ਬੁੰਦੇਲੀ ਭਾਸ਼ਾ

ਭਾਸ਼ਾ

ਬੁੰਦੇਲੀ (ਦੇਵਨਾਗਰੀ: बुन्देली or बुंदेली; Urdu: زبان بندیلی‎ ਜ਼ਬਾਨ ਬੁੰਦੇਲੀ) ਬੁੰਦੇਲਖੰਡ ਦੇ ਨਿਵਾਸੀਆਂ ਦੁਆਰਾ ਬੋਲੀ ਜਾਣ ਵਾਲੀ ਬੋਲੀ ਹੈ।[2] ਇਹ ਕਹਿਣਾ ਬਹੁਤ ਔਖਾ ਹੈ ਕਿ ਬੁੰਦੇਲੀ ਕਿੰਨੀ ਪੁਰਾਣੀ ਬੋਲੀ ਹੈ ਲੇਕਿਨ ਠੇਠ ਬੁੰਦੇਲੀ ਦੇ ਸ਼ਬਦ ਅਨੂਠੇ ਹਨ ਜੋ ਸਦੀਆਂ ਤੋਂ ਅੱਜ ਤੱਕ ਪ੍ਰਯੋਗ ਵਿੱਚ ਹਨ। ਕੇਵਲ ਸੰਸਕ੍ਰਿਤ ਜਾਂ ਹਿੰਦੀ ਪੜ੍ਹਨ ਵਾਲਿਆਂ ਨੂੰ ਉਹਨਾਂ ਦੇ ਅਰਥ ਸਮਝਣੇ ਔਖੇ ਹਨ। ਅਜਿਹੇ ਅਣਗਿਣਤ ਸ਼ਬਦ ਜੋ ਬੁੰਦੇਲੀ ਦੇ ਨਿਜੀ ਆਪਣੇ ਹਨ, ਉਹਨਾਂ ਦੇ ਅਰਥ ਕੇਵਲ ਹਿੰਦੀ ਜਾਣਨ ਵਾਲੇ ਨਹੀਂ ਦੱਸ ਸਕਦੇ ਪਰ ਬੰਗਲਾ ਜਾਂ ਮੈਥਲੀ ਬੋਲਣ ਵਾਲੇ ਸੌਖ ਨਾਲ ਦੱਸ ਸਕਦੇ ਹਨ।

ਬੁੰਦੇਲੀ ਭਾਸ਼ਾ
ਫਰਮਾ:ਬੁੰਦੇਲੀ
ਜੱਦੀ ਬੁਲਾਰੇਪਾਕਿਸਤਾਨ, ਭਾਰਤ
ਇਲਾਕਾਬੁੰਦੇਲਖੰਡ
Native speakers
644,000 ; ਅਨੁਮਾਨ ਦੋ ਕਰੋੜ ਤੱਕ[1]
ਹਿੰਦ-ਇਰਾਨੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਭਾਰਤ (ਮਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਦੇ ਹਿੱਸੇ)
ਭਾਸ਼ਾ ਦਾ ਕੋਡ
ਆਈ.ਐਸ.ਓ 639-3bns

ਪ੍ਰਾਚੀਨ ਕਾਲ ਵਿੱਚ ਬੁੰਦੇਲੀ ਵਿੱਚ ਸ਼ਾਸਕੀ ਪੱਤਰਵਿਹਾਰ, ਸੁਨੇਹਾ, ਬੀਜਕ, ਰਾਜਪੱਤਰ, ਦੋਸਤੀ ਸੰਧੀਆਂ ਦੇ ਅਭਿਲੇਖ ਕਾਫੀ ਮਾਤਰਾ ਵਿੱਚ ਮਿਲਦੇ ਹਨ। ਕਿਹਾ ਤਾਂ ਇਹ‍ ਵੀ ਜਾਂਦਾ ਹੈ ਕਿ ਔਰੰਗਜੇਬ ਅਤੇ ਸ਼ਿਵਾਜੀ ਵੀ ਖੇਤਰ ਦੇ ਹਿੰਦੂ ਰਾਜਿਆਂ ਨਾਲ ਬੁੰਦੇਲੀ ਵਿੱਚ ਹੀ ਪੱਤਰ ਵਿਹਾਰ ਕਰਦੇ ਸਨ। ਠੇਠ ਬੁੰਦੇਲੀ ਦਾ ਸ਼ਬਦਕੋਸ਼ ਵੀ ਹਿੰਦੀ ਤੋਂ ਵੱਖ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਸੰਸਕ੍ਰਿਤ ਉੱਤੇ ਆਧਾਰਿਤ ਨਹੀਂ ਹੈ। ਇੱਕ-ਇੱਕ ਪਲ ਲਈ ਵੱਖ-ਵੱਖ ਸ਼ਬਦ ਹਨ। ਗੀਤਾਂ ਵਿੱਚ ਕੁਦਰਤ ਦੇ ਵਰਣਨ ਦੇ ਲਈ, ਇਕੱਲੀ ਸ਼ਾਮ ਲਈ ਬੁੰਦੇਲੀ ਵਿੱਚ ਇੱਕੀ ਸ਼ਬਦ ਹੈ। ਬੁੰਦੇਲੀ ਵਿੱਚ ਵਿਵਿਧਤਾ ਹੈ, ਇਸ ਵਿੱਚ ਬਾਂਦਾ ਦਾ ਅੱਖੜਪਨ ਹੈ ਅਤੇ ਨਰਸਿੰਹਪੁਰ ਦੀ ਮਧੁਰਤਾ ਵੀ ਹੈ।

ਬੁੰਦੇਲੀ

ਡਾ. ਵੀਰੇਂਦਰ ਵਰਮਾ ਨੇ ਹਿੰਦੀ ਭਾਸ਼ਾ ਦਾ ਇਤਹਾਸ ਨਾਮਕ ਗਰੰਥ ਵਿੱਚ ਲਿਖਿਆ ਹੈ ਕਿ ਬੁੰਦੇਲੀ ਬੁੰਦੇਲਖੰਡ ਦੀ ਉਪਭਾਸ਼ਾ ਹੈ। ਸ਼ੁੱਧ ਰੁਪ ਵਿੱਚ ਇਹ ਝਾਂਸੀ, ਜਾਲੌਨ, ਹਮੀਰਪੁਰ, ਗਵਾਲੀਅਰ, ਓਰਛਾ, ਸਾਗਰ, ਨਰਸਿੰਹਪੁਰ, ਸਿਵਨੀ ਅਤੇ ਹੋਸ਼ੰਗਾਬਾਦ ਵਿੱਚ ਬੋਲੀ ਜਾਂਦੀ ਹੈ।

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2012-10-14. Retrieved 2012-12-15.
  2. "बुंदेलखंड : एक सांस्कृतिक परिचय - बुन्देली भाषा का उद्भव (Origins of Bundeli language)". Bundelkhand Research Portal (in ਹਿੰਦੀ). Retrieved 11 July 2024. {{cite web}}: no-break space character in |title= at position 32 (help)