ਬਿਸਮਿੱਲ੍ਹਾ ਰਸਮ ਮੁਸਲਮਾਨ ਧਰਮ ਨੂੰ ਮੰਨਣ ਵਾਲਿਆਂ ਦੀ ਇੱਕ ਪਰੰਪਰਾਗਤ ਰਸਮ ਹੈ। ਬਿਸਮਿੱਲ੍ਹਾ ਰਸਮ, ਜਿਸ ਨੂੰ ਬਿਸਮਿੱਲ੍ਹਾਖਾਨੀ ਵੀ ਕਿਹਾ ਜਾਂਦਾ ਹੈ, ਇਸ ਸੱਭਿਆਚਾਰਕ ਰਸਮ ਨੂੰ ਜ਼ਿਆਦਾਤਰ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਉਪ ਮਹਾਂਦੀਪ ਦੇ ਮੁਸਲਮਾਨਾਂ ਦੁਆਰਾ ਮਨਾਇਆ ਜਾਂਦਾ ਹੈ।[1] ਇਹ ਇੱਕ ਬੱਚੇ ਲਈ ਅਰਬੀ ਲਿਪੀ ਵਿੱਚ ਕੁਰਾਨ ਦਾ ਪਾਠ ਕਰਨਾ ਸਿੱਖਣ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਰਸਮ ਨੂੰ ਧਾਰਮਿਕ ਤੌਰ ਉੱਤੇ ਨਿਰਧਾਰਤ ਨਹੀਂ ਕੀਤਾ ਹੋਇਆ । ਇਹ ਰਸਮ ਦੱਸਦੀ ਹੈ ਕਿ ਇੱਕ ਬੱਚੇ ਨੂੰ ਕੁਰਾਨ ਕਿਵੇਂ ਪੜ੍ਹਨੀ ਚਾਹੀਦੀ ਹੈ ਅਤੇ ਸਹੀ ਢੰਗ ਨਾਲ ਕਿਵੇਂ ਪ੍ਰਾਰਥਨਾ ਕਰਨੀ ਹੈ।[2] ਇਸ ਰਸਮ ਦਾ ਨਾਮ ਬਿਸਮਿੱਲਾ ("ਰੱਬ ਦੇ ਨਾਮ ਤੋਂ") ਨਾਮ ਉੰਤੇ ਰੱਖਿਆ ਗਿਆ ਹੈ ਜੋ ਕੁਰਾਨ ਦੇ ਸ਼ੁਰੂਆਤੀ ਸ਼ਬਦ ਹਨ।

ਸਮਾਰੋਹ

ਸੋਧੋ

ਇਹ 4 ਤੋਂ 5 ਸਾਲ ਦੀ ਉਮਰ ਦੇ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ ਆਯੋਜਿਤ ਕੀਤਾ ਜਾਂਦਾ ਹੈ, ਅਕਸਰ ਉਦੋਂ ਜਦੋਂ ਬੱਚਾ ਚਾਰ ਸਾਲ, ਚਾਰ ਮਹੀਨੇ ਅਤੇ ਚਾਰ ਦਿਨ ਦਾ ਹੋ ਜਾਂਦਾ ਹੈ। ਬੱਚੇ ਨੂੰ ਰਵਾਇਤੀ ਪਹਿਰਾਵਾ ਅਤੇ ਗਹਿਣੇ ਪਹਿਨਾਏ ਜਾਂਦੇ ਹਨ ਅਤੇ ਉਸਨੂੰ ਕੁਰਾਨ ਦੇ ਸ਼ੁਰੂਆਤੀ ਸ਼ਬਦ, ਬਿਸ਼ਮ ਇਲਾਹ ਇਰ-ਰਹਮਾਨ ਇਰ-ਰਹੀਮ (ਅੱਲ੍ਹਾ ਦੇ ਨਾਮ ਤੋਂ, ਜੋ ਸਭ ਤੋਂ ਦਿਆਲੂ ਤੇ ਕ੍ਰਿਪਾਲੂ ਹੈ) ਦਾ ਪਾਠ ਕਰਵਾਇਆ ਜਾਂਦਾ ਹੈ।[3]

ਇਹ ਪਰੰਪਰਾਗਤ ਤੌਰ ਉੱਤੇ ਪਰਿਵਾਰ ਅਤੇ ਦੋਸਤਾਂ ਲਈ ਇੱਕ ਸ਼ਾਨਦਾਰ ਸ਼ਾਮ ਹੁੰਦੀ ਹੈ। ਇਸ ਦਿਨ ਰਾਤ ਦੇ ਖਾਣੇ ਵਿੱਚ ਸ਼ਾਨਦਾਰ ਭੋਜਨ ਪਰੋਸਿਆ ਜਾਂਦਾ ਹੈ ਅਤੇ ਮਹਿਮਾਨ ਗਲੇ ਮਿਲਦੇ ਹਨ ਅਤੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ।

ਹਵਾਲੇ

ਸੋਧੋ
  1. Islam, Sirajul; Miah, Sajahan; Khanam, Mahfuza et al., eds. (2012). "Bangladesh". ਬੰਗਲਾਪੀਡੀਆ: ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼ (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. http://en.banglapedia.org/index.php?title=Bangladesh. Retrieved 4 ਦਸੰਬਰ 2024. 
  2. Bilquis Jehan Khan. "A Song of Hyderabad". thefridaytimes.com. Archived from the original on 22 February 2014. Retrieved 28 January 2012.
  3. "Life & Death". Archived from the original on 5 May 2012. Retrieved 28 January 2012.