ਬਿੰਬੀਸਾਰ
ਬਿੰਬਸਾਰ (558 ਬੀਸੀ –491 ਬੀਸੀ)[1]ਹਰਿਯੰਕ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ, ਜਿਸ ਨੂੰ ਆਪ ਦੇ ਪਿਤਾ ਨੇ 15 ਸਾਲ ਦੀ ਉਮਰ ਵਿੱਚ ਹੀ ਰਾਜਾ ਥਾਪ ਦਿੱਤਾ। ਸ਼ੁਰੂ ਤੋਂ ਹੀ ਬਿੰਬਸਾਰ ਨੇ ਰਾਜ-ਵਿਸਤਾਰ ਦੀ ਨੀਤੀ ਨੂੰ ਚਲਾਇਆ। ਉਹ ਇੱਕ ਸੰਗਠਿਤ ਰਾਜ ਦਾ ਸ਼ਾਸਕ ਸੀ ਜਿਹੜਾ ਚਾਰੇ ਪਾਸਿਉਂ ਪਹਾੜਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ਪੱਥਰ ਦੀਆਂ ਦੀਵਾਰਾਂ ਨਾਲ ਵੀ ਵਲਿਆ ਹੋਇਆ ਸੀ। ਬਿੰਬਸਾਰ ਦੀ ਰਾਜਧਾਨੀ ਗਿਰੀਵ੍ਰਜ ਸੀ ਜੋ ਪੰਜ ਪਹਾੜੀਆਂ ਨਾਲ ਘਿਰੀ ਹੋਈ ਸੀ ਜੋ ਭਾਰਤ ਦੀ ਸਭ ਤੋਂ ਪ੍ਰਚੀਨ ਉਸਾਰੀ ਸੀ। ਬਿੰਬਸਾਰ ਦੇ ਰਾਜ ਦੀ ਮਿੱਟੀ ਬਹੁਤ ਉਪਜਾਊ ਸੀ। ਬਿੰਬਸਾਰ ਦੀ ਸਭ ਤੋਂ ਵਰਣਨ ਯੋਗ ਸਫਲਤਾ ਆਪਣੇ ਗਵਾਂਢੀ ਰਾਜ ਅੰਗ ਜਿਹੜਾ ਪੂਰਬੀ ਬਿਹਾਰ ਸੀ ਨੂੰ ਆਪਣੇ ਰਾਜ ਵਿੱਚ ਮਲਾਉਣਾ ਸੀ, ਇਸ ਦੀ ਰਾਜਧਾਨੀ ਭਾਗਲਪੁਰ ਦੇ ਨੇੜੇ ਚੰਪਾ ਸੀ। ਉਸ ਨੇ ਕੋਸਲ ਰਾਜ ਅਤੇ ਵੈਸ਼ਾਲੀ ਰਾਜ ਨਾਲ ਵਿਵਾਹਰ ਸਬੰਧ ਵੀ ਬਣਾਏ।
ਬਿੰਬੀਸਾਰ | |
---|---|
ਮਗਧ ਸਲਤਨਤ ਦਾ ਬਾਦਸਾਹ | |
ਸ਼ਾਸਨ ਕਾਲ | 544–492 ਬੀਸੀ |
ਵਾਰਸ | ਅਜਾਤਸ਼ਤਰੂ |
ਜਨਮ | 558 ਬੀਸੀ |
ਮੌਤ | 492 ਬੀਸੀ |
ਜੀਵਨ-ਸਾਥੀ | ਕੋਸਲਾ ਦੇਵੀ ਚੇਲਾਨਾ ਜਸੇਮਾ |
ਔਲਾਦ | ਅਜਾਤਸ਼ਤਰੂ, ਅਭੇ |
ਘਰਾਣਾ | ਹਰਿਯੰਕ ਵੰਸ਼ |
ਧਰਮ | ਬੁੱਧ ਧਰਮ, ਜੈਨ ਧਰਮ |
ਨਵੇ ਰਾਜ
ਸੋਧੋਬਿੰਬਸਾਰ ਨੇ ਗਿਰੀਵ੍ਰਜ ਦੇ ਉੱਤਰ ਵਿੱਚ ਪਹਾੜੀ ਦੀ ਤਲਹਟ ਹੇਠ ਵਿੱਚ ਰਾਜਗੀਰ ਨਗਰ ਦਾ ਨਿਰਮਾਣ ਕੀਤਾ ਜੋ ਪਟਨਾ ਜ਼ਿਲ੍ਹੇ ਵਿੱਚ ਅੱਜ ਵੀ ਹੈ।
ਧਾਰਮਿਕ
ਸੋਧੋਵਰਧਮਾਨ ਮਹਾਂਵੀਰ ਜੋ ਜੈਨੀਆਂ ਦਾ ਅੰਤਿਮ ਤੀਰਥੰਕਰ ਸਨ ਅਤੇ ਮਹਾਤਮਾ ਬੁੱਧ ਜੋ ਬੁੱਧ ਦੇ ਮਹਾਨ ਆਗੂ ਸਨ, ਨੇ ਬਿੰਬਸਾਰ ਦਾ ਸ਼ਾਸਨ ਕਾਲ ਵਿੱਚ ਆਪਣੇ ਸਿਧਾਂਤਾਂ ਦਾ ਪ੍ਰਚਾਰ ਕੀਤਾ।
ਮੌਤ
ਸੋਧੋਆਪ ਬਿਰਧ ਅਵਸਥਾ ਵਿੱਚ ਆਪਣੇ ਪੁੱਤਰ ਅਜਾਤਸ਼ਤਰੂ ਹੱਥੋਂ ਹੀ ਕਤਲ ਹੋ ਗਿਆ।
ਹਵਾਲੇ
ਸੋਧੋ- ↑ Rawlinson, Hugh George. (1950) A Concise History of the Indian People, Oxford University Press. p. 46.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |