ਬੈਰਿਐਟਰਿਕ ਸਰਜਰੀ ਇੱਕ ਭਾਰ ਘਟਾਉਣ ਵਾਲੀ ਸਰਜਰੀ ਹੈ, ਜੋ ਕਿ ਉਹਨਾਂ ਵਿਅਕਤੀਆਂ ਲਈ ਹੈ, ਜੋ ਆਪਣਾ ਭਾਰ ਸੰਤੁਲਿਤ ਭੋਜਨ ਅਤੇ ਕਸਰਤ ਆਦਿ ਕਰਨ ਨਾਲ ਘਟਾ ਨਹੀਂ ਸਕਦੇ ਹਨ। ਇਸ ਨੂੰ ਸਭ ਤੋਂ ਸਾਇੰਟੇਫਿਕ ਭਰੋਸੇਮੰਦ ਭਾਰ ਘਟਾਉਣ ਵਾਲੀ ਸਰਜਰੀ ਦਾ ਦਰਜਾ ਮਿਲਿਆ ਹੈ। ਬੈਰਿਐਟਰਿਕ ਸਰਜਰੀ ਦੁਨੀਆ ਭਰ ਵਿੱਚ ਅਪਣਾਈ ਜਾ ਚੁੱਕੀ ਹੈ। ਦੇਸ਼-ਵਿਦੇਸ਼ ਦੀਆਂ ਉੱਚਕੋਟੀ ਦੀਆਂ ਸੰਸਥਾਵਾਂ ਤੋਂ ਇਸ ਨੂੰ ਮਾਨਤਾ ਪ੍ਰਾਪਤ ਹੈ। ਭਾਰਤ ਵਿੱਚ ਬੈਰਿਐਟਰਿਕ ਸਰਜਰੀ ਦਾ ਖਰਚਾ ਪੱਛਮੀ ਦੇਸ਼ਾਂ ਨਾਲੋਂ ਘੱਟ ਹੋਣ ਕਾਰਨ ਅਮਰੀਕਾ, ਯੂਰਪ, ਕੈਨੇਡਾ, ਇੰਗਲੈਂਡ ਵਰਗੇ ਦੇਸ਼ਾਂ ਵਿਚੋਂ ਲੋਕ ਭਾਰਤ ਵਿੱਚ ਆ ਕੇ ਬੈਰਿਐਟਰਿਕ ਸਰਜਰੀ ਕਰਵਾਉਂਦੇ ਹਨ। ਅਮਰੀਕਾ ਵਿੱਚ ਮੋਟਾਪੇ ਦੀ ਸਮੱਸਿਆ ਜ਼ਿਆਦਾ ਹੋਣ ਕਾਰਨ ਬੈਰਿਐਟਰਿਕ ਸਰਜਰੀ 25-30 ਸਾਲਾਂ ਤੋਂ ਪਹਿਲੀ ਵਾਰ ਅਮਰੀਕਾ ਵਿੱਚ ਸ਼ੁਰੂ ਹੋਈ ਸੀ। ਭਾਰਤ ਵਿੱਚ ਪੰਜਾਬ ਵਿੱਚ ਮੋਟਾਪਾ 35 ਫੀਸਦੀ ਤੋਂ ਜ਼ਿਆਦਾ ਵਧ ਚੁੱਕਾ ਹੈ।[1]

ਕਦੋਂ ਅਤੇ ਕਿਸ ਦੀ ਸਰਜਰੀ

ਸੋਧੋ

ਬੈਰਿਐਟਰਿਕ ਸਰਜਰੀ ਕਿਸੇ ਵਿਅਕਤੀ ਦਾ BMI ਜਾਂ ਬੀ. ਐਮ. ਆਈ. (ਬਾਡੀ ਮਾਸ ਇੰਡੈਕਸ) ਦੇਖ ਕੇ ਕੀਤੀ ਜਾਂਦੀ ਹੈ, ਜੋ ਕੱਦ ਅਤੇ ਭਾਰ ਦਾ ਇੱਕ ਫਾਰਮੂਲਾ ਹੈ। ਜੇਕਰ ਕਿਸੇ ਵਿਅਕਤੀ ਦਾ ਬੀ. ਐਮ. ਆਈ. 21 ਤੋਂ 23 ਤੱਕ ਹੋਵੇ ਤਾਂ ਉਸ ਦਾ ਭਾਰ ਸੰਤੁਲਿਤ ਹੈ। ਜੇਕਰ 23 ਤੋਂ ਜ਼ਿਆਦਾ ਹੈ ਤਾਂ ਉਸ ਨੂੰ ਮੋਟਾਪੇ ਦੀ ਗਿਣਤੀ ਵਿੱਚ ਲਿਆ ਜਾਂਦਾ ਹੈ। ਜਦੋਂ ਵੀ ਕਿਸੇ ਵਿਅਕਤੀ ਦਾ ਭਾਰ ਉਸ ਦੇ ਆਮ ਭਾਰ ਨਾਲੋਂ 20 ਕਿਲੋ ਜ਼ਿਆਦਾ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਦੇ ਲਈ ਬੈਰਿਐਟਰਿਕ ਸਰਜਰੀ ਦਾ ਸਹਾਰਾ ਲੈਣਾ ਚਾਹੀਦਾ ਹੈ।[2]

ਆਪ੍ਰੇਸ਼ਨ ਅਤੇ ਨਤੀਜ਼ਾ

ਸੋਧੋ

ਬੈਰਿਐਟਰਿਕ ਸਰਜਰੀ ਦੇ ਅਧੀਨ ਜੋ ਆਪ੍ਰੇਸ਼ਨ ਕੀਤੇ ਜਾਂਦੇ ਹਨ ਉਹ ਹੇਠ ਲਿਖੇ ਹਨ।

  1. ਗੈਸਟਿ੍ਕ ਬੈਂਡ
  2. ਗੈਸਟਿ੍ਕ ਸਲੀਵ ਰਿਸੈਕਸ਼ਨ
  3. ਗੈਸਟਿ੍ਕ ਬਾਈਪਾਸ
  4. ਡਿਉਡੇਨਲ ਸਵਿੱਚ ਆਦਿ।
ਬੈਰਿਐਟਰਿਕ ਸਰਜਰੀ ਦੂਰਬੀਨ ਦੀ ਵਿਧੀ ਨਾਲ ਕੀਤੀ ਜਾਂਦੀ ਹੈ ਅਤੇ ਇਹ 40 ਮਿੰਟ ਦਾ ਆਪ੍ਰੇਸ਼ਨ ਹੁੰਦਾ ਹੈ। ਇਸ ਆਪ੍ਰੇਸ਼ਨ ਤੋਂ ਬਾਅਦ ਕਿਸੇ ਮੋਟੇ ਵਿਅਕਤੀ ਦਾ ਭਾਰ ਹਰ ਮਹੀਨੇ ਕੁਝ ਕਿਲੋ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ 12 ਤੋਂ 18 ਮਹੀਨੇ ਦੇ ਵਿੱਚ ਉਹ ਆਪਣੇ ਆਮ ਭਾਰ ਵਿੱਚ ਆ ਜਾਂਦਾ ਹੈ।

ਬੈਰਿਐਟਰਿਕ ਸਰਜਰੀ ਤੋਂ ਬਾਅਦ ਮੋਟਾਪੇ ਸੰਬੰਧੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਸ਼ੂਗਰ, ਹਾਈ ਕੋਲੈਸਟਰੋਲ, ਬਲੱਡ ਪ੍ਰੈਸ਼ਰ, ਜੋੜਾਂ 'ਚ ਦਰਦ, ਬਾਂਝਪਨ, ਸਾਹ ਦੀ ਤਕਲੀਫ, ਨੀਂਦ ਵਿੱਚ ਸਾਹ ਰੁਕਣਾ, ਪੇਟ ਗੈਸ, ਘੁਰਾੜਿਆਂ ਦੀ ਤਕਲੀਫ਼ ਆਦਿ ਠੀਕ ਹੋ ਜਾਂਦੇ ਹਨ। ਬੈਰਿਐਟਰਿਕ ਸਰਜਰੀ ਤੋਂ ਬਾਅਦ ਅਗਲੇ ਦਿਨ ਹੀ ਮਰੀਜ਼ ਤੁਰਨਾ-ਫਿਰਨਾ ਸ਼ੁਰੂ ਕਰ ਦਿੰਦਾ ਹੈ ਅਤੇ 48 ਤੋਂ 72 ਘੰਟੇ ਬਾਅਦ ਆਪਣੇ ਘਰ ਵੀ ਪਹੁੰਚ ਜਾਂਦਾ ਹੈ।

ਉਦੇਸ਼

ਸੋਧੋ

ਬੈਰਿਐਟਰਿਕ ਸਰਜਰੀ ਦਾ ਇੱਕ ਹੀ ਉਦੇਸ਼ ਹੈ

  1. ਭਾਰਤ ਘਟਾਓ
  2. ਜਾਨ ਬਚਾਓ
  3. ਉਮਰ ਵਧਾਓ |

ਹਵਾਲੇ

ਸੋਧੋ
  1. Robinson MK (July 2009). "Editorial: Surgical treatment of obesity—weighing the facts". N. Engl. J. Med. 361 (5): 520–1. doi:10.1056/NEJMe0904837. PMID 19641209.
  2. Maciejewski ML, Livingston EH, Smith VA; et al. (June 2011). "Survival among high-risk patients after bariatric surgery". JAMA. 305 (23): 2419–26. doi:10.1001/jama.2011.817. PMID 21666276. {{cite journal}}: Explicit use of et al. in: |author= (help)CS1 maint: multiple names: authors list (link)