ਬਿਜਲਈ ਜਨਰੇਟਰ
ਬਿਜਲਈ ਨਿਰਮਾਣ ਵਿੱਚ, ਇੱਕ ਜਨਰੇਟਰ[1] ਇੱਕ ਮਸ਼ੀਨ ਹੁੰਦੀ ਹੈ ਜਿਹੜੀ ਕਿ ਯੰਤਰਿਕ ਊਰਜਾ ਨੂੰ ਬਿਜਲਈ ਪਾਵਰ (Electrical Power) ਵਿੱਚ ਬਦਲਦੀ ਹੈ। ਯੰਤਰਿਕ ਊਰਜਾ (Mechanical Energy) ਦੇ ਸਰੋਤਾਂ ਵਿੱਚ ਭਾਫ਼ ਟਰਬਾਈਨਾਂ, ਗੈਸ ਟਰਬਾਈਨਾਂ, ਪਣ ਟਰਬਾਈਨਾਂ, ਅੰਦਰੂਨੀ ਦਹਿਣ ਇੰਜਣ ਆਦਿ ਸ਼ਾਮਿਲ ਹਨ। ਪਹਿਲਾ ਇਲੈਕਟ੍ਰੋਮੈਗਨੈਟਿਕ ਜਨਰੇਟਰ, ਫ਼ੈਰਾਡੇ ਡਿਸਕ, 1831 ਵਿੱਚ ਇੱਕ ਅੰਗਰੇਜ਼ ਵਿਗਿਆਨੀ ਮਾਈਕਲ ਫ਼ੈਰਾਡੇ ਨੇ ਬਣਾਇਆ ਸੀ। ਜਨਰੇਟਰ ਇੱਕ ਬਿਜਲਈ ਪਾਵਰ ਗ੍ਰਿਡ ਦੀ ਲਗਭਗ ਸਾਰੀ ਊਰਜਾ ਮਹੱਈਆ ਕਰਦੇ ਹਨ।
ਬਿਜਲਈ ਊਰਜਾ ਤੋਂ ਯੰਤਰਿਕ ਊਰਜਾ ਵਿੱਚ ਜਨਰੇਟਰ ਉਲਟਾ ਬਦਲਾਅ ਬਿਜਲਈ ਮੋਟਰ ਦੁਆਰਾ ਕੀਤਾ ਜਾਂਦਾ ਹੈ। ਮੋਟਰਾਂ ਅਤੇ ਜਨਰੇਟਰਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਬਹੁਤ ਸਾਰੀਆਂ ਮੋਟਰਾਂ ਨੂੰ ਬਿਜਲਈ ਊਰਜਾ ਦੇ ਨਿਰਮਾਣ ਲਈ ਘੁਮਾਇਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਉਹਨਾਂ ਤੋਂ ਜਨਰੇਟਰ ਦਾ ਕੰਮ ਲਿਆ ਜਾਂਦਾ ਹੈ।
ਸ਼ਬਦਾਵਲੀ
ਸੋਧੋਇਲੈਕਟ੍ਰੋਮੈਗਨੈਟਿਕ ਜਨਰੇਟਰਾਂ ਨੂੰ ਦੋ ਮੁੱਖ ਸ਼੍ਰੇਣੀਆਂ, ਡਾਈਨਮੋ ਅਤੇ ਆਲਟਰਨੇਟਰਾਂ, ਵਿੱਚ ਵੰਡਿਆ ਜਾ ਸਕਦਾ ਹੈ।
ਯੰਤਰਿਕ ਤੌਰ 'ਤੇ ਜਨਰੇਟਰ ਇੱਕ ਘੁੰਮਣ ਵਾਲੇ ਅਤੇ ਇੱਕ ਸਥਾਈ ਭਾਗ ਤੋਂ ਮਿਲ ਕੇ ਬਣਿਆ ਹੋਇਆ ਹੁੰਦਾ ਹੈ,
- ਰੋਟਰ: ਜਿਹੜਾ ਕਿ ਇੱਕ ਬਿਜਲਈ ਮਸ਼ੀਨ ਦਾ ਘੁੰਮਣ ਵਾਲਾ ਭਾਗ ਹੁੰਦਾ ਹੈ।
- ਸਟੇਟਰ: ਇਹ ਇੱਕ ਬਿਜਲਈ ਮਸ਼ੀਨ ਦਾ ਸਥਿਰ ਭਾਗ ਹੁੰਦਾ ਹੈ, ਜਿਹੜਾ ਕਿ ਰੋਟਰ ਦੇ ਆਲੇ-ਦੁਆਲੇ ਮੌਜੂਦ ਹੁੰਦਾ ਹੈ।
ਉਪਰੋਕਤ ਦੋਵਾਂ ਵਿੱਚੋਂ ਇੱਕ ਹਿੱਸਾ ਮੈਗਨੈਟਿਕ ਫ਼ੀਲਡ ਪੈਦਾ ਕਰਦਾ ਹੈ, ਦੂਜੇ ਹਿੱਸੇ ਉੱਪਰ ਇੱਕ ਵਧੀਆ ਚਾਲਕ ਤਾਰ ਦੀ ਵਾਇੰਡਿੰਗ ਕੀਤੀ ਹੁੰਦੀ ਹੈ ਜਿਸ ਵਿੱਚ ਬਦਲਵੀ ਫ਼ੀਲਡ ਦੇ ਕਾਰਨ ਕਰੰਟ ਪੈਦਾ ਹੁੰਦਾ ਹੈ।
- ਫ਼ੀਲਡ ਵਾਇੰਡਿੰਗ ਜਾਂ ਫ਼ੀਲਡ ਮੈਗਨੇਟ: ਜਿਹੜੀ ਕਿ ਕਿਸੇ ਬਿਜਲਈ ਮਸ਼ੀਨ ਵਿੱਚ ਮੈਗਨੈਟਿਕ ਫ਼ੀਲਡ ਪੈਦਾ ਕਰਦੀ ਹੈ। ਡਾਇਨਮੋ ਜਾਂ ਆਲਟਰਨੇਟਰ ਦੀ ਮੈਗਨੈੇਟਿਕ ਫ਼ੀਲਡ ਨੂੰ ਜਾਂ ਤਾਰਾਂ ਵਾਲੀਆਂ ਵਾਇੰਡਿੰਗਾਂ ਜਿਹਨਾਂ ਨੂੰ ਫ਼ੀਲਡ ਕੁਆਇਲਾਂ ਕਿਹਾ ਜਾਂਦਾ ਹੈ ਅਤੇ ਜਾਂ ਸਥਾਈ ਚੁੰਬਕਾਂ ਦੁਆਰਾ ਪੈਦਾ ਕੀਤੀ ਜਾ ਸਕਦੀ ਹੈ। ਜਨਰੇਟਰ ਜਿਹਨਾਂ ਵਿੱਚ ਸਥਾਈ ਚੁੰਬਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਨੂੰ ਮੈਗਨੈਟੋ ਕਿਹਾ ਜਾਂਦਾ ਹੈ।
- ਆਰਮੇਚਰ: ਜਿਹੜਾ ਕਿ ਕਿਸੇ ਬਿਜਲਈ ਮਸ਼ੀਨ ਵਿੱਚ ਪਾਵਰ ਪੈਦਾ ਕਰਨ ਵਾਲਾ ਹਿੱਸਾ ਹੁੰਦਾ ਹੈ। ਕਿਸੇ ਜਨਰੇਟਰ, ਆਲਟਰਨੇਟਰ ਜਾਂ ਡਾਈਨਮੋ ਵਿੱਚ ਆਰਮੇਚਰ ਵਾਇੰਡਿੰਗਾਂ ਵਿੱਚ ਹੀ ਬਿਜਲਈ ਕਰੰਟ ਪੈਦਾ ਹੁੰਦਾ ਹੈ, ਜਿਹੜਾ ਕਿ ਲੱਗੇ ਹੋਏ ਲੋਡ ਨੂੰ ਪਾਵਰ ਮੁਹੱਈਆ ਕਰਦਾ ਹੈ।
ਆਰਮੇਚਰ ਡਿਜ਼ਾਈਨ ਦੇ ਹਿਸਾਬ ਨਾਲ ਰੋਟਰ ਜਾਂ ਸਟੇਟਰ ਦੋਵਾਂ ਉੱਪਰ ਕਿਸੇ ਇੱਕ ਤੇ ਹੁੰਦਾ ਹੈ, ਅਤੇ ਦੂਜੇ ਹਿੱਸੇ ਉੱਪਰ ਫ਼ੀਲਡ ਕੁਆਇਲ ਜਾਂ ਮੈਗਨੇਟ ਹੁੰਦੇ ਹੁੰਦੇ ਹਨ।
ਡੀ.ਸੀ. ਜਨਰੇਟਰ
