ਬੀਕਮਿੰਗ ਜੇਨ ਇੱਕ 2007 ਦਾ ਬ੍ਰਿਟਿਸ਼-ਆਇਰਿਸ਼ ਜੀਵਨੀ-ਅਧਾਰਿਤ ਰੋਮਾਂਸਵਾਦੀ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ ਜੂਲੀਅਨ ਜਾਰੋਲਡ ਨੇ ਕੀਤਾ ਹੈ। ਇਸ ਨੂੰ ਵਖਾਇਆ ਗਿਆ ਹੈ। ਇਹ ਅੰਗਰੇਜ਼ੀ ਲੇਖਕ ਜੇਨ ਔਸਟਿਨ ਦੇ ਸ਼ੁਰੂ ਦੇ ਜੀਵਨ ਅਤੇ ਟੌਮ ਲੈਨਗੋਇਸ ਲੇਫਰੋਏ ਨਾਲ ਉਸ ਦੇ ਸਦੀਵੀ ਪਿਆਰ ਨੂੰ ਪੇਸ਼ ਕਰਦੀ ਹੈ। ਅਮਰੀਕੀ ਅਭਿਨੇਤਰੀ ਐਨ ਹੈਥਵੇ ਨੇ ਟਾਈਟਲ ਪਾਤਰ ਦੇ ਤੌਰ ਤੇ ਭੂਮਿਕਾ ਨਿਭਾਈ ਹੈ ਜਦਕਿ ਉਸਦੀ ਰੋਮਾਂਟਿਕ ਦਿਲਚਸਪੀ ਦਾ ਪਾਤਰ ਸਕੌਟਿਸ਼ ਅਭਿਨੇਤਾ ਜੇਮਸ ਮੈਕਅਵਾਏ ਨੇ ਨਿਭਾਇਆ ਹੈ। ਇਸ ਫ਼ਿਲਮ ਵਿੱਚ ਜੂਲੀ ਵਾਲਟਰਜ਼, ਜੇਮਜ਼ ਕ੍ਰੌਮਵੈਲ ਅਤੇ ਮੈਗੀ ਸਮਿਥ ਵੀ ਸ਼ਾਮਲ ਹਨ। ਇਹ ਫ਼ਿਲਮ ਕਈ ਕੰਪਨੀਆਂ ਦੇ ਸਹਿਯੋਗ ਨਾਲ ਬਣਾਈ ਗਈ ਸੀ, ਜਿਨ੍ਹਾਂ ਵਿੱਚ ਈਕੋਸਸੇ ਫਿਲਮਸ ਅਤੇ ਬਲਿਊਪ੍ਰਿੰਟ ਪਿਕਚਰਸ ਸ਼ਾਮਲ ਹਨ। ਇਸ ਨੇ ਆਇਰਿਸ਼ ਫਿਲਮ ਬੋਰਡ ਅਤੇ ਯੂਕੇ ਫਿਲਮ ਕੌਂਸਲ ਪ੍ਰੀਮੀਅਰ ਫੰਡ ਤੋਂ ਫੰਡ ਪ੍ਰਾਪਤ ਕੀਤਾ।

ਬੀਕਮਿੰਗ ਜੇਨ
ਨਿਰਦੇਸ਼ਕJulian Jarrold
ਨਿਰਮਾਤਾGraham Broadbent
Robert Bernstein
Douglas Rae
ਲੇਖਕKevin Hood
Sarah Williams
ਸਿਤਾਰੇ
ਸੰਗੀਤਕਾਰAdrian Johnston
ਸਿਨੇਮਾਕਾਰEigil Bryld
ਸੰਪਾਦਕEmma E. Hickox
ਸਟੂਡੀਓHanWay Films
BBC Films
Ecosse Films
2 Entertain
Blueprint Pictures
Bord Scannán na hÉireann
ਵਰਤਾਵਾBuena Vista International (UK)
Miramax Films (US)
ਰਿਲੀਜ਼ ਮਿਤੀ(ਆਂ)
  • 9 ਮਾਰਚ 2007 (2007-03-09)
ਮਿਆਦ120 minutes[1]
ਦੇਸ਼United Kingdom
Ireland
ਭਾਸ਼ਾEnglish
ਬਜਟ$16.5 million[2]
ਬਾਕਸ ਆਫ਼ਿਸ$39,380,877[2]

