ ਕਰਕੇ ਇਹ ਫ਼ਰਾਂਸ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ।[32][33] ਇਸੇ ਸਮੇਂ ਗੇਲੀ ਕੈਲਟੀ ਕਬੀਲੇ ਫ਼ਰਾਂਸ ਦੇ ਅਜੋਕੇ ਇਲਾਕੇ ਵਿੱਚ ਆ ਗਏ ਅਤੇ ਤੀਜੀ ਤੋਂ ਪੰਜਵੀਂ ਸਦੀ ਈ.ਪੂ. ਤੱਕ ਇਹ ਫ਼ਰਾਂਸ ਦੇ ਬਾਕੀ ਹਿੱਸਿਆਂ 'ਚ ਵੀ ਫੈਲ ਗਏ।[34]

 
ਮੇਜ਼ੋਂ ਕਾਰੇ ਨਿਮਾਉਸਸ (ਅਜੋਕਾ ਨੀਮ) ਨਾਮਕ ਗੇਲੋ-ਰੋਮਨੀ ਸ਼ਹਿਰ ਵਿੱਚ ਇੱਕ ਮੰਦਰ ਸੀ ਅਤੇ ਰੋਮਨ ਸਾਮਰਾਜ ਦਾ ਇੱਕ ਸ਼ਾਨਦਾਰ ਬਾਕੀ ਬਚਿਆ ਸਮਾਰਕ ਹੈ।

ਇਸ ਵੇਲੇ ਗੌਲ ਦੇ ਸਿਧਾਂਤ ਦਾ ਜਨਮ ਹੋਇਆ; ਇਹ ਕੈਲਟੀ ਬਸਤੀਆਂ ਦੇ ਉਹਨਾਂ ਇਲਾਕਿਆਂ ਨੂੰ ਆਖਿਆ ਜਾਂਦਾ ਹੈ ਜੋ ਰਾਈਨ, ਅੰਧ ਮਹਾਂਸਾਗਰ, ਪੀਰੇਨੇ ਅਤੇ ਭੂ-ਮੱਧ ਸਮੁੰਦਰ ਵਿਚਕਾਰ ਪੈਂਦੀਆਂ ਸਨ। ਅਜੋਕੇ ਫ਼ਰਾਂਸ ਦੀਆਂ ਹੱਦਾਂ ਤਕਰੀਬਨ-ਤਕਰੀਬਨ ਪੁਰਾਣੇ ਗੌਲ ਨਾਲ਼ ਹੀ ਮਿਲਦੀਆਂ ਹਨ ਜਿੱਥੇ ਕੈਲਟੀ ਗੌਲ ਰਹਿੰਦੇ ਸਨ। ਗੌਲ ਉਸ ਵੇਲੇ ਇੱਕ ਅਮੀਰ ਮੁਲਕ ਸੀ ਜੀਹਦੇ ਸਭ ਤੋਂ ਦੱਖਣੀ ਹਿੱਸੇ 'ਤੇ ਡਾਢਾ ਯੂਨਾਨੀ ਅਤੇ ਰੋਮਨ ਅਸਰ ਪੈਂਦਾ ਸੀ। ਪਰ ੩੯੦ ਈ.ਪੂ. ਦੇ ਨੇੜੇ ਗੈਲੀ ਕਬੀਲੇ ਦੇ ਸਰਦਾਰ ਬਰੈਨਸ ਅਤੇ ਉਹਦੇ ਦਸਤਿਆਂ ਨੇ ਐਲਪ ਰਾਹੀਂ ਇਟਲੀ 'ਤੇ ਕੂਚ ਕਰ ਦਿੱਤਾ, ਆਲੀਆ ਦੀ ਲੜਾਈ ਵਿੱਚ ਰੋਮਨਾਂ ਨੂੰ ਹਰਾ ਦਿੱਤਾ ਅਤੇ ਰੋਮ ਸ਼ਹਿਰ ਘੇਰਾ ਪਾ ਕੇ ਉਹਦੇ ਤੋਂ ਫਰੌਤੀ ਲਈ। ਗੈਲੀ ਹੱਲੇ ਨੇ ਰੋਮ ਨੂੰ ਕਮਜ਼ੋਰ ਕਰ ਦਿੱਤਾ ਅਤੇ ੩੪੫ ਈ.ਪੂ. ਤੱਕ ਗੌਲ ਰੋਮ ਨੂੰ ਦੁੱਖ ਦਿੰਦੇ ਰਹੇ ਜਿਸ ਮਗਰੋਂ ਉਹਨਾਂ ਨੇ ਰੋਮ ਨਾਲ਼ ਅਮਨ ਦਾ ਇੱਕ ਰਸਮੀ ਇਕਰਾਰਨਾਮਾ ਕਬੂਲ ਕਰ ਲਿਆ। ਇਸ ਦੇ ਬਾਵਜੂਦ ਰੋਮਨ ਅਤੇ ਗੌਲ ਲੋਕਾਂ ਵਿਚਾਲੇ ਅਗਲੀਆਂ ਕਈ ਸਦੀਆਂ ਤੱਕ ਵਿਰੋਧੀ ਖਿੱਚੋਤਾਣ ਚੱਲਦੀ ਰਹੀ ਅਤੇ ਗੌਲ ਲੋਕ ਇਤਾਲੀਆ (ਰੋਮਨ ਸਾਮਰਾਜ) ਵਾਸਤੇ ਖ਼ਤਰਾ ਬਣੇ ਰਹੇ।

ਲਗਭਗ ੧੨੫ ਈ.ਪੂ. ਨੂੰ ਦੱਖਣੀ ਗੌਲ 'ਤੇ ਰੋਮਨਾਂ ਨੇ ਕਬਜ਼ਾ ਕਰ ਲਿਆ ਜੋ ਇਸ ਇਲਾਕੇ ਨੂੰ Provincia Romana ("ਰੋਮਨ ਸੂਬਾ") ਆਖਦੇ ਸਨ ਅਤੇ ਜੋ ਸਮਾਂ ਪੈਣ ਤੇ ਫ਼ਰਾਂਸੀਸੀ ਬੋਲੀ ਵਿੱਚ ਪ੍ਰੋਵੌਂਸ ਨਾਂ ਬਣ ਗਿਆ।[35] ਜੂਲੀਅਸ ਸੀਜ਼ਰ ਨੇ ਬਾਕੀ ਦੇ ਗੌਲ ਨੂੰ ਵੀ ਜਿੱਤ ਲਿਆ ਅਤੇ ੫੨ ਈ.ਪੂ. ਵਿੱਚ ਗੈਲੀ ਸਰਦਾਰ ਵਰਸਿੰਜਟੋਰੀ ਵੱਲੋਂ ਕੀਤੀ ਗਈ ਬਗ਼ਾਵਤ 'ਤੇ ਵੀ ਕਾਬੂ ਪਾ ਲਿਆ।[36] ਔਗਸਟਸ ਵੱਲੋਂ ਗੌਲ ਨੂੰ ਰੋਮਨ ਸੂਬਿਆਂ ਵਿੱਚ ਵੰਡ ਦਿੱਤਾ ਗਿਆ।[37] ਗੈਲੋ-ਰੋਮਨੀ ਕਾਲ ਵੇਲੇ ਕਈ ਸ਼ਹਿਰ ਵਸਾਏ ਗਏ ਜਿਵੇਂ ਕਿ ਲੁਗਦੁਨਮ (ਅਜੋਕਾ ਲਿਓਂ), ਜਿਹਨੂੰ ਗੌਲਾਂ ਦੀ ਰਾਜਧਾਨੀ ਮੰਨਿਆ ਜਾਂਦਾ ਹੈ।[37] ਇਹਨਾਂ ਸ਼ਹਿਰਾਂ ਨੂੰ ਰਿਵਾਇਤੀ ਰੋਮਨ ਤਰੀਕੇ ਨਾਲ਼ ਬਣਾਇਆ ਗਿਆ ਸੀ ਜਿਸ ਵਿੱਚ ਰੋਮਨ ਸੱਥ, ਨਾਟਘਰ, ਸਰਕਸ, ਨਾਚਘਰ, ਖੇਡਘਰ ਅਤੇ ਗ਼ੁਸਲਖ਼ਾਨੇ ਆਦਿ ਸ਼ਾਮਲ ਸਨ। ਗੌਲ ਲੋਕ ਰੋਮਨੀ ਅਬਾਦਕਾਰਾਂ ਨਾਲ਼ ਰਲ਼-ਮਿਲ ਗਏ ਅਤੇ ਆਖ਼ਰਕਾਰ ਉਹਨਾਂ ਨੇ ਰੋਮਨ ਬੋਲੀ (ਲਾਤੀਨੀ, ਜਿੱਥੋਂ ਫ਼ਰਾਂਸੀਸੀ ਬੋਲੀ ਦਾ ਵਿਕਾਸ ਹੋਇਆ) ਅਤੇ ਸੱਭਿਆਚਾਰ ਇਖ਼ਤਿਆਰ ਕਰ ਲਿਆ। ਇਹਨਾਂ ਦੇ ਧਰਮ ਵੀ ਲਗਭਗ ਇੱਕ ਦੂਜੇ ਨਾਲ਼ ਰਲ-ਮਿਲ ਗਏ ਸਨ।

