ਇਕ ਕਿਸਮ ਦੇ ਫਲੀਦਾਰ ਅਨਾਜ ਨੂੰ, ਜੋ ਦਾਲ ਵਜੋਂ ਵਰਤਿਆ ਜਾਂਦਾ ਹੈ, ਮੋਠ ਕਹਿੰਦੇ ਹਨ। ਮੋਠ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ। ਏਸੇ ਕਰ ਕੇ ਮੋਠਾਂ ਦੀ ਦਾਲ ਜ਼ਿਆਦਾ ਸਰਦੀਆਂ ਦੇ ਮੌਸਮ ਵਿਚ ਖਾਧੀ ਜਾਂਦੀ ਹੈ। ਮੋਠ ਸਾਉਣੀ ਦੀ ਫ਼ਸਲ ਹੈ। ਇਸ ਦੀ ਬਿਜਾਈ ਵਿਰਲੀ ਕੀਤੀ ਜਾਂਦੀ ਹੈ। ਘੱਟ ਉਪਜਾਊ ਜ਼ਮੀਨ ਵਿਚ ਵੀ ਹੋ ਜਾਂਦੇ ਹਨ। ਮੋਠਾਂ ਦਾ ਰੰਗ ਬਿਸਕੁਟੀ ਹੁੰਦਾ ਹੈ। ਮੋਠਾਂ ਵਿਚ ਦੂਸਰੀਆਂ ਦਾਲਾਂ ਦੇ ਮੁਕਾਬਲੇ ਕੋਕੜੂ ਬਹੁਤ ਹੁੰਦੇ ਹਨ। ਕੋਕੜੂ ਮੋਠ ਉਨ੍ਹਾਂ ਮੋਠਾਂ ਨੂੰ ਕਿਹਾ ਜਾਂਦਾ ਹੈ ਜੋ ਰਿੰਨ੍ਹਣ ਨਾਲ ਵੀ ਨਹੀਂ ਗਲਦੇ/ਰਿੱਝਦੇ। ਇਸੇ ਕਰ ਕੇ ਮੋਠਾਂ ਨੂੰ ਨਿਖਿੱਧ ਅਨਾਜ ਵੀ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਜਦ ਬਹੁਤੀ ਖੇਤੀ ਮੀਹਾਂ ਦੇ ਸਹਾਰੇ ਹੁੰਦੀ ਸੀ, ਉਸ ਸਮੇਂ ਹਰ ਜਿਮੀਂਦਾਰ ਮੋਠਾਂ ਦੀ ਫ਼ਸਲ ਬੀਜਦਾ ਸੀ। ਮੋਠਾਂ ਦੇ ਭੋਹ ਪਸੂ ਬਹੁਤ ਖੁਸ਼ ਹੋ ਕੇ ਖਾਂਦੇ ਸਨ। ਹੁਣ ਸਾਰੀ ਖੇਤੀ ਵਪਾਰਕ ਨਜ਼ਰੀਏ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਏਸੇ ਕਰ ਕੇ ਦਾਲਾਂ ਦੀ ਫ਼ਸਲ ਹੁਣ ਜਿਮੀਂਦਾਰ ਬਹੁਤ ਹੀ ਘੱਟ ਬੀਜਦੇ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.