ਬਿਲ ਟਿਲਡਨ
ਵਿਲੀਅਮ ਟਾਟੇਮ ਟਿਲਡਨ II (ਫਰਵਰੀ 10, 1893 - 5 ਜੂਨ, 1953), (ਉਪਨਾਮ "ਬਿੱਗ ਬਿੱਲ") ਇੱਕ ਅਮਰੀਕੀ ਪੁਰਸ਼ ਟੈਨਿਸ ਖਿਡਾਰੀ ਸੀ, ਉਸਨੂੰ ਅਕਸਰ ਸਭ ਤੋਂ ਮਹਾਨ ਟੇਨਿਸ ਖਿਡਾਰੀਆਂ ਚੋਂ ਇੱਕ ਮੰਨਿਆ ਜਾਂਦਾ ਹੈ।[2] ਟਿਡਲਨ ਨੇ 1920 ਤੋਂ 1925 ਤੱਕ ਛੇ ਸਾਲਾਂ ਲਈ ਵਿਸ਼ਵ ਨੰਬਰ 1 ਖਿਡਾਰੀ ਦਾ ਖਿਤਾਬ ਜਿੱਤਿਆ। ਉਸ ਨੇ ਦਸ ਗ੍ਰੈਂਡ ਸਲੈਮ ਮੁਕਾਬਲੇ, ਇੱਕ ਵਿਸ਼ਵ ਹਾਰਡ ਕੋਰਟ ਚੈਂਪੀਅਨਸ਼ਿਪ ਅਤੇ ਚਾਰ ਪ੍ਰੋ ਸਕਾਲਮ ਟੂਰਨਾਮੈਂਟ ਸਮੇਤ 15 ਮੇਜਰ ਸਿੰਗਲ ਖਿਤਾਬ ਜਿੱਤੇ, ਉਹ 1920 ਵਿੱਚ ਵਿੰਬਲਡਨ ਨੂੰ ਜਿੱਤਣ ਵਾਲਾ ਪਹਿਲਾ ਅਮਰੀਕੀ ਸੀ। ਉਸ ਨੇ ਸੱਤ ਯੂਐਸ ਚੈਂਪੀਅਨਸ਼ਿਪ ਟਾਈਟਲ (ਰਿਚਰਡ ਸੀਅਰਜ਼ ਅਤੇ ਬਿਲ ਲਾਰੈਨਡ ਨਾਲ ਸਾਂਝੇ ਤੌਰ 'ਤੇ) ਤੇ ਵੀ ਜਿੱਤ ਦਰਜ ਕੀਤੀ।
ਪੂਰਾ ਨਾਮ | ਵਿਲਿਅਮ ਟਾਟੇਮ ਟਿਲਡਨ ਜੇਆਰ |
---|---|
ਦੇਸ਼ | ਸੰਯੁਕਤ ਰਾਜ |
ਜਨਮ | ਫਿਲਡੇਲਫਿਯਾ, PA, U.S. | ਫਰਵਰੀ 10, 1893
ਮੌਤ | ਜੂਨ 5, 1953 ਲੌਸ ਏਂਜਲਸ, ਸੀਏ, ਯੂ ਐਸ | (ਉਮਰ 60)
ਕੱਦ | 6 ft 1+1⁄2 in (1.87 m) |
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1931 (1912 ਤੋਂ ਟੂਰ) |
ਸਨਿਅਾਸ | 1946 |
ਅੰਦਾਜ਼ | ਸੱਜੇ -ਹੱਥਾ (1-ਹੱਥ ਬੈਕਹੈਂਡ) |
Int. Tennis HOF | 1959 (member page) |
ਸਿੰਗਲ | |
ਕਰੀਅਰ ਰਿਕਾਰਡ | 907–62 (93.6%) |
ਕਰੀਅਰ ਟਾਈਟਲ | 138 |
ਸਭ ਤੋਂ ਵੱਧ ਰੈਂਕ | No. 1 (1920, A. Wallis Myers)[1] |
ਗ੍ਰੈਂਡ ਸਲੈਮ ਟੂਰਨਾਮੈਂਟ | |
ਫ੍ਰੈਂਚ ਓਪਨ | F (1927, 1930) |
ਵਿੰਬਲਡਨ ਟੂਰਨਾਮੈਂਟ | W (1920, 1921, 1930) |
ਯੂ. ਐਸ. ਓਪਨ | W (1920, 1921, 1922, 1923, 1924, 1925, 1929) |
ਟੂਰਨਾਮੈਂਟ | |
ਵਿਸ਼ਵ ਹਾਰਡ ਕੋਰਟ ਟੂਰਨਾਮੈਂਟ | W (1921) |
Professional majors | |
ਯੂ. ਐਸ. ਪ੍ਰੋ ਟੈਨਿਸ਼ ਟੂਰਨਾਮੈਂਟ | W (1931, 1935) |
ਵੇਮਨਲੇ ਟੂਰਨਾਮੈਂਟ | F (1935, 1937) |
ਫ੍ਰੈਂਚ ਪ੍ਰੋ ਟੂਰਨਾਮੈਂਟ | W (1933, 1934) |
ਡਬਲ | |
ਗ੍ਰੈਂਡ ਸਲੈਮ ਡਬਲ ਨਤੀਜੇ | |
ਵਿੰਬਲਡਨ ਟੂਰਨਾਮੈਂਟ | W (1927) |
