ਬੀ ਐਨ ਏਂਜਲ
ਬੀ ਏ ਐਂਜਲ ਰੋਮਾਨੀਆ (ਬਾਰ) ਰੋਮਾਨੀਆ ਦੀ ਮਨੁੱਖੀ ਅਧਿਕਾਰਾਂ ਵਾਲੀ ਸੰਸਥਾ ਹੈ ਜੋ ਕਿ ਐਲਜੀਬੀਟੀ ਅਧਿਕਾਰ ਕਾਰਕੁੰਨ ਲੂਸੀਅਨ ਡੂਨੇਰਾਨੂ ਦੁਆਰਾ ਸਥਾਪਿਤ ਕਲੂਜ-ਨਾਪੋਕਾ ਅਧਾਰਤ ਹੈ। ਹਾਲਾਂਕਿ ਸੰਗਠਨ ਦਾ ਮਿਸ਼ਨ ਰੋਮਾਨੀਆ ਦੇ ਸਮਾਜ ਵਿੱਚ ਹੁੰਦੇ ਹਰ ਤਰ੍ਹਾਂ ਦੇ ਵਿਤਕਰੇ ਦਾ ਮੁਕਾਬਲਾ ਕਰਨਾ ਹੈ, ਇਸਦੀ ਸਰਗਰਮੀ ਦਾ ਮੁੱਖ ਖੇਤਰ ਐਲਜੀਬੀਟੀ ਦੇ ਅਧਿਕਾਰਾਂ ਨਾਲ ਸਬੰਧਿਤ ਹੈ ਅਤੇ ਜਿਨਸੀ ਰੁਝਾਨ ਦੇ ਅਧਾਰ ਤੇ ਵਿਤਕਰੇ ਨਾਲ ਨਜਿੱਠਣਾ ਹੈ।
2004 ਤੋਂ ਬੀ ਐਨ ਏਂਜਲ ਨੇ ਕਲੂਜ-ਨਾਪੋਕਾ ਵਿੱਚ ਸਾਲਾਨਾ ਗੇਅ ਫ਼ਿਲਮ ਨਾਈਟਸ ਫੈਸਟੀਵਲ ਦਾ ਆਯੋਜਨ ਵੀ ਕੀਤਾ, ਜੋ ਐਲਜੀਬੀਟੀ ਸਭਿਆਚਾਰ ਅਤੇ ਸਿਨੇਮਾ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਹੈ। 2007 ਦਾ ਫੈਸਟੀਵਲ 15 ਅਕਤੂਬਰ ਤੋਂ 21 ਅਕਤੂਬਰ ਦਰਮਿਆਨ ਹੋਇਆ ਸੀ। ਗੇਅ ਫ਼ਿਲਮ ਨਾਈਟਸ ਵਿੱਚ ਦਿੱਤੇ ਜਾਂਦੇ ਇਨਾਮਾਂ ਵਿੱਚ ਗੇਅ ਪ੍ਰਾਈਜ਼ ਗਾਲਾ (ਰੋਮਾਨੀਆ ਵਿੱਚ ਗਾਲਾ ਪ੍ਰੀਮੀਲੋਰ ਗੇਅ) ਵੀ ਸ਼ਾਮਿਲ ਹੈ। ਵੱਖ-ਵੱਖ ਖੇਤਰਾਂ ਦੇ ਇਨਾਮ ਹਨ- ਜਿਵੇਂ ਕਿ ਐਲਜੀਬੀਟੀ ਐਕਟੀਵਿਜ਼ਮ, ਸਰਬੋਤਮ ਗੇਅ ਪ੍ਰਕਾਸ਼ਨ ਅਤੇ ਰੋਮਾਨੀਆ ਵਿੱਚ ਸਭ ਤੋਂ ਜ਼ਿਆਦਾ ਐਲਜੀਬੀਟੀ-ਅਨੁਕੂਲ ਜਨਤਕ ਸ਼ਖਸੀਅਤ ਆਦਿ। ਗੇਅ ਪ੍ਰਾਈਜ਼ ਗਾਲਾ ਵਿੱਚ ਇੱਕ "ਬਲੈਕ ਬਾਲ" ਭਾਗ ਵੀ ਸ਼ਾਮਿਲ ਹੁੰਦਾ ਹੈ, ਜਿਸ ਵਿੱਚ ਰੋਮਾਨੀਆ ਦੀ ਸਭ ਤੋਂ ਸਮਲਿੰਗੀ ਜਾਂ ਸਮਲਿੰਗੀ ਵਿਰੋਧੀ ਜਨਤਕ ਸ਼ਖਸੀਅਤ ਨੂੰ ਸਨਮਾਨਿਤ ਕੀਤਾ ਜਾਂਦਾ ਹੈ।[1]
ਇਹ ਵੀ ਵੇਖੋ
ਸੋਧੋ- ਐਂਜਲਿਕਸ
- ਰੋਮਾਨੀਆ ਵਿੱਚ ਐਲਜੀਬੀਟੀ ਅਧਿਕਾਰ
- ਐਕਸੇਪਟ, ਦੇਸ਼ ਦਾ ਸਭ ਤੋਂ ਵੱਡਾ ਐਲਜੀਬੀਟੀ ਅਧਿਕਾਰ ਸੰਗਠਨ
ਹਵਾਲੇ
ਸੋਧੋ- ↑ Gala Premiilor Gay 2006 Archived January 7, 2007, at the Wayback Machine., GayOne.ro, 3 October 2006
ਬਾਹਰੀ ਲਿੰਕ
ਸੋਧੋ- ਬੀ ਐਨ ਏਂਜਲ - ਸਰਕਾਰੀ ਸਾਈਟ