ਇਹ ਫ਼ਿਲਮ 2003 ਵਿੱਚ ਜੋਨ ਹੰਟਰ ਸਪੇਂਸ ਦੀ ਕਿਤਾਬ 'ਬੀਕਮਿੰਗ ਜੇਨ ਔਸਟਨ' ਉੱਤੇ ਆਧਾਰਤ ਹੈ, ਜਿਸ ਨੂੰ ਇਤਿਹਾਸਕ ਸਲਾਹਕਾਰ ਵਜੋਂ ਵੀ ਰੱਖਿਆ ਗਿਆ ਸੀ। ਸਾਰਾਹ ਵਿਲੀਅਮਸ ਅਤੇ ਕੇਵਿਨ ਹੁੱਡ ਦੁਆਰਾ ਵਿਕਸਿਤ ਅੰਤਿਮ ਸਕ੍ਰੀਨਪਲੇਅ, ਆਸਟਿਨ ਬਾਰੇ ਕੁਝ ਜਾਣੇ-ਪਛਾਣੇ ਤੱਥ ਇਕੱਠੇ ਜੋੜ ਕੇ ਇੱਕ ਬਝਵੀਂ ਕਹਾਣੀ ਬਣ ਜਾਂਦੀ ਹੈ, ਜੋ ਕਿ ਸਹਿ-ਲੇਖਕ ਗ੍ਰਾਹਮ ਬ੍ਰੌਡਬੈਂਟ ਦੇ ਸ਼ਬਦਾਂ ਵਿੱਚ "ਸਾਡੇ ਆਪਣੇ ਔਸਟੈਨਸੇਕੀ ਲੈਂਡਸਕੇਪ" ਵਿੱਚ ਵਿਚਰਦੀ ਹੈ। ਹੁੱਡ ਦੇ ਅਨੁਸਾਰ, ਉਸ ਨੇ " ਆੱਸਟਿਨ ਦੇ ਸੰਸਾਰ ਬਾਰੇ ਉਸਦੀਆਂ ਕਿਤਾਬਾਂ ਅਤੇ ਚਿੱਠੀਆਂ ਤੋਂ ਜੋ ਪਤਾ ਹੈ" ਉਸਨੂੰ ਕੱਤ ਕੇ ਕਹਾਣੀ ਬੁਣਨ ਦਾ ਯਤਨ ਕੀਤਾ ਅਤੇ ਉਸਦਾ ਵਿਸ਼ਵਾਸ ਸੀ ਕਿ 'ਪ੍ਰਾਈਡ ਐਂਡ ਪ੍ਰੈਜੁਡਿਸ' ਲਈ ਪ੍ਰੇਰਨਾ ਔਸਟਿਨ ਦੀ ਨਿੱਜੀ ਜ਼ਿੰਦਗੀ ਸੀ। ਜੈਰੋਲਡ ਨੇ 2006 ਦੇ ਅਰੰਭ ਵਿੱਚ ਫਿਲਮ ਦਾ ਉਤਪਾਦਨ ਸ਼ੁਰੂ ਕੀਤਾ, ਮੁੱਖ ਤੌਰ ਤੇ ਆਇਰਲੈਂਡ ਵਿੱਚ ਸ਼ੂਟ ਕਰਨ ਨੂੰ ਤਰਜੀਹ ਦਿੱਤੀ, ਕਿਉਂਕਿ ਉਸ ਨੇ ਦੇਖਿਆ ਕਿ ਇਸ ਕੋਲ ਹੈਪਸ਼ਾਇਰ, ਇੰਗਲੈਂਡ, ਜਿਥੇ ਆਸਟਿਨ ਦਾ ਪਾਲਣ ਪੋਸ਼ਣ ਹੋਇਆ ਸੀ, ਨਾਲੋਂ ਬਿਹਤਰ ਸੰਭਾਲੀਆਂ ਹੋਈਆਂ ਥਾਵਾਂ ਸਨ।

ਸਭ ਤੋਂ ਪਹਿਲਾਂ 9 ਮਾਰਚ 2007 ਨੂੰ ਯੂਨਾਈਟਿਡ ਕਿੰਗਡਮ ਵਿੱਚ ਅਤੇ ਬਾਅਦ ਵਿੱਚ ਦੂਜੇ ਦੇਸ਼ਾਂ ਵਿੱਚ ਰਿਲੀਜ਼ ਹੋਈ, ਬੀਕਮਿੰਗ ਜੇਨ ਨੇ ਦੁਨੀਆ ਭਰ ਵਿੱਚ ਕਰੀਬ 37 ਮਿਲੀਅਨ ਡਾਲਰ ਦੀ ਕਮਾਈ ਕੀਤੀ। ਫਿਲਮ ਨੇ ਆਲੋਚਕਾਂ ਕੋਲੋਂ ਰਲੀਆਂ ਮਿਲੀਆਂ ਸਮੀਖਿਆਵਾਂ ਪ੍ਰਾਪਤ ਕੀਤੀਆਂ। ਹੈਥਵੇ ਦੀ ਕਾਰਗੁਜ਼ਾਰੀ ਨੂੰ ਰਲੀ ਮਿਲੀ ਰਿਸੈਪਸ਼ਨ ਪ੍ਰਾਪਤ ਹੋਈ, ਕੁਝ ਸਮੀਖਿਅਕਾਂ ਨੇ ਨਕਾਰਾਤਮਕ ਤੌਰ ਤੇ ਉਸਦੀ ਕੌਮੀਅਤ ਅਤੇ ਲਹਿਜ਼ੇ ਤੇ ਧਿਆਨ ਕੇਂਦਰਿਤ ਕੀਤਾ। ਟਿੱਪਣੀਕਾਰਾਂ ਅਤੇ ਵਿਦਵਾਨਾਂ ਨੇ ਫਿਲਮ ਦੇ ਅੰਦਰ ਔਸਟਿਨ ਦੇ ਪਾਤਰਾਂ ਅਤੇ ਥੀਮਾਂ ਦਾ ਵਿਸ਼ਲੇਸ਼ਣ ਕੀਤਾ ਹੈ, ਅਤੇ ਫਿਲਮ ਦੀ ਰੀਲਿਜ਼ ਵਿੱਚ ਜਨਤਕ ਮਾਰਕੀਟਿੰਗ ਦੇ ਅਮਲ ਨੂੰ ਵੀ ਧਿਆਨ ਵਿੱਚ ਰੱਖਿਆ ਹੈ।

ਪਲਾਟਸੋਧੋ

ਜੇਨ ਆਸਟਨ, ਮਾਣਯੋਗ ਜੌਰਜ ਔਸਟਨ ਅਤੇ ਉਸਦੀ ਪਤਨੀ ਦੀ ਛੋਟੀ ਲੜਕੀ ਹੈ ਅਤੇ ਹਾਲੇ ਤਕ ਉਸ ਲਈ ਇੱਕ ਢੁਕਵੇਂ ਪਤੀ ਦੀ ਭਾਲ ਚੱਲ ਰਹੀ ਹੈ। ਉਹ ਇੱਕ ਲੇਖਕ ਹੋਣ ਦੀ ਚਾਹਵਾਨ ਹੈ, ਜਿਸ ਕਰਕੇ ਉਸਦੀ ਮਾਂ ਨਿਰਾਸ਼ ਹੈ ਅਤੇ ਉਸਦੇ ਪਿਤਾ ਨੂੰ ਮਾਣ ਹੋ ਰਿਹਾ ਹੈ।

ਥਾਮਸ ਲੇਫਰੋਏ ਇੱਕ ਬਦਨਾਮ ਵਕੀਲ ਹੈ। ਆਪਣੇ ਵਿਹਾਰ ਨੂੰ ਉਹ ਪੇਸ਼ੇ ਦੇ ਲੋਕਾਂ ਲਈ "ਆਮ" ਦੇ ਰੂਪ ਵਿੱਚ ਬਿਆਨ ਕਰਦਾ ਹੈ। ਟੌਮ ਜੇਨ ਨੂੰ ਮਿਲਣ ਤੇ ਪਹਿਲਾ ਪ੍ਰਭਾਵ ਬੜਾ ਭੈੜਾ ਛੱਡਦਾ ਹੈ - ਜਦੋਂ ਉਹ ਕੰਪਨੀ ਲਈ ਆਪਣੀ ਲਿਖਤ ਪੜ੍ਹ ਕੇ ਸੁਣਾ ਰਹੀ ਹੁੰਦੀ ਹੈ, ਇਸ ਦੇ ਦੌਰਾਨ ਸੌਂ ਜਾਂਦਾ ਹੈ। ਫਿਰ ਉਹ ਆਪਣੀ ਹੋਈ ਆਲੋਚਨਾ ਦੀ ਵੀ ਪਰਵਾਹ ਨਹੀਂ ਕਰਦਾ, ਜੇਨ ਘੁਮੰਡੀ ਆਇਰਿਸ਼ਮੈਨ ਨੂੰ ਸਹਿਣ ਨਹੀਂ ਕਰ ਸਕਦੀ। ਇਸ ਦੌਰਾਨ, ਉਹ ਅਮੀਰ ਲੇਡੀ ਗਰੇਸ਼ਮ ਦੇ ਭਾਣਜੇ ਅਤੇ ਵਾਰਸ ਮਿਸਟਰ ਵਿਜ਼ਲੇ ਸਮੇਤ ਹੋਰ ਪੁਰਸ਼ਾਂ ਦੇ ਪਿਆਰ ਨੂੰ ਠੁਕਰਾ ਦਿੰਦੀ ਹੈ। ਵਿਜ਼ਲੇ ਸ਼ਾਦੀ ਦਾ ਪ੍ਰਸਤਾਵ ਰੱਖਦਾ ਹੈ ਪਰੰਤੂ ਜੇਨ ਨੇ ਆਖਰ ਪਿਆਰ ਦੀ ਕਮੀ ਕਾਰਨ ਉਸਨੂੰ ਰੱਦ ਕਰ ਦਿੰਦੀ ਹੈ। ਬਿਚਲਿਆ ਟੋਮ ਜੇਨ ਨਾਲ ਦੁਬਾਰਾ ਮਿਲਦਾ ਹੈ; ਉਹ ਬਹਿਸ ਕਰਦੇ ਹਨ ਪਰ ਇੱਕ ਦੂਸਰੇ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਟੌਮ ਸਿੱਧ ਕਰਦਾ ਹੈ ਕਿ ਉਹ ਜੇਨ ਦੀਆਂ ਸਾਹਿਤਕ ਉਮੰਗਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ। ਸਮੇਂ ਦੇ ਨਾਲ ਉਹ ਪਿਆਰ ਕਰਨ ਲੱਗਦੇ ਹਨ।

ਸੂਚਨਾਸੋਧੋ

ਹਵਾਲੇਸੋਧੋ

  1. "BECOMING JANE (PG)". British Board of Film Classification. 10 January 2007. Retrieved 5 July 2013. 
  2. 2.0 2.1 http://www.the-numbers.com/movie/Becoming-Jane#tab=summary