ਬੈਟੀ ਫ੍ਰਾਈਡਨ

ਅਮਰੀਕੀ ਕਾਰਕੁਨ, ਨਾਰੀਵਾਦੀ ਚਿੰਤਕ

ਬੈਟੀ ਫ੍ਰਾਈਡਨ (4 ਫਰਵਰੀ, 1921 – 4 ਫਰਵਰੀ, 2006) ਇੱਕ ਅਮਰੀਕੀ ਲੇਖਕ, ਕਾਰਕੁਨ, ਅਤੇ ਨਾਰੀਵਾਦੀ ਸੀ। ਸੰਯੁਕਤ ਰਾਜ ਅਮਰੀਕਾ ਵਿੱਖੇ ਔਰਤਾਂ ਦੇ ਅੰਦੋਲਨ ਵਿੱਚ ਇੱਕ ਪ੍ਰਮੁੱਖ ਹਸਤੀ ਸੀ। ਉਸ ਦੀ 1963 ਦੀ ਕਿਤਾਬ ਦ ਫੈਮਿਨਿਨ ਮੈਸਟੀਕ ਨੂੰ ਅਕਸਰ 20ਵੀਂ ਸਦੀ ਵਿੱਚ ਅਮਰੀਕੀ ਨਾਰੀਵਾਦ ਦੀ ਦੂਜੀ ਲਹਿਰ ਨੂੰ ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ। 1966 ਵਿੱਚ, ਫ੍ਰਾਈਡਨ ਨੇ, ਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਵੁਮੈਨ (ਐਨ.ਓ.ਡਬਲਿਊ.) ਦੀ ਪਹਿਲੀ ਪ੍ਰਧਾਨ ਚੁਣਿਆ ਗਿਆ, ਜਿਸ ਦਾ ਉਦੇਸ਼ ਔਰਤਾਂ ਨੂੰ "ਅਮਰੀਕੀ ਸਮਾਜ ਦੀ ਮੁੱਖ ਧਾਰਾ ਵਿੱਚ ਪੁਰਸ਼ਾਂ ਨਾਲ ਪੂਰੀ ਬਰਾਬਰ ਦੀ ਹਿੱਸੇਦਾਰੀ ਵਿੱਚ ਲਿਆਉਣਾ ਹੈ।"

ਬੈਟੀ ਫ੍ਰਾਈਡਨ
ਜਨਮ
ਬੈਟੀ ਨਾਓਮੀ ਗੋਲਡਸਟੇਨ

(1921-02-04)ਫਰਵਰੀ 4, 1921
ਮੌਤਫਰਵਰੀ 4, 2006(2006-02-04) (ਉਮਰ 85)
ਸਿੱਖਿਆਸਮਿਥ ਕਾਲਜ (ਬੀਏ)
ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬੇਰਕਲੀ
ਜੀਵਨ ਸਾਥੀਕਾਰਲ ਫ੍ਰਾਈਡਨ (1947–1969)
ਬੱਚੇ3

1970 ਵਿੱਚ, ਐਨ.ਓ.ਡਬਲਿਊ ਦੀ ਪ੍ਰਧਾਨ ਬਣਨ ਤੋਂ ਬਾਅਦ, ਫ੍ਰਾਈਡਨ ਨੇ 26 ਅਗਸਤ ਨੂੰ "ਬਰਾਬਰੀ ਲਈ ਮਹਿਲਾਵਾਂ ਦੀ ਹੜਤਾਲ" ਨੂੰ ਆਯੋਜਿਤ ਕੀਤਾ, ਸੰਯੁਕਤ ਰਾਜ ਸੰਵਿਧਾਨ ਦੀ 19ਵੀਂ ਸੋਧ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਰਾਸ਼ਟਰੀ ਹੜਤਾਲ ਨੇ ਨਾਰੀਵਾਦੀ ਅੰਦੋਲਨ ਨੂੰ ਵਧਾਉਣ ਲਈ ਸਫ਼ਲ ਹੋਈ; ਨਿਊਯਾਰਕ ਸਿਟੀ ਵਿੱਚ ਫ੍ਰਾਈਡਨ ਦੀ ਅਗਵਾਈ ਵਿੱਚ ਮਾਰਚ ਵਿੱਚ ਇਕੱਲੇ 50,000 ਤੋਂ ਵੱਧ ਲੋਕਾਂ ਨੂੰ ਜੋੜਿਆ ਸੀ। 1971 ਵਿੱਚ, ਫ੍ਰਾਈਡਨ ਨੇ ਹੋਰ ਮੋਹਰੀ ਨਾਰੀਵਾਦੀਆਂ ਨੂੰ ਸ਼ਾਮਿਲ ਕਰਕੇ ਕੌਮੀ ਮਹਿਲਾ ਦੇ ਸਿਆਸੀ ਕਾਕਸ ਨੂੰ ਸਥਾਪਿਤ ਕੀਤਾ। 