ਯੂ. ਐਸ. ਓਪਨ | W (1918, 1922, 1923) |
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ | |
ਯੂ. ਐਸ. ਓਪਨ | W (1913, 1914, 1922, 1923) |
ਟੀਮ ਮੁਕਾਬਲੇ | |
ਡੇਵਿਸ ਕੱਪ | W (1920, 1921, 1922, 1923, 1924, 1925, 1926) |
ਟਿਲਡਨ ਨੇ 1920 ਦੇ ਦਹਾਕੇ ਦੇ ਪਹਿਲੇ ਅੱਧ ਵਿੱਚ ਅੰਤਰਰਾਸ਼ਟਰੀ ਟੈਨਿਸ ਦੀ ਦੁਨੀਆ ਵਿੱਚ ਦਬਦਬਾ ਬਣਾਈ ਰੱਖਿਆ ਅਤੇ 1912-29 ਦੇ ਆਪਣੇ 18-ਸਾਲ ਦੇ ਸਮੇਂ ਦੇ ਦੌਰਾਨ 192 ਟੂਰਨਾਮੈਂਟਾਂ ਵਿੱਚੋਂ 138 ਟੂਰਨਾਮੈਂਟ ਜਿੱਤੇ। 1929 ਦੇ ਯੂਐਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਟਿਲਡਨ ਸਿੰਗਲ ਗ੍ਰੈਂਡ ਸਲੈਂਮ ਦੇ ਫਾਈਨਲ ਤੱਕ ਪਹੁੰਚਣ ਵਾਲਾ ਪਹਿਲਾ ਖਿਡਾਰੀ ਸੀ। ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਉਸ ਦੇ ਦਸ ਫਾਈਨਲ 2017 ਤੱਕ ਰੋਜਰ ਫੈਡਰਰ ਦੇ ਫਾਈਨਲ ਵਿੱਚ ਪੁੱਜਣ ਤੱਕ ਰਿਕਾਰਡ ਤੇ ਬਣੇ ਰਹੇ। ਉਸ ਨੇ 37 ਸਾਲ ਦੀ ਉਮਰ ਵਿੱਚ ਵਿੰਬਲਡਨਨ ਵਿਖੇ 1930 ਵਿੱਚ ਆਪਣਾ ਆਖਰੀ ਮੇਜਰ ਖਿਤਾਬ ਜਿੱਤਿਆ ਸੀ। ਉਹ ਉਸ ਸਾਲ ਦੇ ਆਖਰੀ ਦਿਨ ਪ੍ਰੋਫੈਸ਼ਨਲ ਬਣ ਗਿਆ ਅਤੇ 15 ਸਾਲਾਂ ਲਈ ਹੋਰ ਪੇਸ਼ਾਵਰਾਂ ਨਾਲ ਕੰਮ ਕਰਦਾ ਰਿਹਾ।
ਨਿੱਜੀ ਜ਼ਿੰਦਗੀ
ਸੋਧੋਬਿਲ ਟਿਲਡੇਨ ਦਾ ਜਨਮ 10 ਫਰਵਰੀ 1893 ਨੂੰ ਗਰੈਮਟਾਊਨ, ਫਿਲਡੇਲਫਿਆ ਵਿੱਚ ਹੋਇਆ। ਉਸ ਦੇ ਪਿਤਾ ਵਿਲੀਅਮ ਟੈਟਮ ਟਿਲਡੇਨ ਸਨ, ਜੋ ਇੱਕ ਉੱਨ ਵਪਾਰੀ ਅਤੇ ਸਥਾਨਕ ਸਿਆਸਤਦਾਨ ਸਨ ਅਤੇ ਉਸਦੀ ਮਾਂ ਸੇਲੀਨਾ ਇੱਕ ਪਿਆਨੋਵਾਦੀ ਸੀ।[3] ਬਰਾਈਟ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਉਸਦੀ ਮੌਤ ਹੋ ਗਈ ਸੀ, ਜਦੋਂ ਟਿਲਡਨ 18 ਸਾਲ ਦਾ ਸੀ। ਟਿਲਡਨ ਨੂੰ ਆਪਣੀ ਪਹਿਲੀ ਮਾਸੀ ਨਾਲ ਰਹਿਣ ਲਈ ਭੇਜ ਦਿੱਤਾ ਗਿਆ ਸੀ। ਉਸ ਦੇ ਪਿਤਾ ਅਤੇ ਇੱਕ ਵੱਡੇ ਭਰਾ ਹਰਬਰਟ ਦੀ ਮੌਤ ਨੇ ਉਸ ਨੂੰ ਗਹਿਰਾਈ ਤੱਕ ਪ੍ਰਭਾਵਤ ਕੀਤਾ। ਆਪਣੀ ਪੂਰੀ ਦੁਨੀਆ ਦੇ ਸਫ਼ਰ ਦੇ ਬਾਵਜੂਦ, ਟਿਲਡੇਨ ਆਪਣੀ ਮਾਸੀ ਦੇ ਘਰ 1941 ਤੱਕ ਰਹੇ, ਜਦੋਂ ਉਹ 48 ਸਾਲ ਦੇ ਸਨ।
ਅੰਕੜੇ
ਸੋਧੋ'ਖ਼ਿਤਾਬ' '/' ਖੇਡੇ ' | 'ਕੈਰੀਅਰ ਜਿੱਤ-ਹਾਰ' | ਕੈਰੀਅਰ ਜਿੱਤ % | |||||||||||||||||