੨੫੦ ਤੋਂ ੨੮੦ ਈਸਵੀ ਤੱਕ ਰੋਮਨ ਗੌਲਾਂ ਦੀਆਂ ਸਰਹੱਦਾਂ 'ਤੇ ਜਾਂਗਲੀਆਂ ਦੇ ਸਿਲਸਿਲੇਵਾਰ ਹੱਲਿਆਂ ਕਰਕੇ ਸਾਮਰਾਜ ਉੱਤੇ ਬੜੀ ਬਿਪਤਾ ਆ ਪਈ।[38] ਫੇਰ ਵੀ ਮਹੌਲ ਚੌਥੀ ਸਦੀ ਦੇ ਮੱਧ ਤੱਕ ਕੁਝ ਸੁਧਰ ਗਿਆ ਸੀ ਜੋ ਰੋਮਨ ਗੌਲ ਵਾਸਤੇ ਮੁੜ-ਵਿਕਾਸ ਅਤੇ ਪ੍ਰਫੁੱਲਤਾ ਵਾਲ਼ਾ ਸੀ।[39] ੩੧੨ ਵਿੱਚ ਸੁਲਤਾਨ ਕਾਂਸਟਨਟਿਨ ਪਹਿਲੇ ਨੇ ਈਸਾਈ ਧਰਮ ਕਬੂਲ ਲਿਆ। ਈਸਾਈ, ਜੋ ਹੁਣ ਤੱਕ ਤਸੀਹੇ ਸਹਿੰਦੇ ਸਨ, ਰੋਮਨ ਸਾਮਰਾਜ ਵਿੱਚ ਬੜੀ ਤੇਜ਼ੀ ਨਾਲ਼ ਫੈਲਣ ਲੱਗੇ।[40] ਪਰ ਪੰਜਵੀਂ ਸਦੀ ਦੀ ਸ਼ੁਰੂਆਤ ਤੋਂ ਜਾਂਗਲੀਆਂ ਦੇ ਹੱਲੇ ਫੇਰ ਸ਼ੁਰੂ ਹੋ ਗਏ[41] ਅਤੇ ਕਈ ਜਰਮੇਨੀ ਕਬੀਲੇ ਜਿਵੇਂ ਕਿ ਵੰਡਾਲ, ਸੂਏਬੀ ਅਤੇ ਅਲਾਨ ਰਾਈਨ ਪਾਰ ਕਰ ਕੇ ਗੌਲ, ਸਪੇਨ ਅਤੇ ਖਿੰਡ ਰਹੇ ਰੋਮਨ ਸਾਮਰਾਜ ਦੇ ਹੋਰ ਹਿੱਸਿਆਂ ਵਿੱਚ ਆ ਕੇ ਵੱਸ ਗਏ।[42]

ਗਣਰਾਜ ਅਤੇ ਸਾਮਰਾਜ (੧੭੯੨–)ਸੋਧੋ

 
੧੪ ਜੁਲਾਈ ੧੭੮੯ ਨੂੰ ਹੋਈ ਬੈਸਟੀਲ ਦੀ ਚੜ੍ਹਾਈ ਨੇ ਫ਼ਰਾਂਸੀਸੀ ਇਨਕਲਾਬ ਦਾ ਅਰੰਭ ਮਿੱਥਿਆ ਸੀ।

੧੪ ਜੁਲਾਈ ੧੭੮੯ ਨੂੰ ਹੋਈ ਬੈਸਟੀਲ ਦੀ ਚੜ੍ਹਾਈ ਮਗਰੋਂ ਨਿਰੋਲ ਬਾਦਸ਼ਾਹੀ ਦਾ ਖ਼ਾਤਮਾ ਹੋ ਗਿਆ ਅਤੇ ਫ਼ਰਾਂਸ ਇੱਕ ਸੰਵਿਧਾਨਕ ਬਾਦਸ਼ਾਹੀ ਬਣ ਗਿਆ। ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਰਾਹੀਂ ਫ਼ਰਾਂਸ ਦੇ ਨਾਗਰਿਕਾਂ (ਉਸ ਵੇਲੇ ਸਿਰਫ਼ ਮਰਦ ਹੀ ਨਾਗਰਿਕ ਹੁੰਦੇ ਸਨ) ਵਾਸਤੇ ਮੂਲ ਹੱਕਾਂ ਦੀ ਸਥਾਪਨਾ ਕੀਤੀ ਗਈ। ਇਸ ਐਲਾਨ ਵਿੱਚ ਮਨੁੱਖ ਦੇ ਕੁਦਰਤੀ ਹੱਕ "ਖ਼ਲਾਸੀ, ਜਾਇਦਾਦ, ਸੁਰੱਖਿਆ ਅਤੇ ਜਬਰ ਦਾ ਟਾਕਰਾ" ਦੱਸੇ ਗਏ। ਇਸ ਐਲਾਨ ਵਿੱਚ ਕੁਲੀਨਰਾਜੀ ਰਿਆਇਤਾਂ ਦਾ ਖ਼ਾਤਮਾ ਕਰਨ ਲਈ ਆਖਿਆ ਗਿਆ। ਇਹਦੇ ਨਾਲ਼-ਨਾਲ਼ ਸਾਰੇ ਇਨਸਾਨਾਂ ਵਾਸਤੇ ਅਜ਼ਾਦੀ ਅਤੇ ਬਰਾਬਰ ਹੱਕ ਅਤੇ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਦਾ ਅਧਾਰ ਜਨਮ ਦੀ ਬਜਾਏ ਯੋਗਤਾ ਮਿੱਥਣ ਦਾ ਐਲਾਨ ਕੀਤਾ ਗਿਆ।

ਬਾਦਸ਼ਾਹੀ ਉੱਤੇ ਬੰਧੇਜ ਕਰ ਦਿੱਤੀ ਗਈ ਅਤੇ ਸਾਰੇ ਨਾਗਰਿਕਾਂ ਨੂੰ ਵਿਧਾਨਕ ਕਾਰਵਾਈ ਵਿੱਚ ਹਿੱਸਾ ਪਾਉਣ ਦਾ ਹੱਕ ਦਿੱਤਾ ਗਿਆ। ਕਥਨੀ ਅਤੇ ਛਾਪੇ ਦੀ ਖੁੱਲ੍ਹ ਦੇ ਦਿੱਤੀ ਗਈ ਅਤੇ ਮਨ-ਮੰਨੀਆਂ ਗਿਰਫ਼ਤਾਰੀਆਂ ਨੂੰ ਗੈਰ-ਕਨੂੰਨੀ ਕਰਾਰ ਦਿੱਤਾ ਗਿਆ। ਇਸ ਐਲਾਨ ਨੇ ਜਨਤਕ ਖ਼ੁਦਮੁਖ਼ਤਿਆਰੀ ਦੇ ਅਸੂਲਾਂ ਦਾ ਵੀ ਦਾਅਵਾ ਕੀਤਾ ਜੋ ਫ਼ਰਾਂਸੀਸੀ ਬਾਦਸ਼ਾਹ ਦੇ ਰੱਬੀ ਹੱਕਾਂ ਵਾਲ਼ੇ ਅਸੂਲਾਂ ਦੇ ਉਲਟ ਸੀ। ਇਹਦੇ ਤੋਂ ਇਲਾਵਾ ਨਾਗਰਿਕ ਬਰਾਬਰੀ ਦਾ ਦਾਅਵਾ ਹੋਇਆ ਜਿਸ ਨਾਲ਼ ਕੁਲੀਨ ਵਰਗ ਅਤੇ ਪਾਦਰੀ ਵਰਗ ਨੂੰ ਮਿਲੀਆਂ ਰਿਆਇਤਾਂ ਦਾ ਅੰਤ ਹੋ ਗਿਆ।

ਭਾਵੇਂ ਸੰਵਿਧਾਨਕ ਬਾਦਸ਼ਾਹ ਵਜੋਂ ਲੂਈ ਸੋਲ੍ਹਵਾਂ ਲੋਕਾਂ ਵਿੱਚ ਪ੍ਰਸਿੱਧ ਸੀ ਪਰ ਉਹਦੀ ਮੰਦਭਾਗੀ ਵਾਰੈੱਨ ਦੀ ਉਡਾਰੀ ਨੇ ਉਹਨਾਂ ਅਫ਼ਵਾਹਾਂ ਨੂੰ ਤੂਲ ਦੇ ਦਿੱਤੀ ਜਿਹਨਾਂ ਮੁਤਾਬਕ ਬਾਦਸ਼ਾਹ ਨੇ ਆਪਣੇ ਸਿਆਸੀ ਨਿਸਤਾਰੇ ਦੀ ਉਮੀਦ ਵਿਦੇਸ਼ੀ ਹਮਲੇ ਨਾਲ਼ ਬੰਨ੍ਹੀ ਹੋਈ ਸੀ। ਉਹਦੀ ਸ਼ਾਖ਼ ਨੂੰ ਇੰਨੀ ਡੂੰਘੀ ਸੱਟ ਵੱਜੀ ਕਿ ਬਾਦਸ਼ਾਹੀ ਦਾ ਖ਼ਾਤਮਾ ਅਤੇ ਗਣਰਾਜ ਦੀ ਸਥਾਪਨਾ ਦੀ ਸੰਭਵਤਾ ਹੋਰ ਵਧ ਗਈ।

