ਬੈਬਿਟ (ਨਾਵਲ)
ਬੈਬਿਟ , 1922 ਵਿੱਚ ਪਹਿਲੀ ਦਫਾ ਪ੍ਰਕਾਸ਼ਿਤ ਅਮਰੀਕੀ ਨਾਵਲਕਾਰ ਸਿਨਕਲੇਰ ਲੂਈਸ ਦਾ ਲਿਖਿਆ ਨਾਵਲ ਹੈ। ਇਹ ਮੁੱਖ ਤੌਰ 'ਤੇ, ਅਮਰੀਕੀ ਸੱਭਿਆਚਾਰ, ਸਮਾਜ,ਅਤੇ ਵਰਤੋਂ-ਵਿਹਾਰ ਉੱਤੇ ਵਿੰਗ ਹੈ। ਇਹ ਮਧ ਵਰਗੀ ਅਮਰੀਕੀ ਜੀਵਨ ਦੀ ਥੋਥ ਅਤੇ ਇਹਦੀ ਅਨੁਸਾਰਤਾ ਲਈ ਦਬਾਉ ਦੀ ਆਲੋਚਨਾ ਕਰਦਾ ਹੈ। ਤੁਰਤ ਬੈਸਟਸੈਲਰ ਅਤੇ ਚਰਚਾ ਦਾ ਕੇਂਦਰ ਬਣਿਆ, ਬੈਬਿਟ ਲੂਈਸ ਦਾ ਸਭ ਤੋਂ ਮਸ਼ਹੂਰ ਨਾਵਲ ਹੈ ਅਤੇ 1930 ਵਿੱਚ ਉਸਨੂੰ ਨੋਬਲ ਪੁਰਸਕਾਰ ਦੇਣ ਦੇ ਫੈਸਲੇ ਵਿੱਚ ਇਹਦਾ ਤਕੜਾ ਪ੍ਰਭਾਵ ਸੀ।[1]
ਲੇਖਕ | ਸਿਨਕਲੇਰ ਲੁਈਸ |
---|---|
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਅਮਰੀਕੀ ਕਦਰਾਂ ਕੀਮਤਾਂ |
ਵਿਧਾ | ਵਿਅੰਗ |
ਪ੍ਰਕਾਸ਼ਨ ਦੀ ਮਿਤੀ | 1922 |
ਮੀਡੀਆ ਕਿਸਮ | Print (ਹਾਰਡਕਵਰ) |
ਸਫ਼ੇ | 432 (ਪੇਪਰਬੈਕ) |
ਤੋਂ ਪਹਿਲਾਂ | ਮੇਨ ਸਟਰੀਟ |
ਤੋਂ ਬਾਅਦ | ਐਰੋਸਮਿਥ |
ਸ਼ਬਦ "ਬੈਬਿਟ" ਅੰਗਰੇਜੀ ਭਾਸ਼ਾ ਵਿੱਚ ਅਜਿਹੇ ਵਿਅਕਤੀ, ਖਾਸ ਕਰ ਬਿਜਨੈੱਸਮੈਨ ਵਜੋਂ ਪ੍ਰਚਲਿਤ ਹੋ ਗਿਆ ਜਿਹੜਾ ਅਚੇਤ ਹੀ ਭਾਰੂ ਮਧ ਵਰਗੀ ਮਿਆਰਾਂ ਦੇ ਅਨੁਸਾਰ ਹੋ ਜਾਂਦਾ ਹੈ।[2]
ਹਵਾਲੇ
ਸੋਧੋ- ↑ Phelps, William Lyon/ "Sinclair Lewis and the Nobel Prize", Washington Post (December 7, 1930)
- ↑ http://www.merriam-webster.com/dictionary/babbitt
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |