ਜਨਰਲ ਰਿਲੇਟੀਵਿਟੀ ਵਿੱਚ, ਬਿਰਖੌੱਫ ਦੀ ਥਿਊਰਮ ਬਿਆਨ ਕਰਦੀ ਹੈ ਕਿ ਵੈਕੱਮ ਫੀਲਡ ਇਕੁਏਸ਼ਨਾਂ ਦਾ ਕੋਈ ਵੀ ਸਫੈਰੀਕਲੀ ਸਮਿੱਟਰਿਕ (ਗੋਲ-ਸਮਰੂਪ) ਹੱਲ ਜਰੂਰ ਹੀ ਸਥਿਰ ਅਤੇ ਅਸਿੰਪਟੋਟੀਕਲੀ (ਮਨਮਰਜੀ ਤੱਕ ਨਜ਼ਦੀਕ) ਫਲੈਟ (ਪੱਧਰਾ) ਹੋਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਬਾਹਰੀ ਹੱਲ (ਯਾਨਿ ਕਿ ਕਿਸੇ ਗੋਲ, ਨਾ-ਘੁੰਮਦੀ ਹੋਈ, ਗਰੈਵਿਟੀ ਰੱਖਣ ਵਾਲੀ ਵਸਤੂ ਦੇ ਬਾਹਰ ਦੀ ਸਪੇਸਟਾਈਮ) ਜਰੂਰ ਹੀ ਸ਼ਵਾਰਜ਼ਚਿਲਡ ਮੀਟ੍ਰਿਕ ਰਾਹੀਂ ਦਿੱਤਾ ਜਾਣਾ ਚਾਹੀਦਾ ਹੈ।

ਇਹ ਥਿਊਰਮ 1923 ਵਿੱਚ ਜੀ.ਡੀ. ਬਿਰਖੌੱਫ (ਇੱਕ ਹੋਰ ਜਿਆਦਾ ਪ੍ਰਸਿੱਥ ਬਿਰਖੌੱਫ ਥਿਊਰਮ, ਪੋਆਇੰਟਵਾਈਜ਼ ਅਰਗੋਡਿਕ ਥਿਊਰਮ ਦਾ ਲੇਖਕ, ਜੋ ਅਰਗੋਡਿਕ ਥਿਊਰੀ ਦਾ ਅਧਾਰ ਹੇ) ਦੁਆਰਾ ਸਾਬਤ ਕੀਤੀ ਗਈ ਸੀ। ਫੇਰ ਵੀ, ਸਟੈੱਨਲੇ ਡੇਜ਼ੇਰ ਨੇ ਤਾਜ਼ਾ ਸਮਿਆਂ ਵਿੱਚ ਦੱਸਿਆ ਹੈ ਕਿ ਇਹ ਦੋ ਸਾਲ ਪਹਿਲਾਂ ਇੱਕ ਬਹੁਤ ਘੱਟ ਜਾਣੇ ਜਾਂਦੇ ਨੌਰਵੀਅਨ ਭੌਤਿਕ ਵਿਗਿਆਨੀ ਜੌਰਗ ਤੋਫਟੇ ਜੈਬਸੇਨ ਦੁਆਰਾ ਪਬਲਿਸ਼ ਕੀਤੀ ਗਈ ਸੀ।