ਯੂਰਪੀ ਬਾਦਸ਼ਾਹੀਆਂ ਨਿਰੋਲ ਫ਼ਰਾਂਸੀਸੀ ਬਾਦਸ਼ਾਹੀ ਥਾਪਣ ਦੇ ਇਰਾਦੇ ਨਾਲ਼ ਨਵੇਂ ਰਾਜ-ਪ੍ਰਬੰਧ ਖਿਲਾਫ਼ ਨਿੱਤਰ ਆਈਆਂ। ਇਸ ਵਿਦੇਸ਼ੀ ਡਰਾਵੇ ਨੇ ਫ਼ਰਾਂਸ ਦੇ ਸਿਆਸੀ ਰੌਲ਼ੇ-ਗੌਲ਼ੇ ਨੂੰ ਹੋਰ ਭੜਕਾ ਦਿੱਤਾ ਅਤੇ ਨਤੀਜੇ ਵਜੋਂ ੨੦ ਅਪ੍ਰੈਲ ੧੭੯੨ ਨੂੰ ਆਸਟਰੀਆ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ। ੧੦ ਅਗਸਤ ੧੭੯੨ ਦੀ ਬਗ਼ਾਵਤ[43] ਮੌਕੇ ਅਤੇ ਅਗਲੇ ਮਹੀਨੇ[44] ਵਿੱਚ ਅਵਾਮੀ ਹਿੰਸਾ ਅਤੇ ਵਧੀਕੀਆਂ ਵਾਪਰੀਆਂ। ਇਸ ਖ਼ੂਨ-ਖ਼ਰਾਬੇ ਅਤੇ ਸੰਵਿਧਾਨਕ ਬਾਦਸ਼ਾਹੀ ਦੀ ਸਿਆਸੀ ਅਸਥਿਰਤਾ ਦੇ ਨਤੀਜੇ ਵਜੋਂ ੨੨ ਸਤੰਬਰ ੧੭੯੨ ਨੂੰ ਗਣਰਾਜ ਦਾ ਐਲਾਨ ਕਰ ਦਿੱਤਾ ਗਿਆ।

 
ਨਪੋਲੀਅਨ, ਫ਼ਰਾਂਸ ਦਾ ਸਮਰਾਟ, ਅਤੇ ਉਹਦੀ ਮਹਾਨ ਫ਼ੌਜ ਨੇ ਯੂਰਪ ਵਿੱਚ ਇੱਕ ਵਿਸ਼ਾਲ ਸਾਮਰਾਜ ਕਾਇਮ ਕੀਤਾ। ਉਹਨੇ ਫ਼ਰਾਂਸੀਸੀ ਇਨਕਲਾਬੀ ਖ਼ਿਆਲਾਂ ਨੂੰ ਫੈਲਾਉਣ ਵਿੱਚ ਮਦਦ ਕੀਤੀ ਅਤੇ ਉਹਦੇ ਕਨੂੰਨੀ ਸੁਧਾਰਾਂ ਦਾ ਪੂਰੀ ਦੁਨੀਆਂ ਉੱਤੇ ਅਸਰ ਪਿਆ।

੧੭੯੩ ਵਿੱਚ ਲੂਈ ਸੋਲ੍ਹਵੇਂ ਨੂੰ ਗੱਦਾਰੀ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਉਹਦਾ ਸਿਰ ਕਲਮ ਕਰ ਦਿੱਤਾ ਗਿਆ। ਯੂਰਪੀ ਬਾਦਸ਼ਾਹੀਆਂ, ਅੰਦਰੂਨੀ ਛਾਪੇਮਾਰ ਲੜਾਈਆਂ ਅਤੇ ਇਨਕਲਾਬਾਂ ਖਿਲਾਫ਼ ਹੋਏ ਇਨਕਲਾਬਾਂ (ਜਿਵੇਂ ਕਿ ਵੌਂਡੇ ਦੀ ਜੰਗ ਜਾਂ ਸ਼ੂਆਨਰੀ) ਨੇ ਇਸ ਨਵੇਂ ਬਣੇ ਗਣਰਾਜ ਨੂੰ ਮਾਰ ਧਾੜ ਦੇ ਸ਼ਾਸਨ ਵੱਲ ਧੱਕ ਦਿੱਤਾ। ੧੭੯੩ ਤੋਂ ੧੭੯੪ ਵਿਚਕਾਰ ਲਗਭਗ ੧੬,੦੦੦ ਤੋਂ ੪੦,੦੦੦ ਲੋਕ ਫਾਂਸੀ ਚੜ੍ਹਾ ਦਿੱਤੇ ਗਏ। ਪੱਛਮੀ ਫ਼ਰਾਂਸ ਵਿੱਚ ੧੭੯੩ ਤੋਂ ਲੈ ਕੇ ੧੭੯੬ ਤੱਕ ਬਲਅ ("ਨੀਲੇ", ਜੋ ਇਨਕਲਾਬ ਦੇ ਹਿਮਾਇਤੀ ਸਨ) ਅਤੇ ਬਲੌਂ ("ਚਿੱਟੇ", ਜੋ ਬਾਦਸ਼ਾਹੀ ਦੇ ਹਿਮਾਇਤੀ ਸਨ) ਵਿਚਕਾਰ ਚੱਲੀ ਖ਼ਾਨਾਜੰਗੀ ਵਿੱਚ ਤਕਰੀਬਨ ੨ ਤੋਂ ਸਾਢੇ ੪ ਲੱਖ ਜਾਨਾਂ ਚਲੀਆਂ ਗਈਆਂ।[45][46]

ਵਿਦੇਸ਼ੀ ਫ਼ੌਜਾਂ ਅਤੇ ਫ਼ਰਾਂਸੀਸੀ ਇਨਕਲਾਬ-ਵਿਰੋਧੀਆਂ ਨੂੰ ਦਰੜ ਦਿੱਤਾ ਗਿਆ ਅਤੇ ਫ਼ਰਾਂਸੀਸੀ ਗਣਰਾਜ ਦੀ ਹੋਂਦ ਬਰਕਰਾਰ ਰਹੀ। ਸਗੋਂ ਗਣਰਾਜ ਦੀਆਂ ਸਰਹੱਦਾਂ ਹੋਰ ਅਗਾਂਹ ਵਧ ਗਈਆਂ ਅਤੇ ਨਾਲ਼-ਲੱਗਦੇ ਦੇਸ਼ਾਂ ਵਿੱਚ ਸੰਗੀ ਗਣਰਾਜ ਥਾਪ ਦਿੱਤੇ ਗਏ। ਜਿਵੇਂ-ਜਿਵੇਂ ਵਿਦੇਸ਼ੀ ਹਮਲੇ ਦਾ ਡਰ ਚੁੱਕਿਆ ਗਿਆ ਅਤੇ ਫ਼ਰਾਂਸ ਸ਼ਾਂਤ ਹੁੰਦਾ ਗਿਆ, ਉਸੇ ਵੇਲੇ ਥਰਮੀਡੋਰੀ ਕਿਰਿਆ ਨੇ ਰੋਬਸਪੀਅਰ ਦੇ ਰਾਜ ਅਤੇ ਮਾੜ-ਧਾੜ ਨੂੰ ਠੱਲ੍ਹ ਪਾ ਦਿੱਤੀ। ਇਸ ਇਨਕਲਾਬ ਦੇ ਗਰਮਦਲੀ ਪੜਾਅ ਮੌਕੇ ਉਲੀਕੇ ਗਏ ਗ਼ੁਲਾਮੀ ਦੇ ਖ਼ਾਤਮੇ ਅਤੇ ਮਰਦਾਂ ਨੂੰ ਵੋਟ ਪਾਉਣ ਲਈ ਮਿਲੇ ਮੁਕੰਮਲ ਹੱਕਾਂ ਨੂੰ ਬਾਅਦ ਦੀਆਂ ਸਰਕਾਰਾਂ ਨੇ ਰੱਦ ਕਰ ਦਿੱਤਾ।

ਥੁੜ੍ਹਚਿਰੀ ਸਰਕਾਰੀ ਸਕੀਮ ਤੋਂ ਬਾਅਦ, ਨਪੋਲੀਅਨ ਬੋਨਾਪਾਰਟ ਨੇ ੧੭੯੯ ਵਿੱਚ ਗਣਰਾਜ ਦੀ ਵਾਗਡੋਰ ਆਪਣੇ ਹੱਥ ਕਰ ਲਈ ਜਿਸ ਕਰਕੇ ਉਹ ਪਹਿਲਾ ਤਾਂ ਫ਼ਰਾਂਸੀਸੀ ਸਲਤਨਤ (੧੮੦੪-੧੮੧੪/੧੮੧੫) ਦਾ ਕਾਂਸਲ ਅਤੇ ਫੇਰ ਸੁਲਤਾਨ ਬਣ ਗਿਆ। ਯੂਰਪੀ ਤਾਕਤਾਂ ਦੀਆਂ ਫ਼ਰਾਂਸੀਸੀ ਗਣਰਾਜਾਂ ਖ਼ਿਲਾਫ਼ ਚੱਲਦੀਆਂ ਜੰਗਾਂ ਨੂੰ ਜਾਰੀ ਰੱਖਦੇ ਹੋ ਬਦਲਵੇਂ ਯੂਰਪੀ ਮੇਲਾਂ ਨੇ ਨਪੋਲੀਅਨ ਦੀ ਸਲਤਨਤ ਉੱਤੇ ਜੰਗ ਦਾ ਐਲਾਨ ਕਰ ਦਿੱਤਾ। ਨਪੋਲੀਅਨ ਦੀ ਫ਼ੌਜ ਨੇ ਅੰਦਰੂਨੀ ਯੂਰਪ ਦੇ ਚੋਖੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਜਦਕਿ ਬੋਨਾਪਾਰਟ ਘਰਾਨੇ ਦੇ ਕਈ ਜੀਆਂ ਨੂੰ ਨਵੀਆਂ ਥਾਪੀਆਂ ਬਾਦਸ਼ਾਹੀਆਂ ਵਿੱਚ ਗੱਦੀਆਂ ਦੇ ਦਿੱਤੀਆਂ ਗਈਆਂ।[47]

