ਬੈਨੀ ਦਿਆਲ
ਬੈਨੀ ਦਿਆਲ (ਜਨਮ 13 ਮਈ 1984) ਇੱਕ ਭਾਰਤੀ ਗਾਇਕ ਹੈ, ਜੋ ਕੇਰਲਾ ਰਾਜ ਦਾ ਵਾਸੀ ਹੈ। ਉਹ ਐਸਐਸ ਮਿਊਜ਼ਿਕ ਚੈਨਲ ਦੁਆਰਾ ਸ਼ੁਰੂ ਕੀਤੇ ਬੈਂਡ ਐਸ5 ਦਾ ਮੈਂਬਰ ਹੈ।[1] ਉਸਨੇ ਮਲਿਆਲਮ ਫ਼ਿਲਮ 'ਬਾਏ ਦਿ ਪੀਪਲ' ਰਾਹੀਂ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ। ਉਸਦੀ ਗਾਇਕੀ ਜਦੋਂ ਏ. ਆਰ. ਰਹਿਮਾਨ ਦੇ ਧਿਆਨ ਵਿੱਚ ਆਈ ਤਾਂ ਉਸਨੇ ਬੈਨੀ ਦਾ ਆਡੀਸ਼ਨ ਲਿਆ। ਏ. ਆਰ. ਰਹਿਮਾਨ ਨਾਲ ਹਿੱਟ ਗਾਣੇ ਕਰਨ ਤੋਂ ਬਾਅਦ, ਉਹ ਫਿਲਮਾਂ ਲਈ ਸਥਾਈ ਗਾਇਕ ਦੇ ਰੂਪ ਵਿੱਚ ਆ ਗਿਆ ਹੈ। ਉਹ ਦਿ ਵੋਇਸ (ਇੰਡੀਆ) ਸ਼ੋਅ ਸੀਜ਼ਨ 2 ਦਾ ਜੱਜ ਵੀ ਹੈ।
ਬੈਨੀ ਦਿਆਲ ബെന്നി ദയാൽ (Malayalam) | |
---|---|
ਜਾਣਕਾਰੀ | |
ਜਨਮ | ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ | 3 ਮਈ 1984
ਵੰਨਗੀ(ਆਂ) | ਪਿਠਵਰਤੀ ਗਾਇਕ, ਇੰਡੀ ਪੌਪ |
ਕਿੱਤਾ | ਗਾਇਕੀ |
ਸਾਲ ਸਰਗਰਮ | 2002-ਹੁਣ ਤੱਕ |
ਨਿੱਜੀ ਜੀਵਨ
ਸੋਧੋਦਿਆਲ ਦੇ ਮਾਪੇ ਕੇਰਲਾ ਦੇ ਕੋੱਲਮ ਜ਼ਿਲ੍ਹੇ ਤੋਂ ਹਨ।[2] ਉਹ ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ ਵਿੱਚ ਪੈਦਾ ਅਤੇ ਵੱਡਾ ਹੋਇਆ ਅਤੇ ਅਬੂ ਧਬੀ ਇੰਡੀਅਨ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਨੇ ਮਦਰਾਸ ਕ੍ਰਿਸਚੀਅਨ ਕਾਲਜ ਤੋਂ ਬੀ. ਕਾਮ ਅਤੇ ਮਾਸਟਰਜ਼ ਇਨ ਜਰਨਲਿਜ਼ਮ ਕੀਤੀ।[3]
ਦਿਆਲ ਨੇ ਆਰ.ਆਰ ਡੋਨੈਨੀਲੀ ਵਿੱਚ ਇੱਕ ਈਵੈਂਟ ਕੋਆਰਡੀਨੇਟਰ ਵਜੋਂ ਕੰਮ ਕੀਤਾ ਪਰ ਉਹ ਸੰਗੀਤ ਵਿੱਚ ਆਪਣਾ ਕਰੀਅਰ ਬਣਾਉਣ ਲਈ ਉਸਨੇ ਨੌਕਰੀ ਛੱਡ ਦਿੱਤੀ।[4] ਜੂਨ 2016 ਵਿੱਚ, ਬੈਨੀ ਨੇ ਆਪਣੀ ਮਾਡਲ ਪ੍ਰੇਮਿਕਾ ਕੈਥਰੀਨ ਥੰਗਮ ਨਾਲ ਵਿਆਹ ਕਰਵਾ ਲਿਆ ਸੀ।[5]
ਹਵਾਲੇ
ਸੋਧੋ- ↑ "Scaling heights". Metro Plus. Chennai, India: The Hindu. 11 October 2008. Archived from the original on 7 ਨਵੰਬਰ 2012. Retrieved 6 January 2009.
{{cite news}}
: Unknown parameter|dead-url=
ignored (|url-status=
suggested) (help) - ↑ George, Vijay (16 May 2005). "S5's Malayali connection". Metro Plus. Chennai, India: The Hindu. Archived from the original on 22 ਅਕਤੂਬਰ 2010. Retrieved 6 January 2009.
{{cite news}}
: Unknown parameter|dead-url=
ignored (|url-status=
suggested) (help) - ↑ "ABOUT BENNY DAYAL". Oneindia.in. Archived from the original on 15 July 2012. Retrieved 3 October 2011.
{{cite web}}
: Unknown parameter|dead-url=
ignored (|url-status=
suggested) (help) - ↑ Kamath, Sudhish (2 October 2009). "How Benny made it big". Chennai, India: The Hindu. Retrieved 5 October 2009.
- ↑ Basu, Nilanjana (6 June 2016). "Inside Benny Dayal's Wedding Ceremony With Neeti Mohan, A.R. Rahman". NDTV Movies. New Delhi: NDTV. Retrieved 6 June 2016.