ਉਸ ਨੂੰ ਸੰਯੁਕਤ ਰਾਜ ਵਿੱਚ ਇੱਕ ਪ੍ਰਭਾਵਸ਼ਾਲੀ ਲੇਖਕ ਅਤੇ ਬੌਧਿਕ ਚਿੰਤਕ ਵਜੋਂ ਸਮਝਿਆ ਜਾਂਦਾ ਸੀ, ਫ੍ਰਾਈਡਨ ਰਾਜਨੀਤੀ ਵਿੱਚ ਸਰਗਰਮ ਰਹੀ ਅਤੇ 1990 ਦੇ ਦਹਾਕੇ ਦੇ ਅੰਤ ਤੱਕ, ਛੇ ਕਿਤਾਬਾਂ ਦੀ ਰਚਨਾ ਕੀਤੀ। 1960 ਦੇ ਦਹਾਕੇ ਦੇ ਸ਼ੁਰੂ ਵਿੱਚ, ਫ੍ਰਾਈਡਨ ਨਾਰੀਵਾਦ ਦੀ ਪੋਲਰਾਈਜ਼ਡ ਅਤੇ ਅਤਿਅੰਤ ਧੜਿਆਂ ਦੀ ਨੁਕਤਾਚੀਨੀ ਕਰਨ ਲੱਗੀ ਜਿਸ ਵਿੱਚ ਪੁਰਸ਼ਾਂ ਅਤੇ ਘਰ ਬਣਾਉਣ ਵਾਲੇ ਸਮੂਹਾਂ 'ਤੇ ਹਮਲਾ ਕੀਤਾ ਗਿਆ। ਉਸ ਦੀ ਬਾਅਦ ਵਾਲੀਆਂ ਕਿਤਾਬਾਂ ਵਿਚੋਂ "ਦ ਸੈਕੰਡ ਸਟੇਜ" ਸੀ ਜਿਸ ਵਿੱਚ ਕੁਝ ਨਾਰੀਵਾਦੀ ਦੇ ਕੱਟੜਪੰਥੀ ਵਧੀਕੀਆਂ ਦੀ ਆਲੋਚਨਾ ਕੀਤੀ।[1]

ਮੁੱਢਲਾ ਜੀਵਨ

ਸੋਧੋ

ਫ੍ਰਾਈਡਨ ਦਾ ਜਨਮ "ਬੈਟੀ ਨੋਮੀ ਗੋਲਡਸਟਿਨ"[2][3][4] 4 ਫਰਵਰੀ, 1921 ਨੂੰ ਈਰੀਆਨੋ ਦੇ ਪਿਓਰੀਆ ਵਿੱਚ[5] ਹੈਰੀ ਅਤੇ ਮਰੀਅਮ (ਹੋਰਵਿਤਜ਼) ਗੋਲਡਸਟਾਈਨ ਕੋਲ ਹੋਇਆ ਸੀ, ਜਿਨ੍ਹਾਂ ਦੇ ਯਹੂਦੀ ਪਰਿਵਾਰ ਰੂਸ ਅਤੇ ਹੰਗਰੀ ਤੋਂ ਸਨ।[6][7] ਹੈਰੀ, ਪੀਓਰੀਆ ਵਿੱਚ ਗਹਿਣਿਆਂ ਦੀ ਦੁਕਾਨ ਦਾ ਮਾਲਕ ਸੀ, ਅਤੇ ਮਰੀਅਮ ਇੱਕ ਅਖ਼ਬਾਰ ਦੇ ਸੁਸਾਇਟੀ ਪੇਜ ਲਈ ਲਿਖਦੀ ਸੀ ਜਦੋਂ ਫ੍ਰਾਈਡਨ ਦਾ ਪਿਤਾ ਬੀਮਾਰ ਹੋ ਗਿਆ। ਘਰ ਤੋਂ ਬਾਹਰ ਉਸ ਦੀ ਮਾਂ ਦੀ ਨਵੀਂ ਜ਼ਿੰਦਗੀ ਬਹੁਤ ਸੰਤੁਸ਼ਟ ਜਾਪਦੀ ਸੀ।