ਇਹਨਾਂ ਜਿੱਤਾਂ ਨੇ ਦਸਮੀ ਪ੍ਰਬੰਧ, ਨਪੋਲੀਅਨੀ ਕੋਡ ਅਤੇ ਮਨੁੱਖੀ ਹੱਕਾਂ ਦੇ ਐਲਾਨ ਵਰਗੇ ਫ਼ਰਾਂਸੀਸੀ ਇਨਕਲਾਬੀ ਖ਼ਿਆਲਾਂ ਅਤੇ ਸੁਧਾਰਾਂ ਨੂੰ ਦੁਨੀਆਂ-ਭਰ ਵਿੱਚ ਫੈਲਾ ਦਿੱਤਾ। ਤਬਾਹਕਾਰੀ ਰੂਸੀ ਮੁਹਿੰਮ ਤੋਂ ਬਾਅਦ ਨਪੋਲੀਅਨ ਨੂੰ ਹਰਾ ਦਿੱਤਾ ਗਿਆ ਅਤੇ ਬੂਰਬੋਂ ਬਾਦਸ਼ਾਹੀ ਮੁੜ ਥਾਪੀ ਗਈ। ਨਪੋਲੀਅਨੀ ਲੜਾਈਆਂ ਵਿੱਚ ਤਕਰੀਬਨ ਦਸ ਲੱਖ ਫ਼ਰਾਂਸੀਸੀ ਲੋਕ ਮਾਰੇ ਗਏ ਸਨ।[47]

 
ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਦੇ ਵਧਾਅ ਅਤੇ ਘਟਾਅ ਦਾ ਤਸਵੀਰੀ ਨਕਸ਼ਾ।

ਦੇਸ਼-ਨਿਕਾਲੇ ਤੋਂ ਬਾਅਦ ਦੀ ਥੁੜ੍ਹਚਿਰੀ ਵਾਪਸੀ ਮਗਰੋਂ ਅੰਤ ਵਿੱਚ ਨਪੋਲੀਅਨ ਨੂੰ ੧੮੧੫ ਵਿੱਚ ਵਾਟਰਲੂ ਸੀ ਲੜਾਈ ਵਿੱਚ ਹਾਰ ਖਾਣੀ ਪਈ। ਨਵੀਆਂ ਸੰਵਿਧਾਨਕ ਹੱਦਾਂ ਦੇ ਅਧੀਨ ਬੂਰਬੋਂ ਬਾਦਸ਼ਾਹੀ ਨੂੰ ਦੂਜੀ ਵਾਰ ਮੁੜ ਥਾਪਿਆ ਗਿਆ। ੧੮੩੦ ਦੇ ਜੁਲਾਈ ਇਨਕਲਾਬ ਰਾਹੀਂ ਬੇਇਤਬਾਰੀ ਬੂਰਬੋਂ ਘਰਾਨੇ ਦਾ ਤਖ਼ਤਾ ਪਲਟ ਦਿੱਤਾ ਗਿਆ ਅਤੇ ਜੁਲਾਈ ਬਾਦਸ਼ਾਹੀ ਥਾਪ ਦਿੱਤੀ ਗਈ ਜੋ ੧੮੪੮ ਤੱਕ ਚੱਲੀ। ਇਸ ਮਗਰੋਂ ਯੂਰਪ ਦੇ ੧੮੪੮ ਦੇ ਇਨਕਲਾਬਾਂ ਦੇ ਮੱਦੇਨਜ਼ਰ ਦੂਜੇ ਗਣਰਾਜ ਦਾ ਐਲਾਨ ਕੀਤਾ ਗਿਆ। ਫ਼ਰਾਂਸੀਸੀ ਇਨਕਲਾਬ ਵੇਲੇ ਥੋੜ੍ਹੇ ਚਿਰ ਵਾਸਤੇ ਹੋਂਦ 'ਚ ਆਏ ਗ਼ੁਲਾਮੀ ਦੇ ਖ਼ਾਤਮੇ ਅਤੇ ਮੁਕੰਮਲ ਵੋਟ-ਅਧਿਕਾਰ ਨੂੰ ੧੮੪੮ ਵਿੱਚ ਮੁੜ-ਉਲੀਕਿਆ ਗਿਆ।

੧੮੫੨ ਵਿੱਚ ਫ਼ਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਲੂਈ-ਨਪੋਲੀਅਨ ਬੋਨਾਪਾਰਟ ਜੋ ਪਹਿਲੇ ਨਪੋਲੀਅਨ ਦਾ ਭਤੀਜਾ ਸੀ, ਨੂੰ ਨਪੋਲੀਅਨ ਤੀਜੇ ਵਜੋਂ ਦੂਜੀ ਸਲਤਨਤ ਦਾ ਸੁਲਤਾਨ ਐਲਾਨ ਦਿੱਤਾ ਗਿਆ। ਇਹਨੇ ਵਿਦੇਸ਼ਾਂ ਵਿੱਚ ਫ਼ਰਾਂਸ ਦੇ ਦਖ਼ਲ ਕਈ ਗੁਣਾ ਵਧਾ ਦਿੱਤੇ ਖ਼ਾਸ ਤੌਰ 'ਤੇ ਕਰੀਮੀਆ, ਮੈਕਸੀਕੋ ਅਤੇ ਇਟਲੀ ਵਿੱਚ। ੧੮੭੦ ਵਿੱਚ ਫ਼ਰਾਂਸ-ਪਰੂਸ਼ੀਆ ਜੰਗ 'ਚ ਖਾਧੀ ਹਾਰ ਮਗਰੋਂ ਨਪੋਲੀਅਨ ਤੀਜੇ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਇਹਦੀ ਥਾਂ ਤੀਜਾ ਗਣਰਾਜ ਥਾਪਿਆ ਗਿਆ।

ਫ਼ਰਾਂਸ ਕੋਲ਼, ਕਈ ਰੂਪਾਂ ਵਿੱਚ, ੧੭ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਬਸਤੀਨੁਮਾ ਮਿਲਖਾਂ ਸਨ। ੧੯ਵੀਂ ਅਤੇ ੨੦ਵੀਂ ਸਦੀਆਂ ਵਿੱਚ ਇਹਦਾ ਦੁਨੀਆਂ-ਭਰ ਵਿਚਲਾ ਬਸਤੀਵਾਦੀ ਸਾਮਰਾਜ ਬਹੁਤ ਫੈਲ ਗਿਆ ਅਤੇ ਬਰਤਾਨਵੀ ਸਾਮਰਾਜ ਤੋਂ ਬਾਅਦ ਦੂਜੇ ਦਰਜੇ 'ਤੇ ਸੀ। ੧੯੨੦ ਅਤੇ ੧੯੩੦ ਵਿਚਕਾਰ ਮਹਾਂਨਗਰੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਖ਼ੁਦਮੁਖ਼ਤਿਆਰੀ ਹੇਠਲਾ ਕੁੱਲ ਰਕਬਾ ਲਗਭਗ ੧.੩ ਕਰੋੜ ਵਰਗ ਕਿੱਲੋਮੀਟਰ ਦੇ ਨੇੜੇ ਪੁੱਜ ਗਿਆ ਸੀ ਜੋ ਦੁਨੀਆਂ ਦੀ ਜ਼ਮੀਨ ਦਾ ੮.੬% ਸੀ।

 
ਸ਼ਾਰਲ ਡ ਗੋਲ ਨੇ ੨੦ਵੀਂ ਸਦੀ ਦੇ ਮੁੱਖ ਵਾਕਿਆਂ ਵਿੱਚ ਅਹਿਮ ਹਿੱਸਾ ਲਿਆ: ਉਹ ਪਹਿਲੀ ਸੰਸਾਰ ਜੰਗ ਦਾ ਸੂਰਮਾ ਅਤੇ ਦੂਜੀ ਸੰਸਾਰ ਜੰਗ ਮੌਕੇ ਅਜ਼ਾਦ ਫ਼ਰਾਂਸ ਦਾ ਆਗੂ ਸੀ। ਫੇਰ ਉਹ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਅਤੇ ਬਸਤੀਵਾਦ ਦੇ ਖ਼ਾਤਮੇ ਨੂੰ ਅੰਜਾਮ ਦਿੱਤਾ, ਫ਼ਰਾਂਸ ਨੂੰ ਪ੍ਰਮੁੱਖ ਤਾਕਤ ਵਜੋਂ ਉਭਾਰਿਆ ਅਤੇ ਮਈ ੧੯੬੮ ਦੀ ਬਗ਼ਾਵਤ ਨੂੰ ਕਾਬੂ 'ਚ ਕੀਤਾ।

ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਉਦੋਂ ਫ਼ਰਾਂਸ ਤੀਹਰੇ ਗੰਢਜੋੜ ਦਾ ਮੈਂਬਰ ਸੀ। ਉੱਤਰੀ ਫ਼ਰਾਂਸ ਦਾ ਛੋਟਾ ਜਿਹਾ ਹਿੱਸਾ ਮੱਲ ਲਿਆ ਗਿਆ ਪਰ ਫ਼ਰਾਂਸ ਅਤੇ ਉਸਦੇ ਸਾਥੀ ਕੇਂਦਰੀ ਤਾਕਤਾਂ ਖ਼ਿਲਾਫ਼ ਜੇਤੂ ਸਾਬਤ ਹੋਏ ਭਾਵੇਂ ਬਹੁਤ ਸਾਰੀਆਂ ਜ਼ਿੰਦਗੀਆਂ ਅਤੇ ਸਮਾਨ ਦੀ ਕੀਮਤ 'ਤੇ। ਪਹਿਲੀ ਸੰਸਾਰ ਜੰਗ ਵਿੱਚ ੧੪ ਲੱਖ ਫ਼ਰਾਂਸੀਸੀ ਫ਼ੌਜੀ ਹਲਾਕ ਹੋ ਗਏ ਭਾਵ ਦੇਸ਼ ਦੀ ਅਬਾਦੀ ਦਾ ੪% ਹਿੱਸਾ[48] ਅਤੇ ੧੯੧੨-੧੯੧੫ ਦੌਰਾਨ ਜ਼ਬਰੀ ਭਰਤੀ ਕੀਤੇ ਗਇਆਂ ਦਾ ੨੭ ਤੋਂ ੩੦ ਫ਼ੀਸਦੀ ਹਿੱਸਾ।[49]