ਸੋਧੋਮੈਗਨੈਟਿਕ ਫ਼ੀਲਡ ਵਿੱਚ ਘੁੰਮਣ ਵਾਲੀ ਤਾਰ ਦੀ ਕੁਆਇਲ ਇੱਕ ਕਰੰਟ ਪੈਦਾ ਕਰਦੀ ਹੈ ਜਿਹੜਾ ਕਿ 180° ਚੱਕਰ ਵਿੱਚ ਘੁੰਮਣ ਤੋਂ ਬਾਅਦ ਆਪਣੀ ਦਿਸ਼ਾ ਬਦਲਦਾ ਹੈ, ਜਿਸਨੂੰ ਏ.ਸੀ. ਕਿਹਾ ਜਾਂਦਾ ਹੈ। ਭਾਵੇਂ ਸ਼ੁਰੂਆਤ ਵਿੱਚ ਡੀ.ਸੀ. ਬਿਜਲੀ ਦੀ ਲੋੜ ਹੁੰਦੀ ਸੀ। ਪਹਿਲੇ ਵਰਤੋਂ ਵਿੱਚ ਆਉਣ ਵਾਲੇ ਬਿਜਲਈ ਜਨਰੇਟਰ, ਜਿਹਨਾਂ ਨੂੰ ਡਾਈਨਮੋ ਕਿਹਾ ਜਾਂਦਾ ਹੈ, ਏ.ਸੀ. ਨੂੰ ਡੀ.ਸੀ. ਵਿੱਚ ਕੰਮੂਟੇਟਰ ਦੀ ਸਹਾਇਤਾ ਨਾਲ ਬਦਲ ਦਿੱਤਾ ਜਾਂਦਾ ਸੀ, ਜਿਹੜਾ ਕਿ ਆਰਮੇਚਰ ਸ਼ਾਫ਼ਟ ਦੇ ਉੱਪਰ ਘੁੰਮਣ ਵਾਲੇ ਸਵਿੱਚ ਸੰਪਰਕਾਂ ਤੋਂ ਬਣਿਆ ਹੁੰਦਾ ਹੈ। ਕੰਮੂਟੇਟਰ ਆਰਮੇਚਰ ਵਾਇੰਡਿੰਗਾਂ ਦੇ ਕਨੈਕਸ਼ਨਾਂ ਨੂੰ ਸ਼ਾਫ਼ਟ ਦੇ ਹਰੇਕ 180° ਘੁਮਾਅ ਤੋਂ ਪਿੱਛੋਂ ਉਲਟ ਕਰ ਦਿੰਦਾ ਸੀ, ਜਿਸ ਨਾਲ ਕਿ ਇੱਕ ਪਲਸੇਟਿੰਗ ਡੀ.ਸੀ. ਕਰੰਟ ਪੈਦਾ ਹੋ ਜਾਂਦਾ ਸੀ। ਸਭ ਤੋਂ ਪਹਿਲੇ ਡਾਇਨਾਮੋ ਨੂੰ ਹਿੱਪੋਲਿਟ ਪਿਕਸੀ ਨੇ 1932 ਵਿੱਚ ਬਣਾਇਆ ਸੀ।
ਏ.ਸੀ. ਜਨਰੇਟਰ
ਸੋਧੋਬਹੁਤ ਸਾਰੀਆਂ ਖੋਜਾਂ ਤੋਂ ਪਿੱਛੋ, ਡਾਈਨਮੋ ਦੀ ਜਗ੍ਹਾ ਬਹੁਤ ਸਾਰੀਆਂ ਪਿਛਲੀਆਂ ਖੋਜਾਂ ਨੇ ਲੈ ਲਈ, ਜਿਵੇਂ ਕਿ ਏ.ਸੀ. ਆਲਟਰਨੇਟਰ, ਜਿਹੜਾ ਕਿ ਏ.ਸੀ. ਕਰੰਟ ਪੈਦਾ ਕਰਦਾ ਸੀ।
ਏ.ਸੀ. ਕਰੰਟ ਦੇ ਨਿਰਮਾਣ ਕਰਨ ਵਾਲੇ ਜਨਰੇਟਰ ਮਾਈਕਲ ਫ਼ੈਰਾਡੇ ਦੀ ਸਭ ਤੋਂ ਮੁੱਖ ਖੋਜ ਬਿਜਲਈ ਕਰੰਟ ਦੀ ਮੈਗਨੈਟਿਕ ਇੰਡਕਸ਼ਨ ਦਾ ਸਭ ਤੋਂ ਸਧਾਰਨ ਨਮੂਨਾ ਸਨ। ਫ਼ੈਰਾਡੇ ਨੇ ਆਪ ਵੀ ਇੱਕ ਮੁੱਢਲਾ ਆਲਟਰਨੇਟਰ ਬਣਾਇਆ। ਉਸਦੀ ਮਸ਼ੀਨ ਇੱਕ ਘੁੰਮਣ ਵਾਲੇ ਚਤੁਰਭੁਜ ਵਾਂਗ ਸੀ।[2]