ਇੱਕ ਜਵਾਨ ਲੜਕੀ ਦੇ ਤੌਰ 'ਤੇ, ਫ੍ਰਾਈਡਨ ਮਾਰਕਸਵਾਦੀ ਅਤੇ ਯਹੂਦੀ ਦੋਨਾਂ ਸਰਕਲਾਂ ਵਿੱਚ ਸਰਗਰਮ ਸੀ; ਬਾਅਦ ਵਿੱਚ ਉਸ ਨੇ ਲਿਖਿਆ ਕਿ ਕਿਵੇਂ ਆਪਣੇ-ਆਪ ਨੂੰ ਕਈ ਵਾਰੀ ਬਾਅਦ ਦੇ ਸਮਾਜ ਤੋਂ ਅਲੱਗ ਮਹਿਸੂਸ ਕੀਤਾ ਜਾਂਦਾ ਸੀ, ਅਤੇ ਉਸ ਨੇ ਮਹਿਸੂਸ ਕੀਤਾ "ਅਨਿਆਂ ਵਿਰੁੱਧ ਜਜ਼ਬਾ ... ਸਾਮਵਾਦ ਵਿਰੋਧੀ ਬੇਇਨਸਾਫ਼ੀ ਦੀਆਂ ਮੇਰੀ ਭਾਵਨਾਵਾਂ ਤੋਂ ਪੈਦਾ ਹੋਇਆ।" ਉਸ ਨੇ ਪਿਓਰੀਆ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ, ਅਤੇ ਸਕੂਲ ਦੇ ਅਖ਼ਬਾਰ ਵਿੱਚ ਸ਼ਾਮਲ ਹੋ ਗਈ। ਜਦੋਂ ਇੱਕ ਕਾਲਮ ਲਿਖਣ ਦੀ ਉਸ ਦੀ ਅਰਜ਼ੀ ਠੁਕਰਾ ਦਿੱਤੀ ਗਈ, ਤਾਂ ਉਸ ਨੇ ਅਤੇ ਉਸ ਦੇ ਛੇ ਹੋਰ ਦੋਸਤਾਂ ਨੇ "ਟਾਈਡ" ਨਾਂ ਦਾ ਸਾਹਿਤਕ ਰਸਾਲਾ ਸ਼ੁਰੂ ਕੀਤਾ, ਜਿਸ ਵਿੱਚ ਸਕੂਲ ਦੀ ਜ਼ਿੰਦਗੀ ਦੀ ਬਜਾਏ ਘਰੇਲੂ ਜ਼ਿੰਦਗੀ ਬਾਰੇ ਦੱਸਿਆ ਗਿਆ ਸੀ।