ਦੋ ਸੰਸਾਰੀ ਜੰਗਾਂ ਦੇ ਵਿਚਕਾਰਲੇ ਵਰ੍ਹਿਆਂ ਦਾ ਵੇਲਾ ਬੜੀ ਤਿੱਖੀ ਕੌਮਾਂਤਰੀ ਖਿੱਚੋਤਾਣ ਵਾਲ਼ਾ ਸੀ। ਇਸ ਦੌਰਾਨ ਲੋਕ-ਪਿਆਰੀ ਮੋਰਚਾ ਸਰਕਾਰ ਵੱਲੋਂ ਕਈ ਸਮਾਜਕ ਸੁਧਾਰ (ਸਲਾਨਾ ਛੁੱਟੀ, ਮਜ਼ਦੂਰੀ ਦੇ ਸਮੇਂ 'ਚ ਕਮੀ, ਸਰਕਾਰੀ ਦਫ਼ਤਰਾਂ 'ਚ ਜ਼ਨਾਨੀਆਂ ਦੀ ਭਰਤੀ) ਕੀਤੇ ਗਏ। ੧੯੪੦ ਵਿੱਚ ਨਾਜ਼ੀ ਜਰਮਨੀ ਨੇ ਫ਼ਰਾਂਸ 'ਤੇ ਹੱਲਾ ਬੋਲ ਕੇ ਉਸਨੂੰ ਮੱਲ ਲਿਆ ਅਤੇ ਮਹਾਂਨਗਰੀ ਫ਼ਰਾਂਸ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ: ਉੱਤਰ ਵਿੱਚ ਜਰਮਨੀ ਦੇ ਕਬਜ਼ੇ ਹੇਠਲਾ ਮੰਡਲ ਅਤੇ ਦੱਖਣ ਵਿੱਚ ਵਿਸ਼ੀ ਫ਼ਰਾਂਸ ਜੋ ਜਰਮਨੀ ਦਾ ਸਾਥ ਦੇਣ ਲਈ ਥਾਪਿਆ ਗਿਆ ਇੱਕ ਨਵਾਂ ਹਾਕਮਨਾ ਸ਼ਾਸਨ ਸੀ।[50] ੧੯੪੨ ਤੋਂ ੧੯੪੪ ਤੱਕ ਫ਼ਰਾਂਸੀਸੀ ਯਹੂਦੀਆਂ ਨੂੰ ਜਰਮਨੀ ਅਤੇ ਪੋਲੈਂਡ ਵਿੱਚ ਬਣੀਆਂ ਮੌਤ ਦੀਆਂ ਛਾਉਣੀਆਂ ਵੱਲ ਘੱਲ ਗਿਆ ਜਿੱਥੇ ੭੬,੦੦੦ ਯਹੂਦੀਆਂ ਦਾ ਕਤਲੇਆਮ ਹੋਇਆ। ੬ ਜੂਨ, ੧੯੪੪ ਨੂੰ ਇਤਿਹਾਦੀ ਫ਼ੌਜਾਂ ਨੇ ਨਾਰਮੰਡੀ 'ਤੇ ਅਤੇ ਅਗਸਤ ਵਿੱਚ ਦੱਖਣੀ ਫ਼ਰਾਂਸ 'ਤੇ ਹੱਲਾ ਬੋਲ ਦਿੱਤਾ। ਅਗਲੇ ਸਾਲ ਇਤਿਹਾਦੀ ਫ਼ੌਜਾਂ ਅਤੇ ਫ਼ਰਾਂਸੀਸੀ ਟਾਕਰੇ ਨੇ ਕੇਂਦਰੀ ਤਾਕਤਾਂ 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਫ਼ਰਾਂਸੀਸੀ ਖ਼ੁਦਮੁਖ਼ਤਿਆਰੀ ਬਹਾਲ ਕਰ ਦਿੱਤੀ।

ਚੌਥੇ ਗਣਰਾਜ ਦੀ ਸਥਾਪਨਾ ਦੂਜੀ ਸੰਸਾਰ ਜੰਗ ਮਗਰੋਂ ਹੋਈ ਜਿਸ ਦੌਰਾਨ ਸ਼ਾਨਦਾਰ ਆਰਥਿਕ ਵਿਕਾਸ (ਲੇ ਟਰੌਂਟ ਗਲੋਰੀਅਜ਼) ਹੋਇਆ। ੧੯੪੪ ਵਿੱਚ ਵੋਟਾਂ ਪਾਉਣ ਦਾ ਹੱਕ ਇਸਤਰੀਆਂ ਨੂੰ ਵੀ ਦੇ ਦਿੱਤਾ ਗਿਆ। ਫ਼ਰਾਂਸ ਨਾਟੋ (੧੯੪੯) ਦੇ ਬਾਨੀ ਮੈਂਬਰਾਂ 'ਚੋਂ ਇੱਕ ਸੀ। ਫ਼ਰਾਂਸ ਨੇ ਇੰਡੋਚੀਨ ਉੱਤੇ ਮੁੜ ਕਬਜ਼ਾ ਕਰਨਾ ਚਾਹਿਆ ਪਰ ੧੯੫੪ ਵਿੱਚ ਵੀਅਤ ਮਿਨ ਵੱਲੋਂ ਹਾਰ ਖਾਣੀ ਪਈ। ਬੱਸ ਕੁਝ ਕੁ ਮਹੀਨਿਆਂ ਮਗਰੋਂ ਫ਼ਰਾਂਸ ਨੂੰ ਅਲਜੀਰੀਆ ਵਿੱਚ ਇੱਕ ਹੋਰ ਬਸਤੀਵਾਦ-ਵਿਰੋਧੀ ਟਾਕਰੇ ਦਾ ਸਾਮ੍ਹਣਾ ਕਰਨਾ ਪਿਆ। ਅਲਜੀਰੀਆ, ਜਿਸ ਵਿੱਚ ਉਸ ਵੇਲੇ ਦਸ ਲੱਖ ਤੋਂ ਵੱਧ ਯੂਰਪੀ ਅਬਾਦਕਾਰ ਰਹਿੰਦੇ ਸਨ, ਉੱਤੇ ਕਬਜ਼ਾ ਬਰਕਰਾਰ ਰੱਖਿਆ ਜਾਵੇ ਜਾਂ ਨਾ, ਦੀ ਬਹਿਸ ਨੇ[51] ਦੇਸ਼ ਨੂੰ ਬਰਬਾਦ ਕਰ ਦਿੱਤਾ ਅਤੇ ਤਕਰੀਬਨ-ਤਕਰੀਬਨ ਖ਼ਾਨਾਜੰਗੀ ਸ਼ੁਰੂ ਹੋ ਗਈ ਸੀ।

 
ਯੂਰਪ ਦਿਹਾੜੇ ਮੌਕੇ ਸਟਰਾਸਬੁਰਗ ਵਿਖੇ ਤੈਨਾਤ ਯੂਰਪੀ ਸੰਘ ਦਾ ਝੰਡਾ।

੧੯੫੮ ਵਿੱਚ ਕਮਜ਼ੋਰ ਅਤੇ ਡਾਂਵੇਂ-ਡੋਲ ਚੌਥੇ ਗਣਰਾਜ ਮਗਰੋਂ ਪੰਜਵਾਂ ਗਣਰਾਜ ਆਇਆ ਜਿਸ ਵਿੱਚ ਇੱਕ ਮਜ਼ਬੂਤ ਰਾਸ਼ਟਰਪਤੀ ਦਾ ਪ੍ਰਬੰਧ ਸੀ।[52] ਰਾਸ਼ਟਰਪਤੀ ਅਹੁਦੇ ਨੂੰ ਮਜ਼ਬੂਤ ਕਰਨ ਵੇਲੇ ਸ਼ਾਰਲ ਡ ਗੋਲ ਜੰਗ ਨੂੰ ਖ਼ਤਮ ਕਰਨ ਲਈ ਚੁੱਕੇ ਕਦਮਾਂ ਦੇ ਨਾਲ਼-ਨਾਲ਼ ਦੇਸ਼ ਨੂੰ ਵੀ ਇਕੱਠਿਆਂ ਰੱਖਣ ਵਿੱਚ ਸਫ਼ਲ ਰਿਹਾ। ਅਲਜੀਰੀ ਜੰਗ ਦਾ ਅੰਤ ੧੯੬੨ ਵਿੱਚ ਏਵੀਆਂ ਇਕਰਾਰਨਾਮੇ ਨਾਲ਼ ਹੋਇਆ ਜਿਸ ਸਦਕਾ ਅਲਜੀਰੀਆ ਨੂੰ ਅਜ਼ਾਦੀ ਪ੍ਰਾਪਤ ਹੋ ਗਈ। ਫ਼ਰਾਂਸ ਨੇ ਆਪਣੀਆਂ ਬਸਤੀਆਂ ਨੂੰ ਸਿਲਸਿਲੇਵਾਰ ਰੂਪ ਵਿੱਚ ਅਜ਼ਾਦੀ ਦਿੱਤੀ। ਫ਼ਰਾਂਸ ਦੇ ਅਜੋਕੇ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਇਸ ਬਸਤੀਵਾਦੀ ਸਾਮਰਾਜ ਦੀ ਰਹਿੰਦ-ਖੂੰਹਦ ਹਨ।