---|---|---|---|---|---|---|---|---|---|---|---|---|---|---|---|---|---|---|---|
ਗ੍ਰੈਂਡ ਸਲੈਂਮ ਟੂਰਨਾਮੈਂਟ | ਐਮੇਚਿਉ ਕੈਰੀਅਰ | 10 / 23 | 114–13 | 89.76 | |||||||||||||||
1915 | 1916 | 1917 | 1918 | 1919 | 1920 | 1921 | 1922 | 1923 | 1924 | 1925 | 1926 | 1927 | 1928 | 1929 | 1930 | ||||
ਆਸਟਰੇਲੀਅਨ | A | Not Held | A | A | A | A | A | A | A | A | A | A | A | A | 0 / 0 | 0–0 | N/A | ||
ਫ੍ਰੈਂਚ | Not Held | ਸਿਰਫ਼ ਫ੍ਰੈਂਚ ਖਿਡਾਰੀਆਂ ਲਈ | A | A | F | A | SF | F | 0 / 3 | 14–3 | 82.35 | ||||||||
ਵਿੰਬਲਡਨ | Not Held | A | W | W | A | A | A | A | A | SF | SF | SF | W | 3 / 6 | 31–3 | 91.18 | |||
U.S. | A | 1R | 3R | F | F | W | W | W | W | W | W | QF | F | A | W | SF | 7 / 14 | 69–7 | 90.79 |
ਪ੍ਰੋ ਸਲਾਮ ਟੂਰਨਾਮੇਂਟ | ਪੇਸ਼ੇਵਰ ਕਰੀਅਰ | 4 / 19 | 36–17 | 67.92 | |||||||||||||||
1931 | 1932 | 1933 | 1934 | 1935 | 1936 | 1937 | 1938 | 1939 | 1940 | 1941 | 1942 | 1943 | 1944 | 1945 | 1946 | ||||
ਫ੍ਰੈਂਚ ਪ੍ਰੋ | A | A | W | W | SF | A | SF | F | SF | Not Held | 2 / 6 | 10–4 | 71.43 | ||||||
ਵੈਂਬਲੀ ਪ੍ਰੋ | Not Held | 3rd | F | N.H. | F | N.H. | 3rd | Not Held | 0 / 4 | 8–6 | 57.14 | ||||||||
ਯੂਐਸ ਪ੍ਰੋ | W | SF | A | A | W | A | A | A | SF | SF | QF | A | QF | N.H. | SF | 1R | 2 / 9 | 18–7 | 72.00 |
Total: | 14 / 42 | 150–30 | 83.33 |
ਹਵਾਲੇ
ਸੋਧੋ- ↑ United States Lawn Tennis Association (1972). Official Encyclopedia of Tennis (First Edition), p. 423.
- ↑ "Top 10 Men's Tennis Players of All Time". Sports Illustrated. Retrieved February 29, 2016.
- ↑ "Bill Tilden". American National Biography Online.