ਉਸ ਨੇ 1938 ਵਿੱਚ ਔਰਤਾਂ ਦੇ ਸਮਿਥ ਕਾਲਜ ਵਿੱਚ ਦਾਖ਼ਿਲਾ ਲਿਆ। ਉਸ ਨੇ ਸ਼ਾਨਦਾਰ ਅਕਾਦਮਿਕ ਕਾਰਗੁਜ਼ਾਰੀ ਲਈ ਆਪਣੇ ਪਹਿਲੇ ਸਾਲ ਵਿੱਚ ਇੱਕ ਸਕਾਲਰਸ਼ਿਪ ਪ੍ਰਾਪਤ ਕੀਤਾ। ਉਸ ਦੇ ਦੂਜੇ ਸਾਲ ਵਿੱਚ, ਉਸ ਨੂੰ ਕਵਿਤਾ ਵਿੱਚ ਰੁਚੀ ਮਹਿਸੂਸ ਹੋਈ ਅਤੇ ਕੈਂਪਸ ਪਬਲੀਕੇਸ਼ਨਾਂ ਵਿੱਚ ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਪ੍ਰਕਾਸ਼ਤ ਹੋਈਆਂ। 1941 ਵਿੱਚ, ਉਹ ਕਾਲਜ ਅਖ਼ਬਾਰ ਦੀ ਮੁੱਖ ਸੰਪਾਦਕ ਬਣ ਗਈ। ਸੰਪਾਦਕੀ ਉਸ ਦੀ ਅਗਵਾਈ ਹੇਠ ਵਧੇਰੇ ਰਾਜਨੀਤਿਕ ਬਣ ਗਈ ਸੀ, ਉਸ ਨੇ ਇੱਕ ਸਖ਼ਤ ਵਿਰੋਧੀ ਰੁਖ ਅਪਣਾਇਆ ਅਤੇ ਕਦੇ-ਕਦਾਈ ਵਿਵਾਦ ਪੈਦਾ ਹੋ ਜਾਂਦਾ ਸੀ। ਉਸ ਨੇ 1942 ਵਿੱਚ "ਸੁਮਾ ਕਮਾ ਲੌਡ" ਅਤੇ "ਫਿ ਬੀਟਾ ਕਾਪਾ" ਨਾਲ ਮਨੋਵਿਗਿਆਨ ਵਿੱਚ ਪ੍ਰਮੁੱਖਤਾ ਨਾਲ ਗ੍ਰੈਜੂਏਟ ਕੀਤੀ।

1943 ਵਿੱਚ, ਉਸ ਨੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਇੱਕ ਸਾਲ ਏਰਿਕ ਏਰਿਕਸਨ ਦੇ ਨਾਲ ਮਨੋਵਿਗਿਆਨ ਵਿੱਚ ਗ੍ਰੈਜੂਏਟ ਦਾ ਕੰਮ ਕਰਨ ਲਈ ਉਸ ਨੂੰ ਫੈਲੋਸ਼ਿਪ ਮਿਲੀ।[8] ਉਹ ਹੋਰ ਰਾਜਨੀਤਿਕ ਤੌਰ 'ਤੇ ਸਰਗਰਮ ਹੋ ਗਈ, ਮਾਰਕਸਵਾਦੀਆਂ ਨਾਲ ਰਲਦੀ ਰਹੀ (ਉਸ ਦੇ ਬਹੁਤ ਸਾਰੇ ਦੋਸਤਾਂ ਦੀ ਜਾਂਚ ਐਫ.ਬੀ.ਆਈ ਦੁਆਰਾ ਕੀਤੀ ਗਈ।)। ਆਪਣੀਆਂ ਯਾਦਾਂ ਵਿੱਚ, ਉਸ ਨੇ ਦਾਅਵਾ ਕੀਤਾ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਸਮੇਂ ਉਸ ਉੱਤੇ ਪੀਐਚ.ਡੀ. ਫੈਲੋਸ਼ਿਪ ਬੰਦ ਕਰਨ ਅਤੇ ਉਸ ਦੇ ਵਿੱਦਿਅਕ ਜੀਵਨ ਨੂੰ ਛੱਡਣ ਲਈ ਜ਼ੋਰ ਦਿੱਤਾ।

ਨਿੱਜੀ ਜੀਵਨ

ਸੋਧੋ

ਉਸ ਨੇ 1947 ਵਿੱਚ ਯੂ.ਈ ਨਿਊਜ਼ ਵਿਖੇ ਕੰਮ ਕਰਦੇ ਸਮੇਂ ਇੱਕ ਥੀਏਟਰ ਨਿਰਮਾਤਾ, ਕਾਰਲ ਫ੍ਨਰਾਈ (ਨੀ ਫ੍ਰੀਡਮੈਨ) ਨਾਲ ਵਿਆਹ ਕਰਵਾਇਆ। ਉਸ ਨੇ ਵਿਆਹ ਤੋਂ ਬਾਅਦ ਕੰਮ ਕਰਨਾ ਜਾਰੀ ਰੱਖਿਆ, ਪਹਿਲਾਂ ਇੱਕ ਤਨਖ਼ਾਹਦਾਰ ਕਰਮਚਾਰੀ ਵਜੋਂ ਅਤੇ 1952 ਤੋਂ ਬਾਅਦ ਇੱਕ ਸੁਤੰਤਰ ਪੱਤਰਕਾਰ ਵਜੋਂ ਕੰਮ ਕਰਦੀ ਰਹੀ। ਮਈ 1969 ਵਿੱਚ, ਦੋਹਾਂ ਦਾ ਤਲਾਕ ਹੋ ਗਿਆ, ਅਤੇ ਕਾਰਲ ਦੀ ਦਸੰਬਰ 2005 ਵਿੱਚ ਮੌਤ ਹੋ ਗਈ।

