ਕਾਹੀ, ਪਰਾਲੀ, ਨਾੜ, ਘਾਹ ਆਦਿ ਦੇ ਵੱਟੇ ਹੋਏ ਰੱਸੇ ਨੂੰ ਬੇੜ ਕਹਿੰਦੇ ਹਨ। ਬੇੜ ਨੂੰ ਕਈ ਇਲਾਕਿਆਂ ਵਿਚ ਸੁੱਬ ਵੀ ਕਹਿੰਦੇ ਹਨ। ਬੇੜ ਦੀ ਵਰਤੋਂ ਸ਼ੁਰੂ ਸ਼ੁਰੂ ਦੇ ਖੇਤੀ ਦੇ ਦੌਰ ਸਮੇਂ ਬਾਜਰਾ, ਜੁਆਰ, ਜੌਂ, ਕਣਕ, ਮੱਕੀ, ਕਪਾਹ, ਮੋਠ, ਮੂੰਗੀ ਗੱਲ ਕੀ ਹਰ ਵੱਢੀ ਫ਼ਸਲ ਦੀਆਂ ਭਰੀਆਂ ਬੰਨ੍ਹਣ ਸਮੇਂ ਕੀਤੀ ਜਾਂਦੀ ਸੀ। ਬੇੜ ਆਮ ਤੌਰ 'ਤੇ ਜ਼ਿਆਦਾ ਕਣਕ ਦੇ ਨਾੜ ਤੇ ਕਾਹੀ ਦੀ ਬਣਾਈ ਜਾਂਦੀ ਸੀ।

ਬੇੜ ਬਣਾਉਣ ਲਈ ਦੋ ਬੰਦਿਆਂ ਦੀ ਲੋੜ ਹੁੰਦੀ ਹੈ। ਬੇੜ ਬਣਾਉਣ ਲਈ ਪਹਿਲਾਂ ਨਾੜ/ਕਾਹੀ/ਪਰਾਲੀ ਆਦਿ ਨੂੰ ਪਾਣੀ ਵਿਚ ਭਿਉਂ ਕੇ ਰੱਖਿਆ ਜਾਂਦਾ ਹੈ। ਜਦ ਉਹ ਭਿੱਜ ਕੇ ਚੰਗੀ ਤਰ੍ਹਾਂ ਨਰਮ ਹੋ ਜਾਂਦੀ ਹੈ ਤਾਂ ਫੇਰ ਇਕ ਬੰਦਾ ਭਿੱਜੀ ਹੋਈ ਨਾੜ/ਸ਼ਾਹੀ/ਪਰਾਲੀ ਦੇ ਕੁਝ ਤੀਲਿਆਂ ਨੂੰ ਦੂਹਰੇ ਕਰ ਕੇ ਉਸ ਵਿਚ ਛੋਟਾ ਜਿਹਾ ਲੱਕੜ ਦਾ ਡੰਡਾ ਪਾ ਕੇ ਵੱਟ ਦੇਣਾ ਸ਼ੁਰੂ ਕਰ ਦਿੰਦਾ ਹੈ। ਦੂਸਰਾ ਬੰਦਾ ਭਿੱਜੀ ਹੋਈ ਨਾੜ/ਕਾਹੀ/ਪਰਾਲੀ ਦੇ ਤੀਲੇ ਪਹਿਲੇ ਤੀਲਿਆਂ ਵਿਚ ਲਾਈ ਜਾਂਦੀ ਹੈ। ਏਸ ਵਿਧੀ ਨਾਲ ਜਿੰਨੀ ਲੰਮੀ ਬੇੜ ਵੱਟਣੀ ਹੁੰਦੀ ਹੈ, ਵੱਟ ਲਈ ਜਾਂਦੀ ਹੈ। ਫੇਰ ਬੇੜ ਵਿਚੋਂ ਡੰਡਾ ਕੱਢ ਕੇ ਬੇੜ ਨੂੰ ਦੂਹਰੀ, ਚੌਹਰੀ ਕਰਕੇ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਿਮੀਂਦਾਰ ਨੂੰ ਜਿੰਨੀਆਂ ਬੇੜਾਂ ਦੀ ਲੋੜ ਹੁੰਦੀ ਹੈ, ਵੱਟ ਲੈਂਦੇ ਹਨ। ਬੇੜ ਦੀ ਥਾਂ ਹੁਣ ਸਣ, ਪਟਸਨ ਦੇ ਰੱਸਿਆਂ ਨੇ ਲੈ ਲਈ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.