ਬੀਭਾ ਘੋਸ਼ ਗੋਸਵਾਮੀ
ਬੀਭਾ ਘੋਸ਼ ਗੋਸਵਾਮੀ ਨੇ ਪੱਛਮੀ ਬੰਗਾਲ ਦੇ ਨਾਬਾਦਵੀਪ (ਅਨੁਸੂਚਿਤ ਜਾਤੀ ਲਈ ਇੱਕ ਹਲਕੇ ਵਿੱਚ ਰਖਾਵਾਂਕਰਨ) ਦੀ 5ਵੀਂ, 6ਵੀਂ, 7ਵੀਂ ਅਤੇ 8ਵੀਂ ਲੋਕ ਸਭਾ ਵਿੱਚ ਨੁਮਾਇੰਦਗੀ ਕੀਤੀ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਇੱਕ ਮੈਂਬਰ ਹੈ।
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੋਧੋਬੀਭਾ ਘੋਸ਼ ਦਾ ਜਨਮ 12 ਜਨਵਰੀ 1934 ਨੂੰ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਦੇ ਹਿੰਦੀਆਂ ਪਿੰਡ ਵਿਚ,ਬਨਾਮਾਲੀ ਗੋਸਵਾਮੀ ਅਤੇ ਸ੍ਰੀਮਤੀ ਸੁਧਾਮਨੀ ਦੇ ਘਰ ਹੋਇਆ[1] ਉਹ ਅਨੁਸੂਚਿਤ ਜਾਤੀ ਦੀ ਮੈਂਬਰ ਹੈ। ਉਸ ਜੇਸੋਰ ਵਿੱਚ ਐਮ.ਐਸ.ਟੀ.ਪੀ. ਗਰਲਜ਼ ਹਾਈ ਸਕੂਲ ਅਤੇ ਕਲਕੱਤੇ ਵਿੱਚ ਬ੍ਰਹਮੋ ਬਾਲਿਕਾ ਸ਼ਿਕਸ਼ਾਲਿਆ ਵਿੱਚ ਦਾਖ਼ਲਾ ਲਿਆ ਸੀ। ਉਹ ਲੇਡੀ ਬਰਾਬੌਰਨ (ਕਲਕੱਤਾ, ਕ੍ਰਿਸ਼ਣਗਰ ਸਰਕਾਰੀ ਕਾਲਜ ਅਤੇ ਯੂਨੀਵਰਸਿਟੀ ਅਧਿਆਪਕ ਸਿਖਲਾਈ ਸੰਸਥਾ (ਕਲਕੱਤਾ) ਕਾਲਜ ਵਿੱਚ ਗਈ।[1]
ਕੈਰੀਅਰ
ਸੋਧੋਲੋਕ ਸਭਾ
ਸੋਧੋਬੀਭਾ ਘੋਸ਼ ਗੋਸਵਾਮੀ 1971-77 ਤੋਂ ਪੰਜਵੀਂ ਲੋਕ ਸਭਾ ਵਿਚ, 1977-1979 ਤੋਂ ਛੇਵੀਂ ਲੋਕ ਸਭਾ, 1980 ਤੋਂ 1984 ਤੱਕ ਸੱਤਵੀਂ ਲੋਕ ਸਭਾ ਅਤੇ ਅੱਠਵੀਂ ਲੋਕ ਸਭਾ ’ਚ ਸੇਵਾ ਨਿਭਾਈ। ਲੋਕ ਸੁਭਾ ਵਿੱਚ ਆਪਣੇ ਸਮੇਂ ਦੇ ਦੌਰਾਨ, ਉਹ 1977-1984 ਅਤੇ 1981 ਵਿੱਚ ਹਿੰਦੂ ਮੈਰਿਜ ਐਕਟ (ਸੋਧ) ਤੇ ਸਾਂਝੀ ਕਮੇਟੀ' ਤੇ ਸਿੱਖਿਆ ਮੰਤਰਾਲੇ, ਸਮਾਜਿਕ ਕਲਿਆਣ ਅਤੇ ਸੱਭਿਆਚਾਰ ਬਾਰੇ ਸਲਾਹਕਾਰ ਕਮੇਟੀ ਦੀ ਮੈਂਬਰ ਸੀ।[1]