੧੯੬੮ ਦੇ ਮੁਜ਼ਾਹਰਿਆਂ ਦੀ ਲੜੀ ਦੀ ਗੂੰਜ ਸਦਕਾ ਮਈ ੧੯੬੮ ਦੀ ਬਗ਼ਾਵਤ ਦਾ ਡਾਢਾ ਸਮਾਜਕ ਅਸਰ ਪਿਆ। ਫ਼ਰਾਂਸ ਵਿੱਚ ਇਸਨੂੰ ਇੱਕ ਅਹਿਮ ਪਲ ਗਿਣਿਆ ਜਾਂਦਾ ਹੈ ਜਦੋਂ ਇੱਕ ਰੂੜ੍ਹੀਵਾਦੀ ਨੈਤਿਕ ਆਦਰਸ਼ (ਧਰਮ, ਵਤਨਪ੍ਰਸਤੀ, ਅਹੁਦਿਆਂ ਦਾ ਆਦਰ) ਦੀ ਥਾਂ ਵਧੇਰੇ ਅਜ਼ਾਦ-ਖ਼ਿਆਲੀ ਸਦਾਚਾਰੀ ਆਦਰਸ਼ ਨੇ ਲੈ ਲਈ।

ਫ਼ਰਾਂਸ ਯੂਰਪੀ ਸੰਘ ਦੇ ਉਹਨਾਂ ਜੀਆਂ 'ਚੋਂ ਮੋਹਰੀ ਹੈ ਜੋ ਮਾਲੀ ਏਕਤਾ ਦੀ ਤਾਕਤ ਦਾ ਲਾਭ ਚੁੱਕਦਿਆਂ ਹੋਇਆਂ ਯੂਰਪੀ ਸੰਘ ਦੇ ਸਿਆਸੀ ਅਤੇ ਸੁਰੱਖਿਅਕ ਢਾਂਚੇ ਨੂੰ ਵਧੇਰੇ ਇੱਕਰੂਪੀ ਅਤੇ ਯੋਗ ਬਣਾਉਣਾ ਲੋਚਦੇ ਹਨ।[53]

ਭੂਗੋਲਸੋਧੋ

 
ਮਹਾਂਨਗਰੀ ਫ਼ਰਾਂਸ ਦਾ ਇੱਕ ਧਰਾਤਲੀ ਨਕਸ਼ਾ ਜਿਸ ਵਿੱਚ ੧ ਲੱਖ ਤੋਂ ਵੱਧ ਅਬਾਦੀ ਵਾਲ਼ੇ ਸ਼ਹਿਰ ਦਰਸਾਏ ਗਏ ਹਨ।

ਮਹਾਂਨਗਰੀ ਫ਼ਰਾਂਸ ਮੁੱਖ ਤੌਰ 'ਤੇ ੪੧° ਅਤੇ ੫੧° ਉ ਵਿਥਕਾਰਾਂ ਅੰਦਰ ਅਤੇ ੬° ਪ ਅਤੇ ੧੦° ਪੂ ਲੰਬਕਾਰਾਂ ਦੇ ਅੰਦਰ-ਅੰਦਰ ਯੂਰਪ ਦੇ ਪੱਛਮੀ ਸਿਰੇ 'ਚ ਪੈਂਦਾ ਹੈ ਜਿਸ ਕਰਕੇ ਇਹ ਉੱਤਰੀ ਸੰਜਮੀ ਮੰਡਲ ਵਿੱਚ ਸਥਿੱਤ ਹੈ।

ਉੱਤਰ-ਪੂਰਬ ਤੋਂ ਦੱਖਣ-ਪੱਛਮ ਜਾਂਦੇ ਹੋਏ ਫ਼ਰਾਂਸ ਦੀਆਂ ਸਰਹੱਦਾਂ ਬੈਲਜੀਅਮ, ਲਕਸਮਬਰਗ, ਜਰਮਨੀ, ਸਵਿਟਜ਼ਰਲੈਂਡ, ਇਟਲੀ, ਮੋਨਾਕੋ, ਸਪੇਨ ਅਤੇ ਅੰਡੋਰਾ ਨਾਲ਼ ਲੱਗਦੀਆਂ ਹਨ। ਫ਼ਰਾਂਸੀਸੀ ਗੁਈਆਨਾ ਨਾਮਕ ਸਮੁੰਦਰੋਂ-ਪਾਰ ਇਲਾਕੇ ਕਰਕੇ ਫ਼ਰਾਂਸ ਦੀਆਂ ਹੱਦਾਂ ਪੱਛਮ ਵੱਲ ਸੂਰੀਨਾਮ ਅਤੇ ਪੂਰਬ ਤੇ ਦੱਖਣ ਵੱਲ ਬ੍ਰਾਜ਼ੀਲ ਨਾਲ਼ ਲੱਗਦੀਆਂ ਹਨ ਕਿਉਂਕਿ ਇਸ ਇਲਾਕੇ ਨੂੰ ਗਣਰਾਜ ਦਾ ਅਟੁੱਟ ਹਿੱਸਾ ਗਿਣਿਆ ਜਾਂਦਾ ਹੈ।[54]

ਕਾਰਸਿਕਾ ਅਤੇ ਫ਼ਰਾਂਸੀਸੀ ਮੁੱਖ-ਭੋਂ ਮਿਲਾ ਕੇ ਮਹਾਂਨਗਰੀ ਫ਼ਰਾਂਸ ਬਣਦਾ ਹੈ; ਗੁਆਡਲੂਪ, ਮਾਰਟੀਨੀਕ, ਰੇਊਨੀਓਂ ਅਤੇ ਮੈਯੋਤ ਨੂੰ ਫ਼ਰਾਂਸੀਸੀ ਗੁਈਆਨਾ ਸਮੇਤ ਸਮੁੰਦਰੋਂ-ਪਾਰ ਖੇਤਰ ਕਿਹਾ ਜਾਂਦਾ ਹੈ। ਇਹ ਦੋ ਸਮੁੱਚੀਆਂ ਢਾਣੀਆਂ, ਹੋਰ ਕਈ ਸਮੁੰਦਰੋਂ-ਪਾਰ ਇਕੱਠਾਂ ਅਤੇ ਅੰਟਾਰਕਟਿਕਾ ਵਿਚਲੇ ਇੱਕ ਰਾਜਖੇਤਰ; ਇਹਨਾਂ ਸਾਰਿਆਂ ਨੂੰ ਮਿਲਾ ਕੇ ਫ਼ਰਾਂਸੀਸੀ ਗਣਰਾਜ ਬਣਦਾ ਹੈ।

ਫ਼ਰਾਂਸ ਦੇ ਯੂਰਪੀ ਇਲਾਕੇ ਦਾ ਰਕਬਾ ੫੪੭,੦੩੦ ਵਰਗ ਕਿ.ਮੀ. (੨੧੧,੨੦੯ ਵਰਗ ਮੀਲ) ਹੈ,[54] ਜੋ ਯੂਰਪੀ ਸੰਘ ਦੇ ਸਾਰੇ ਜੀਆਂ ਤੋਂ ਵੱਧ ਹੈ।[26] ਫ਼ਰਾਂਸ ਵਿੱਚ ਕਈ ਪ੍ਰਕਾਰ ਦੀਆਂ ਜ਼ਮੀਨਾਂ ਹਨ, ਜਿਵੇਂ ਕਿ ਉੱਤਰ ਅਤੇ ਪੱਛਮ ਵਿੱਚ ਤੱਟੀ ਮੈਦਾਨਾਂ ਤੋਂ ਲੈ ਕੇ ਦੱਖਣ-ਪੂਰਬ ਵਿੱਚ ਐਲਪ ਪਹਾੜਾਂ ਦੀਆਂ ਲੜੀਆਂ, ਮੱਧ-ਦੱਖਣ ਵਿੱਚ ਕੇਂਦਰੀ ਪਠਾਰ ਅਤੇ ਦੱਖਣ-ਪੱਛਮ ਵਿੱਚ ਪੀਰਨੇ ਪਹਾੜ।

ਸਮੁੰਦਰ ਤਲ ਤੋਂ ੪੮੧੦.੪੫ ਮੀਟਰ (੧੫,੭੮੨ ਫੁੱਟ) ਦੀ ਉਚਾਈ 'ਤੇ[55] ਫ਼ਰਾਂਸ ਅਤੇ ਇਟਲੀ ਦੀ ਸਰਹੱਦ 'ਤੇ ਪੈਂਦੇ ਐਲਪ ਪਹਾੜਾਂ ਵਿੱਚ ਮੋਂ ਬਲਾਂ ਨਾਮਕ ਚੋਟੀ ਪੱਛਮੀ ਯੂਰਪ ਦਾ ਸਭ ਤੋਂ ਉੱਚਾ ਬਿੰਦੂ ਹੈ। ਫ਼ਰਾਂਸ ਵਿੱਚ ਕਈ ਦਰਿਆ ਵਗਦੇ ਹਨ ਜਿਵੇਂ ਕਿ ਸੈਨ, ਲੋਆਰ, ਗਾਰੋਨ ਅਤੇ ਰੋਨ ਜੋ ਕੇਂਦਰੀ ਪਠਾਰ ਨੂੰ ਐਲਪ ਪਹਾੜਾਂ ਤੋਂ ਅੱਡ ਕਰਦੇ ਹਨ ਅਤੇ ਜੋ ਕਾਮਾਰਗ ਵਿਖੇ ਭੂ-ਮੱਧ ਸਾਗਰ ਵਿੱਚ ਡਿੱਗਦੇ ਹਨ। ਕਾਰਸਿਕਾ ਜਾਂ ਕੋਰਸ ਭੂ-ਮੱਧ ਸਾਗਰ ਦੇ ਤੱਟ ਤੋਂ ਪਰ੍ਹੇ ਪੈਂਦਾ ਹੈ।