ਫ੍ਰਾਈਡਨ ਨੇ ਆਪਣੇ ਸੰਸਕਰਨ "ਲਾਇਫ਼ ਸੋ ਫਾਰ" (2000) ਵਿੱਚ ਦੱਸਿਆ ਕਿ ਕਾਰਲ ਨੇ ਉਨ੍ਹਾਂ ਦੇ ਵਿਆਹ ਦੌਰਾਨ ਉਸ ਨੂੰ ਕੁੱਟਿਆ ਸੀ; ਡੌਲੋਰਜ਼ ਅਲੈਗਜ਼ੈਂਡਰ ਵਰਗੇ ਦੋਸਤਾਂ ਨੇ ਪ੍ਰੈਸ ਕਾਨਫਰੰਸਾਂ ਲਈ ਸਮੇਂ-ਸਮੇਂ 'ਤੇ ਕਾਰਲ ਦੁਆਰਾ ਕੀਤੀਆਂ ਦੁਰਵਰਤੋਂ ਨੂੰ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਕਾਰਲ ਨੇ ਕਿਤਾਬ ਪ੍ਰਕਾਸ਼ਤ ਹੋਣ ਤੋਂ ਥੋੜ੍ਹੀ ਦੇਰ ਬਾਅਦ ਟਾਈਮ ਮੈਗਜ਼ੀਨ ਨਾਲ ਇੱਕ ਇੰਟਰਵਿਊ ਦੌਰਾਨ ਉਸ ਨਾਲ ਬਦਸਲੂਕੀ ਕਰਨ ਤੋਂ ਇਨਕਾਰ ਕੀਤਾ, ਜਿਸ ਨੇ ਦਾਅਵੇ ਨੂੰ "ਪੂਰਨ ਮਨਘੜਤ" ਦੱਸਿਆ। ਬਾਅਦ ਵਿੱਚ ਬੈਟੀ ਨੇ "ਗੁੱਡ ਮੌਰਨਿੰਗ ਅਮਰੀਕਾ" 'ਚ ਲਿਖਿਆ, "ਕਾਸ਼ ਕਿ ਮੈਂ ਇਸ ਬਾਰੇ ਕੁਝ ਵੀ ਨਾ ਲਿਖਿਆ ਹੁੰਦਾ, ਕਿਉਂਕਿ ਇਹ ਪ੍ਰਸੰਗ ਤੋਂ ਬਾਹਰ ਸਨਸਨੀਖੇਜ਼ ਮੁੱਦਾ ਸੀ। ਮੇਰਾ ਪਤੀ ਪਤਨੀ ਨਾਲ ਮਾਰ-ਕੁੱਟ ਕਰਨ ਵਾਲਾ ਨਹੀਂ ਸੀ, ਅਤੇ ਮੈਂ ਪਤਨੀ ਨਾਲ ਮਾਰ-ਕੁੱਟ ਕਰਨ ਵਾਲੇ ਪਤੀ ਦਾ ਕੋਈ ਪ੍ਰਭਾਵਿਤ ਸ਼ਿਕਾਰ ਨਹੀਂ ਸੀ। ਅਸੀਂ ਬਹੁਤ ਲੜ੍ਹਾਈ ਝਗੜੇ ਕੀਤੇ, ਅਤੇ ਉਹ ਮੇਰੇ ਤੋਂ ਬਹੁਤ ਵੱਡਾ ਸੀ।"

ਕਾਰਲ ਅਤੇ ਬੈਟੀ ਫ੍ਰਾਈਡਨ ਦੇ ਤਿੰਨ ਬੱਚੇ, ਡੈਨੀਅਲ, ਐਮਿਲੀ ਅਤੇ ਜੋਨਾਥਨ ਸਨ। ਉਹ ਇੱਕ ਯਹੂਦੀ ਪਰਿਵਾਰ ਵਿੱਚ ਪਲੀ ਸੀ, ਪਰ ਇੱਕ ਕਾਫ਼ਰ ਸੀ। 1973 ਵਿੱਚ, ਫਰੀਡਨ ਹਿਊਮਨਿਸਟਿਸਟ ਮੈਨੀਫੈਸਟੋ II ਨੂੰ ਦਸਤਖ਼ਤ ਕਰਨ ਵਾਲਿਆਂ ਵਿੱਚੋਂ ਇੱਕ ਸੀ।[9]