1983 ਵਿੱਚ ਉਸਨੇ ਬਿੱਲ 81 ਪੇਸ਼ ਕੀਤਾ ਜੋ ਕਿ ਔਰਤਾਂ ਅਤੇ ਪੁਰਸ਼ਾਂ ਲਈ ਬਰਾਬਰ ਦੀ ਤਨਖ਼ਾਹ ਮੁਹੱਈਆ ਕਰਾਉਣ ਲਈ ਸੀ, ਜਿਸ ਦਾ ਵਾਅਦਾ ਸੰਵਿਧਾਨ ਦੁਆਰਾ ਕੀਤਾ ਗਿਆ ਸੀ ਪਰ ਬੀਭਾ ਘੋਸ਼ ਨੇ ਕਿਹਾ ਕਿਉਸ ਬਿਲ 'ਤੇ ਅਮਲ ਨਹੀਂ ਕੀਤਾ ਗਿਆ। ਬੀਭਾ ਦੀ ਕੋਸ਼ਿਸ਼ਾਂ ਸਦਕਾ ਬਿੱਲ ਪਾਸ ਕੀਤਾ ਗਿਆ ਸੀ।[2]
ਐਸੋਸੀਏਸ਼ਨਾਂ ਅਤੇ ਦਫ਼ਤਰ
ਸੋਧੋਉਹ 1972 ਤੋਂ ਪੱਛਮੀ ਬੰਗਾਲ ਡੈਮੋਕਰੇਟਿਕ ਵੂਮੈਨ ਐਸੋਸੀਏਸ਼ਨ, ਨਾਦੀਆ ਜ਼ਿਲ੍ਹੇ ਦੀ ਪ੍ਰਧਾਨ ਹੈ। ਉਸਨੇ 1974-79 ਤੱਕ ਉਪ-ਪ੍ਰਧਾਨ ਵਜੋਂ ਸੇਵਾ ਕੀਤੀ। ਉਹ 1981 ਤੋਂ ਆਲ ਇੰਡੀਆ ਡੈਮੋਕਰੇਟਿਕ ਵੂਮੈਨਜ਼ ਐਸੋਸੀਏਸ਼ਨ[3] ਦੀ ਕਾਰਜਕਾਰੀ ਕਮੇਟੀ ਵਿੱਚ ਵੀ ਰਹੀ ਹੈ। ਬੀਭਾ ਘੋਸ਼ ਗੋਸਵਾਮੀ ਨੇ 1960 ਤੋਂ ਆਲ ਬੰਗਾਲ ਟੀਚਰਜ਼ ਐਸੋਸੀਏਸ਼ਨ ਵਿੱਚ ਵੱਖ-ਵੱਖ ਦਫ਼ਤਰ ਰੱਖੇ ਹਨ ਅਤੇ 1977-1982 ਤੱਕ ਪੱਛਮੀ ਬੰਗਾਲ ਰਾਜ ਭਲਾਈ ਸਲਾਹਕਾਰ ਕਮੇਟੀ ਵਿੱਚ ਸਨ।[1]
ਨਿੱਜੀ ਜੀਵਨ
ਸੋਧੋਉਸ ਨੇ 1950 ਵਿੱਚ ਸੰਤੋਸ਼ ਕੁਮਾਰ ਘੋਸ਼ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਛੇ ਬੱਚੇ ਹੋਏ।
ਸਿੱਖਿਆ ਅਤੇ ਇਤਿਹਾਸ ਉਸ ਦੇ ਸ਼ੌਂਕ 'ਚ ਸ਼ਾਮਲ ਹਨ ਅਤੇ ਉਹ ਖਾਸ ਤੌਰ 'ਤੇ ਰਵਿੰਦਰ ਸੰਗੀਤ ਸੁਣਦੀ ਹੈ।[1]
ਹਵਾਲੇ
ਸੋਧੋ- ↑ 1.0 1.1 1.2 1.3 1.4 "Members Bioprofile". 164.100.47.194. Retrieved 2017-07-29.
- ↑ Chopra, Joginder Kumar (1993-01-01). Women in the Indian Parliament: A Critical Study of Their Role (in ਅੰਗਰੇਜ਼ੀ). Mittal Publications. ISBN 9788170995135.
- ↑ Kabira. "AIDWA - PROFILE OF DELEGATES OF 9th AIDWA CONFERENCE". aidwaonline.org (in ਅੰਗਰੇਜ਼ੀ). Archived from the original on 29 July 2017. Retrieved 2017-07-29.