ਬਾਹਰੀ ਵਿਆਹ ਤੋਂ ਭਾਵ ਆਪਣੀ-ਆਪਣੀ ਗੋਤ, ਪਿੰਡ ਅਤੇ ਤੋਤਮ ਤੋਂ ਬਾਹਰ ਵਿਆਹ ਸਬੰਧ ਕਾਇਮ ਕਰਨ ਨੂੰ ਕਹਿੰਦੇ ਹਨ। ਇੱਕ ਹੀ ਗੋਤ, ਪਿੰਡ ਅਤੇ ਤੋਤਮ ਦੇ ਆਦਮੀ, ਅਤੇ ਤੀਵੀਂ ਆਪਸ ਵਿੱਚ ਭੈਣ ਭਰਾ ਮੰਨੇ ਜਾਂਦੇ ਹਨ। ਵੈਸਟਮਾਰਕ ਅਨੁਸਾਰ ਇਸ ਵਿਆਹ ਦਾ ਉਦੇਸ਼ ਨੇੜੇ ਦੇ ਸਬੰਧੀਆਂ ਵਿੱਚ ਯੌਨ ਸਬੰਧ ਨਹੀਂ ਹੋਣ ਦੇਣਾ ਹੈ। ਇਹ ਵਿਆਹ ਪਰਗਤੀਵਾਦ ਦਾ ਸੂਚਕ ਹੈ। ਅਤੇ ਇਹ ਵੱਖ-ਵੱਖ ਸਮੂਹਾਂ ਵਿਚਕਾਰ ਸੰਪਰਕ ਵਧਾਉਂਦਾ ਹੈ। ਜੈਵਿਕ ਨਜ਼ਰੀਏ ਤੋਂ ਇਹ ਵਿਆਹ ਠੀਕ ਮੰਨਿਆ ਜਾਂਦਾ ਹੈ। ਇਸ ਵਿਆਹ ਵਿੱਚ ਸਭ ਤੋਂ ਵੱਡਾ ਔਗੁਣ ਇਹ ਹੈ ਕਿ ਵਿਆਰ ਤੋਂ ਪਹਿਲਾਂ ਦੋਹਾਂ ਧਿਰਾਂ ਨੂੰ ਇੱਕ-ਦੂਜੇ ਦੇ ਵਿਚਾਰਾਂ ਨੂੰ ਜਾਨਣ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੇਂਦਾ ਹੈ।

ਹੋਰ ਦੇਖੋ

ਸੋਧੋ

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