1922
1922, 20ਵੀਂ ਸਦੀ ਦਾ ਇੱਕ ਸਾਲ ਹੈ ਜੋ 1920 ਦਾ ਦਹਾਕਾ ਵਿੱਚ ਆਉਂਦਾ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ – 1920 ਦਾ ਦਹਾਕਾ – 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ |
ਸਾਲ: | 1919 1920 1921 – 1922 – 1923 1924 1925 |
ਘਟਨਾਸੋਧੋ
- 17 ਜਨਵਰੀ – ਚਾਬੀਆਂ ਦਾ ਮੋਰਚਾ 'ਚ ਅਕਾਲੀ ਆਗੂ ਰਿਹਾਅ ਹੋਏ।
- 22 ਜਨਵਰੀ – ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੀ ਤਾਰ ਭੇਜੀ।
- 27 ਫ਼ਰਵਰੀ –ਅਮਰੀਕਨ ਸੁਪਰੀਮ ਕੋਰਟ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਸੋਧ ਨੂੰ ਜਾਇਜ਼ ਠਹਿਰਾਇਆ।
- 28 ਫ਼ਰਵਰੀ– ਮਿਸਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਪਰ ਬ੍ਰਿਟਿਸ਼ ਫੌਜ ਉੱਥੇ ਬਣੀ ਰਹੀ।
- 8 ਮਾਰਚ – ਅੰਮ੍ਰਿਤਸਰ ਦੀ ਚਾਰਦੀਵਾਰੀ ਦੇ ਬਾਹਰ ਦੁਰਗਿਆਣਾ ਮੰਦਰ ਬਣਾਉਣ ਵਾਸਤੇ ਮਦਨ ਮੋਹਨ ਮਾਲਵੀਆ ਨੇ ਨੀਂਹ ਰੱਖੀ।
- 10 ਮਾਰਚ – ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਨੇੜੇ ਗ੍ਰਿਫਤਾਰ ਕੀਤਾ ਗਿਆ।
- 3 ਜੁਲਾਈ – ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ ਇਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਕੁੱਝ ਹਥਿਆਰ ਖ਼ਰੀਦੇ। ਮਗਰੋਂ ਇਸੇ ਮਸ਼ੀਨ ‘ਤੇ ਬੱਬਰ ਅਕਾਲੀ ਅਖ਼ਬਾਰ ਛਾਪਿਆ ਜਾਂਦਾ ਹੁੰਦਾ ਸੀ।
- 16 ਜੂਨ – ਮਾਸਟਰ ਮੋਤਾ ਸਿੰਘ ਗ੍ਰਿਫ਼ਤਾਰ।
- 28 ਅਕਤੂਬਰ – ਬੇਨੀਤੋ ਮਸੋਲੀਨੀ ਨੇ ਇਟਲੀ ਦੀ ਹਕੂਮਤ ਉੱਤੇ ਕਬਜ਼ਾ ਕਰ ਲਿਆ ਅਤੇ ਮੁਲਕ ਵਿੱਚ ਫ਼ਾਸਿਜ਼ਮ ਦੀ ਸ਼ੁਰੂਆਤ ਹੋਈ।
- 30 ਅਕਤੂਬਰ – ਹਸਨ ਅਬਦਾਲ ਸਟੇਸ਼ਨ (ਸਾਕਾ ਪੰਜਾ ਸਾਹਿਬ) ਉੱਤੇ ਸਿੱਖਾਂ ਦੀਆਂ ਸ਼ਹੀਦੀਆਂ।
- 30 ਅਕਤੂਬਰ – ਬੇਨੀਤੋ ਮੁਸੋਲੀਨੀ ਦਾ ਰੋਮ ਉੱਤੇ ਕਬਜ਼ਾ ਵੀ ਪੱਕਾ ਹੋ ਗਿਆ, ਇੰਜ ਫ਼ਾਸਿਸਟ ਪਾਰਟੀ ਨੇ ਬਿਨਾਂ ਖ਼ੂਨ ਖ਼ਰਾਬੇ ਤੋਂ ਇਟਲੀ ਉੱਤੇ ਕਬਜ਼ਾ ਕਰ ਲਿਆ।
- 31 ਅਕਤੂਬਰ – ਫ਼ਾਸਿਸਟ ਪਾਰਟੀ ਦਾ ਬੇਨੀਤੋ ਮੁਸੋਲੀਨੀ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ|
- 4 ਨਵੰਬਰ – ਮਿਸਰ ਵਿੱਚ ਪ੍ਰਾਚੀਨ ਕਾਲ ਦੇ ਰਾਜੇ ਫ਼ੈਰੋਆਹ ਟੂਟਨਖ਼ਾਮੇਨ ਦੀ ਕਬਰ ਲੱਭੀ।
- 14 ਨਵੰਬਰ – ਬੀ.ਬੀ.ਸੀ ਨੇ ਰੇਡੀਉ ਦੀ ਰੋਜ਼ਾਨਾ ਸਰਵਿਸ ਸ਼ੁਰੂ ਕੀਤੀ।
- 17 ਨਵੰਬਰ – ਗੁਰੂ ਕੇ ਬਾਗ਼ ਦਾ ਮੋਰਚਾ ਵਿੱਚ ਗ੍ਰਿਫ਼ਤਾਰੀਆਂ ਬੰਦ।
- 23 ਦਸੰਬਰ –ਬੀ ਬੀ ਸੀ ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ।
- 30 ਦਸੰਬਰ –ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿਤਾ ਗਿਆ।
- 19 ਦਸੰਬਰ – ਦਿੱਲੀ ਦੇ ਗੁਰਦਵਾਰੇ ਮਹੰਤ ਹਰੀ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |