ਬੇਗਮ ਤਬੱਸੁਮ ਹਸਨ
ਬੇਗਮ ਤਬੱਸੁਮ ਹਸਨ[1] ਇੱਕ ਭਾਰਤੀ ਸਿਆਸਤਦਾਨ ਅਤੇ ਸੰਸਦ ਲਈ ਕੈਰਾਨਾ ਲੋਕ ਸਭਾ ਹਲਕਾ, ਉੱਤਰ ਪ੍ਰਦੇਸ਼ ਐਮਪੀ ਹੈ। ਉਸ ਨੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਰਾਸ਼ਟਰੀ ਲੋਕ ਦਲ ਲਈ ਭਾਜਪਾ ਦੇ ਖਿਲਾਫ ਮਈ 2018 ਵਿੱਚ ਉੱਪ ਚੋਣ ਵਿੱਚ ਜਿੱਤ ਹਾਸਲ ਕੀਤੀ।
ਬੇਗਮ ਤਬੱਸੁਮ ਹਸਨ | |
---|---|
ਲੋਕ ਸਭਾ ਮੈਂਬਰ, ਭਾਰਤੀ ਪਾਰਲੀਮੈਂਟ for ਕੈਰਾਨਾ | |
ਦਫ਼ਤਰ ਸੰਭਾਲਿਆ 31 ਮਈ 2018 | |
ਤੋਂ ਪਹਿਲਾਂ | ਹੁਕਮ ਸਿੰਘ |
ਦਫ਼ਤਰ ਵਿੱਚ 2009–2014 | |
ਤੋਂ ਪਹਿਲਾਂ | ਅਨੁਰਾਧਾ ਚੌਧਰੀ |
ਤੋਂ ਬਾਅਦ | ਹੁਕਮ ਸਿੰਘ |
ਨਿੱਜੀ ਜਾਣਕਾਰੀ | |
ਜਨਮ | 25 ਦਸੰਬਰ 1970 |
ਸਿਆਸੀ ਪਾਰਟੀ | ਰਾਸ਼ਟਰੀ ਲੋਕ ਦਲ |
ਜੀਵਨ ਸਾਥੀ | ਮੁਨਵਰ ਹਸਨ |
ਬੱਚੇ | 1 ਪੁੱਤਰ ਅਤੇ 1 ਧੀ |
ਸਰੋਤ: [1] |
ਜੀਵਨ
ਸੋਧੋਤਬੱਸੁਮ ਇੱਕ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਈ। ਉਸ ਦਾ ਪਤੀ ਚੌਧਰੀ ਮੁਨੱਵਰ ਹਸਨ 2004 ਵਿੱਚ ਲੋਕ ਸਭਾ ਲਈ ਚੁਣਿਆ ਗਿਆ ਸੀ ਪਰ 2008 ਵਿੱਚ ਇੱਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ ਸੀ। ਉਹ ਪਹਿਲੀ ਵਾਰ 2009 ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਲਈ ਚੁਣੀ ਗਈ ਸੀ। ਮੌਜੂਦਾ ਸੰਸਦ ਮੈਂਬਰ ਹੁਕਮ ਸਿੰਘ ਦੀ ਮੌਤ ਕਾਰਨ ਖਾਲੀ ਹੋਈ ਸੀਟ ਤੋਂ ਬਾਅਦ ਉਹ 2018 ਵਿੱਚ ਕੈਰਾਨਾ ਲੋਕ ਸਭਾ ਸੀਟ ਤੋਂ ਉਪ ਚੋਣ ਜਿੱਤੀ ਸੀ।[2][3]
ਸਿਆਸੀ ਕਰੀਅਰ
ਸੋਧੋਉਹ ਪਹਿਲੀ ਵਾਰ 2009 ਵਿੱਚ ਕੈਰਾਨਾ ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਵਜੋਂ ਲੋਕ ਸਭਾ ਲਈ ਚੁਣੀ ਗਈ ਸੀ। ਉਸ ਦਾ ਪੁੱਤਰ ਨਾਹਿਦ ਹਸਨ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਕੈਰਾਨਾ ਤੋਂ 2014 ਦੀ ਲੋਕ ਸਭਾ ਚੋਣ ਹਾਰ ਗਿਆ ਸੀ। ਕੈਰਾਨਾ ਲਈ 2018 ਦੀ ਉਪ ਚੋਣ ਵਿੱਚ, ਉਸ ਨੇ ਭਾਰਤੀ ਰਾਸ਼ਟਰੀ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ "ਮਹਾਂ ਗੱਠਜੋੜ" ਦੁਆਰਾ ਸਮਰਥਤ ਰਾਸ਼ਟਰੀ ਲੋਕ ਦਲ ਉਮੀਦਵਾਰ ਵਜੋਂ ਲਗਭਗ 50,000 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।[1][5] ਹਾਲਾਂਕਿ, ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਇੱਕ ਸਾਲ ਬਾਅਦ, 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਦੇ ਪ੍ਰਦੀਪ ਚੌਧਰੀ ਤੋਂ, ਕੈਰਾਨਾ ਸੀਟ, 90,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਈ।
ਅਹੁਦੇ ਸੰਭਾਲੇ
ਸੋਧੋYear | Description |
---|---|
2009 | Elected to 15th Lok Sabha |
31 Aug. 2009 |
|
15 Oct. 2009 |
|
2017 - 31 May 2018 | Member, Zila Panchayat, Shamli |
31 May 2018 - 23 May 2019 | Elected to 16th Lok Sabha in a bye-election (2nd Term)
|
ਹਵਾਲੇ
ਸੋਧੋ- ↑ "Members: Lok Sabha". 164.100.47.194. Retrieved 2017-06-25.
- ↑ Nishtha Gupta (2018-05-31). "Meet Begum Tabassum Hasan, who sailed RLD boat against Modi wave in Kairana - India News". Indiatoday.in. Retrieved 2018-06-08.
- ↑ ""DNA of families"".
ਬਾਹਰੀ ਲਿੰਕ
ਸੋਧੋ- "Detailed Profile - Begum Tabassum Hasan - Members of Parliament (Lok Sabha) - Who's Who - Government: National Portal of India". Archive.india.gov.in. Retrieved 2017-06-25.