ਫ੍ਰਾਈਡਨ 4 ਫਰਵਰੀ, 2006 ਨੂੰ ਉਸ ਦੇ 85ਵੇਂ ਜਨਮਦਿਨ, ਵਾਸ਼ਿੰਗਟਨ, ਡੀ.ਸੀ. ਵਿੱਚ ਉਸ ਦੇ ਘਰ ਵਿੱਚ ਕੰਜੈਸਟਿਵ ਦਿਲ ਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ।

ਪੇਪਰ

ਸੋਧੋ

ਫ੍ਰਾਈਡਨ ਦੇ ਕੁਝ ਪੇਪਰ ਸ਼ਲੇਂਸਰ ਲਾਇਬ੍ਰੇਰੀ, ਰੈਡਕਲਿਫ ਇੰਸਟੀਚਿਊਟ, ਹਾਰਵਰਡ ਯੂਨੀਵਰਸਿਟੀ, ਕੈਮਬ੍ਰਿਜ, ਮੈਸੇਚਿਉਸੇਟਸ ਵਿਖੇ ਰੱਖੇ ਗਏ ਹਨ।[10]

ਅਵਾਰਡ ਅਤੇ ਸਨਮਾਨ

ਸੋਧੋ

ਮੀਡੀਆ

ਸੋਧੋ

ਫ੍ਰਾਈਡਨ ਨੂੰ ਅਦਾਕਾਰਾ ਟਰੇਸੀ ਉਲਮਾਨ ਦੁਆਰਾ 2020 ਐਫ.ਐਕਸ ਲਿਮਿਟਿਡ ਸੀਰੀਜ਼ ਸ੍ਰੀਮਤੀ ਅਮਰੀਕਾ ਵਿੱਚ ਦਰਸਾਇਆ ਗਿਆ ਸੀ।[20]

  • ਦ ਫੈਮਿਨਿਨ ਮੈਸਟਿਕ (1963)
  • ਇੱਟ ਚੇਂਜਡ ਮਾਈ ਲਾਇਫ਼: ਰਾਇਟਿੰਗਸ ਆਨ ਵੁਮੈਨ'ਸ ਮੂਵਮੈਂਟ (1976)
  • Tਦ ਸੈਕੰਡ ਸਟੇਜ (1981)
  • ਦ ਫ਼ਾਉਂਟੇਨ ਆਫ਼ ਏਜ (1993)
  • ਬਿਯੋਂਡ ਜੈੰਡਰ (1997)
  • ਲਾਇਫ਼ ਸੋ ਫਾਰ (2000) - ਸਵੈ-ਜੀਵਨੀ

ਇਹ ਵੀ ਦੇਖੋ

ਸੋਧੋ

ਪੁਸਤਕ-ਸੂਚੀ

ਸੋਧੋ
  • Farber, David (2004). The Sixties Chronicle. Legacy Publishing. ISBN 141271009X. {{cite book}}: Invalid |ref=harv (help)
  • Friedan, Betty (1997). Brigid O'Farrell (ed.). Beyond Gender: The New Politics of Work and Family. Washington, D.C.: Woodrow Wilson Center Press. ISBN 0-943875-84-6. {{cite book}}: Invalid |ref=harv (help)
  • Friedan, Betty (1998) [1981]. The Second Stage. Cambridge, MA: Harvard University Press. ISBN 0-674-79655-1. {{cite book}}: Invalid |ref=harv (help)
  • Friedan, Betty (2001). Life So Far: A Memoir. New York: Simon & Schuster. ISBN 0-7432-0024-1. {{cite book}}: Invalid |ref=harv (help)
  • Horowitz, Daniel (2000). Betty Friedan and the Making of The Feminine Mystique: The American Left, the Cold War and Modern Feminism. Amherst, MA: University of Massachusetts Press. ISBN 9781558492769. {{cite book}}: Invalid |ref=harv (help)
  • Siegel, Deborah (2007). Sisterhood, Interrupted: From Radical Women to Grrls Gone Wild. New York: Palgrave Macmillan. ISBN 978-1-4039-8204-9. {{cite book}}: Invalid |ref=harv (help)