ਸਮੁੰਦਰੋਂ-ਪਾਰ ਵਿਭਾਗ ਅਤੇ ਇਲਾਕੇ (ਆਡੇਲੀ ਲੈਂਡ ਤੋਂ ਛੁੱਟ) ਮਿਲਾ ਕੇ ਫ਼ਰਾਂਸ ਦਾ ਕੁੱਲ ਰਕਬਾ ੬੭੪,੮੪੩ ਵਰਗ ਕਿ.ਮੀ. (੨੬੦,੫੫੮ ਵਰਗ ਮੀਲ) ਬਣਦਾ ਹੈ ਜੋ ਧਰਤੀ ਦੇ ਕੁੱਲ ਜ਼ਮੀਨੀ ਰਕਬੇ ਦਾ ੦.੪੫% ਹੈ। ਫ਼ਰਾਂਸ ਦਾ ਨਿਵੇਕਲਾ ਆਰਥਿਕ ਮੰਡਲ (ਈ.ਈ.ਜ਼ੈੱਡ) ਦੁਨੀਆਂ ਵਿੱਚ ਦੂਜਾ ਸਭ ਤੋਂ ਵੱਡਾ ਹੈ,[56] ਜੀਹਦਾ ਕੁੱਲ ਰਕਬਾ ੧੧,੦੩੫,੦੦੦ ਵਰਗ ਕਿੱਲੋਮੀਟਰ (੪,੨੬੦,੬੩੭ ਵਰਗ ਮੀਲ) ਹੈ ਭਾਵ ਦੁਨੀਆਂ ਦੇ ਸਾਰੇ ਨਿਵੇਕਲੇ ਆਰਥਿਕ ਮੰਡਲਾਂ ਦੇ ਰਕਬੇ ਦਾ ੮% ਜੋ ਸਿਰਫ਼ ਸੰਯੁਕਤ ਰਾਜ (੧੧,੩੫੧,੦੦੦ ਵਰਗ ਕਿ.ਮੀ. ਜਾਂ ੪,੩੮੨,੬੪੬ ਵਰਗ ਮੀਲ) ਤੋਂ ਪਿੱਛੇ ਹੈ।[57]

ਪੌਣਪਾਣੀਸੋਧੋ

ਉੱਤਰ ਅਤੇ ਉੱਤਰ-ਪੱਛਮ ਵਿੱਚ ਆਬੋ-ਹਵਾ ਸੰਜਮੀ ਹੈ ਜਦਕਿ ਸਮੁੰਦਰੀ ਅਸਰ, ਵਿਥਕਾਰ ਅਤੇ ਉਚਾਈ ਦਾ ਮੇਲ ਬਾਕੀ ਦੇ ਮਹਾਂਨਗਰੀ ਫ਼ਰਾਂਸ ਵਿੱਚ ਬਹੁ-ਭਾਂਤੀ ਪੌਣਪਾਣੀ ਪੈਦਾ ਕਰਦਾ ਹੈ।[58] ਦੱਖਣ ਵੱਲ ਪੈਂਦੇ ਬਹੁਤੇ ਫ਼ਰਾਂਸ ਵਿੱਚ ਭੂ-ਮੱਧੀ ਪੌਣਪਾਣੀ ਰਹਿੰਦਾ ਹੈ। ਪੱਛਮ ਵੱਲ ਅਬੋ-ਹਵਾ ਜ਼ਿਆਦਾਤਰ ਸਮੁੰਦਰੀ ਹੈ ਜਿੱਥੇ ਭਾਰੀ ਮੀਂਹ, ਦਰਮਿਆਨੀਆਂ ਠੰਢਾਂ ਅਤੇ ਨਿੱਘੀਆਂ ਗਰਮੀਆਂ ਰਹਿੰਦੀਆਂ ਹਨ। ਅੰਦਰੂਨੀ ਹਿੱਸੇ 'ਚ ਤੇਜ਼ ਅਤੇ ਹੁੱਲੜੀ ਗਰਮੀਆਂ, ਠੰਢੀਆਂ ਸਰਦੀਆਂ ਅਤੇ ਘੱਟ ਮੀਂਹ ਕਰਕੇ ਅਬੋ-ਹਵਾ ਵਧੇਰੇ ਮਹਾਂਦੀਪੀ ਹੁੰਦੀ ਹੈ। ਐਲਪ ਪਹਾੜਾਂ ਅਤੇ ਹੋਰ ਪਹਾੜੀ ਇਲਾਕਿਆਂ ਦੀ ਅਬੋ-ਹਵਾ ਮੁੱਖ ਤੌਰ 'ਤੇ ਐਲਪੀ ਹੈ ਜਿੱਥੇ ਸਾਲ ਦੇ ਘੱਟੋ-ਘੱਟ ੧੫੦ ਦਿਨਾਂ ਦਾ ਤਾਪਮਾਨ ਪਿਘਲਣ ਦਰਜੇ ਤੋਂ ਹੇਠਾਂ ਰਹਿੰਦਾ ਹੈ ਅਤੇ ਛੇ ਮਹੀਨਿਆਂ ਤੱਕ ਬਰਫ਼ ਨਾਲ਼ ਢਕੇ ਰਹਿੰਦੇ ਹਨ।

