ਬੂਜਲੀ
ਖੂਹ ਅਤੇ ਖੂਹੀਆਂ ਦੇ ਵਿਚਾਲੇ ਜੋ ਨਾਲ ਹੇਠਲੇ ਪੱਤਣ ਦੇ ਪਾਣੀ ਨੂੰ ਉਪਰ ਵੱਲ ਖਿੱਚਣ ਲਈ ਲਾਈ ਜਾਂਦੀ ਹੈ, ਉਸ ਨਾਲ ਨੂੰ ਬੁਜਲੀ ਕਹਿੰਦੇ ਹਨ। ਖੂਹ ਨੂੰ ਚੱਕ ਉਪਰ ਉਸਾਰ ਕੇ ਧਰਤੀ ਵਿੱਚ ਸਖ਼ਤ ਪਾਡੋ ਦੀ ਤਹਿ ਤੇ ਖੜ੍ਹਾ ਦਿਤਾ ਜਾਂਦਾ ਸੀ। ਇਹ ਨਾਲ ਪਹਿਲਿਆ ਸਮਿਆਂ ਵਿਚ ਲੱਕੜ ਦੇ ਦੋ ਹਿੱਸਿਆ ਨੂੰ ਘੜ ਤਰਾਸ਼ ਕੇ ਲੋਹੇ ਦੀਆਂ ਪੱਤੀਆਂ ਦੁਆਰਾ ਜੋੜਿਆ ਜਾਂਦਾ ਸੀ। ਬੂਜਲੀ ਰਾਹੀਂ ਹੀ ਲਗਾਤਾਰ ਧਰਤੀ ਦੀ ਹੇਠਲੀ ਤਹਿ ਵਿਚੋਂ ਪਾਣੀ ਖੂਹ/ਖੂਹੀਆਂ ਵਿਚ ਭਰਦਾ ਰਹਿੰਦਾ ਸੀ। ਜਦ ਖੂਹ/ਖੂਹੀ ਦੀ ਪੂਰੀ ਉਸਾਰੀ ਹੋ ਜਾਂਦੀ ਸੀ ਉਸ ਤੋਂ ਪਿੱਛੋਂ ਹੀ ਖੂਹ/ਖੂਹੀ ਦੇ ਵਿਚਕਾਰ 6/7 ਕੁ ਇੰਚ ਦੀ ਗੁਲਾਈ ਵਾਲੀ ਬੂਜਲੀ ਲਾਈ ਜਾਂਦੀ ਸੀ। ਬੂਜਲੀ ਉਸ ਤਰ੍ਹਾਂ ਲੱਗਦੀ ਸੀ ਜਿਵੇਂ ਅੱਜ ਕੱਲ ਅਸੀਂ ਧਰਤੀ ਵਿਚ ਪਾਣੀ ਵਾਲਾ ਨਲਕਾ ਲਾਉਂਦੇ ਹਾਂ। ਬੂਜਲੀ ਨੂੰ ਹੇਠਲੇ ਪੱਤਣ ਦੇ ਪਾਣੀ ਵਾਲੇ ਰੇਤੇ ਵਾਲੀ ਤਹਿ ਤੱਕ ਲਾਇਆ ਜਾਂਦਾ ਹੈ ਕਿਉਂ ਜੋ ਰੇਤੇ ਦੀ ਤਹਿ ਵਿਚੋਂ ਹੀ ਪਾਣੀ ਮਿਲਦਾ ਹੁੰਦਾ ਹੈ।
ਜਦ ਲੋਹੇ ਦੀ ਧੁਰ ਗੱਡੇ ਦੀ ਨਾਭ ਵਿਚ ਚਲ ਚਲ ਕੇ ਨਾਭ ਦੀ ਮੋਰੀ ਨੂੰ ਮੋਕਲਾ ਕਰ ਦਿੰਦੀ ਸੀ ਤਾਂ ਉਸ ਗੋਲ ਮੋਰੀ ਵਿਚ ਲਾਈ ਜਾਣ ਵਾਲੀ ਚੌਰਸ ਲੱਕੜ ਨੂੰ ਵੀ ਬੁਜਲੀ ਕਹਿੰਦੇ ਸਨ। ਹੁਣ ਨਾ ਖੂਹ ਰਹੇ ਹਨ ਅਤੇ ਨਾ ਹੀ ਖੂਹੀਆਂ ? ਇਸ ਲਈ ਬੂਜਲੀਆਂ ਕਿੱਥੋਂ ਰਹਿਣੀਆਂ ਹਨ ? ਨਾ ਹੀ ਅੱਜ ਦੀ ਪੀੜ੍ਹੀ ਬੂਜਲੀ ਬਾਰੇ ਕੁਝ ਜਾਣਦੀ ਹੈ ?[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.