ਸੂਚਨਾ

ਸੋਧੋ

ਹਵਾਲੇ

ਸੋਧੋ
  1. "'The Second Stage'". nytimes.com. NY Times. Retrieved 9 March 2018.
  2. Fox, Margalit (February 5, 2006). "Betty Friedan, who ignited cause in 'Feminine Mystique,' dies at 85". The New York Times. Retrieved February 2, 2010.
  3. Sweet, Corinne (Feb. 7, 2006). Ground-Breaking Author of 'The Feminine Mystique' Who Sparked Feminism's Second Wave. The (London, Eng., U.K.) Independent (obit), Retrieved February 2, 2010.
  4. Betty Friedan, in 300 Women Who Changed the World. Encyclopædia Britannica, Retrieved February 2, 2010.
  5. Wing Katie Loves Jason, Liz (Summer 2006). "NOW Mourns Foremothers of Feminist, Civil Rights Movements". National Organization for Women. Archived from the original on November 20, 2006. Retrieved February 19, 2007.
  6. Frost, Bryan-Paul; Sikkenga, Jeffrey (September 15, 2017). History of American Political Thought. Lexington Books. ISBN 9780739106242 – via Google Books.
  7. Reynolds, Moira Davison (January 1, 1994). Women advocates of reproductive rights: eleven who led the struggle in the United States and Great Britain. McFarland & Co. ISBN 9780899509402 – via Internet Archive.
  8. Henderson, Margaret (July 2007). "Betty Friedan 1921–2006". Australian Feminist Studies. 22 (53): 163–166. doi:10.1080/08164640701361725.
  9. "Humanist Manifesto II". American Humanist Association. Archived from the original on ਅਕਤੂਬਰ 20, 2012. Retrieved October 9, 2012. {{cite web}}: Unknown parameter |dead-url= ignored (|url-status= suggested) (help)
  10. "Friedan, Betty. Additional papers of Betty Friedan, 1937-1993 (inclusive), 1970-1993 (bulk): A Finding Aid". oasis.lib.harvard.edu. Archived from the original on March 13, 2014. Retrieved March 13, 2014.
  11. Felder, Deborah G.; Rosen, Diana (September 15, 2017). Fifty Jewish Women Who Changed The World. Citadel Press. ISBN 9780806526560 – via Google Books.
  12. "Humanists of the Year". Archived from the original on 2015-11-28. Retrieved 2020-05-09. {{cite web}}: Unknown parameter |dead-url= ignored (|url-status= suggested) (help)
  13. 13.0 13.1 "Women's Equity Resource Center". www2.edc.org. Archived from the original on 2020-02-25. Retrieved 2020-05-09. {{cite web}}: Unknown parameter |dead-url= ignored (|url-status= suggested) (help)
  14. "Bonnie Tiburzi - Women That Soar 2020". Womenthatsoar.com. Retrieved 2020-03-09.
  15. "For Friedan, a Life on the Run". www.nytimes.com.
  16. "Archived copy" (PDF). Archived from the original (PDF) on April 7, 2014. Retrieved March 20, 2014.{{cite web}}: CS1 maint: archived copy as title (link)
  17. "Home - National Women's Hall of Fame". National Women's Hall of Fame. Archived from the original on 2013-01-13. Retrieved 2020-05-09.
  18. "ਪੁਰਾਲੇਖ ਕੀਤੀ ਕਾਪੀ". Archived from the original on 2021-10-31. Retrieved 2020-05-09. {{cite web}}: Unknown parameter |dead-url= ignored (|url-status= suggested) (help)
  19. "The Most Inspiring Female Celebrities, Entrepreneurs, and Political Figures". Glamour. Archived from the original on 2016-03-04. Retrieved 2020-05-09.
  20. "Sarah Paulson, John Slattery Among 11 Cast in Cate Blanchett's FX Limited Series 'Mrs America'". TheWrap. Thewrap.com. Retrieved May 14, 2019.

ਹੋਰ ਪੜ੍ਹੋ

ਸੋਧੋ

ਬਾਹਰੀ ਲਿੰਕ

ਸੋਧੋ