ਪ੍ਰਬੰਧਕੀ ਇਲਾਕੇਸੋਧੋ

 
ਫ਼੍ਰਾਂਸ ਦੇ ੨੭ ਪ੍ਰਬੰਧਕੀ ਖੇਤਰ


ਹਵਾਲੇਸੋਧੋ

 1. ਖੇਤਰੀ ਬੋਲੀਆਂ ਵਿੱਚ ਇਸ ਦੇਸ਼ ਦੇ ਲੰਮੇ ਨਾਂ:
 2. (ਫ਼ਰਾਂਸੀਸੀ) Ministère de la culture et de la communication – Délégation générale à la langue française et aux langues de France. "DGLF – Langues régionales et " trans-régionales " de France". Culture.gouv.fr. Retrieved 27 January 2010. 
 3. 3.0 3.1 ਫ਼ਰਾਂਸੀਸੀ ਗਣਰਾਜ ਦੀ ਕੁੱਲ ਜਮੀਨ, ਸਮੁੰਦਰੋਂ-ਪਾਰ ਰਾਜਖੇਤਰ ਅਤੇ ਵਿਭਾਗ ਮਿਲਾ ਕੇ ਪਰ ਅੰਟਾਰਕਟਿਕਾ ਵਿਚਲੀ ਆਡੇਲੀ ਲੈਂਡ ਛੱਡ ਕੇ ਜਿੱਥੇ ੧੯੫੯ ਦੀ ਅੰਟਾਰਕਟਿਕ ਸੰਧੀ ਮਗਰੋਂ ਖ਼ੁਦਮੁਖ਼ਤਿਆਰੀ ਮੁਅੱਤਲ ਕਰ ਦਿੱਤੀ ਗਈ ਹੈ।
 4. (ਫ਼ਰਾਂਸੀਸੀ) ਫ਼ਰਾਂਸੀਸੀ ਕੌਮੀ ਭੂਗੋਲਕ ਸੰਸਥਾ ਦੇ ਅੰਕੜੇ।
 5. ਫ਼ਰਾਂਸੀਸੀ ਜਮੀਨੀ ਇੰਦਰਾਜ ਦੇ ਅੰਕੜੇ ਜਿਹਨਾਂ ਵਿੱਚ ੧ ਕਿ.ਮੀ.² (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ ਅਤੇ ਗਲੇਸ਼ੀਅਰ ਅਤੇ ਦਰਿਆਵਾਂ ਦੇ ਦਹਾਨੇ ਗਿਣੇ ਨਹੀਂ ਗਏ
 6. (ਫ਼ਰਾਂਸੀਸੀ) INSEE, ਫ਼ਰਾਂਸ ਸਰਕਾਰ. "Population totale par sexe et âge au 1er janvier 2011, France métropolitaine". Retrieved 20 January 2011. 
 7. (ਫ਼ਰਾਂਸੀਸੀ) INSEE, ਫ਼ਰਾਂਸ ਸਰਕਾਰ. "Évolution de la population jusqu'en 2014 - champs France hors Mayotte". Retrieved January 2014.  Check date values in: |access-date= (help) (ਮੇਯੋਟ ਤੋਂ ਛੁੱਟ ਫ਼ਰਾਂਸੀਸੀ ਵਿਭਾਗ: ੬੫,੮੨੧,੦੦੦ ਵਸਨੀਕ)
  INSEE, ਫ਼ਰਾਂਸ ਸਰਕਾਰ. "Populations légales dans les collectivités d'outre-mer et Mayotte". Retrieved January 2014.  Check date values in: |access-date= (help) (Mਮੇਯੋਟ: ੨੧੨,੬੪੫ ਵਸਨੀਕ - ਸਮੁੰਦਰੋਂ-ਪਾਰ ਢਾਣੀਆਂ: ੩੩੭,੧੯੧ - ਨਿਊ ਕੈਲੇਡੋਨੀਆ : ੨੪੫,੫੮੦)
  ਕੁੱਲ (ਫ਼ਰਾਂਸੀਸੀ ਵਿਭਾਗ+ਫ਼ਰਾਂਸੀਸੀ ਸਮੁੰਦਰੋਂ-ਪਾਰ ਢਾਣੀਆਂ+ਨਿਊ ਕੈਲੇਡੋਨੀਆ) : ੬੬,੬੧੬,੪੧੬ ਵਸਨੀਕ
 8. 8.0 8.1 8.2 ਸਿਰਫ਼ ਮਹਾਂਨਗਰੀ ਫ਼ਰਾਂਸ
 9. 9.0 9.1 9.2 9.3 "France". International Monetary Fund. Retrieved 20 February 2011. 
 10. "CIA World Factbook". CIA. Retrieved 16 April 2013. 
 11. "Human Development Report 2010" (PDF). United Nations. 2010. Retrieved 5 November 2010. 
 12. ਪ੍ਰਸ਼ਾਂਤ ਮਹਾਂਸਾਗਰ ਵਿਚਲੇ ਰਾਜਖੇਤਰਾਂ ਤੋਂ ਛੁੱਟ ਸਾਰਾ ਫ਼ਰਾਂਸੀਸੀ ਗਣਰਾਜ।
 13. ਸਿਰਫ਼ ਪ੍ਰਸ਼ਾਂਤ ਮਹਾਂਸਾਗਰ ਵਿਚਲੇ ਰਾਜਖੇਤਰਾਂ 'ਚ।
 14. .fr ਤੋਂ ਇਲਾਵਾ, ਫ਼ਰਾਂਸ ਦੇ ਸਮੁੰਦਰੋਂ-ਪਾਰ ਵਿਭਾਗਾਂ ਅਤੇ ਰਾਜਖੇਤਰਾਂ ਵਿੱਚ ਹੋਰ ਕਈ ਇੰਟਰਨੈੱਟ ਟੀਐੱਲਡੀਆਂ ਵਰਤੀਆਂ ਜਾਂਦੀਆਂ ਹਨ: .re, .mq, .gp, .tf, .nc, .pf, .wf, .pm, .gf and .yt। ਫ਼ਰਾਂਸ .eu ਵੀ ਵਰਤਦਾ ਹੈ ਜੋ ਯੂਰਪੀ ਸੰਘ ਦੇ ਹੋਰ ਮੈਂਬਰਾਂ ਨਾਲ਼ ਸਾਂਝੀ ਹੈ। ਕਾਤਾਲਾਨ ਬੋਲਣ ਵਾਲ਼ੇ ਇਲਾਕਿਆਂ ਵਿੱਚ .cat ਵਰਤਿਆ ਜਾਂਦਾ ਹੈ।
 15. Hargreaves, Alan G., ed. (2005). Memory, Empire, and Postcolonialism: Legacies of French Colonialism. Lexington Books. p. 1. ISBN 9780739108215. 
 16. "UNWTO Highlights" (PDF). United Nations World Tourism Organization. Retrieved 11 September 2013. [ਮੁਰਦਾ ਕੜੀ]
 17. "Great Powers – Encarta. MSN. 2008". Webcitation.org. Retrieved 22 June 2012. 
 18. "http://books.sipri.org/product_info?c_product_id=476". Sipri.org. Retrieved 20 April 2014.  External link in |title= (help)
 19. "Status of World Nuclear Forces". Federation of American Scientists - Fas.org. 26 May 2013. Retrieved 9 August 2013. France has around 290 active warheads 2013 ਤੱਕ 
 20. "France-Diplomatie". Diplomatie.gouv.fr. Retrieved 16 July 2011. 
 21. "Water, Water Everywhere: France Eyes Massive Expansion of its Oceans". Spiegel.de. Retrieved 18 January 2014. 
 22. "GDP, PPP (current international $) | Data | Table". Data.worldbank.org. 1943-09-02. Retrieved 2014-01-13. 
 23. Credit Suisse 2010's Global Wealth Report "In euro and USD terms, the total wealth of French households is very sizeable. Although it has just 1% of the world's adults, France ranks fourth among nations in aggregate household wealth – behind China and just ahead of Germany. Europe as a whole accounts for 35% of the individuals in the global top 1%, but France itself contributes a quarter of the European contingent."
 24. "World Health Organization Assesses the World's Health Systems". Who.int. 8 December 2010. Retrieved 16 July 2011. 
 25. "World Population Prospects – The 2006 Revision" (PDF). UN. Retrieved 27 April 2010. 
 26. 26.0 26.1 France on Europa Official Site
 27. "History of France". Discoverfrance.net. Retrieved 17 July 2011. 
 28. Tarassuk, Leonid; Blair, Claude (1982). The Complete Encyclopedia of Arms and Weapons: the most comprehensive reference work ever published on arms and armor from prehistoric times to the present with over 1,250 illustrations. Simon & Schuster. p. 186. ISBN 0-671-42257-X. Retrieved 5 July 2011. 
 29. David Solomon Ganz, Tzemach David, part 2, Warsaw 1859, p. 9b (Hebrew); Polish name of book: Cemahc Dawid; cf. J.M. Wallace-Hadrill, Fredegar and the History of France, University of Manchester, n.d. pp. 536-538
 30. 30.0 30.1 30.2 30.3 Jean Carpentier (dir.), François Lebrun (dir.), Alain Tranoy, Élisabeth Carpentier et Jean-Marie Mayeur (préface de Jacques Le Goff), Histoire de France, Points Seuil, coll. « Histoire », Paris, 2000 (1re éd. 1987), p. 17 ISBN 2-02-010879-8
 31. Carpentier et al 2000, pp. 20–24
 32. The Cambridge ancient history. Cambridge University Press. 2000. p. 754. ISBN 978-0-521-08691-2. Retrieved 23 January 2011. 
 33. Claude Orrieux (1999). A history of ancient Greece. John Wiley & Sons. p. 62. ISBN 978-0-631-20309-4. Retrieved 23 January 2011. 
 34. Carpentier et al 2000, p. 29
 35. Life magazine, 13 July 1953, p. 76. Google Books. 13 July 1953. Retrieved 23 January 2011. 
 36. Carpentier et al 2000, p.44-45
 37. 37.0 37.1 Carpentier et al 2000, pp. 53–55
 38. Carpentier et al 2000, pp. 76–77
 39. Carpentier et al 2000, pp. 79–82
 40. Carpentier et al 2000, p. 81
 41. Carpentier et al 2000, p. 84
 42. Carpentier et al 2000, pp. 84–88
 43. Censer, Jack R. and Hunt, Lynn. Liberty, Equality, Fraternity: Exploring the French Revolution. University Park, Pennsylvania: Pennsylvania State University Press, 2004.
 44. Doyle, William. The Oxford History of The French Revolution. Oxford: Oxford University Press, 1989. pp 191–192.
 45. Dr Linton, Marisa. "The Terror in the French Revolution" (PDF). Kingston University. 
 46. Jacques Hussenet (dir.), « Détruisez la Vendée ! » Regards croisés sur les victimes et destructions de la guerre de Vendée, La Roche-sur-Yon, Centre vendéen de recherches historiques, 2007
 47. 47.0 47.1 Blanning, Tim (April 1998). "Napoleon and German identity". History Today. 48. London. 
 48. "France's oldest WWI veteran dies". BBC News. London. 20 January 2008. 
 49. Spencer C. Tucker, Priscilla Mary Roberts (2005). "Encyclopedia Of World War I: A Political, Social, And Military History". ABC-CLIO. ISBN 1851094202
 50. "Vichy France and the Jews". Michael Robert Marrus, Robert O. Paxton (1995). Stanford University Press. p. 368. ISBN 0-8047-2499-7
 51. Kimmelman, Michael (4 March 2009). "In France, a War of Memories Over Memories of War". The New York Times. 
 52. From Fourth to Fifth RepublicUniversity of Sunderland
 53. "Declaration by the Franco-German Defense and Security Council". Elysee.fr. Archived from the original on 25 October 2005. Retrieved 21 July 2011. 
 54. 54.0 54.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named France
 55. "Mont Blanc shrinks by 45 cm (17.72 in) in two years". Sydney Morning Herald. 6 November 2009. Retrieved 9 August 2010. 
 56. (ਫ਼ਰਾਂਸੀਸੀ) Méditerranée : la France prend le contrôle en créant une zone économique exclusive
 57. According to a different calculation cited by the Pew Research Center, the EEZ of France would be 10,084,201 km2 (3,893,532 sq mi), still behind the US (12,174,629 km2 or 4,700,651 sq mi), and still ahead of Australia (8,980,568 km2 or 3,467,417 sq mi) and Russia (7,566,673 km2 or 2,921,509 sq mi).
 58. Ministry of Foreign Affairs (2005). "Discovering France: Geography". Retrieved 29 December 2006. 

ਪਗਨੋਟਸੋਧੋ

 1. ਫ਼ਰਾਂਸੀਸੀ ਗੁਈਆਨਾ ਦੱਖਣੀ ਅਮਰੀਕਾ 'ਚ ਪੈਂਦਾ ਹੈ; ਗੁਆਡਲੂਪ ਅਤੇ ਮਾਰਟੀਨੀਕ ਕੈਰੀਬੀਅਨ 'ਚ; ਅਤੇ ਰੇਊਨੀਓਂ ਅਤੇ ਮੇਯੋਟ ਹਿੰਦ ਮਹਾਂਸਾਗਰ 'ਚ ਅਫ਼ਰੀਕਾ ਦੇ ਤੱਟ ਤੋਂ ਪਰ੍ਹੇ ਸਥਿੱਤ ਹਨ। ਪੰਜੋ ਦੇ ਪੰਜਾਂ ਨੂੰ ਗਣਰਾਜ ਦਾ ਅਟੁੱਟ ਹਿੱਸਾ ਮੰਨਿਆ ਜਾਂਦਾ ਹੈ।